03/11/2026
ਘੜੀਏ ਘੜੀਏ ਮਾਰੀਐ
ਪਹਰੀ ਲਹੈ ਸਜਾਇ ॥
ਸੋ ਹੇੜਾ ਘੜੀਆਲ ਜਿਉੁ
ਡੁਖੀ ਰੈਣਿ ਵਿਹਾਇ ॥੪੦॥
1379, ਸਲੋਕ ਸ਼ੇਖ ਫਰੀਦ ਕੇ
ਹਰ ਘੜੀ, ਹਰ ਪਹਿਰ ਮਗਰੋਂ (ਘੜਿਆਲ ਨੂੰ) ਕੁੱਟ ਪੈਂਦੀ ਹੈ, ਇਹ ਮਾਰ ਖਾਂਦਾ ਹੈ, ਘੜਿਆਲ ਵਾਂਗ ਹੀ ਉਹ ਸਰੀਰ ਹੈ ਜਿਸਦੀ (ਮੋਹ ਮਾਇਆ ਵਿੱਚ) ਦੁਖੀ ਹੋ ਰਾਤ ਗੁਜ਼ਰਦੀ ਹੈ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥