16/10/2026
ਮਾਂ ਬੋਲੀ ਪੰਜਾਬੀ ਨਾਲ ਪਿਆਰ ਹੀ ਨਹੀਂ, ਇਸ ਦੀ ਸੰਭਾਲ ਕਰਨ ਵਾਲਿਆਂ ਦੇ ਸਨਮਾਨ ਲਈ ਵੀ ਵਿਸ਼ੇਸ਼ ਉਪਰਾਲਾ!
“ਮਾਂ ਬੋਲੀ ਦੇ ਵਾਰਿਸ ਐਵਾਰਡ 2026” ਰਾਹੀਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
📅 ਮਿਤੀ: 14 ਨਵੰਬਰ 2026, ਸਵੇਰੇ 10 ਵਜੇ
📍 ਸਥਾਨ: ਵਿਰਸਾ ਵਿਹਾਰ, ਅੰਮ੍ਰਿਤਸਰ
ਮਾਂ ਬੋਲੀ ਸੰਭਾਲ ਲਹਿਰ ਅਤੇ ਬਾਬਾ ਦੀਪ ਸਿੰਘ ਫੈਡਰੇਸ਼ਨ, ਸ੍ਰੀ ਅੰਮ੍ਰਿਤਸਰ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਪੰਜਾਬੀ ਭਾਸ਼ਾ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਅਤੇ ਇਸ ਨਾਲ ਜੁੜੀਆਂ ਸ਼ਖ਼ਸੀਅਤਾਂ ਦੇ ਯੋਗਦਾਨ ਨੂੰ ਮਾਣ ਦੇਣ ਲਈ ਸਮਰਪਿਤ ਹੈ।
ਆਓ, ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰੀਏ, ਇਸ ਦਾ ਮਾਣ ਵਧਾਈਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਸ ਦੀ ਵਿਰਾਸਤ ਪਹੁੰਚਾਈਏ। ❤️
#ਮਾਂਬੋਲੀ #ਮਾਂਬੋਲੀਦੇਵਾਰਿਸ #ਪੰਜਾਬੀਭਾਸ਼ਾ #ਪੰਜਾਬੀਸੱਭਿਆਚਾਰ #ਬਾਬਾਦੀਪਸਿੰਘਫੈਡਰੇਸ਼ਨ #ਅੰਮ੍ਰਿਤਸਰ