24/01/2026
ਸਤਿ ਸ੍ਰੀ ਅਕਾਲ ਜੀ,
ਆਪ ਸਭ ਕਾਲੋਨੀ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ, ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਮਾਨਯੋਗ ਸ਼੍ਰੀ ਨਿਤਿਨ ਕੋਹਲੀ ਜੀ ਦੇ ਨਾਲ ਹੋਈ ਅਹਿਮ ਮੀਟਿੰਗ ਬਹੁਤ ਹੀ ਸੁਖਦਾਇਕ, ਸਕਾਰਾਤਮਕ ਅਤੇ ਆਸ ਭਰੇ ਮਾਹੌਲ ਵਿੱਚ ਸੰਪੰਨ ਹੋਈ।
ਇਸ ਮੀਟਿੰਗ ਵਿੱਚ ਕਾਲੋਨੀ ਦੇ ਹਰ ਬਲਾਕ ਅਤੇ ਹਰ ਪੌਕਟ ਵੱਲੋਂ ਕੁੱਲ 28 ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ, ਜੋ ਕਿ ਸਾਡੀ ਏਕਤਾ ਅਤੇ ਸਾਂਝੇ ਮਕਸਦ ਦਾ ਪ੍ਰਮਾਣ ਹੈ।
ਅਸੀਂ ਪੂਰੀ ਆਸ ਕਰਦੇ ਹਾਂ ਕਿ ਮਾਨਯੋਗ ਸ਼੍ਰੀ ਨਿਤਿਨ ਕੋਹਲੀ ਜੀ ਬਹੁਤ ਜਲਦ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਕਾਲੋਨੀ ਨਿਵਾਸੀਆਂ ਦੇ ਚੰਗੇ ਭਵਿੱਖ ਅਤੇ ਹੱਕਾਂ ਦੇ ਹਿਤ ਵਿੱਚ ਕੋਈ ਠੋਸ ਅਤੇ ਵੱਡਾ ਫੈਸਲਾ ਲੈ ਕੇ ਆਉਣਗੇ।
ਅੱਜ ਦੀ ਮੀਟਿੰਗ ਦੌਰਾਨ ਸ਼੍ਰੀ ਨਿਤਿਨ ਕੋਹਲੀ ਜੀ ਨੇ ਕਾਲੋਨੀ ਦੇ ਸਾਰੇ ਪਤਵੰਤੇ ਸੱਜਣਾਂ ਦੇ ਨਾਲ ਪੂਰੀ ਸਹਿਮਤੀ ਅਤੇ ਸਹਿਯੋਗ ਜਤਾਇਆ ਅਤੇ ਸਭ ਨੂੰ ਇਹ ਭਰੋਸਾ ਦਿਵਾਇਆ ਕਿ ਜਲਦ ਹੀ ਸਾਰਿਆਂ ਨੂੰ ਇੱਕ ਸਕਾਰਾਤਮਕ ਅਤੇ ਚੰਗਾ ਨਤੀਜਾ ਪ੍ਰਾਪਤ ਹੋਵੇਗਾ।
ਧੰਨਵਾਦ ਸਹਿਤ,
ਆਪ ਸਭ ਦਾ,
ਜਸਜੀਤ ਸਿੰਘ