United Jatt Federation

United Jatt Federation Contact information, map and directions, contact form, opening hours, services, ratings, photos, videos and announcements from United Jatt Federation, Non-Governmental Organization (NGO), Head Office Ladhewali, Jalandhar.
(2)

ਜਥੇਬੰਦੀ ਨਾਲ ਜੁੜਨ ਲਈ +919876402113 +918872501950, +919478584631 +918872886463 ਇਨ੍ਹਾਂ ਨੰਬਰਾਂ ਤੇ ਵੱਟਸਐਪ ਮੈਸਜ ਕਰੋ ਜੀ, ਯੁਨਾਈਟਡ ਜੱਟ ਫੈਡਰੇਸ਼ਨ ਪੰਜਾਬ ਦੀ ਪਹਿਲੀ ਅਤੇ ਇਕਲੌਤੀ ਜਥੇਬੰਦੀ ਹੈ ਜੋ ਜੱਟ ਭਾਈਚਾਰੇ ਲਈ ਕੰਮ ਕਰਦੀ ਹੈ ਅਤੇ ਹਰ ਮੁੱਦੇ ਤੇ ਜੱਟਾਂ ਨਾਲ ਖੜ੍ਹਦੀ ਹੈ.

04/05/2026

ਬੁਲਾ ਲੈ ਜੈ ਬੀਮ 😂😂
ਪੰਜਾਬ ਚ ਰੋਲਾ ਪਾਉਂਣ ਵਾਲਿਆਂ ਨੂੰ ਚਾਹੀਦਾ ਹੈ ਕੇ ਉਹ ਇੱਕ ਵਾਰ ਪੰਜਾਬ ਤੋਂ ਬਾਹਰ ਗੇੜਾ ਮਾਰ ਕੇ ਆਉਣ ਫਿਰ ਉਨ੍ਹਾਂ ਨੂੰ ਸੱਚਾਈ ਪਤਾ ਲੱਗਣੀ ਹੈ,

fans #ਯੂਨਾਈਟਡਜੱਟਫੈਡਰੇਸ਼ਨ #ਜੱਟਮਸਲੇ #ਬਰਨਾਲਾ #ਅੰਬੇਦਕਰ #ਝੰਬਰ #ਪੰਜਪਿਆਰੇ #ਸਿੱਖ #ਇਤਿਹਾਸ

28/04/2026

ਅੱਜ ਕੱਲ ਅਸਲੀਅਤ ਦਾ ਪਤਾ ਲਗਾਏ ਬਿਨਾਂ ਹੀ ਸੋਸ਼ਲ ਮੀਡੀਆ ਦੇ ਵਿਦਵਾਨ ਅਤੇ ਅੱਜਕਲ੍ਹ ਦੇ ਕੱਚਘਰੜ ਪੱਤੜਕਾੜ ਹਰ ਘਟਨਾ ਦੀ ਕਹਾਣੀ ਆਪਣੇ ਹਿਸਾਬ ਨਾਲ ਬਣਾ ਕੇ ਲੋਕਾਂ ਚ ਪ੍ਰਚਾਰ ਦਿੰਦੇ ਹਨ, ਇਹ ਸਭ ਕੁੱਝ ਖਾੜਕੂਆਂ ਦੇ ਸਮੇਂ ਤੋਂ ਸ਼ੁਰੂ ਹੋਇਆ ਪਰ ਸੰਨ 2000 ਤੋਂ ਬਾਅਦ ਗਾਜਰ ਬੂਟੀ ਵਾਂਗ ਵਧਿਆ ਹੈ ਤੇ ਅੱਜਕਲ੍ਹ ਹਰ ਘਟਨਾ ਨੂੰ ਜਾਤੀਵਾਦ ਨਾਲ ਜੋੜਨ ਦਾ ਰਿਵਾਜ ਬਣ ਗਿਆ ਹੈ, ਇਸ ਤਰ੍ਹਾਂ ਹੀ ਬੰਤ ਸਿੰਘ ਝੱਬਰ ਵਾਲੀ ਘਟਨਾ ਚ ਸੱਚ ਜਾਣੇ ਬਿਨਾਂ ਹੀ ਹੁਣ ਤੱਕ ਪ੍ਰਚਾਰਿਆ ਜਾ ਰਿਹਾ ਹੈ, ਇਸਦੀ ਅਸਲੀਅਤ ਸੁਣੋ ਅਤੇ ਸਾਰਿਆਂ ਤੱਕ ਪਹੁੰਚਾਉ

👉ਬੰਤ ਸਿੰਘ ਝੱਬਰ ਨੂੰ ਮੀਡੀਆ ਦੁਆਰਾ ਹੀਰੋ ਬਣਾਏ ਜਾਣ ਦੀ ਅਸਲ ਕਹਾਣੀ। ਪੱਤਰਕਾਰ ਬਖਤੌਰ ਸਿੰਘ ਦੀ ਜ਼ੁਬਾਨੀ ਸੁਣੋ
👉ਹੰਕਾਰ ਬੰਦੇ ਨੂੰ ਲੈ ਕੇ ਬਹਿ ਜਾਂਦਾ,,

fans #ਯੂਨਾਈਟਡਜੱਟਫੈਡਰੇਸ਼ਨ #ਜੱਟਮਸਲੇ #ਬਰਨਾਲਾ #ਅੰਬੇਦਕਰ #ਝੰਬਰ #ਪੰਜਪਿਆਰੇ #ਸਿੱਖ #ਇਤਿਹਾਸ

27/04/2026

ਅੱਜ ਕੱਲ ਅਸਲੀਅਤ ਦਾ ਪਤਾ ਲਗਾਏ ਬਿਨਾਂ ਹੀ ਸੋਸ਼ਲ ਮੀਡੀਆ ਦੇ ਵਿਦਵਾਨ ਅਤੇ ਅੱਜਕਲ੍ਹ ਦੇ ਕੱਚਘਰੜ ਪੱਤੜਕਾੜ ਹਰ ਘਟਨਾ ਦੀ ਕਹਾਣੀ ਆਪਣੇ ਹਿਸਾਬ ਨਾਲ ਬਣਾ ਕੇ ਲੋਕਾਂ ਚ ਪ੍ਰਚਾਰ ਦਿੰਦੇ ਹਨ, ਇਹ ਸਭ ਕੁੱਝ ਖਾੜਕੂਆਂ ਦੇ ਸਮੇਂ ਤੋਂ ਸ਼ੁਰੂ ਹੋਇਆ ਪਰ ਸੰਨ 2000 ਤੋਂ ਬਾਅਦ ਗਾਜਰ ਬੂਟੀ ਵਾਂਗ ਵਧਿਆ ਹੈ ਤੇ ਅੱਜਕਲ੍ਹ ਹਰ ਘਟਨਾ ਨੂੰ ਜਾਤੀਵਾਦ ਨਾਲ ਜੋੜਨ ਦਾ ਰਿਵਾਜ ਬਣ ਗਿਆ ਹੈ, ਇਸ ਤਰ੍ਹਾਂ ਹੀ ਬੰਤ ਸਿੰਘ ਝੱਬਰ ਵਾਲੀ ਘਟਨਾ ਚ ਸੱਚ ਜਾਣੇ ਬਿਨਾਂ ਹੀ ਹੁਣ ਤੱਕ ਪ੍ਰਚਾਰਿਆ ਜਾ ਰਿਹਾ ਹੈ, ਇਸਦੀ ਅਸਲੀਅਤ ਸੁਣੋ ਅਤੇ ਸਾਰਿਆਂ ਤੱਕ ਪਹੁੰਚਾਉ

👉ਬੰਤ ਸਿੰਘ ਝੱਬਰ ਨੂੰ ਮੀਡੀਆ ਦੁਆਰਾ ਹੀਰੋ ਬਣਾਏ ਜਾਣ ਦੀ ਅਸਲ ਕਹਾਣੀ। ਪੱਤਰਕਾਰ ਬਖਤੌਰ ਸਿੰਘ ਦੀ ਜ਼ੁਬਾਨੀ ਸੁਣੋ
👉ਹੰਕਾਰ ਬੰਦੇ ਨੂੰ ਲੈ ਕੇ ਬਹਿ ਜਾਂਦਾ,,

The Great Tarn-Taran fans #ਯੂਨਾਈਟਡਜੱਟਫੈਡਰੇਸ਼ਨ #ਜੱਟਮਸਲੇ #ਬਰਨਾਲਾ #ਅੰਬੇਦਕਰ #ਝੰਬਰ #ਪੰਜਪਿਆਰੇ #ਸਿੱਖ #ਇਤਿਹਾਸ

ਸ਼੍ਰੋਮਣੀ ਭਗਤ ਧੰਨਾ ਜੱਟ ਜੀ Shiromani Bhagat Dhana Jatt Ji      ਯੁਨਾਈਟਡ ਜੱਟ ਫੈਡਰੇਸ਼ਨ ਵੱਲੋਂ ਸ਼੍ਰੋਮਣੀ ਭਗਤ ਧੰਨਾ ਜੱਟ ਜੀ ਦੇ ਜਨਮ ...
20/04/2026

ਸ਼੍ਰੋਮਣੀ ਭਗਤ ਧੰਨਾ ਜੱਟ ਜੀ
Shiromani Bhagat Dhana Jatt Ji

ਯੁਨਾਈਟਡ ਜੱਟ ਫੈਡਰੇਸ਼ਨ ਵੱਲੋਂ ਸ਼੍ਰੋਮਣੀ ਭਗਤ ਧੰਨਾ ਜੱਟ ਜੀ ਦੇ ਜਨਮ ਦਿਹਾੜੇ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
≈≈≈≈≈≈≈≈≈≈≈≈

ਸਭ ਤੋ ਪਹਿਲਾ ਇਹ ਦੱਸਣਾ ਜਰੂਰੀ ਹੈ ਕਿ ਸ਼੍ਰੋਮਣੀ ਭਗਤ ਧੰਨਾ ਜੱਟ ਜੀ ਨੇ ਸਰਧਾ, ਪਿਆਰ ਵਿੱਚੋ ਰੱਬ ਪਾਇਆ, ਪੱਥਰ ਵਿੱਚੋ ਨਹੀ,,
ਪੱਥਰ ਸਿਰਫ ਇਕ ਜਰੀਆ ਸੀ ।
ਸ਼੍ਰੋਮਣੀ ਭਗਤ ਧੰਨਾ ਜੱਟ ਜੀ ਹਿੰਦ ਉਪਮਹਾਦੀਪ ਦੇ ਇੱਕ ਅਹਿਮ ਰੂਹਾਨੀ ਅੰਦੋਲਨ ਮਧਕਾਲੀਨ ਭਗਤੀ ਲਹਿਰ ਦੇ ਸ਼੍ਰੋਮਣੀ ਭਗਤ ਸਨ। ਉਨ੍ਹਾਂ ਦਾ ਜਨਮ ਸੰਨ 20 ਅਪ੍ਰੈਲ 1416 ਰਾਜਸਥਾਨ ਦੇ ਜਿਲਾ ਟਾਂਕ, ਦਿਓਲੀ ਨੇੜੇ ਪਿੰਡ ਧੂਆਨ ਕਲਾਂ ਵਿੱਚ ਪਿਤਾ ਮਾਹੀ, ਜੋ ਕਿ ਇਕ ਜੱਟ ਜ਼ਿਮੀਂਦਾਰ ਸਨ ਉਨ੍ਹਾਂ ਦੇ ਘਰ ਹੋਇਆ ਸੀ। ਬਚਪਨ ਦੇ ਥੋੜੇ ਸਾਲ ਖੇਡਦਿਆਂ ਕੁਦਦਿਆਂ ਬੀਤੇ। ਜਦੋਂ ਥੋੜੇ ਵਡੇ ਹੋਏ ਤਾਂ ਮਾ-ਬਾਪ ਨੇ ਗਊਆਂ ਚਾਰਨ ਵਾਸਤੇ ਲਾ ਦਿੱਤਾ। ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਸਨ, ਰਾਹ ਵਿੱਚ ਠਾਕੁਰ ਦੁਆਰਾ ਆਉਂਦਾ ਸੀ। ਪਿੰਡ ਦਾ ਪੰਡਿਤ ਹਰ ਰੋਜ਼ ਉਸ ਠਾਕੁਰ ਦੁਆਰੇ ਵਿੱਚ ਦੇਵੀ-ਦੇਵਤਿਆਂ ਦੀਆਂ ਬਣੀਆਂ ਪੱਥਰ ਦੀਆਂ ਮੂਰਤੀਆਂ ਨੂੰ ਨਹਾਉਂਦਾ, ਘੰਟੀਆਂ ਖੜਕਾ ਕੇ ਉਨ੍ਹਾ ਦੀ ਪੂਜਾ ਕਰਦਾ ਤੇ ਭੋਗ ਲਵਾਉਂਦਾ ਜੋ ਉਸਦੀ ਰੋਟੀ ਰੋਜ਼ੀ ਦਾ ਵਸੀਲਾ ਸੀ ਬੱਸ ਹੋਰ ਕੁਝ ਨਹੀਂ I ਧੰਨਾ ਬਚਪਨ ਤੋਂ ਓਸ ਬ੍ਰਾਹਮਣ ਨੂੰ ਪੂਜਾ ਕਰਦਾ ਦੇਖਦਾ ਆਇਆ । ਇਕ ਦਿਨ ਉਸਦੇ ਮੰਨ ਵਿੱਚ ਸਵਾਲ ਉਠਿਆ ਕਿ ਬ੍ਰਾਹਮਣ ਰੋਜ਼ ਠਾਕਰਾਂ ਦੀ ਪੂਜਾ ਕਿਉ ਕਰਦਾ ਹੈ, ਠਾਕੁਰ ਇਸ ਨੂੰ ਕੀ ਦੇਂਦੇ ਹਨ? ਜੇ ਠਾਕੁਰ ਵਾਕਿਆ ਹੀ ਕੁੱਝ ਦਿੰਦੇ ਹਨ, ਤਾਂ ਉਹ ਵੀ ਠਾਕੁਰ ਦੀ ਪੂਜਾ ਕਰੇਗਾ ਤਾਕਿ ਉਸ ਦੀ ਗਰੀਬੀ ਦੂਰ ਹੋ ਜਾਵੇ।

ਇੱਕ ਦਿਨ ਧੰਨੇ ਨੇ ਬ੍ਰਾਹਮਣ ਤੋਂ ਪੂਜਾ ਕਰਨ ਦਾ ਕਾਰਣ ਪੁੱਛਿਆ । ਪੰਡਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਤਾ ਜੋ ਮੰਗੀਏ ਸੋ ਦੇ ਦੇਂਦੇ ਹਨ। ਧੰਨੇ ਨੇ ਕਿਹਾ ਕਿ ਪੰਡਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਉ। ਪੰਡਤ ਨੇ ਕਿਹਾ ਕਿ ਇਹ ਤੇਰੇ ਕੋਲੋ ਪ੍ਰਸੰਨ ਨਹੀ ਹੋਣਾ। ਇੱਕ ਤਾ ਤੂੰ ਜੱਟ ਹੈਂ, ਦੂਸਰਾ ਅਨਪੜ੍ਹ ਤੇ ਤੀਜਾ ਠਾਕੁਰ ਮੰਦਰ ਤੋਂ ਬਗੈਰ ਕਿਤੇ ਪ੍ਰਸੰਨ ਨਹੀਂ ਹੁੰਦਾ। ਬ੍ਰਾਹਮਣ ਦਾ ਕੰਮ ਪੂਜਾ ਕਰਨਾ ਤੇ ਤੁਹਾਡਾ ਕੰਮ ਹੈ ਖੇਤੀ ਕਰਨੀ Iਪੰਡਤ ਨੇ ਬਹੁਤ ਸਮਝਾਇਆ ਪਰ ਧੰਨਾ ਆਪਣੀ ਜਿਦ ਤੇ ਅੜ ਗਿਆ। ਪੰਡਤ ਨੇ ਸੋਚਿਆ ਕਿ ਕਿਤੇ ਗੁੱਸੇ ਆਕੇ ਕੁਝ ਉਲਟੀ ਸਿਧੀ ਹਰਕਤ ਨਾ ਕਰ ਦੇਵੇ ਉਸ ਨੇ ਮੰਦਰ ਵਿੱਚ ਪਿਆ ਇਕ ਸਾਲ ਗਰਾਮ ਪੱਥਰ ਧੰਨੇ ਨੂੰ ਦੇ ਦਿੱਤਾ ਤੇ ਪੂਜਾ ਕਰਨ ਦਾ ਤਰੀਕਾ ਵੀ ਸਮਝਾ ਦਿਤਾ । ਚਾਦਰ ਵਿੱਚ ਲਪੇਟ ਕੇ ਧੰਨਾ ਠਾਕੁਰ ਨੂੰ ਘਰ ਲੈ ਗਿਆ। ਤਰਖਾਣ ਕੋਲੋ ਲੱਕੜ ਦੀ ਚੌਂਕੀ ਬਣਾਈ ਤੇ ਠਾਕੁਰ ਨੂੰ ਉਸ ਉੱਪਰ ਰੱਖ ਦਿੱਤਾ। ਧੰਨਾ ਸਾਰੀ ਰਾਤ ਸੋਚਦਾ ਰਿਹਾ ਕਿ ਉਹ ਠਾਕੁਰ ਨੂੰ ਪ੍ਰਸੰਨ ਕਰ ਕੇ ਕੀ ਮੰਗੇਗਾ। ਘਰ ਵਿੱਚ ਕਈ ਲੋੜਾਂ ਹਨ, ਪਹਿਲਾ ਕੀ ਮੰਗੇਗਾ। ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ ਫਿਰ ਠਾਕੁਰ ਨੂੰ ਕਰਾਇਆ। ਕੁੱਝ ਚਿਰ ਭਗਤੀ ਭਾਵ ਨਾਲ ਠਾਕੁਰ ਅੱਗੇ ਬੈਠਾ ਅਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਤੇ ਬੇਨਤੀ ਕੀਤੀ ਠਾਕੁਰ ਜੀ ਭੋਜਨ ਛਕੋ । ਧੰਨੇ ਨੇ ਵੇਖਿਆ ਕਿ ਵਾਰ ਵਾਰ ਮਿਨਤਾ ਕਰਨ ਤੇ ਵੀ ਠਾਕੁਰ ਨੇ ਪ੍ਰਸ਼ਾਦਾ ਨਹੀਂ ਛਕਿਆ। ਧੰਨੈ ਨੇ ਕਿਹਾ ਕਿ ਜੇਕਰ ਆਪ ਨਹੀਂ ਛਕੋਗੇ ਤਂ ਮੈ ਵੀ ਕੁੱਝ ਨਹੀਂ ਛਕਾਂਗਾ, ਭੁੱਖਾ ਹੀ ਮਰ ਜਾਵਾਂਗਾ। ਪ੍ਰਮਾਤਮਾ ਨੇ ਸੋਚਿਆ,ਧੰਨੇ ਦੀ ਆਤਮਾ ਨਿਰਮਲ ਹੈ ਉਹ ਵਲ ਛਲ ਨਹੀਂ ਜਾਣਦਾ ਤੇ ਸਚ-ਮੁਚ ਭੁਖਾ ਮਰ ਜਾਵੇਗਾI ਇਸ ਪਵਿੱਤਰ ਆਤਮਾ ਲਈ ਭਗਵਾਨ ਨੂੰ ਪੱਥਰ ਵਿੱਚੋਂ ਪ੍ਰਗਟ ਹੋਣਾ ਪਵੇਗਾ। ਧੰਨਾ ਉਡੀਕ ਵਿਚ ਠਾਕੁਰ ਤੇ ਅੱਖਾਂ ਜਮਾ ਕੇ ਬੈਠਾ ਰਿਹਾ। ਕਾਫੀ ਸਮਾਂ ਬੀਤ ਜਾਣ ਮਗਰੋ ਧੰਨਾ ਦੇਖਦਾ ਹੈ ਕਿ ਅਚਾਨਕ ਭਗਵਾਨ ਉਸ ਦੀ ਰੋਟੀ ਮੱਖਣ ਨਾਲ ਖਾ ਰਹੇ ਹਨ , ਥੋੜਾ ਪ੍ਰਸ਼ਾਦ ਧੰਨੇ ਵਾਸਤੇ ਬਚਾ ਦਿਤਾ । ਧੰਨਾ ਖੁਸ਼ੀ ਨਾਲ ਉਛਲ ਪਿਆ। ਰੋਟੀ ਖਾ ਕੇ ਭਗਵਾਨ ਜੀ ਨੇ ਪ੍ਰਸੰਨਚਿਤ ਹੋਕੇ ਧੰਨੇ ਨੂੰ ਕੁਝ ਮੰਗਣ ਵਾਸਤੇ ਕਿਹਾ । ਧੰਨੇ ਨੇ ਜੋ ਮੰਗਿਆ , ਉਨ੍ਹਾ ਦੀਆਂ ਸਤਰਾਂ ਰਾਗ ਧਨਾਸਰੀ ਹੇਠ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ਼ ਹਨ –

ਗੋਪਾਲ ਤੇਰਾ ਆਰਤਾ॥ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥੧॥ ਰਹਾਉ॥
ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥
ਪਨੀ੍ਆ ਛਾਦਨੁ ਨੀਕਾ॥ ਅਨਾਜੁ ਮਾਗਉ ਸਤ ਸੀ ਕਾ॥੧॥
ਗਊ ਭੇਸ ਮਗਉ ਲਾਵੇਰੀ॥ ਇੱਕ ਤਾਜਨਿ ਤੁਰੀ ਚੰਗੇਰੀ॥
ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥੨॥੪॥ ਅੰਗ 695

ਅਰਥ: (ਹੇ ਧਰਤੀ ਦੇ ਪਾਲਣਹਾਰ ਪ੍ਰਭੂ ! ਮੈਂ ਤੁਹਾਡੇ ਦਰ ਦਾ ਮੰਗਤਾ ਹਾਂ, ਮੇਰੀ ਜਰੂਰਤਾਂ ਪੂਰੀ ਕਰ, ਜੋ-ਜੋ ਮਨੁੱਖ ਤੁਹਾਡੀ ਭਗਤੀ ਕਰਦੇ ਹਨ, ਤੂੰ ਉਨ੍ਹਾਂ ਦੇ ਕੰਮ ਪੂਰੇ ਕਰਦਾ ਹੈਂ ॥1॥ ਰਹਾਉ ॥ ਮੈਂ ਤੁਹਾਡੇ ਦਰ ਵਲੋਂ ਦਾਲ, ਆਟਾ ਅਤੇ ਘਿਉ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਨਿਤ ਸੁਖੀ ਰੱਖ ਸਕੇ। ਜੁੱਤੀ ਅਤੇ ਸੁੰਦਰ ਕੱਪੜਾ ਵੀ ਮੰਗਦਾ ਹਾਂ ਅਤੇ ਸੱਤਸੀਵਾਂ ਦਾ ਅਨਾਜ ਵੀ ਮੰਗਦਾ ਹਾਂ ॥ ਹੇ ਗੋਪਾਲ ! ਮੈਂ ਦੁੱਧ ਦੇਣ ਵਾਲੀ ਗਾਂ ਵੀ ਮੰਗਦਾ ਹਾਂ ਅਤੇ ਇੱਕ ਅਰਬੀ ਘੋੜੀ ਵੀ ਮੰਗਦਾ ਹਾਂ। ਮੈਂ ਤੇਰਾ ਦਾਸ ਧੰਨਾ ਤੁਹਾਡੇ ਵਲੋਂ ਘਰ ਲਈ ਇੱਕ ਚੰਗੀ ਇਸਤਰੀ (ਨਾਰੀ) ਵੀ ਮੰਗਦਾ ਹਾਂ।)

ਉਨ੍ਹਾਂ ਦੇ ਜਨਮ ਦਿਹਾੜੇ ਤੇ ਅੱਜ United Jatt Federation ਦੀ ਸਮੁੱਚੀ ਟੀਮ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ

ਸੁਖਵਿੰਦਰ ਸਿੰਘ ਮੁਹਾਰ
ਕੌਮੀ ਪ੍ਰਧਾਨ ਯੁਨਾਈਟਡ ਜੱਟ ਫੈਡਰੇਸ਼ਨ

fans #ਯੂਨਾਈਟਡਜੱਟਫੈਡਰੇਸ਼ਨ #ਜੱਟਮਸਲੇ #ਗੋਤਚੋਰ

19/04/2026
13/04/2026

International Jatt Day
ਸਾਰੇ ਜੱਟ ਭਾਈਚਾਰੇ ਨੂੰ ਇੰਟਰਨੈਸ਼ਨਲ ਜੱਟ ਡੇਅ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ

13/04/2026
13/04/2026
5 ਅਪ੍ਰੈਲ 2026 ਨੂੰ United Jatt Federation ਵੱਲੋਂ ਸ਼੍ਰੋਮਣੀ ਭਗਤ ਧੰਨਾ ਜੱਟ ਜੀ ਦੇ ਜਨਮ ਦਿਹਾੜੇ ਦੇ ਸਮਾਗਮ ਮੌਕੇ ਸੀਨੀਅਰ ਪੱਤਰਕਾਰ ਸਰਦਾਰ...
09/04/2026

5 ਅਪ੍ਰੈਲ 2026 ਨੂੰ United Jatt Federation ਵੱਲੋਂ ਸ਼੍ਰੋਮਣੀ ਭਗਤ ਧੰਨਾ ਜੱਟ ਜੀ ਦੇ ਜਨਮ ਦਿਹਾੜੇ ਦੇ ਸਮਾਗਮ ਮੌਕੇ ਸੀਨੀਅਰ ਪੱਤਰਕਾਰ ਸਰਦਾਰ ਗੁਰਸੇਵਕ ਸਿੰਘ ਧੌਲਾ ਜੀ ਨੂੰ ਯੁਨਾਈਟਡ ਜੱਟ ਫੈਡਰੇਸ਼ਨ ਜਥੇਬੰਦੀ ਦੇ ਮੀਡੀਆ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ, ਸਰਦਾਰ ਗੁਰਸੇਵਕ ਸਿੰਘ ਧੌਲਾ ਜੀ ਲੰਮੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਚ ਹਨ ਅਤੇ ਆਪਣੀ ਸੱਚੀ ਸੁੱਚੀ ਪੱਤਰਕਾਰੀ ਲਈ ਜਾਣੇ ਜਾਂਦੇ ਹਨ, ਪਿੱਛਲੇ ਕੁੱਝ ਸਾਲਾਂ ਤੋਂ ਜੱਟ ਵਿਰੋਧੀਆਂ ਨੇ ਸੋਸ਼ਲ ਮੀਡੀਆ ਤੇ ਜੱਟ ਭਾਈਚਾਰੇ ਖਿਲਾਫ ਝੂਠਾ ਨੈਰੇਟਿਵ ਫੈਲਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਸਰਦਾਰ ਗੁਰਸੇਵਕ ਸਿੰਘ ਧੌਲਾ ਸਾਬ ਨੇ ਇਤਿਹਾਸਕ ਦਸਤਾਵੇਜ਼ਾਂ ਅਤੇ ਸਬੂਤਾਂ ਨਾਲ ਉਨ੍ਹਾਂ ਦੇ ਝੂਠ ਨੂੰ ਲੋਕਾਂ ਦੀ ਕਚਹਿਰੀ ਚ ਨੰਗਿਆਂ ਕੀਤਾ ਅਤੇ ਸੱਚ ਸਾਰਿਆਂ ਸਾਹਮਣੇ ਲੈ ਕੇ ਆਂਦਾ। ਯੁਨਾਈਟਡ ਜੱਟ ਫੈਡਰੇਸ਼ਨ ਦੀ ਸਾਰੀ ਟੀਮ ਵੱਲੋਂ ਅਸੀ ਸਰਦਾਰ ਗੁਰਸੇਵਕ ਸਿੰਘ ਧੌਲਾ ਸਾਬ ਨੂੰ ਮੀਡੀਆ ਇੰਚਾਰਜ ਬਣਨ ਤੇ ਵਧਾਈ ਦਿੰਦੇ ਹਾਂ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਧੌਲਾ ਸਾਬ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਚ ਰਹਿਣ ਅਤੇ ਸੱਚ ਲੋਕਾਂ ਸਾਹਮਣੇ ਲੈ ਕੇ ਆਉਂਦੇ ਰਹਿਣ, ਬਹੁਤ ਬਹੁਤ ਵਧਾਈਆਂ ਧੌਲਾ ਸਾਬ 🙏🏻

ਸੁਖਵਿੰਦਰ ਸਿੰਘ ਮੁਹਾਰ
ਕੌਮੀ ਪ੍ਰਧਾਨ ਯੁਨਾਈਟਡ ਜੱਟ ਫੈਡਰੇਸ਼ਨ

Address

Head Office Ladhewali
Jalandhar
144007

Website

Alerts

Be the first to know and let us send you an email when United Jatt Federation posts news and promotions. Your email address will not be used for any other purpose, and you can unsubscribe at any time.

Share