ਅੱਜ ਦੀ ਅਵਾਜ਼

Call Directions Contact the organization

ਅੱਜ ਦੀ ਅਵਾਜ਼ ਸੱਚੀਆ ਗੱਲਾਂ

02/10/2026

26/09/2026

ਮੀਂਹ ਵਾਲੇ ਪਾਣੀ ਨੂੰ ਧਰਤੀ ਵਿੱਚ ਸਟੋਰ ਕਰਨ ਦਾ ਤਰੀਕਾ fans ਪਰਮਜੀਤ ਸਿੰਘ ਢਿੱਲੋਂ

22/07/2026

1. ਪਿੰਡਾਂ ਵਿੱਚੋਂ ਰੂੜੀਆਂ ਦਾ ਘੱਟ ਜਾਣਾ ਬਹੁਤ ਚਿੰਤਾ ਦਾ ਵਿਸ਼ਾ ਹੈ।‍‍‌‌
2. ਪਿੰਡਾਂ ਵਿੱਚ ਛੱਪੜਾਂ ਦਾ ਗੰਦੇ ਪਾਣੀ ਵਾਲੇ ਸੀਵਰੇਜਾਂ ਵਿੱਚ ਬਦਲ ਜਾਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
3. ਪਿੰਡਾਂ ਵਿੱਚੋਂ ਰੌਣਕ ਦਾ ਘਟ ਜਾਣਾ ਤੇ ਤਿਉਹਾਰਾਂ ਦਾ ਉਨਾਂ ਚਾਅ ਨਾ ਰਹਿਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
4. ਸਾਡੇ ਪਿੰਡਾਂ ਦੇ ਨਿਆਣਿਆਂ ਦਾ ਬਹੁਤ ਪੋਲੇ ਤੇ ਸੋਹਲ ਹੋ ਜਾਣਾ ਤੇ ਉਹਨਾਂ ਦੀਆਂ ਆਵਾਜ਼ਾਂ ਵਿੱਚੋਂ ਉੱਚਾਪਣ ਤੇ ਗੜਸ਼ ਦਾ ਘੱਟ ਜਾਣਾ, ਹਿੰਦੀ ਟੱਚ ਵਿੱਚ ਬੋਲਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
5. ਸ਼ਹਿਰਾਂ ਵਾਂਗੂੰ ਪਿੰਡਾਂ ਵਿੱਚ ਵੀ ਬੰਦੇ ਨੂੰ ਇਕੱਲਾਪਣ ਮਹਿਸੂਸ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
6. ਪਿੰਡਾਂ ਵਿੱਚ ਅਮਲੀਆਂ ਦਾ ਘੱਟ ਜਾਣਾ ਤੇ ਨਸ਼ੇੜੀਆਂ ਦਾ ਵੱਧ ਜਾਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
7. ਪਿੰਡਾਂ ਵਿੱਚ ਘਰਾਂ ਦੇ ਤਿੰਨ ਦਰਵਾਜਿਆਂ ਦਾ ਬੰਦ ਹੋਣਾ ਪਹਿਲਾਂ ਮੇਨ ਗੇਟ ਇਸ ਲਈ ਕੋਈ ਚੀਜ਼ ਚੱਕ ਕੇ ਨਾ ਲੈ ਜਾਵੇ,ਦੂਜਾ ਕੋਠੀ ਦਾ ਮੇਨ ਗੇਟ ਤੇ ਤੀਜਾ ਏ ਸੀ ਕਰਕੇ ਕਮਰੇ ਦਾ ਦਰਵਾਜ਼ਾ ਵੀ ਬੰਦ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
8. ਪਿੰਡਾਂ ਵਿੱਚ ਬਹੁਤੇ ਮਾਂ ਬਾਪ ਦੁਆਰਾ ਜੇ ਪਹਿਲੀਆਂ ਵਿੱਚ‌ ਮੁੰਡਾ ਹੋ ਜਾਵੇ ਇਕ ਬੱਚਾ ਹੀ ਲੈਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
9. ਪਿੰਡਾਂ ਦੀ ਕਿਸਾਨੀ ਵਿੱਚ ਦੋ ਫਸਲਾਂ ਨੂੰ ਹੀ ਪਹਿਲ ਦੇਣੀ ਬਹੁਤ ਚਿੰਤਾ ਦਾ ਵਿਸ਼ਾ ਹੈ।
10. ਪਿੰਡਾਂ ਵਿੱਚ ਹਰੇਕ ਬੰਦੇ ਦਾ ਬੁੱਧੀ ਜੀਵੀ ਬਣਨਾ ਉਸ ਵਿੱਚ ਮੈਂ ਵੀ ਆਉਂਦਾ ਹਾਂ ਬਹੁਤ ਚਿੰਤਾ ਦਾ ਵਿਸ਼ਾ ਹੈ।
11. ਪਿੰਡਾਂ ਵਿੱਚ ਚੰਗੇ ਘਰਾਂ ਦੇ ਮੁੰਡਿਆਂ ਨੂੰ ਰਿਸ਼ਤਿਆਂ ਵੀ ਦਾ ਨਾਂ ਹੋਣਾ ਤੇ ਵਿਆਹ ਪੱਖੋਂ ਅੜ ਜਾਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
12. ਪਿੰਡਾਂ ਵਾਲੀਆਂ ਕੁੜੀਆਂ ਦੀ ਵੀ ਘਰ ਦੇ ਕੰਮਾਂ ਵਿੱਚ ਤੇ ਚੁੱਲੇ ਚੌਂਕੇ ਦੇ ਕੰਮਾਂ ਵਿੱਚ ਦਿਲਚਸਪੀ ਦਾ ਘੱਟ ਜਾਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
13. ਪਿੰਡਾਂ ਦੇ ਨੌਜਵਾਨਾਂ ਦਾ ਖੇਤਾਂ ਵਿੱਚ ਇਕੱਠੇ ਹੋ ਕੇ ਨਾ ਬੈਠਣਾ ਤੇ ਮੋਟਰ ਕਮਰਿਆਂ ਦਾ ਨਿੱਕੇ ਨਿੱਕੇ ਗੁਸਲਖਾਨਿਆਂ ਵਿੱਚ ਤਬਦੀਲ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
14.ਬਾਕੀ ਫੇਰ

Address

Jalandhar

Telephone

+918437919063

Website

Alerts

Be the first to know and let us send you an email when ਅੱਜ ਦੀ ਅਵਾਜ਼ posts news and promotions. Your email address will not be used for any other purpose, and you can unsubscribe at any time.

Contact The Organization

Send a message to ਅੱਜ ਦੀ ਅਵਾਜ਼:

Shortcuts

Share

Nearby non profit organizations