Babadeepsinghjictpatti

Babadeepsinghjictpatti yes

07/08/2026
29/07/2026

ਇਸ ਗੁਰਸਿੱਖ ਪਰਿਵਾਰ ਨੂੰ ਸੰਗਤ ਦੇ ਸਹਿਯੋਗ ਦੀ ਬੜੀ ਲੋੜ ਹੈ, ਇਹ ਵੀਰ ਹਰਜਿੰਦਰ ਸਿੰਘ ਪਿਤਾ ਦਾ ਨਾਮ ਜੋਗਿੰਦਰ ਸਿੰਘ ਵਾਸੀ ਅੰਮ੍ਰਿਤਸਰ, ਫੂਡ ਪਾਈਪ ਦਾ ਅਪ੍ਰੇਸ਼ਨ ਹੋ ਗਿਆ ਹੈ, ਇੱਕ ਅਪ੍ਰੇਸ਼ਨ ਹੋਰ ਹੋਣਾ ਹੈ, 400000 ਰੁਪਏ ਦਾ ਖਰਚ ਹੈ! ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ, ਪਰਿਵਾਰ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ, ਵੀਡੀਓ ਉੱਪਰ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ, ਤੁਸੀ ਪਰਿਵਾਰ ਨੂੰ ਸਿੱਧਾ ਸਹਿਯੋਗ ਕਰਨਾ ਜੀ!
🙏 ਤੁਹਾਡੇ ਧੰਨਵਾਦੀ ਹੋਵਾਂਗੇ
ਜਾਣਕਾਰੀ ਲਈ ÷ 97813-74137

28/07/2026

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*
ਪਤਾ ਨਹੀਂ ਇਸ ਬੱਚੇ ਦੇ ਕਰਮ ਕੈਸੇ ਨੇ, ਇਸ ਬੱਚੇ ਦਾ ਪਿਤਾ ਦਿਹਾੜੀਦਾਰ ਹੈ, ਮਿਸਤਰੀ ਦੇ ਨਾਲ ਲੇਬਰ ਦੇ ਤੌਰ ਤੇ ਜਾਂਦਾ ਹੈ 500 ਰੁਪਏ ਦਿਹਾੜੀ ਤੇ, 17 ਜੁਲਾਈ ਨੂੰ ਬੱਚੇ ਦਾ ਜਨਮ ਵੱਡੇ ਅਪ੍ਰੇਸ਼ਨ ਨਾਲ ਹੋਇਆ, 17 ਜੁਲਾਈ ਤੋਂ ਹੀ ਵੈਂਟੀਲੇਟਰ ਮਸ਼ੀਨ ਚ ਜ਼ਿੰਦਗੀ ਮੌਤ ਦੀ ਲੜਾਈ ਲੜ੍ਹ ਰਿਹਾ ਹੈ, ਡਾਕਟਰ ਮੁਤਾਬਕ ਹਾਲਤ ਨਾਜ਼ੁਕ ਹੈ, ਕਿੰਨੇ ਦਿਨ ਹੋਰ ਲੱਗਦੇ ਨੇ ਹਸਪਤਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ! ਪਰਿਵਾਰ ਵੱਲੋਂ ਸਿਰਫ਼ 23000 ਰੁਪਏ ਹਸਪਤਾਲ ਚ ਜਮਾਂ ਕਰਵਾਏ ਗਏ ਨੇ, 17 ਜੁਲਾਈ ਤੋਂ 27 ਜੁਲਾਈ ਤੱਕ ਦਾ 43000 ਰੁਪਏ ਹਸਪਤਾਲ ਦਾ ਬਕਾਇਆ ਦੇਣ ਵਾਲਾ ਹੈ, ਟੈਸਟਾਂ ਦਾ, ਦਵਾਈਆਂ ਦਾ ਅਲੱਗ, ਅਗਾਂਹ ਕਿੰਨੇ ਦਿਨ ਹੋਰ ਹਸਪਤਾਲ ਚ ਰੱਖਿਆ ਜਾਵੇਗਾ ਅਤੇ ਕਿੰਨਾਂ ਖ਼ਰਚ ਆਵੇਗਾ ਕੋਈ ਅੰਦਾਜ਼ਾ ਨਹੀਂ!

🙏 ਬੇਨਤੀ ਹੈ ਕਿ ਤਰਸ ਕਰਕੇ ਇਸ ਬੱਚੇ ਦੀ ਜ਼ਿੰਦਗੀ ਬਚਾਉਣ ਵਾਸਤੇ ਪਰਿਵਾਰ ਨੂੰ ਦਸਵੰਧ ਰੂਪ ਸਹਿਯੋਗ ਜ਼ਰੂਰ ਕਰਿਓ!
ਜਾਣਕਾਰੀ ਲਈ ÷ 97813-74137

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ
26/07/2026

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

25/07/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਇਸ ਵੀਰ ਦਾ ਇਲਾਜ਼ (ਅਪ੍ਰੇਸ਼ਨ) ਹੋ ਸਕੇ, ਇਹ ਪਰਿਵਾਰ ਇਸ ਵੇਲੇ ਅੰਮ੍ਰਿਤਸਰ ਵਿਖੇ ਗੁੱਜਰਪੁਰਾ ਮੁਹੱਲੇ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ, ਡਾਕਟਰ ਮੁਤਾਬਕ ਲੱਤ ਬੁਰੀ ਤਰ੍ਹਾਂ ਗਲ ਗ‌ਈ ਹੈ, ਅਪ੍ਰੇਸ਼ਨ ਕਰਕੇ ਲੱਤ ਕੱਟਣੀ ਪਵੇਗੀ!
ਅਪ੍ਰੇਸ਼ਨ ਦਾ ਖ਼ਰਚ 90000 ਰੁਪਏ ਦੇ ਕਰੀਬ ਹੈ,
ਵੀਡੀਓ ਉੱਪਰ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ!
ਜ਼ਰੂਰ ਮਦਦ ਕਰਿਓ ਇਸ ਪਰਿਵਾਰ ਦੀ!

ਜਾਣਕਾਰੀ ਲਈ ÷ +91 97813 74137

24/07/2026

ਸ਼ਹੀਦ ਭਾਈ ਜਗਜੀਤ ਸਿੰਘ ਜੀ, ਪਿੰਡ ਜੀਉ-ਬਾਲਾ ਦੇ ਮਾਤਾ ਜੀ, ਮਾਤਾ ਮਹਿੰਦਰ ਕੌਰ ਜੀ ਵੱਲੋਂ ਸੰਗਤ ਨੂੰ ਬੇਨਤੀ!
ਮਾਤਾ ਜੀ ਸਰੀਰਕ ਤੌਰ ਤੇ ਤੰਦਰਸਤ ਨਹੀਂ ਰਹਿੰਦੇ, ਮਾਤਾ ਜੀ ਦੇ ਇਲਾਜ਼ ਵਾਸਤੇ ਸੰਗਤ ਨੂੰ ਬੇਨਤੀ ਹੈ! ਇਹ ਮਾਤਾ ਜੀ ਦੇ ਪਰਿਵਾਰ ਦਾ ਨੰਬਰ ਹੈ, ਤੁਸੀਂ ਸਿੱਧਾ ਸਹਿਯੋਗ ਕਰ ਸਕਦੇ ਹੋ!
95927-28391

18/07/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ

ਕਿਸੇ ਲੋੜਵੰਦ ਵਿਧਵਾ ਬੀਬੀ ਦੀ ਅਸ਼ੀਸ਼ ਲੈਣਾ
ਪੁੰਨਾਂ ਤੋਂ ਵੀ ਉੱਤਮ ਪੁੰਨ ਹੈ!
ਇਹ ਵਿਧਵਾ ਭੈਣ ਆਪਣੇ 15 ਸਾਲ ਦੇ ਬੇਟੇ ਨਾਲ ਆਪਣਾ ਪਰਿਵਾਰਕ ਨਿਰਬਾਹ ਬੜੀ ਮੁਸ਼ਕਲ ਨਾਲ ਚਲਾ ਰਹੀ ਹੈ, ਇਸ ਦੇ ਪਤੀ ਦੀ ਇੱਕ ਸਾਲ ਪਹਿਲਾਂ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ, ਇਹ ਭੈਣ 2-3 ਘਰਾਂ ਵਿੱਚ ਸਾਫ-ਸਫਾਈ ਦਾ ਕੰਮ ਕਰਕੇ ਆਪਣੇ ਬੱਚੇ ਨੂੰ ਪੜ੍ਹਾਈ ਵੀ ਕਰਵਾ ਰਹੀ ਹੈ ਅਤੇ ਘਰ ਦਾ ਗੁਜ਼ਾਰਾ ਵੀ ਚਲਾ ਰਹੀ ਹੈ, ਕੁਝ ਦਿਨ ਪਹਿਲਾਂ ਹੋਈ ਭਾਰੀ ਬਰਸਾਤ ਨਾਲ ਇਹਨਾਂ ਦੇ ਕਮਰੇ ਦੀ ਛੱਤ ਡਿੱਗ ਪਈ, ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਪਰ ਕਮਰੇ ਚ ਪਿਆ ਸਮਾਨ ਖ਼ਤਮ ਹੋ ਗਿਆ! ਹੁਣ ਇਹ ਭੈਣ ਏਨੇ ਜੋਗੀ ਨਹੀਂ ਕਿ ਕਮਰਾ ਬਣੜਾ ਸਕੇ, ਭੈਣ ਵੱਲੋਂ ਸੰਗਤ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਮੇਰਾ ਕਮਰਾ ਬਣਵਾ ਦਿਉ, 3 ਕੁ ਮਿੰਟ ਸਮਾਂ ਕੱਢ ਕੇ ਇਹ ਵੀਡੀਓ ਵੇਖਿਓ ਆਪ ਜੀ ਨੂੰ ਮੁੱਢਲੀ ਜਾਣਕਾਰੀ ਮਿਲ ਜਾਵੇਗੀ!

ਭਲੇ ਦਾ ਕਾਰਜ ਹੈ, ਜਿਨ੍ਹਾਂ ਕੁ ਵੀ ਹੋ ਸਕਦਾ, ਥੋੜੇ ਚੋ ਥੋੜਾ ਬਹੁਤੇ ਚੋ ਬਹੁਤਾ ਸਹਿਯੋਗ ਕਰਕੇ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਿਓ!
ਜਾਣਕਾਰੀ ਲਈ ÷ +91 97813 74137

06/07/2026

*ਵੀਡੀਓ ਥੋੜੀ ਲੰਬੀ ਹੈ, ਵੇਖਿਓ ਜ਼ਰੂਰ*
15 ਦਿਨ ਪਹਿਲਾਂ ਖੱਬੀ ਲੱਤ ਦਾ ਕੁਝ ਹਿੱਸਾ ਅਪ੍ਰੇਸ਼ਨ ਕਰਕੇ ਕੱਟਿਆ ਗਿਆ ਸੀ, ਇਸ ਵੀਰ ਨੂੰ ਸ਼ੂਗਰ ਜ਼ਿਆਦਾ ਹੋਣ ਕਰਕੇ ਲੱਤ ਦਾ ਜ਼ਖ਼ਮ ਹੋਰ ਵੱਧਣਾ ਸ਼ੁਰੂ ਹੋ ਗਿਆ, ਹੁਣ ਫਿਰ ਲੱਤ 'ਪੱਟ' ਤੱਕ ਕੱਟੀ ਜਾਣੀ ਹੈ, ਪਹਿਲਾਂ ਅਪ੍ਰੇਸ਼ਨ ਵੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ, ਹੁਣ ਫਿਰ ਅਪ੍ਰੇਸ਼ਨ ਹੋਣਾ ਹੈ, ਸੰਗਤ 🙏 ਦੇ ਸਹਿਯੋਗ ਦੀ ਲੋੜ ਹੈ, ਬੇਨਤੀ ਹੈ ਕਿ ਥੋੜੇ ਚੋ ਥੋੜਾ, ਬਹੁਤੇ ਚੋ ਬਹੁਤਾ ਸਹਿਯੋਗ ਕਰਕੇ ਇਸ ਪਰਿਵਾਰ ਦਾ ਦੁੱਖ ਵੰਡਾਉਣ ਦਾ ਯਤਨ ਕਰਨਾ ਜੀ

ਅਪ੍ਰੇਸ਼ਨ ਦਾ ਖ਼ਰਚ 55000 ਰੁਪਏ ਹੈ
ਜਾਣਕਾਰੀ ਲਈ ÷ 97813-74137

Address

Patti
143416

Alerts

Be the first to know and let us send you an email when Babadeepsinghjictpatti posts news and promotions. Your email address will not be used for any other purpose, and you can unsubscribe at any time.

Contact The Organization

Send a message to Babadeepsinghjictpatti:

Shortcuts

Share