Roundglass Foundation

Roundglass Foundation Contact information, map and directions, contact form, opening hours, services, ratings, photos, videos and announcements from Roundglass Foundation, Nonprofit Organization, Mohali.

ਰਾਊਂਡਗਲਾਸ ਫਾਊਂਡੇਸ਼ਨ 2018 ਤੋਂ ਪੰਜਾਬ ਵਿੱਚ ਕੰਮ ਕਰ ਰਹੀ ਹੈ। 4.4 ਮਿਲੀਅਨ ਵਿਰਾਸਤੀ ਰੁੱਖ ਲਗਾ ਚੁੱਕੇ ਹਾਂ, 1k+ ਪਿੰਡਾਂ ਵਿੱਚ 24k+ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ, 14k+ ਲਰਨ ਲੈਬਜ਼ ਨਾਲ ਸਿਖਾ ਰਹੇ ਹਾਂ ਅਤੇ 432 ਪਿੰਡ ਕੂੜਾ-ਮੁਕਤ ਬਣਾ ਚੁੱਕੇ ਹਾਂ।

19/08/2026

ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ ॥

ਪਿੰਡ ਧਰਮਗੜ੍ਹ ਵਿਖੇ ਸਾਡੇ ਪ੍ਰੋਗਰਾਮ ਲੀਡ ਸਰਦਾਰ ਕਾਹਨ ਸਿੰਘ ਪੰਨੂ ਜੀ ਨੇ ਦਿਨੋਂ ਦਿਨ ਅਲੋਪ ਹੋ ਰਹੇ ਵਿਰਾਸਤੀ ਰੁੱਖਾਂ ਨੂੰ ਸਾਂਭਣ ਦੀ ਲੋੜ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।

ਖਾਲੀ ਪਈਆਂ ਪੰਚਾਇਤੀ ਜ਼ਮੀਨਾਂ ਵਿੱਚ ਵਿਰਾਸਤੀ ਰੁੱਖਾਂ ਦੇ ਮਿੰਨੀ ਜੰਗਲ ਲਗਾ ਕੇ ਅਸੀਂ ਆਪਣੀ ਕੁਦਰਤੀ ਵਿਰਾਸਤ ਨੂੰ ਸਾਂਭ ਸਕਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆ ਭਰਿਆ ਤੇ ਸਾਫ਼ ਸੁਥਰਾ ਭਵਿੱਖ ਯਕੀਨੀ ਬਣਾ ਸਕਦੇ ਹਾਂ।

ਹਰਿਆ ਭਰਿਆ ਤੇ ਸਾਫ਼ ਸੁਥਰਾ ਪਿੰਡ ਬਣਾਉਣ ਲਈ ਵੇਸਟ ਮੈਨੇਜਮੈਂਟ ਵੀ ਓਨਾ ਹੀ ਜ਼ਰੂਰੀ ਹੈ। ਪੰਚਾਇਤਾਂ ਨੂੰ ਅੱਗੇ ਆ ਕੇ ਰਾਊਂਡਗਲਾਸ ਫਾਊਂਡੇਸ਼ਨ ਦੇ ਵੇਸਟ ਮੈਨੇਜਮੈਂਟ ਯੂਨਿਟ ਸਥਾਪਤ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ।

At village Dharmgarh, our Program Lead, Sardar Kahan Singh Pannu Ji, spoke about the need to protect our native trees, which are slowly disappearing.

Planting mini forests of native trees on vacant Panchayati land can help preserve our natural ecosystems and create a greener, cleaner future for generations to come.

For truly green, clean and sustainable villages, strong waste management is equally important. Panchayats should come forward to set up Roundglass Foundation’s Waste Management Units and take the lead in keeping their villages clean.

[HSO,TR,IM]

18/08/2026

ਪਲਾਸਟਿਕ ਦਾ ਕੂੜਾ ਘਰੋਂ ਬਾਹਰ ਕੱਢਣ ਨਾਲ ਖਤਮ ਨਹੀਂ ਹੁੰਦਾ। ਸਾਡਾ ਘਰ ਤਾਂ ਹੀ ਸੱਚਮੁੱਚ ਸਾਫ਼ ਹੈ, ਜਦੋਂ ਸਾਡੇ ਪਿੰਡ ਦੇ ਆਲੇ ਦੁਆਲੇ ਦਾ ਮਾਹੌਲ ਵੀ ਸਾਫ਼ ਹੋਵੇ।

ਰਾਊਂਡਗਲਾਸ ਫਾਊਂਡੇਸ਼ਨ ਦੇ ਵੇਸਟ ਮੈਨੇਜਮੈਂਟ ਪ੍ਰੋਗਰਾਮ ਤਹਿਤ ਅਸੀਂ ਪੰਜਾਬ ਭਰ ਦੀਆਂ ਪੰਚਾਇਤਾਂ ਅਤੇ ਭਾਈਚਾਰਿਆਂ ਨਾਲ ਮਿਲ ਕੇ ਕੂੜੇ ਦੀ ਸਹੀ ਵੱਖਰੀਕਰਨ ਦੀ ਆਦਤ ਨੂੰ ਉਤਸ਼ਾਹਿਤ ਕਰ ਰਹੇ ਹਾਂ।

ਸਾਡੇ ਵੇਸਟ ਮੈਨੇਜਮੈਂਟ ਐਸੋਸੀਏਟ, ਭਰਪੁਰ ਸਿੰਘ, ਲੋਕਾਂ ਨੂੰ ਜਾਗਰੂਕ ਕਰਦੇ ਹੋਏ ਇਸ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕਰ ਰਹੇ ਹਨ।

Plastic waste doesn’t disappear when it leaves our homes. A truly clean home begins with clean surroundings.

Under Roundglass Foundation’s Waste Management Program, we’re working with Panchayats and communities across Punjab to make waste segregation a daily habit. Already implemented in 400+ villages, the change starts right at your doorstep.

Our Waste Management Associate, Bharpur Singh, is raising awareness and encouraging villagers to become part of this change.

[HSO,WA,IF]

17/08/2026

ਸਾਡੇ ਰੀਜਨਰੇਟਿਵ ਐਗਰੀਕਲਚਰ ਪ੍ਰੋਗਰਾਮ ਤਹਿਤ ਸਾਡੇ ਸਹਿਯੋਗੀ ਸੁਮਿਤ ਨੇ ਕਲਾਨੌਰ ਪਿੰਡ ਦੇ ਕਿਸਾਨ ਬਾਜ਼ ਬਹਾਦਰ ਜੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਐਸਆਰਬੀ ਵਿਧੀ ਰਾਹੀਂ ਝੋਨੇ ਦੀ ਬਿਜਾਈ ਕਰਕੇ ਪਾਣੀ ਦੀ ਬਚਤ ਕੀਤੀ।
ਕਿਸਾਨ ਬਾਜ਼ ਬਹਾਦਰ ਜੀ ਨੇ ਇਸ ਵਿਧੀ ਦੇ ਫਾਇਦਿਆਂ ਅਤੇ ਆਪਣੇ ਖੇਤ ਵਿੱਚ ਹੋਏ ਤਜਰਬੇ ਬਾਰੇ ਵੀ ਸਾਂਝਾ ਕੀਤਾ।

ਟਿਕਾਊ ਖੇਤੀ ਵੱਲ ਇਸ ਕਦਮ ਦੀ ਪੂਰੀ ਕਹਾਣੀ ਜਾਣਨ ਲਈ ਵੀਡੀਓ ਜ਼ਰੂਰ ਵੇਖੋ।

Under our Regenerative Agriculture Program, our Associate Sumit spoke with farmer Baaz Bahadur Ji from Kalanour village about his experience with SRB (Seeding of Rice on Beds).

He shared how adopting the SRB method helped him save water while cultivating paddy, along with the benefits he has experienced on his farm.

Watch the full video to hear his experience and learn how sustainable farming practices can make a difference.

[HSO,RE,IM]

13/08/2026

ਯਾਰ ਜਿਗਰੀ ਕਸੂਤੀ ਡਿਗਰੀ ਦੀ ਸਮੂਹ ਟੀਮ ਨੇ ਸਾਡੇ ਦਾਊਂਮਾਜਰਾ ਸਪੋਰਟਸ ਸੈਂਟਰ ਵਿਖੇ ਪਹੁੰਚ ਕੇ ਬੱਚਿਆਂ ਨਾਲ ਖੂਬ ਸਮਾਂ ਬਿਤਾਇਆ।

ਟੀਮ ਨੇ ਬੱਚਿਆਂ ਨਾਲ ਵੈੱਬ ਸੀਰੀਜ਼ ਤੋਂ ਲੈ ਕੇ ਫ਼ਿਲਮ ਦੀ ਸਫ਼ਲਤਾ ਤੱਕ ਦਾ ਆਪਣਾ ਸਫ਼ਰ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ, ਮਿਹਨਤ ਕਰਨ ਤੇ ਆਪਣੇ ਆਪ ’ਤੇ ਵਿਸ਼ਵਾਸ ਰੱਖਣ ਲਈ ਪ੍ਰੇਰਿਤ ਕੀਤਾ।

ਬੱਚੇ ਟੀਮ ਨੂੰ ਮਿਲ ਕੇ ਬੇਹੱਦ ਖੁਸ਼ ਹੋਏ। ਉਹ ਇਕੱਠੇ ਖੇਡੇ, ਹੱਸੇ ਅਤੇ ਖੂਬ ਮਸਤੀ ਕੀਤੀ, ਨਾਲ ਹੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਕਈ ਪ੍ਰੇਰਣਾਦਾਇਕ ਗੱਲਾਂ ਸਿੱਖੀਆਂ।

ਯਾਰ ਜਿਗਰੀ ਕਸੂਤੀ ਡਿਗਰੀ ਦੀ ਸਮੂਹ ਟੀਮ ਦਾ ਦਿਲੋਂ ਧੰਨਵਾਦ, ਸਾਡੇ ਬੱਚਿਆਂ ਨਾਲ ਇਹ ਖੂਬਸੂਰਤ ਸਮਾਂ ਸਾਂਝਾ ਕਰਨ ਅਤੇ ਉਨ੍ਹਾਂ ਦੇ ਦਿਨ ਨੂੰ ਖੁਸ਼ੀਆਂ ਤੇ ਪ੍ਰੇਰਣਾ ਨਾਲ ਭਰ ਦੇਣ ਲਈ।

The entire team of Yaar Jigree Kasooti Degree visited our Sports Center in Daumajra and spent a wonderful time with the children.

They shared their inspiring journey from a web series to the success of their film, encouraging the children to dream big, work hard and believe in themselves.

Our children were delighted to meet them. They played, laughed, shared moments and took away valuable lessons and inspiration for their own journeys.

A heartfelt thank you to the entire team of Yaar Jigree Kasooti Degree for visiting our program and filling the day with joy, encouragement and inspiration.

12/08/2026

We are honoured to have planted 1,000 native saplings in the name of our favourite, the immensely talented and inspiring Divya Dutta Ji, celebrating her remarkable contribution to Indian cinema. Each sapling will be nurtured and cared for over the next two years, allowing it to grow into a strong, thriving tree.

A heartfelt thank you to Tarannum Thind Ji for joining us in this meaningful step towards a greener and healthier Punjab.

ਸਾਨੂੰ ਬੇਹੱਦ ਖੁਸ਼ੀ ਹੈ ਕਿ ਸਭ ਦੀ ਹਰਮਨ-ਪਿਆਰੀ ਅਤੇ ਬੇਹੱਦ ਪ੍ਰਤਿਭਾਸ਼ਾਲੀ ਦਿਵਿਆ ਦੱਤਾ ਜੀ, ਜਿਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਭਾਰਤੀ ਸਿਨੇਮਾ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ, ਦੇ ਨਾਮ ’ਤੇ 1,000 ਵਿਰਾਸਤੀ ਬੂਟੇ ਲਗਾਏ ਗਏ ਹਨ। ਇਨ੍ਹਾਂ ਬੂਟਿਆਂ ਦੀ ਅਗਲੇ ਦੋ ਸਾਲਾਂ ਤੱਕ ਪੂਰੀ ਸੰਭਾਲ ਕੀਤੀ ਜਾਵੇਗੀ, ਤਾਂ ਜੋ ਇਹ ਮਜ਼ਬੂਤ ਅਤੇ ਹਰੇ-ਭਰੇ ਰੁੱਖ ਬਣ ਸਕਣ।

ਪੰਜਾਬ ਨੂੰ ਹੋਰ ਹਰਿਆ-ਭਰਿਆ ਅਤੇ ਸਿਹਤਮੰਦ ਬਣਾਉਣ ਦੀ ਇਸ ਸਾਰਥਕ ਪਹਿਲ ਵਿੱਚ ਸਾਡੇ ਨਾਲ ਜੁੜਨ ਲਈ ਤਰੰਨੁਮ ਥਿੰਦ ਜੀ ਦਾ ਦਿਲੋਂ ਧੰਨਵਾਦ।

11/08/2026

ਕਲੋਨਲ ਸਫੈਦਾ ਖੇਤਾਂ ਦੀਆਂ ਵੱਟਾਂ ’ਤੇ ਲਗਾਉਣ ਲਈ ਇੱਕ ਲਾਹੇਵੰਦ ਰੁੱਖ ਹੈ। ਇਹ ਤੁਲਨਾਤਮਕ ਤੌਰ ’ਤੇ ਘੱਟ ਪਾਣੀ ਵਿੱਚ ਵੀ ਚੰਗੀ ਤਰ੍ਹਾਂ ਵਧਦਾ ਹੈ ਅਤੇ ਖੇਤਾਂ ਦੀਆਂ ਵੱਟਾਂ ਨੂੰ ਹਰਿਆ-ਭਰਿਆ ਬਣਾਉਣ ਦੇ ਨਾਲ-ਨਾਲ ਕਿਸਾਨਾਂ ਲਈ ਵਾਧੂ ਆਮਦਨ ਦਾ ਸਾਧਨ ਵੀ ਬਣ ਸਕਦਾ ਹੈ।

ਸਾਡੇ ਰੀਜਨਰੇਟਿਵ ਐਗਰੀਕਲਚਰ ਪ੍ਰੋਗਰਾਮ ਰਾਹੀਂ ਅਸੀਂ ਕਿਸਾਨਾਂ ਨੂੰ ਅਜਿਹੇ ਰੁੱਖਾਂ, ਫਸਲਾਂ ਅਤੇ ਟਿਕਾਊ ਖੇਤੀ ਤਰੀਕਿਆਂ ਨਾਲ ਜੋੜ ਰਹੇ ਹਾਂ, ਜੋ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ-ਨਾਲ ਉਨ੍ਹਾਂ ਦੀ ਆਮਦਨ ਅਤੇ ਜੀਵਨ-ਜਾਚ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਹਨ।

Clonal Safeda is a valuable tree for planting along farm boundaries. It grows well with relatively less water and can offer farmers an opportunity to generate additional income while making their farms greener.

Through our Regenerative Agriculture Program, we are helping farmers explore trees, crops and sustainable farming practices that conserve natural resources while creating opportunities for better livelihoods and long-term economic resilience.



[HSO,RE,IM]

10/08/2026

ਪੰਜਾਬ ਦਾ ਜੰਗਲਾਤ ਰਕਬਾ ਦੇਸ਼ ਵਿੱਚ ਦੂਜੇ ਨੰਬਰ 'ਤੇ ਸਭ ਤੋਂ ਘੱਟ ਹੈ। ਹੁਣ ਸਮਾਂ ਹੈ ਕਿ ਅਸੀਂ ਮਿਲ ਕੇ ਆਪਣੀ ਹਰਿਆਲੀ ਅਤੇ ਵਿਰਾਸਤੀ ਰੁੱਖਾਂ ਨੂੰ ਮੁੜ ਸੁਰਜੀਤ ਕਰੀਏ।

ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਹੁਣ ਤੱਕ ਪੰਜਾਬ ਦੇ 1,800 ਤੋਂ ਵੱਧ ਪਿੰਡਾਂ ਵਿੱਚ 44 ਲੱਖ ਤੋਂ ਵੱਧ ਵਿਰਾਸਤੀ ਰੁੱਖਾਂ ਦੇ ਮਿੰਨੀ ਜੰਗਲ ਲਗਾਏ ਜਾ ਚੁੱਕੇ ਹਨ।

ਆਓ, ਤੁਸੀਂ ਵੀ ਸਾਡੇ ਨਾਲ ਜੁੜੋ ਅਤੇ ਪੰਜਾਬ ਨੂੰ ਮੁੜ ਹਰਿਆ-ਭਰਿਆ ਬਣਾਉਣ ਵਿੱਚ ਆਪਣਾ ਯੋਗਦਾਨ ਪਾਓ। ਅੱਜ ਰੁੱਖ ਲਗਾਈਏ, ਕੱਲ੍ਹ ਲਈ ਹਰਿਆ-ਭਰਿਆ ਪੰਜਾਬ ਬਣਾਈਏ।

Punjab has the second-lowest forest cover in India. We urgently need to restore our green heritage by planting and nurturing native trees.

At Roundglass Foundation, we’ve created mini forests with 4.4 million+ native trees across 1,800+ villages in Punjab.

Join us in bringing Punjab back to green. Together, let’s plant today for a greener tomorrow.

[PAS,TR,IF]

09/08/2026

ਐਸ.ਆਰ.ਬੀ. ਤਕਨੀਕ ਅਪਣਾਉਣ ਨਾਲ ਝੋਨੇ ਦੀ ਫ਼ਸਲ ਵਿੱਚ ਤਕਰੀਬਨ 70–75% ਪਾਣੀ ਦੀ ਬਚਤ ਹੁੰਦੀ ਹੈ ਅਤੇ ਝਾੜ ਵੀ ਵਧੀਆ ਮਿਲਦਾ ਹੈ। ਇਸ ਤਕਨੀਕ ਨੂੰ ਅਪਣਾਉਣ ਵਾਲੇ ਕਈ ਕਿਸਾਨਾਂ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਇਸਦੇ ਫ਼ਾਇਦਿਆਂ ਬਾਰੇ ਆਪਣੀ ਰਾਏ ਦਿੱਤੀ।

Adopting the SRB technique can save around 70–75% water in paddy cultivation while also delivering better yields. Farmers who have adopted the technique share their experiences and insights on its benefits.

[PAS,RE,IM]

07/08/2026

ਪੰਜਾਬ ਦਾ ਜੰਗਲਾਂ ਦਾ ਰਕਬਾ ਦੇਸ਼ ਵਿੱਚ ਦੂਜੇ ਨੰਬਰ 'ਤੇ ਸਭ ਤੋਂ ਘੱਟ ਹੈ। ਆਓ, ਮਿਲ ਕੇ ਆਪਣੀ ਧਰਤੀ ਨੂੰ ਮੁੜ ਹਰਿਆ-ਭਰਿਆ ਬਣਾਈਏ।

ਜੇ ਤੁਸੀਂ ਵੀ ਆਪਣੇ ਪਿੰਡ ਵਿੱਚ ਮਿੰਨੀ ਜੰਗਲ ਲਗਵਾਉਣਾ ਚਾਹੁੰਦੇ ਹੋ, ਤਾਂ ਹੇਠਾਂ "PLANT" ਕਮੈਂਟ ਕਰੋ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ।

ਅਸੀਂ ਹੁਣ ਤੱਕ ਪੰਜਾਬ ਦੇ 1,800 ਤੋਂ ਵੱਧ ਪਿੰਡਾਂ ਵਿੱਚ 44 ਲੱਖ ਤੋਂ ਵੱਧ ਵਿਰਾਸਤੀ ਰੁੱਖਾਂ ਦੇ ਮਿੰਨੀ ਜੰਗਲ ਲਗਾ ਚੁੱਕੇ ਹਾਂ।

Punjab has the second-lowest forest cover in India. We urgently need to restore our green heritage by planting native trees.

So far, we have created mini forests with 4.4 million+ native trees across 1,800+ villages in Punjab.

Want a mini forest in your village? Comment "PLANT" below, and our team will reach out to you.



[PAS,TR,IF]

06/08/2026

ਬੀਤੇ ਦਿਨੀਂ ਸਾਨੂੰ ਪੰਜਾਬੀ ਫ਼ਿਲਮ ਇੰਡਸਟਰੀ ਦੇ ਥੰਮ੍ਹ ਗੁੱਗੂ ਗਿੱਲ ਜੀ ਨਾਲ ਮਿਲਣ ਦਾ ਮੌਕਾ ਮਿਲਿਆ। ਜਦੋਂ ਉਨ੍ਹਾਂ ਨੇ ਰਾਊਂਡਗਲਾਸ ਫਾਊਂਡੇਸ਼ਨ ਦੇ ਵੇਸਟ ਮੈਨੇਜਮੈਂਟ ਪ੍ਰੋਗਰਾਮ ਬਾਰੇ ਜਾਣਿਆ ਤਾਂ ਉਨ੍ਹਾਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ, ਕੂੜੇ ਦਾ ਸਹੀ ਪ੍ਰਬੰਧਨ ਕਰਨ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ ਵੀ ਕੀਤੀ।

ਗੁੱਗੂ ਗਿੱਲ ਜੀ, ਸਾਡੇ ਨਾਲ ਜੁੜਨ ਅਤੇ ਇੱਕ ਸਾਫ਼-ਸੁਥਰੇ ਪੰਜਾਬ ਦੇ ਇਸ ਮਿਸ਼ਨ ਨੂੰ ਆਪਣਾ ਸਮਰਥਨ ਦੇਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ।

We recently had the privilege of meeting Punjabi cinema legend Guggu Gill Ji. After learning about Roundglass Foundation's Waste Management Program, he appreciated the initiative and praised the efforts being made towards a cleaner Punjab. He also urged everyone to reduce plastic use, manage waste responsibly, and play their part in keeping their surroundings clean.

Thank you, Guggu Gill Ji, for joining us and supporting our mission to build a cleaner and greener Punjab.



[PAS,WA,IN]

Address

Mohali

Alerts

Be the first to know and let us send you an email when Roundglass Foundation posts news and promotions. Your email address will not be used for any other purpose, and you can unsubscribe at any time.

Contact The Organization

Send a message to Roundglass Foundation:

Shortcuts

Share