19/07/2023
ਪੰਜਾਬ ਤੇ ਪੰਜਾਬੀਅਤ ਦੀ ਭਲਾਈ ਤੇ ਪੰਥਕ ਏਕਤਾ ਦੇ ਮੁੱਦਿਆ ਨੂੰ ਚੁੱਕਣ ਲਈ ਸ਼ੌ੍ਮਣੀ ਅਕਾਲੀ ਪੰਥ ਦੇ ਬੋਰਡ ਦਾ ਐਲਾਨ ਕਰਨ ਮਗਰੋਂ ਸੂਬੇ ਭਰ ਤੋਂ ਲਗਾਤਾਰ ਜਨਤਾ ਅਤੇ ਪੰਥਕ ਦਰਦੀਆਂ ਦਾ ਮੈਨੂੰ ਅਥਾਹ ਸਾਥ ਮਿਲ ਰਿਹਾ ਹੈ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ #ਗੁਰਦਾਸਪੁਰ ਦੇ #ਪਠਾਨਕੋਟ ਤੋਂ ਲੀਡਰ ਅਤੇ ਵਰਕਰਾਂ ਸਹਿਬਾਨਾ ਨੇ ਬੇਗੋਵਾਲ ਚ ਪਹੁੰਚ ਕੇ ਪੰਥਕ ਮੁੱਦਿਆਂ ਤੇ ਦਾਸ ਨਾਲ ਵਿਚਾਰ ਵਟਾਦਰਾਂ ਕੀਤਾ। ਜਿਸ ਚ ਸਮੂਹ ਲੀਡਰ ਸਹਿਬਾਨਾ ਨੇ ਭਰੋਸਾ ਦਿੱਤਾ ਹੈ ਕਿ ਉਹ ਮੇਰੇ ਨਾਲ ਪੰਥਕ ਮੁੱਦਿਆਂ ਦੇ ਹੱਲ ਕਰਨ ਲਈ ਡੱਟ ਕੇ ਨਾਲ ਖੜੇ ਹਨ।ਇਸ ਮੌਕੇ ਸ. ਮਨਪ੍ਰੀਤ ਸਿੰਘ ਸੰਨੀ , ਸ. ਹਰੀ ਸਿੰਘ ਲੰਬੜਦਾਰ, ਸ. ਯੁੱਧਵੀਰ ਸਿੰਘ, ਸ. ਅਮਰੀਕ ਢੰਢਰਾਂ, ਸ.ਰਣਬੀਰ ਸਿੰਘ, ਸ.ਸੰਦੀਪ ਸਿੰਘ,ਸ.ਰਵਨੀਤ ਸਿੰਘ ਅਤੇ ਸ. ਦਵਿੰਦਰ ਸਿੰਘ ਆਦਿ ਹਾਜ਼ਰ ਸਨ ।