ਖਟਕੜ ਕਲਾਂ Village Of Shaheed-e-Azam S. Bhagat Singh

  • Home
  • India
  • Jalandhar
  • ਖਟਕੜ ਕਲਾਂ Village Of Shaheed-e-Azam S. Bhagat Singh

ਖਟਕੜ ਕਲਾਂ Village Of Shaheed-e-Azam S. Bhagat Singh We are running a welfare Society in the Village Khatkar Kalan. ( Shaheed Bhagat Singh Welfare Society )

23/03/2025
15/08/2024

ਪੰਜਾਬ ਦੀ ਵੰਡ, ਪੰਜਾਬੀਆਂ ਦੇ ਉਜਾੜੇ, 10 ਲੱਖ ਹੱਤਿਆਵਾਂ, ਅਣਗਿਣਤ ਮਾਵਾਂ ਭੈਣਾਂ ਦੀ ਹੋਈ ਬੇਪਤੀ ਦੀਆਂ ਉਹਨਾਂ ਸਭ ਨੂੰ ਮੁਬਾਰਕਾਂ ਜਿਹੜੇ ਇਹਨਾਂ ਜਸ਼ਨਾਂ ਵਿੱਚ ਸ਼ਾਮਿਲ ਹਨ

30/05/2024

ਕੁੱਝ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਇਸ ਬਾਰੇ ਕਾਫੀ ਬਹਿਸ ਚੱਲ ਰਹੀ ਹੈ ਕਿ ਝੋਨੇ ਦਾ ਬਦਲ ਕਿਸਾਨਾਂ ਨੂੰ ਸ਼ੁਰੂ ਕਰਨਾ ਹੀ ਪੈਣਾ ਨਹੀ ਤਾਂ ਪੰਜਾਬ ਦੀ ਬਰਬਾਦੀ ਨਿਸ਼ਚਿਤ ਹੈ ।
ਮੈਂ ਇਸ ਸਬੰਧੀ ਆਪਣੀ ਸਮਝ ਮੁਤਾਬਿਕ ਕੁੱਝ ਸੁਝਾਅ ਦੇਣਾ ਚਾਹੁੰਦਾ ਹਾਂ :
1. ਪੰਜਾਬ ਦੀ ਬਹੁਤੀ ਜ਼ਮੀਨ ਸਾਡੇ NRI ਭਰਾਵਾਂ ਕੋਲ ਜਾਂ ਆਰਥਿਕ ਪੱਖੋਂ ਮਜ਼ਬੂਤ ਸਾਥੀਆਂ ਕੋਲ ਹੈ । ਉਹਨਾਂ ਨੇ ਆਪਣੀ ਜ਼ਮੀਨ ਠੇਕੇ ਤੇ ਦਿੱਤੀ ਹੋਈ ਹੈ । ਉਹ ਆਪਣੀ ਜ਼ਮੀਨ ਜਿਸ ਵੀ ਕਿਸਾਨ ਨੂੰ ਦੇਣ ਉਹ ਇਸ ਸ਼ਰਤ ਤੇ ਦੇਣ ਕਿ ਉਹਨਾਂ ਦੇ ਖੇਤ ਵਿੱਚ ਝੋਨਾ ਨਹੀ ਬੀਜਿਆ ਜਾਵੇਗਾ । ਇਸ ਲਈ ਉਹ ਠੇਕੇ ਦੀ ਰਕਮ ਕੁੱਝ ਘੱਟ ਕਰਕੇ ਖੇਤੀ ਕਰਨ ਵਾਲੇ ਕਿਸਾਨ ਭਰਾ ਦਾ ਭਾਰ ਵੰਡਾ ਸਕਦੇ ਹਨ । ਜਿਸ ਨਾਲ ਖੇਤੀ ਕਰਨ ਵਾਲੇ ਕਿਸਾਨ ਤੇ ਝੋਨਾ ਬੀਜਣ ਦਾ ਬੋਝ ਨਹੀ ਹੋਵੇਗਾ ।
2. ਜ਼ਮੀਨ ਦੇ ਐਨ ਆਰ ਆਈ ਮਾਲਕ ਆਪਣੀ ਜ਼ਮੀਨ ਦਾ ਘੱਟੋ ਘੱਟ 10% ਹਿੱਸਾ ਸਿਰਫ ਅਤੇ ਸਿਰਫ ਦਰੱਖਤ (ਫਲਦਾਰ ਅਤੇ ਆਮ) ਲਗਾਉਣ ਲਈ ਰਾਖਵਾਂ ਰੱਖ ਸਕਦੇ ਹਨ ਅਤੇ ਖੇਤੀ ਕਰਨ ਵਾਲੇ ਕਿਸਾਨ ਨੂੰ ਉਹਨਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਦੇ ਸਕਦੇ ਹਨ ।
ਇਸ ਨਾਲ ਉਹ ਆਪਣੀ ਕੁਦਰਤ ਪ੍ਰਤਿ ਜਿੰਮੇਵਾਰੀ ਸੰਜ਼ੀਦਗੀ ਨਾਲ ਨਿਭਾ ਸਕਦੇ ਹਨ ਅਤੇ ਕਿਉਂਕਿ ਉਹ ਆਰਥਿਕ ਪੱਖੋਂ ਮਜ਼ਬੂਤ ਹਨ ਇਸ ਲਈ ਇਨ੍ਹਾਂ ਸੁਝਾਵਾਂ ਨੂੰ ਅਪਣਾਉਣ ਨਾਲ ਉਹਨਾਂ ਨੂੰ ਕੋਈ ਬਹੁਤਾ ਫਰਕ ਵੀ ਨਹੀ ਪਵੇਗਾ ।
ਆਸ ਕਰਦਾ ਹਾਂ ਕਿ ਇਨ੍ਹਾਂ ਸੁਝਾਵਾਂ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਹਰ ਕੋਈ ਇਹ ਅਹਿਦ ਲਵੇਗਾ ਕਿ ਇਸ ਦੀ ਸ਼ੁਰੂਆਤ ਸਾਡੇ ਹੀ ਪਿੰਡ ਤੋਂ ਹੋਵੇਗੀ ।

24/03/2024

ਸ਼ਹੀਦੀ ਤੋਂ ਇਕ ਦਿਨ ਪਹਿਲਾਂ

ਜੀਉਂਦਿਆਂ ਰਹਿਣ ਦੀ ਖਾਹਸ਼ ਕੁਦਰਤੀ ਤੌਰ 'ਤੇ ਮੈਨੂੰ ਵੀ ਹੋਣੀ ਚਾਹੀਦੀ ਹੈ। ਮੈਂ ਇਸ ਲੁਕਾਉਣਾ ਨਹੀਂ ਚਾਹੁੰਦਾ। ਪਰ ਮੇਰਾ ਜੀਉਂਦਿਆਂ ਰਹਿਣਾ ਇਕ ਸ਼ਰਤ 'ਤੇ ਹੈ। ਮੈਂ ਕੈਦ ਹੋ ਕੇ ਜਾਂ ਪਾਬੰਦ ਹੋ ਕਿ ਜੀਉਂਦਾ ਨਹੀਂ ਰਹਿਣਾ ਚਾਹੁੰਦਾ।

ਮੇਰਾ ਨਾਂ ਹਿੰਦੋਸਤਾਨੀ ਇਨਕਲਾਬੀ ਦਾ ਨਿਸ਼ਾਨ ਬਣ ਚੁੱਕਿਆ ਹੈ ਅਤੇ ਇਨਕਲਾਬ ਪਸੰਦ ਪਾਰਟੀ ਦੇ ਆਦਰਸ਼ਾਂ ਅਤੇ ਕੁਰਬਾਨੀਆਂ ਨੇ ਮੈਨੂੰ ਬਹੁਤ ਉੱਚਿਆਂ ਕਰ ਦਿੱਤਾ ਹੈ। ਏਨਾ ਉੱਚਾ ਕਿ ਜੀਉਂਦਿਆਂ ਰਹਿਣ ਦੀ ਸੂਰਤ ਵਿਚ ਇਸ ਨਾਲੋਂ ਉੱਚਾ ਮੈਂ ਕਦੇ ਵੀ ਨਹੀਂ ਹੋ ਸਕਦਾ।

ਅੱਜ ਮੇਰੀਆਂ ਕਮਜ਼ੋਰੀਆਂ ਲੋਕਾਂ ਸਾਹਮਣੇ ਨਹੀਂ ਹਨ। ਜੇ ਮੈਂ ਫ਼ਾਂਸੀ ਤੋਂ ਬਚ ਗਿਆ ਤਾਂ ਉਹ ਜ਼ਾਹਿਰ ਹੋ ਜਾਣਗੀਆਂ ਅਤੇ ਇਨਕਲਾਬ ਦਾ ਨਿਸ਼ਾਨ ਮੱਧਮ ਪੈ ਜਾਏਗਾ ਜਾਂ ਸ਼ਾਇਦ ਮਿਟ ਜਾਵੇ। ਪਰ ਮੇਰੇ ਦਲੇਰੀ ਭਰੇ ਢੰਗ ਨਾਲ ਹੱਸਦਿਆਂ ਹੱਸਦਿਆਂ ਫ਼ਾਂਸੀ ਚੜ੍ਹਨ ਦੀ ਸੂਰਤ ਵਿਚ ਹਿੰਦੋਸਤਾਨੀ ਮਾਵਾਂ ਆਪਣਿਆਂ ਬੱਚਿਆਂ ਦੇ ਭਗਤ ਸਿੰਘ ਬਣਨ ਦੀ ਆਰਜੂ ਕਰਿਆ ਕਰਨਗੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਏਨੀ ਵਧ ਜਾਏਗੀ ਕਿ ਇਨਕਲਾਬ ਨੂੰ ਰੋਕਣਾ ਸਾਮਰਾਜਵਾਦ ਦੀਆਂ ਸਭ ਸ਼ੈਤਾਨੀ ਤਾਕਤਾਂ ਦੇ ਵੱਸ ਦੀ ਗੱਲ ਨਹੀਂ ਰਹੇਗੀ।

ਹਾਂ, ਇਕ ਖ਼ਿਆਲ ਅੱਜ ਵੀ ਆਉਂਦਾ ਹੈ। ਦੇਸ਼ ਅਤੇ ਇਨਸਾਨੀਅਤ ਲਈ ਜੋ ਕੁਝ ਕਰਨ ਦੀਆਂ ਹਸਰਤਾਂ ਮੇਰੇ ਦਿਲ ਵਿਚ ਸਨ, ਉਨ੍ਹਾਂ ਦਾ ਹਜ਼ਾਰਵਾਂ ਹਿੱਸਾ ਵੀ ਪੂਰਾ ਨਹੀਂ ਕਰ ਸਕਿਆ। ਜੋ ਆਜ਼ਾਦ ਜੀਉਂਦਾ ਰਹਿ ਸਕਦਾ ਤਾਂ ਸ਼ਾਇਦ ਇਨ੍ਹਾਂ ਨੂੰ ਪੂਰਾ ਕਰਨ ਦਾ ਮੌਕਾ ਮਿਲਦਾ ਅਤੇ ਮੈਂ ਆਪਣੀਆਂ ਹਸਰਤਾਂ ਪੂਰੀਆਂ ਕਰ ਸਕਦਾ।

ਇਹਦੇ ਬਿਨਾਂ ਕੋਈ ਲਾਲਚ ਮੇਰੇ ਦਿਲ ਵਿਚ ਫ਼ਾਂਸੀ ਤੋਂ ਬਚੇ ਰਹਿਣ ਲਈ ਕਦੇ ਨਹੀਂ ਆਇਆ।ਮੈਥੋਂ ਵਧ ਖੁਸ਼ਕਿਸਮਤ ਕੌਣ ਹੋਏਗਾ ? ਮੈਨੂੰ ਅੱਜ ਕੱਲ੍ਹ ਆਪਣੇ ਆਪ ਉੱਤੇ ਬਹੁਤ ਨਾਜ਼ ਹੈ।ਹੁਣ ਤਾਂ ਬੜੀ ਬੇਤਾਬੀ ਨਾਲ ਆਖ਼ਰੀ ਇਮਤਿਹਾਨ ਦੀ ਉਡੀਕ ਹੈ। ਆਰਜ਼ੂ ਹੈ ਕਿ ਇਹ ਹੋਰ ਨੇੜੇ ਹੋ ਜਾਏ।

ਤੁਹਾਡਾ ਸਾਥੀ,
ਭਗਤ ਸਿੰਘ

ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੀ ਜੇਲ੍ਹ ਡਾਇਰੀ ਪੰਨਾ ਨੰ 24
23/03/2024

ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੀ ਜੇਲ੍ਹ ਡਾਇਰੀ ਪੰਨਾ ਨੰ 24

28/02/2024

ਅਜੋਕਾ ਖੇਤੀ ਮਾਡਲ

25/02/2024

ਸੁਣਨਯੋਗ

17/02/2024

ਸੱਤਾ ਕਿਸੇ ਦੀ ਸਕੀ ਨਹੀਂ ਆ ਨਾ ਧਰਮ ਅਤੇ ਨਾ ਜਾਤ ਦੀ

Address

Jalandhar
144512

Website

Alerts

Be the first to know and let us send you an email when ਖਟਕੜ ਕਲਾਂ Village Of Shaheed-e-Azam S. Bhagat Singh posts news and promotions. Your email address will not be used for any other purpose, and you can unsubscribe at any time.

Contact The Organization

Send a message to ਖਟਕੜ ਕਲਾਂ Village Of Shaheed-e-Azam S. Bhagat Singh:

Share