01/05/2026
ਮਈ ਦਿਵਸ' ਸੰਸਾਰ ਭਰ ਦੇ ਮਜ਼ਦੂਰਾਂ ਨੂੰ ਪੂੰਜੀਵਾਦ ਦੀ ਗੁਲਾਮੀ ਵਿਰੁੱਧ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦਾ ਹੈ।
ਅੱਜ ਦੇ ਦਿਨ :1-5-1886 ਨੂੰ ਸ਼ਿਕਾਗੋ ਚ ਮਜ਼ਦੂਰਾਂ ਵੱਲੋਂ ਮੰਗਾ ਦੇ ਹੱਕ ਵਿੱਚ ਮੁਜਹਾਰਾ।
ਮਜ਼ਦੂਰ ਦਿਵਸ
*ਮਜ਼ਦੂਰ ਦਿਵਸ* ਪੂੰਜੀਵਾਦ ਲੁਟੇਰੇ ਪ੍ਰਬੰਧ ਤੋਂ ਖਲਾਸੀ ਲਈ ਲਹੂ ਵੀਟਵੇਂ ਸੰਘਰਸ਼ ਅਤੇ ਕੀਤੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ।ਇਹ ਸਿਰਫ ਮਜ਼ਦੂਰਾਂ ਦਾ ਹੀ ਨਹੀਂ ਸਗੋਂ ਲੁੱਟੇ ਪੁੱਟੇ ਜਾਂਦੇ ਉਨਾਂ ਲੋਕਾਂ ਦਾ ਵੀ ਹੀ ਹੈ ਜਿਹੜੇ ਬੇਕਿਰਕ ਆਰਥਿਕ ਲੁੱਟ-ਖੱਸੁਟ, ਅਨਿਆਂ,ਜੁਲਮ ਅਤੇ ਪੂੰਜੀਵਾਦ ਅਮਾਨਵੀ ਪ੍ਰਬੰਧ ਤੋਂ ਪੀੜਤ ਹਨ।ਇਨਾਂ 'ਚ ਲੱਖਾਂ ਬੇਰੋਜ਼ਗਾਰ ਤੇ ਰਜਵੀਂ ਰੋਟੀ ਲਈ ਤਰਸਦੇ ਲੱਖਾਂ ਲੋਕ ਸ਼ਾਮਲ ਹਨ।ਬੁਨਿਆਦੀ ਲੋੜਾਂ ਸਿੱਖਿਆ, ਸਿਹਤ ਸਹੂਲਤਾਂ ਤੋਂ ਵਾਂਝੇ ਹਨ।ਅੱਧੀ ਦੇ ਕਰੀਬ ਅਬਾਦੀ ਔਰਤਾਂ ਦੀ ਹੈ ਜੋ ਸਿਰਫ ਆਰਥਿਕ ਲੁੱਟ ਦਾ ਹੀ ਸ਼ਿਕਾਰ ਨਹੀਂ ਸਗੋਂ ਮਰਦ ਪ੍ਰਧਾਨ ਸਮਾਜ ਵਿੱਚ ਸਮਾਜਿਕ, ਸੱਭਿਆਚਾਰਕ ਆਦਿ ਅਨੇਕਾਂ ਵਿਤਕਰਿਆਂ ਕਾਰਨ ਪ੍ਰੇਸ਼ਾਨ ਹਨ।19ਵੀਂ ਸਦੀ ਦੇ ਅੱਧ ਵਿੱਚ ਲੋਕ ਸੁਚੇਤ ਹੋ ਕੇ ਇਕੱਠੇ ਹੋਣ ਦੇ ਨਾਲ ਕੰਮ ਦੇ ਘੰਟਿਆਂ ਨੂੰ ਘਟਾਉਣ ਲਈ ਸੰਘਰਸ਼ ਕਰਨ ਲੱਗੇ ।ਅਮਰੀਕਾ ਤੇ ਕਨੈਡਾ ਦੇ ਮਜ਼ਦੂਰਾਂ ਦੀ ਫੈਡਰੈਸ਼ਨ ਨੇ ਇਕ ਮਈ 1886 ਨੂੰ ਅੱਠ ਘੰਟੇ ਕੰਮ ਕਰਨ ਦੀ ਮੰਗ ਲਈ ਹੜਤਾਲ ਦਾ ਸੱਦਾ ਦਿੱਤਾ।ਸ਼ਿਕਾਗੋ ਸ਼ਹਿਰ ਵਿੱਚ ਪੁਲੀਸ ਨੇ ਹੜਤਾਲ ਕਰ ਰਹੇ ਮਜ਼ਦੂਰਾਂ ਤੇ ਗੋਲੀ ਚਲਾਈ ਤੇ ਦੋ ਮਜ਼ਦੂਰ ਸ਼ਹੀਦ ਹੋ ਗਏ।ਚਾਰ ਮਈ ਨੂੰ ਦੁਬਾਰਾ ਰੋਸ ਵੱਜੋਂ ਹੋਈ ਹੜਤਾਲ ਤੇ ਚਲਾਈ ਗੋਲੀ ਨਾਲ ਛੇ ਮਜ਼ਦੂਰ ਸ਼ਹੀਦ ਹੋ ਗਏ।ਪੁਲੀਸ ਨੇ 11/11/ 1887 ਨੂੰ ਇਨਾਂ ਘਟਨਾਵਾਂ ਨਾਲ ਮਜ਼ਦੂਰ ਆਗੂਆਂ ਅਗਸਤ ਸਪਾਈਸ,ਅਲਬਰਟ ਪਾਰਸਨ, ਅਲਫੈਰਡ ਫਿਸ਼ਰ,ਜਾਰਜ ਏਂਜਲ, ਆਸਕਰ ਨੀਬੈ, ਸੈਮੂਅਲ ਫੀਲਡੇਨ ਤੇ ਜਾਰਜ ਐਂਗਲ ਨੂੰ ਜੋੜ ਕੇ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ।ਅੱਜ ਮਜ਼ਦੂਰਾਂ ਨੂੰ 8ਘੰਟੇ ਕੰਮ ਕਰਨ ਦੀ ਸਹੂਲਤ ਸ਼ਿਕਾਗੋ ਅੰਦੋਲਨ ਦੀ ਦੇਣ ਹੈ।ਸਪਾਈਸ ਨੇ ਫਾਂਸੀ ਤੋਂ ਪਹਿਲਾਂ ਕਿਹਾ, *ਫਾਂਸੀ ਦੇ ਤਖਤੇ ਤੇ ਲਟਕਾ ਕੇ ਮੇਰੀ ਅਵਾਜ਼ ਦਾ ਗਲਾ ਤਾਂ ਘੁੱਟ ਸਕਦੇ ਹੋ,ਪਰ ਤੁਹਾਡੇ ਲਈ ਮੇਰੀ ਖਾਮੋਸ਼ੀ ਮੇਰੇ ਭਾਸ਼ਣ ਤੋਂ ਵੀ ਜਿਆਦਾ ਖਤਰਨਾਕ ਹੋਵੇਗੀ।*
1-5-1890 ਨੂੰ ਪੈਰਿਸ ਵਿਖੇ ਕੌਮਾਂਤਰੀ ਵਰਕਿੰਗਜ ਮੈਨਜ ਐਸੋਸੀਸ਼ਨ ਨੇ ਫੈਸਲਾ ਕੀਤਾ ਕਿ ਹਰ ਸਾਲ ਸ਼ਿਕਾਗੋ ਦੇ ਸ਼ਹੀਦਾਂ ਜੀ ਯਾਦ ਵਿੱਚ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਵੇ 25-6-1893 ਨੂੰ ਸ਼ਿਕਾਗੋ ਦੀ ਹੇਅ ਮਾਰਕਿਟ ਵਿੱਚ ਸ਼ਹੀਦਾਂ ਦੇ ਬੁੱਤ ਲਾਏ ਗਏ।ਲੈਨਿਨ ਨੇ ਕਿਹਾ ਸੀ,"ਮਜ਼ਦੂਰ ਨੂੰ ਉਸਦੀ ਮਿਹਨਤ ਉਸਨੂੰ ਉਸਦਾ ਪਸੀਨਾ ਸੁੱਕਣ ਤੋਂ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ।" "ਜਾਗਰੂਕ ਮਜ਼ਦੂਰ ਝੁਕਦੇ ਨਹੀਂ,ਰੁੱਕਦੇ ਨਹੀਂ। ਝੁੱਕਣਾ ਉਨਾਂ ਨੂੰ ਗੈਰਤ ਵਿਰੁੱਧ ਲੱਗਦਾ ਹੈ ਅਤੇ ਰੁਕਣਾ ਮੌਤ।"
*ਗੀਤ*
ਲਹਿਰਾਂ ਬਣ ਉਠੋ ਭੁੱਖਾਂ ਦੇ ਲਤਾੜਿਓ।ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ।ਬੱਝੀਆਂ ਨਾ ਰਹਿਣ ਇਹ ਰਵਾਇਤੀ ਲੜੀਆਂ ਉਠੋ ਵੇ ਗੁਲਾਮੀ ਦੀਆਂ ਤੋੜੋ ਕੜੀਆਂ।ਕਿਰਤਾਂ ਦਾ ਜੋਰ ਜੁਸਿਆਂ 'ਚ ਭਰਕੇ, ਲੁੱਟ ਦਾ ਇਹ ਰਾਜ ਜੜਾਂ ਤੋਂ ਉਖਾੜਿਓ।
ਧਰਤੀ ਦਾ-
ਬੁੱਢਾ ਹੋ ਪੁਰਾਣਾ ਢਾਂਚਾ ਜਦੋਂ ਥੰਮਦਾ,ਉਹਨੂੰ ਤੋੜ ਨਵਾਂ ਸੰਸਾਰ ਜੰਮਦਾ।ਨਵਾਂ ਤੇ ਉਸਾਰੂ ਜਗ ਰਚਣੇ ਲਈ,ਗਲੀ ਸੜੀ ਹਰ ਚੀਜ ਨੂੰ ਨਕਾਰਿਓ।
ਧਰਤੀ ਦਾ----
ਨਵੀਆਂ ਹੀ ਨੀਹਾਂ 'ਤੇ ਉਸਾਰ ਹੋਊਗਾ,ਸਾਰਾ ਜਗ ਸਾਡਾ ਪਰਿਵਾਰ ਹੋਊਗਾ।ਲੋਟੂਆਂ ਦੇ ਹੱਥਾਂ ਨੇ ਤੁਹਾਥੋਂ ਖੋਹਿਆ ਜੋ,ਸਭ ਹੋਊ ਤੁਹਾਡਾ ਸਿਰਜਣਹਾਰਿਓ।
ਧਰਤੀ ਦਾ------
ਆਖਰੀ ਹੈ ਆਪਣੀ ਲੜਾਈ ਬੇਲੀਓ,ਥਾਂ-ਥਾਂ ਉਤੇ ਕਰ ਦੋ ਚੜਾਈ ਬੇਲੀਓ ਲੁੱਟ ਦੇ ਮਸੀਹੇ ਤਾਂਈ ਰੱਦ ਕਰਕੇ,ਹੁਕਮ ਕਾਨੂੰਨ ਪੈਰਾਂ 'ਚ ਲਤਾੜਿਓ।
ਧਰਤੀ ਦਾ-------
ਮਹਿਲਾਂ 'ਚੋਂ ਨਾ ਸਾਡੇ 'ਤੇ ਕੋਈ ਰਾਜ ਵੇ ਕਰੇ, ਰਾਜਿਆਂ ਦੀ ਸਾਨੂੰ ਹੁਣ ਵਫਾ ਨਾ ਪਾਲੇ।ਧੁੱਖ ਰਹਿਓ ਮਚੋ ਹੁਣ ਲਾਟਾਂ ਬਣ ਕੇ,ਤਖਤਾਂ ਨੂੰ ਢਾਵੋ ਤਾਜਾਂ ਨੂੰ ਉਛਾਲਿਓ।
ਧਰਤੀ ਦਾ--------
ਲੋਟੂਆਂ ਤੋਂ ਲੁੱਟ ਵਾਲਾ ਮਾਲ ਖੋਹਣ ਲਈ, ਕੈਦ ਹੋਈਆਂ ਰੂਹਾਂ ਦੇ ਆਜ਼ਾਦ ਹੋਣ ਲਈ।ਸਾਂਝਿਆਂ ਦੁੱਖਾਂ 'ਚ ਸ਼ਰੀਕ ਹੋ ਕੇ,ਮੁਕਤੀ ਦਾ ਰਾਹ ਸੋਚਿਓ ਵਿਚਾਰਿਓ।
ਧਰਤੀ ਦਾ---------
ਖੁਦ ਆਪਣੇ ਹੀ ਕੰਮ ਕਾਰ ਮਿਥਾਂਗੇ,ਕਿਦਾਂ ਦਾ ਇਹ ਹੋਊ ਸੰਸਾਰ ਮਿਥਾਂਗੇ। ਮਿਹਨਤ 'ਚੋਂ ਉਸਰੀ ਹੈ ਹਰ ਰਚਨਾ, ਦੁਨੀਆਂ ਤੁਹਾਡੀ ਦੁਨੀਆਂ ਦੇ ਘਾੜਿਉ।
ਧਰਤੀ ਦਾ---------
ਫੌਜੀਓ,ਸਿਪਾਹੀਓ ਜਾਣੋ ਹਲ-ਚਲ ਨੂੰ,ਮੋੜ ਲੋ ਬੰਦੂਕਾਂ ਹਾਕਮਾਂ ਵੱਲ ਨੂੰ। ਜਿਨਾਂ ਦੀਆਂ ਗੋਦਾਂ ਵਿੱਚ ਜੰਮੇ ਪਲੇ ਹੋ,ਲੋਕਾਂ ਦੇ ਜਾਇਓ ਲੋਕਾਂ ਨੂੰ ਨਾ ਮਾਰਿਓ।
ਧਰਤੀ ਦਾ-----------
ਧਰਤੀ ਜਗੀਰ ਨਹੀ ਇਲਾਂ ਜੋਕਾਂ ਦੀ,ਧਰਤੀ ਹੈ ਮਾਂ ਧਰਤੀ ਦੇ ਲੋਕਾਂ ਦੀ।ਇਲਾਂ,ਕਾਵਾਂ;ਜੋਕਾਂ ਦਾ ਸਫਾਇਆ ਕਰਕੇ,ਕਿਰਤਾਂ ਦਾ ਝੰਡਾ ਸੂਰਜਾਂ 'ਤੇ ਚਾੜਿਓ।ਲਹਿਰ ਬਣ ਉਠੋ,ਭੁੱਖਾਂ ਦੇ ਲਤਾੜਿਉ ਧਰਤੀ ਦਾ ਸਾਰਾ ਦੁਖ ਪੀਣ ਵਾਲਿਓ।(ਯੂਜੀਨ ਪੋਤੀਏ)