ਅਕਾਲੀ ਦਲ ਵਾਰਿਸ ਪੰਜਾਬ ਦੇ- ਯੂ.ਕੇ.

Directions

ਅਕਾਲੀ ਦਲ ਵਾਰਿਸ ਪੰਜਾਬ ਦੇ- ਯੂ.ਕੇ. ਤੁਹਾਡੀ ਆਪਣੀ ਪਾਰਟੀ ਜੋ ਆਪਣੇ ਪੰਜਾਬ ,ਪੰਜਾਬੀ ਤੇ ਆਪਣੇ ਹੱਕਾਂ ਦੀ ਗੱਲ ਕਰੇਗੀ ।🙏

26/09/2026

ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨਿ ਆਵੈ ॥

ਧੰਨ ਧੰਨ ਸ੍ਰੀ ਗੁਰੂ ਅਮਰ ਦਾਸ ਜੀ ਦੇ ਜੋਤੀ ਜੋਤਿ ਦਿਵਸ ’ਤੇ ਕੋਟਿ-ਕੋਟਿ ਪ੍ਰਣਾਮ।

ਸੇਵਾ, ਸਮਾਨਤਾ, ਨਿਮਰਤਾ ਅਤੇ ਸੰਗਤ-ਪੰਗਤ ਦੀ ਮਹਾਨ ਪਰੰਪਰਾ ਰਾਹੀਂ ਗੁਰੂ ਸਾਹਿਬ ਜੀ ਨੇ ਲੋਕਾਈ ਨੂੰ ਮਨੁੱਖਤਾ ਦਾ ਰਾਹ ਦਿਖਾਇਆ। ਅਰਦਾਸ ਹੈ ਕਿ ਸਾਡਾ ਜੀਵਨ ਸਦਾ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਰਹੇ ।

26/09/2026
26/09/2026
26/09/2026
ਇੰਗਲੈਂਡ ਦੀ ਸਾਰੀ ਜਥੇਬੰਦੀ ਅਤੇ ਸੰਗਤ ਭਾਈ ਚਮਕੌਰ ਸਿੰਘ ਧੁੰਨ ਦੇ ਨਾਲ ਹੈ।
26/09/2026

ਇੰਗਲੈਂਡ ਦੀ ਸਾਰੀ ਜਥੇਬੰਦੀ ਅਤੇ ਸੰਗਤ ਭਾਈ ਚਮਕੌਰ ਸਿੰਘ ਧੁੰਨ ਦੇ ਨਾਲ ਹੈ।

ਸੁਖਬੀਰ ਬਾਦਲ ਤੂੰ ਆਪਣੇ-ਆਪ ਦੀ ਪਛਾਣ ਕਰਵਾਉਂਦਾ ਬਿਆਨ ਦਿੱਤਾ ਕਿ ਤੂੰ ਕੌਣ ਹੈਂ। ਵੈਸੇ ਤਾਂ ਸੰਗਤ ਸਭ ਜਾਣਦੀ ਹੈ, ਪਰ ਤੈਨੂੰ ਦੱਸਣ ਲਈ ਤੇਰੀ ਪਛਾ...
27/08/2026

ਸੁਖਬੀਰ ਬਾਦਲ ਤੂੰ ਆਪਣੇ-ਆਪ ਦੀ ਪਛਾਣ ਕਰਵਾਉਂਦਾ ਬਿਆਨ ਦਿੱਤਾ ਕਿ ਤੂੰ ਕੌਣ ਹੈਂ। ਵੈਸੇ ਤਾਂ ਸੰਗਤ ਸਭ ਜਾਣਦੀ ਹੈ, ਪਰ ਤੈਨੂੰ ਦੱਸਣ ਲਈ ਤੇਰੀ ਪਛਾਣ ਅਸੀਂ ਵੀ ਕਰਵਾ ਦਈਏ, ਤਾਂ ਜੋ ਤੈਨੂੰ ਪਤਾ ਲੱਗ ਸਕੇ ਕਿ ਤੂੰ ਅਸਲ ਵਿੱਚ ਹੈਂ ਕੌਣ।
ਤੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਭਗੌੜਾ ਹੈਂ—ਭਗੌੜਾ! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਖੜ੍ਹ ਕੇ ਤੂੰ ਆਪਣੀਆਂ ਗ਼ਲਤੀਆਂ ਮੰਨੀਆਂ, ਪਰ ਬਾਹਰ ਆ ਕੇ ਮੁੱਕਰ ਜਾਣ ਵਾਲਾ ਪੰਥ ਦੋਖੀ ਹੈਂ ਤੂੰ, ਸੁਖਬੀਰ ਬਾਦਲ।
ਸਿੱਖਾਂ ਨੂੰ ਕਤਲ ਕਰਨ ਵਾਲੇ ਅਤੇ ਪੰਜਾਬ ਦੀ ਇੱਕ ਪੂਰੀ ਪੀੜ੍ਹੀ ਦਾ ਕਤਲ ਕਰਨ ਵਾਲੇ ਬੁੱਚੜ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦੇਣ ਵਾਲਾ, ਪੰਥ ਦਾ ਗੁਨਾਹਗਾਰ ਅਤੇ ਗੱਦਾਰ ਹੈਂ ਤੂੰ।
ਸੁਖਬੀਰ ਬਾਦਲ , ਤੂੰ ਸੁਮੇਧ ਸੈਣੀ ਵਰਗੇ ਜ਼ਾਲਮ ਪੁਲਿਸ ਅਫ਼ਸਰ ਦਾ ਵਕੀਲ ਰਿਹਾ। ਕਲੇਰ ਪਰਿਵਾਰ ਨੂੰ ਪਾਰਟੀ ਅਤੇ ਐੱਸਜੀਪੀਸੀ ਵਿੱਚ ਵੱਡੇ ਅਹੁਦਿਆਂ ਨਾਲ ਨਿਵਾਜਣ ਵਾਲਾ ਵੱਡਾ ਪੰਥ ਦੋਖੀ ਵੀ ਤੂੰ ਹੀ ਹੈਂ।
ਸੁਖਬੀਰ ਬਾਦਲ, ਤੂੰ ਦਸਮ ਪਿਤਾ ਵਰਗਾ ਸਵਾਂਗ ਰਚਾਉਣ ਵਾਲੇ ਬਲਾਤਕਾਰੀ ਸਾਧ ਰਾਮ ਰਹੀਮ ਖ਼ਿਲਾਫ਼ ਬਠਿੰਡਾ ਵਾਲਾ ਕੇਸ ਵਾਪਸ ਕਰਵਾ ਕੇ ਉਸਨੂੰ ਬਚਾਉਣ ਵਾਲਾ ਬੰਦਾ ਹੈਂ।
ਸੁਖਬੀਰ ਬਾਦਲ, ਤੂੰ ਬਰਗਾੜੀ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿੱਖ ਨੌਜਵਾਨਾਂ ਉੱਪਰ ਤਸ਼ੱਦਦ ਕਰਵਾਉਣ ਵਾਲਾ ਅਤੇ ਕੋਟਕਪੂਰੇ ਦੀ ਧਰਤੀ ਨੂੰ ਲਹੂ-ਲੁਹਾਨ ਬਣਾਉਣ ਵਾਲਾ ਬੇਗ਼ੈਰਤ ਬੰਦਾ ਹੈਂ।
ਸੁਖਬੀਰ ਬਾਦਲ , ਤੂੰ ਬਹਿਬਲ ਕਲਾਂ ਗੋਲੀ ਕਾਂਡ ਵੇਲੇ ਪੁਲਿਸ ਅਫ਼ਸਰਾਂ ਦੀ ਪੁਸ਼ਤ-ਪਨਾਹੀ ਕੀਤੀ ਅਤੇ ਉਨ੍ਹਾਂ ਨੂੰ ਅਣਪਛਾਤੀ ਪੁਲਿਸ ਦੱਸਿਆ। ਸ਼ਾਂਤਮਈ ਢੰਗ ਨਾਲ ਇਨਸਾਫ਼ ਮੰਗ ਰਹੀ ਨਿਹੱਥੀ ਅਤੇ ਬੇਕਸੂਰ ਸਿੱਖ ਸੰਗਤ ਉੱਪਰ ਗੋਲੀਆਂ ਚਲਾਉਣ ਦੇ ਹੁਕਮ ਦੇਣ ਵਾਲਾ ਤੂੰ ਅੱਜ ਦੇ ਸਮੇਂ ਦਾ ਜਨਰਲ ਡਾਇਰ ਹੈਂ।
ਸੁਖਬੀਰ ਬਾਦਲ , ਉਹ ਤੂੰ ਹੀ ਸੀ ਜਿਸਨੇ ਬਲਾਤਕਾਰੀ ਰਾਮ ਰਹੀਮ ਨੂੰ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਉੱਪਰ ਦਬਾਅ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਈ। ਫਿਰ ਤਾਂ ਹੱਦ ਹੀ ਹੋ ਗਈ—ਗੁਰੂ ਦੀ ਗੋਲਕ ਦੀ ਵਰਤੋਂ ਕਰਕੇ ਇਸ਼ਤਿਹਾਰ ਬਣਾਏ ਗਏ, ਤਾਂ ਜੋ ਉਸ ਮੁਆਫ਼ੀ ਨੂੰ ਸਹੀ ਦਰਸਾਇਆ ਜਾ ਸਕੇ।
ਸੁਖਬੀਰ ਬਾਦਲ, ਤੇਰੇ ਹੋਰ ਕਿੰਨੇ ਪਾਪ ਗਿਣਵਾਈਏ? ਸਿੱਖ ਕੌਮ ਉੱਪਰ ਹੋਏ ਤਸ਼ੱਦਦ ਦਾ ਜ਼ਿੰਮੇਵਾਰ ਤੂੰ ਹੀ ਹੈਂ। ਹਾਲੇ ਵਾਸਤੇ ਇੰਨਾ ਹੀ। ਵੈਸੇ ਤਾਂ ਤੇਰੇ ਬਾਪ ਪ੍ਰਕਾਸ਼ ਚੰਦ ਨੇ ਵੀ ਤੇਰੇ ਨਾਲੋਂ ਵੱਧ ਕਾਰਨਾਮੇ ਕੀਤੇ ਸਨ, ਪਰ ਹੁਣ ਉਹ ਇਸ ਦੁਨੀਆ ਵਿੱਚ ਨਹੀਂ ਹੈ, ਇਸ ਲਈ ਉਸ ਦੀ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ। ਤੇਰੇ ਹੋਰ ਅਨੇਕਾਂ ਗੁਨਾਹ ਹਨ, ਜਿਹੜੇ ਆਉਣ ਵਾਲੇ ਸਮੇਂ ਵਿੱਚ ਸੰਗਤਾਂ ਦੇ ਸਾਹਮਣੇ ਰੱਖੇ ਜਾਣਗੇ।

25 ਅਗਸਤ 2026 ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ “ਭਵਿੱਖ ਦੀਆਂ ਚੁਣੌਤੀਆਂ ਅਤੇ ਹੱਲ” ਵਿਸ਼ੇ ’ਤੇ ਪੰਜਾਬ ਦੇ ...
27/08/2026

25 ਅਗਸਤ 2026 ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ “ਭਵਿੱਖ ਦੀਆਂ ਚੁਣੌਤੀਆਂ ਅਤੇ ਹੱਲ” ਵਿਸ਼ੇ ’ਤੇ ਪੰਜਾਬ ਦੇ ਬੁੱਧੀਜੀਵੀਆਂ ਦਾ ਸੰਮੇਲਨ ਕਰਵਾਇਆ ਗਿਆ।

ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਅਤੇ ਸਮੇਂ ਦੀ ਲੋੜ ਅਨੁਸਾਰ ਚੁੱਕਿਆ ਗਿਆ ਮਹੱਤਵਪੂਰਨ ਕਦਮ ਹੈ। ਇਸ ਸੰਮੇਲਨ ਤੋਂ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਆਪਣੇ ਪੰਜਾਬ ਦੇ ਭਵਿੱਖ ਅਤੇ ਲੋਕਾਂ ਦੀ ਭਲਾਈ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਅਤੇ ਵਚਨਬੱਧ ਹੈ।

ਪਾਰਟੀ ਦਾ ਉਦੇਸ਼ ਸਿਰਫ਼ ਸਟੇਜਾਂ ਤੋਂ ਭਾਸ਼ਣ ਦੇਣ ਜਾਂ ਗੱਲਾਂ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਪੰਜਾਬ ਦੇ ਬੁੱਧੀਜੀਵੀਆਂ ਅਤੇ ਮਾਹਿਰਾਂ ਤੋਂ ਸਲਾਹ ਲੈ ਕੇ ਸੂਬੇ ਦੀਆਂ ਮੌਜੂਦਾ ਅਤੇ ਭਵਿੱਖੀ ਚੁਣੌਤੀਆਂ ਦੇ ਠੋਸ ਹੱਲ ਲੱਭਣਾ ਹੈ। ਪੰਜਾਬ ਨੂੰ ਬਿਹਤਰ ਬਣਾਉਣ ਅਤੇ ਸਹੀ ਦਿਸ਼ਾ ਵੱਲ ਲਿਜਾਣ ਲਈ ਵਿਚਾਰ-ਵਟਾਂਦਰਾ ਕਰਕੇ ਯੋਜਨਾਬੱਧ ਢੰਗ ਨਾਲ ਕੰਮ ਕਰਨ ਦਾ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

Address

71 Harnall Lane West
Coventry
CV14FB

Website

Alerts

Be the first to know and let us send you an email when ਅਕਾਲੀ ਦਲ ਵਾਰਿਸ ਪੰਜਾਬ ਦੇ- ਯੂ.ਕੇ. posts news and promotions. Your email address will not be used for any other purpose, and you can unsubscribe at any time.

Shortcuts

Share

Nearby non profit organisations