Shaheed Bhai Satwant Singh Agwan Birdh & Anaanth Ashram, Sahni

Call Directions

Shaheed Bhai Satwant Singh Agwan Birdh & Anaanth Ashram, Sahni ਫ਼ਖਰ-ਏ-ਕੌਮ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਬਿ?

09/11/2026

ਸਿੱਖਾਂ ਦੇ ਹੱਕਾਂ ਤੇ ਡਾਕੇ ਬੰਦ ਹੋਣ ਬੰਦੀ ਸਿੰਘਾਂ ਨੂੰ ਪੈਰੋਲ ਮਿਲੇ, ਸਜ਼ਾਵਾਂ ਕੱਟ ਚੁੱਕੇ ਸਿੰਘ ਤੁਰੰਤ ਰਿਹਾਅ ਕੀਤੇ ਜਾਣ, ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਦਾਦੀ ਮਾਂ ਦਾ ਅੰਤਿਮ ਸਸਕਾਰ ਕਰਨ ਲਈ ਛੁੱਟੀ ਦਿੱਤੀ ਜਾਵੇ,

ਮਾਵਾਂ ਠੰਡੀਆਂ ਛਾਵਾਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਊ ਹਰਜੀਤ ਸਿੰਘ ਜੀ (ਨਜ਼ਰਬੰਦ ਜੇਲ ਬਠਿੰਡਾ) ਦੇ ਮਾਤਾ ਜੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ...
09/11/2026

ਮਾਵਾਂ ਠੰਡੀਆਂ ਛਾਵਾਂ

ਸਾਡੇ ਬਹੁਤ ਹੀ ਸਤਿਕਾਰਯੋਗ ਭਾਊ ਹਰਜੀਤ ਸਿੰਘ ਜੀ (ਨਜ਼ਰਬੰਦ ਜੇਲ ਬਠਿੰਡਾ) ਦੇ ਮਾਤਾ ਜੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਜੀ (ਨਜ਼ਰਬੰਦ ਜੇਲ ਡਿਬੜੂਗੜ੍ਹ) ਦੇ ਦਾਦੀ ਜੀ, ਜੋ ਕਿ ਬੀਤੀ ਦਿਨੇ ਅਕਾਲ ਚਲਾਣਾ ਕਰ ਗਏ ਸਨ| ਅੱਜ ਉਹਨਾਂ ਦੇ ਗ੍ਰਹਿ ਪਿੰਡ ਜੱਲੂਪੁਰ ਖੈੜਾ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |

ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾਂ ਨੂੰ ਉਹਨਾਂ ਦੀ ਬਿਮਾਰ ਦਾਦੀ ਨਾਲ ਮਿਲਾਉਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਵਾਰ-ਵਾਰ ਗੁਹਾਰ ਲਗਾਈ ਗਈ। ਪਰ ਸਰਕਾਰਾਂ ਨੂੰ ਪਤਾ ਨਹੀਂ ਕਿਸ ਗੱਲ ਦਾ ਡਰ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਉਹਨਾਂ ਦੀ ਬਿਮਾਰ ਦਾਦੀ ਨਾਲ ਮਿਲਣ ਲਈ ਇੱਕ ਵਾਰੀ ਵੀ ਪੈਰੋਲ ਨਹੀਂ ਮਿਲੀ, ਜਦ ਕਿ ਰਾਮ ਰਹੀਮ ਵਰਗੇ ਸਾਧ ਤੇ ਹੋਰਾਂ ਨੂੰ ਸਰਕਾਰਾਂ ਵੱਲੋਂ ਵਾਰ ਵਾਰ ਪੈਰੋਲਾਂ ਦਿੱਤੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਹੀ ਸੰਗੀਨ ਮਨੁੱਖਤਾ ਵਿਰੋਧੀ ਜੁਰਮਾਂਂ, ਹੇਠ ਸਜਾ ਭੁਗਤ ਰਹੇ ਹਨ | ਅਜਿਹੇ ਦੋਗਲੇ ਕਾਨੂੰਨ ਲੋਕਤਾਂਤਰਿਕ ਦੇਸ਼ਾਂ ਦੇ ਵਿੱਚ ਕੋਹੜ ਹਨ|

09/11/2026

ਮਾਤਾ ਚਰਨ ਕੌਰ ਦਾ ਪੁੱਤਰ ਹਰਜੀਤ ਸਿੰਘ, ਪੋਤਾ ਅੰਮ੍ਰਿਤਪਾਲ ਸਿੰਘ ਤੇ ਦੋਹਤਾ ਸੁਖਮਨਜੀਤ ਸਿੰਘ ਜੇਲ ਵਿੱਚ ਬੰਦ ਹਨ। ਸਿੱਖ ਆਪਣੀ ਅਰਦਾਸ ਵਿੱਚ ਰੋਜ਼ਾਨਾ ਮਾਵਾਂ ਦੇ ਸਿੱਖੀ ਸਿਦਕ ਅਤੇ ਭਰੋਸੇ ਦਾ ਜ਼ਿਕਰ ਕਰਦੇ ਹਨ। ਹਾਕਮ ਇਨਾ ਮਾਵਾਂ ਦਾ ਦੁੱਖ ਨਹੀਂ ਸਮਝਦੇ ਨਹੀਂ ਤਾਂ ਜਾਂਦੀ ਵਾਰ ਮਾਤਾ ਨੂੰ ਇੱਕ ਵਾਰ ਤਾਂ ਭਾਈ ਅੰਮ੍ਰਿਤਪਾਲ ਸਿੰਘ, ਚਾਚਾ ਹਰਜੀਤ ਸਿੰਘ ਤੇ ਸੁਖਮਨਜੀਤ ਨਾਲ ਮੁਲਾਕਾਤ ਕਰਵਾ ਦਿੰਦੇ। ਭਾਈ ਅੰਮ੍ਰਿਤਪਾਲ ਸਿੰਘ ਦੇ ਕਈ ਸਾਥੀਆਂ ਦੇ ਮਾਪੇ ਅਤੇ ਕਰੀਬੀ ਪਿਛਲੇ ਚਾਰ ਸਾਲਾਂ ਵਿੱਚ ਸਦੀਵੀ ਵਿਛੋੜਾ ਦੇ ਗਏ ਪਰ ਇਹ ਹਾਕਮ ਪੱਥਰ ਦੇ ਬੁੱਤ ਹਨ ਜੋ ਪਿਘਲਦੇ ਨਹੀਂ।

ਸਿੱਖ ਕੌਮ ਦੀ ਇੱਕ ਬਜ਼ੁਰਗ ਦਾਦੀ ਮਾਂ ਦੀ ਕਨੂੰਨ ਦੇ ਕਾਤਲਾਂ ਕਰਕੇ ਆਪਣੇ ਪੁੱਤ ਤੇ ਪੋਤਰੇ ਨੂੰ ਆਖਰੀ ਵਾਰ ਵੇਖਣ ਦੀ ਇੱਛਾ ਪੂਰੀ ਨਾਂ ਹੋ ਸਕੀ, ਕਿ...
09/11/2026

ਸਿੱਖ ਕੌਮ ਦੀ ਇੱਕ ਬਜ਼ੁਰਗ ਦਾਦੀ ਮਾਂ ਦੀ ਕਨੂੰਨ ਦੇ ਕਾਤਲਾਂ ਕਰਕੇ ਆਪਣੇ ਪੁੱਤ ਤੇ ਪੋਤਰੇ ਨੂੰ ਆਖਰੀ ਵਾਰ ਵੇਖਣ ਦੀ ਇੱਛਾ ਪੂਰੀ ਨਾਂ ਹੋ ਸਕੀ,
ਕਿੰਨੇ ਵੱਡੇ ਦੁੱਖ ਦੀ ਤੇ ਸਿੱਖਾਂ ਨਾਲ ਧੱਕੇ ਦੀ ਗੱਲ ਹੈ ਕਿ ਇੱਕ ਬਜ਼ੁਰਗ ਦਾਦੀ ਮਾਂ ਬਿਮਾਰ ਕਈ ਦਿਨ ਮੰਜੇ ਤੇ ਪਈ ਜੇਲ੍ਹ ਵਿੱਚ ਬੰਦ ਆਪਣੇ ਪੁੱਤ ਤੇ ਪੋਤਰੇ ਦੀਆਂ ਰਾਹਵਾਂ ਵੇਖਦੀ ਵੇਖਦੀ ਵੱਡੇ ਗ਼ਮ ਦਿਲ ਵਿੱਚ ਲੈਕੇ ਆਖ਼ਰ ਸਦਾ ਲਈ ਅੱਖਾਂ ਮੀਟ ਗਈ ਪਰ ਉਸਨੂੰ ਜਾਂਦੀ ਵਾਰ ਆਪਣੇ ਪੁੱਤ ਤੇ ਪੋਤਰੇ ਦੇ ਦਰਸ਼ ਨਾਂ ਹੋ ਸਕੇ, ਆਪਣੇ ਮਨ ਅੰਦਰ ਮਹਿਸੂਸ ਕਰਕੇ ਵੇਖੀਏ ਕਿ ਕਿਵੇਂ ਉਸ ਬਜ਼ੁਰਗ ਮਾਂ ਦਾ ਤਪਦਾ ਹਿਰਦਾ ਹਾਕਮਾਂ ਨੂੰ ਫਿਟਕਾਰਾਂ ਪਾਉਂਦਾ ਹੋਵੇਗਾ,
ਕਨੂੰਨ ਕਨੂੰਨ ਕੂਕਣ ਵਾਲਿਆਂ ਕੋਲ ਕੋਈ ਹੈ ਜੁਵਾਬ ਇਸ ਗੱਲ ਦਾ ਕਿ ਉਸਦੇ ਪੁੱਤ ਪੋਤਰੇ ਨੂੰ ਕਨੂੰਨ ਅਨੁਸਾਰ ਬਣਦੀ ਕੁੱਝ ਦਿਨਾਂ ਦੀ ਪੈਰੋਲ ਕਿਉਂ ਨਹੀ ਦਿੱਤੀ ਗਈ ?
ਕਿੱਥੇ ਗਏ ਮਨੁੱਖੀ ਹੱਕ ?
ਸਭ ਹਾਕਮਾਂ ਨੇ ਛਿੱਕੇ ਤੇ ਟੰਗ ਦਿੱਤੇ ਹਨ, ਪੰਜਾਬ ਦੇ ਗੁਆਢੀ ਰਾਜ ਹਰਿਆਣਾ ਵਿੱਚ ਇੱਕ ਝੂਠਾ ਮੱਕਾਰ ਬਲਾਤਕਾਰੀ ਕਾਤਲ ਸਾਧ ਜਦ ਜੀਅ ਕਰਦਾ ਡੇਢ ਡੇਢ ਮਹੀਨੇ ਦੀ ਪੈਰੋਲ ਤੇ ਬਾਹਰ ਆ ਜਾਂਦਾ ਹੈ ਤੇ ਦੂਸਰੇ ਪਾਸੇ ਸਿੱਖ ਬੰਦੀ ਆਪਣੀਆਂ ਸਖਤ ਬਿਮਾਰ ਮਾਂਵਾਂ ਨੂੰ ਹਫਤੇ ਲਈ ਵੀ ਨਹੀ ਮਿਲ ਸਕਦੇ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਬਿਰਧ ਮਾਤਾ ਜੀ ਵੀ ਲੰਮੇ ਸਮੇਂ ਤੋਂ ਪੁੱਤਰ ਦੀ ਉਡੀਕ ਵਿੱਚ ਮੰਜੇ ਤੇ ਪਏ ਉਸਦੀਆਂ ਰਾਹਵਾਂ ਤੱਕ ਰਹਿ ਹਨ, ਇਹ ਦੋਹਰੇ ਮਾਪਦੰਡ ਕਿਉਂ ਅਪਣਾਏ ਜਾਂ ਰਹਿ ਹਨ,
ਜਦ ਦਾਦੀ ਚਰਨ ਕੌਰ ਜੀ ਹਸਪਤਾਲ ਦਾਖਲ ਸਨ ਤਾਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਵਕੀਲਾਂ ਨੇ ਬਣਦੇ ਅਧਿਕਾਰਾਂ ਲਈ ਅਦਾਲਤ ਤੋ ਪੈਰੋਲ ਦੀ ਮੰਗ ਕੀਤੀ ਤਾਂ ਜੋ ਭਾਈ ਸਾਹਿਬ ਆਪਣੀ ਦਾਦੀ ਜੀ ਦਾ ਪਤਾ ਲੈ ਸਕਣ ਕਿਉਂਕਿ ਦਾਦੀ ਪੋਤੇ ਦਾ ਮੋਹ ਬਹੁਤ ਜ਼ਿਆਦਾ ਸੀ, ਇੱਕ ਦਿਲਾਂ ਵਿੱਚ ਤੜਫ ਸੀ ਪਰ ਅਫਸ਼ੋਸ ਸਿਰਫ ਫੋਨ ਤੇ ਹੀ ਗੱਲ-ਬਾਤ ਦੀ ਇਜਾਜ਼ਤ ਦਿੱਤੀ ਗਈ, ਭਾਈ ਸਾਹਿਬ ਦੇ ਦਿਲ ਵਿੱਚ ਵੀ ਕਿੰਨੀਆਂ ਗੱਲਾਂ ਦੱਬੀਆਂ ਰਹਿ ਗਈਆਂ ਤੇ ਦਾਦੀ ਮਾਂ ਚਰਨ ਕੌਰ ਵੀ ਕਿੰਨੇ ਦੁੱਖ ਦਰਦ ਨਾਲ ਹੀ ਲੈਕੇ ਇਸ ਸੰਸਾਰ ਤੋਂ ਤੁਰ ਗਈ,
ਭਾਣਾ ਵਾਪਰ ਚੁੱਕਾ ਹੈ ਮੰਨਣਾ ਪੈਣਾ ਤੇ ਸਤਿਗੁਰ ਜੀ ਦੇ ਸਿੱਖ ਸਦਾ ਮੰਨਦੇ ਆਏ ਹਨ, ਦਾਦੀ ਮਾਂ ਚਰਨ ਕੌਰ ਜੀ ਦਾ ਪੁੱਤਰ ਭਾਈ ਹਰਜੀਤ ਸਿੰਘ ਤੇ ਪਿਆਰਾ ਪੋਤਾ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜੋ ਜੇਲ੍ਹ ਵਿੱਚ ਬੰਦ ਹਨ ਦਾਦੀ ਜੀ ਦੇ ਅੰਤਿਮ ਸਸਕਾਰ ਤੇ ਆਉਣ ਲਈ ਬਣਦੇ ਕਨੂੰਨੀ ਹੱਕਾਂ ਲਈ ਵਕੀਲ ਵੀਰ ਅਦਾਲਤ ਵਿੱਚ ਜਾਣਗੇ ਤੇ ਬਣਦਾ ਵੀ ਆ ਕਿ ਉਹਨਾਂ ਨੂੰ ਪੈਰੋਲ ਮਿਲੇ ਹੁਣ ਇਸਤੋਂ ਵੱਧ ਕੀ ਧੱਕਾ ਹੋ ਜਾਣਾ, ਜੇ ਹੁਣ ਵੀ ਸਰਕਾਰ ਵਿਰੋਧ ਵਿੱਚ ਜਾਂਦੀ ਹੈ ਤਾਂ ਇਸਤੋਂ ਵੱਧ ਮਾੜੀ ਗੱਲ ਹੋਰ ਕੋਈ ਨਹੀ ਹੋਵੇਗੀ,
ਵਾਹਿਗੁਰੂ ਮਿਹਰ ਕਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏 ਵਿੱਛੜੀ ਰੂਹ ਨੂੰ ਦਾਤਾ ਚਰਨਾਂ ਚ ਨਿਵਾਸ਼ ਬਖਸ਼ੇ 🙏
ਆਪ ਜੀ ਦਾ ਦਾਸ - ਬਾਬਾ ਸੁਖਵਿੰਦਰ ਸਿੰਘ ਅਗਵਾਨ ਮੈਂਬਰ ਪਾਰਲੀਮੈਂਟ ਬੋਰਡ ਅਕਾਲੀ ਦਲ ਵਾਰਿਸ ਪੰਜਾਬ ਦੇ

ਬਹੁਤ ਹੀ ਦੁਖਦਾਈ ਖ਼ਬਰ!ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਸਤਿਕਾਰਯੋਗ ਦਾਦੀ ਚਰਨ ਕੌਰ ਜੀ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ...
08/11/2026

ਬਹੁਤ ਹੀ ਦੁਖਦਾਈ ਖ਼ਬਰ!

ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਸਤਿਕਾਰਯੋਗ ਦਾਦੀ ਚਰਨ ਕੌਰ ਜੀ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ।

ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਸਮੂਹ ਪਰਿਵਾਰ ਨੂੰ ਇਸ ਅਸਹਿ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖ਼ਸ਼ਣ।

08/11/2026

Address

Phagwara
144405

Telephone

+919905700008

Website

Alerts

Be the first to know and let us send you an email when Shaheed Bhai Satwant Singh Agwan Birdh & Anaanth Ashram, Sahni posts news and promotions. Your email address will not be used for any other purpose, and you can unsubscribe at any time.

Shortcuts

Share