𝓕𝓪𝓻𝓲𝓭𝓴𝓸𝓽 𝓢𝓽𝓪𝓽𝓮 - 𝓟𝓾𝓷𝓳𝓪𝓫

  • Home
  • 𝓕𝓪𝓻𝓲𝓭𝓴𝓸𝓽 𝓢𝓽𝓪𝓽𝓮 - 𝓟𝓾𝓷𝓳𝓪𝓫
Directions

𝓕𝓪𝓻𝓲𝓭𝓴𝓸𝓽 𝓢𝓽𝓪𝓽𝓮 - 𝓟𝓾𝓷𝓳𝓪𝓫 Faridkot State was a self-governing princely outside during the period in the Indian sub-continent. Patiala was one of the. This princely state was state.

25/09/2026
ਦਸਤਾਰ ਸਿਖਲਾਈ ਕੈਂਪ ਮਿਤੀ - 05/01/2026 ਤੋਂ 12/01/2026 ਸਮਾਂ- 5.00 ਤੋਂ 6.00 ਸ਼ਾਮ ਸਥਾਨ - ਗੁਰੂਦਵਾਰਾ ਮਾਈ ਗੋਦੜੀ ਸਾਹਿਬ ਫਰੀਦਕੋਟਵੱਲੋਂ...
30/12/2025

ਦਸਤਾਰ ਸਿਖਲਾਈ ਕੈਂਪ
ਮਿਤੀ - 05/01/2026 ਤੋਂ 12/01/2026 ਸਮਾਂ- 5.00 ਤੋਂ 6.00 ਸ਼ਾਮ
ਸਥਾਨ - ਗੁਰੂਦਵਾਰਾ ਮਾਈ ਗੋਦੜੀ ਸਾਹਿਬ ਫਰੀਦਕੋਟ

ਵੱਲੋਂ- ਸਰਦਾਰ ਜਸਵਿੰਦਰ ਸਿੰਘ ਢਿੱਲੋੰ ਮੈਮੋਰੀਅਲ ਵੈਲਫ਼ੇਅਰ ਸੋਸਾਇਟੀ (ਰਜਿ:) ਪੰਜਾਬ ਸਮੂਹ ਸੰਗਤ ਮਾਈ ਗੋਦੜੀ ਸਾਹਿਬ

ਸਹਿਯੋਗੀ - ਬਾਜ਼ ਸਿੰਘ ਖਾਲਸਾ ਦਸਤਾਰ ਅਕੈਡਮੀ ਫਰੀਦਕੋਟ ਤੇ ਆਲ ਇੰਡੀਆ ਕਿਸਾਨ ਯੂਨੀਅਨ ਏਕਤਾ ਫਤਿਹ
🙏(98786-52453)🙏

ਫਰੀਦਕੋਟ ਰਿਆਸਤ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲਗਾਏ ਬਿਜਲੀ ਦੇ ਖੰਭੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਟਾਏ ਜਾ ਰਹੇ ...
26/12/2025

ਫਰੀਦਕੋਟ ਰਿਆਸਤ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲਗਾਏ ਬਿਜਲੀ ਦੇ ਖੰਭੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਟਾਏ ਜਾ ਰਹੇ ਹਨ।
ਫਰੀਦਕੋਟ ਰਿਆਸਤ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਬਿਜਲੀ ਦੀ ਰੌਸ਼ਨੀ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਉਸ ਸਮੇਂ ਇੱਥੇ ਬਿਜਲੀ ਪ੍ਰਬੰਧ ਲਈ 25000 ਰੁਪਏ ਦੀ ਲਾਗਤ ਆਈ ਸੀ। ਇਹ ਸਾਰਾ ਖਰਚਾ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਲਈ 75000 ਰੁਪਏ ਦਾ ਖਰਚ ਫਰੀਦਕੋਟ ਰਿਆਸਤ ਵੱਲੋਂ ਕੀਤਾ ਗਿਆ ਸੀ।
ਦਿਲਚਸਪ ਗੱਲ ਇਹ ਸੀ ਕਿ ਬਿਜਲੀ ਪ੍ਰਬੰਧ ਦਾ ਵਿਰੋਧ ਵੀ ਬਹੁਤ ਵੱਡੇ ਪੱਧਰ ‘ਤੇ ਹੋਇਆ ਸੀ। ਪਹਿਲਾਂ-ਪਹਿਲ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅੱਠੇ ਪਹਿਰ ਘਿਓ ਦੀ ਜੋਤ ਜਗਾਈ ਜਾਂਦੀ ਸੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਪਰਿਕਰਮਾ ‘ਚ ਸੁੱਚੀ ਮੋਮ ਦੀਆਂ ਬੱਤੀਆਂ ਜਗਾਈਆਂ ਜਾਂਦੀਆਂ ਸਨ।
ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਵੱਲੋਂ ਬਿਜਲੀ ਪ੍ਰਬੰਧ ਬਾਰੇ ਗੱਲਬਾਤ ਸ਼ੁਰੂ ਕੀਤੀ ਗਈ ਸੀ। 26 ਜਨਵਰੀ 1896 ਨੂੰ ਆਪਣੇ 23ਵੇਂ ਇਜਲਾਸ ਵਿੱਚ ਇੱਕ ਮਤੇ ਰਾਹੀਂ ਸ੍ਰੀ ਦਰਬਾਰ ਸਾਹਿਬ ਵਿੱਚ ਬਿਜਲੀ ਪ੍ਰਬੰਧ ਲਈ ਸਫਾਰਿਸ਼ ਕੀਤੀ ਗਈ ਸੀ ਜਿਸ ਸਬੰਧੀ ਸ. ਸੁੰਦਰ ਸਿੰਘ ਮਜੀਠੀਆ ਨੇ ਗੱਲਬਾਤ ਰੱਖੀ ਸੀ।ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਕਰਨਲ ਜਵਾਲਾ ਸਿੰਘ ਅਤੇ ਖਾਲਸਾ ਹਾਈ ਸਕੂਲ ਗੁਜ਼ਰਾਂਵਾਲਾ ਦੇ ਮਾਸਟਰ ਨਰੈਣ ਸਿੰਘ ਨੇ ਇਸ ਮਤੇ ਦੀ ਪ੍ਰੋੜਤਾ ਕੀਤੀ ਸੀ। ਇਸ ਕੰਮ ਲਈ ਸਰਦਾਰ ਬਹਾਦਰ ਸਰਦਾਰ ਅਰਜਨ ਸਿੰਘ ਦੀ ਅਗਵਾਈ ਵਿੱਚ 11 ਮੈੰਬਰੀ ਕਮੇਟੀ ਬਣਾਈ ਗਈ ਸੀ ਜਿਸਨੇ ਸਿੱਖਾਂ ਦੇ ਪ੍ਰਭਾਵਸ਼ਾਲੀ ਆਗੂਆਂ ਸਰ ਖੇਮ ਸਿੰਘ ਬੇਦੀ, ਰਾਏ ਬਹਾਦਰ ਸਰਦਾਰ ਸਜਾਨ ਸਿੰਘ ਰਾਵਲਪਿੰਡੀ ਅਤੇ ਸਰਦਾਰ ਬਲਵੰਤ ਸਿੰਘ ਅਟਾਰੀ ਵਰਗਿਆਂ ਦੀ ਹਮਾਇਤ ਪ੍ਰਾਪਤੀ ਕਰ ਲਈ। ਬਿਜਲੀਕਰਨ ਕਮੇਟੀ ਨੇ ਰਾਜਾ ਬਿਕਰਮ ਸਿੰਘ ਫਰੀਦਕੋਟ ਪਾਸ ਪਹੁੰਚ ਕੀਤੀ। 25 ਅਪ੍ਰੈਲ 1897 ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੋਈ ਮੀਟਿੰਗ ਵਿੱਚ ਮਹਾਰਾਜਾ ਬਿਕਰਮ ਸਿੰਘ ਵੱਲੋਂ ਭੇਜੇ ਦਰਬਾਰੀਆਂ ਨੇ ਪੇਸ਼ ਹੋ ਕੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਬਿਜਲੀ ਪ੍ਰਬੰਧ ਲਈ ਮਹਾਰਾਜਾ ਸਾਹਿਬ 20,000 ਰੁਪਏ ਯੋਗਦਾਨ ਨਾਲ ਬਿਜਲੀ ਦਾ ਪ੍ਰਬੰਧ ਕਰਨਗੇ।
22 ਜੂਨ 1897 ਨੂੰ ਕੰਵਰ ਗਜੇਂਦਰ ਸਿੰਘ ਫਰੀਦਕੋਟ ਰਿਆਸਤ ਦੀ ਹਾਜਰੀ ਵਿੱਚ ਰਾਏ ਢੋਲਣ ਦਾਸ ਦਾ ਪ੍ਰਾਈਵੇਟ ਜਨਰੇਟਰ ਲਿਆ ਕੇ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਰੌਸ਼ਨੀ ਦਾ ਤਜਰਬਾ ਕੀਤਾ ਗਿਆ।
14 ਅਗਸਤ 1897 ਨੂੰ ਮਹਾਰਾਜਾ ਸਾਹਿਬ ਆਪ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਅਤੇ ਬਿਜਲੀ ਤੇ ਜਨਰੇਟਰ ਪ੍ਰਬੰਧ ਲਈ ਇੱਕ ਲੱਖ ਰੁਪਏ ਭੇਂਟ ਕੀਤੇ।
ਮਹਾਰਾਜਾ ਬਿਕਰਮ ਸਿੰਘ ਵਲੋਂ ਪ੍ਰਤੀ ਮਹੀਨਾ 50 ਰੁਪਏ ਪੰਜਾਬ ਐਂਡ ਸਿੰਧ ਬੈਂਕ ਵਿਚ ਜਮ੍ਹਾਂ ਕਰਵਾਏ ਜਾਂਦੇ ਸਨ। ਮਹਾਰਾਜਾ ਵਲੋਂ ਅਰਦਾਸ ਕਰਵਾਏ ਰੁਪਈਆਂ ਨਾਲ ਬਿਜਲੀ ਪੈਦਾ ਕਰਨ ਲਈ ਲੱਕੜ ਤੇ ਕੋਲੇ ਨਾਲ ਚੱਲਣ ਵਾਲੇ ਇੰਜਣ ਅਤੇ ਤਾਰਾਂ ਦੀ ਫਿਟਿੰਗ ਲਈ ਖੰਭਿਆਂ ਸਮੇਤ ਹੋਰ ਸਾਮਾਨ ਖ਼ਰੀਦਿਆ ਗਿਆ।
ਦੂਜੇ ਪਾਸੇ ਸਿੰਘ ਸਭਾ ਲਾਹੌਰ ਸਮੇਤ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀਆਂ ਭਾਈ ਹਰਨਾਮ ਸਿੰਘ, ਭਾਈ ਭਗਤ ਸਿੰਘ, ਭਾਈ ਪ੍ਰਤਾਪ ਸਿੰਘ ਵੱਲੋਂ ਇਸ ਦੇ ਵਿਰੋਧ ‘ਚ ਪੱਤਰ ਲਿਖਿਆ ਗਿਆ ਜੋ ਬਿਜਲੀ ਬਿਦਾਰਨ ਸਿਰਲੇਖ ਹੇਠ ਟ੍ਰੈਕਟ ਵਜੋੰ ਛਪਿਆ ਵੀ ਸੀ। ਸ੍ਰੀ ਹਜੂਰ ਸਾਹਿਬ ਨਾਂਦੇੜ ਦੇ ਪੁਜਾਰੀਆਂ ਵੱਲੋੰ ਵੀ ਇਸਦਾ ਵਿਰੋਧ ਕੀਤਾ ਗਿਆ। ਸਿੰਘ ਸਭਾ ਲਹਿਰ ਦੇ ਚਰਚਿਤ ਨਾ ਬਾਬੂ ਤੇਜਾ ਸਿੰਘ ਭਸੌੜ ਵੱਲੋਂ ਵੀ ਖਾਲਸਾ ਅਖਬਾਰ ਦੇ 3 ਸਤੰਬਰ 1897 ਦੇ ਅੰਕ ‘ਚ ਇਸਦਾ ਵਿਰੋਧ ਕੀਤਾ ਗਿਆ ਜਿੰਨ੍ਹਾਂ ਦਾ ਮੁੱਢਲਾ ਤਰਕ ਸੀ ਸ੍ਰੀ ਦਰਬਾਰ ਸਾਹਿਬ ਪੂਰਬੀ ਇਮਾਰਤ ਹੈ ਜਦੋਂ ਕਿ ਬਿਜਲੀ ਪੱਛਮ ਦੀ ਦੇਣ ਹੈ। ਇੱਥੇ ਸੱਚ ਦਾ ਪ੍ਰਕਾਸ਼ ਹੋਵੇ, ਰੌਸ਼ਨੀਆਂ ਦਾ ਨਹੀਂ।ਹੋਤੀ ਮਰਦਾਨ ਦੇ ਸੰਤ ਦਯਾਲ ਸਿੰਘ ਖਾਲਸਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਬਿਜਲੀ ਦੀਆਂ ਤਾਰਾਂ ਰਾਹੀ ਖੋਦਣਾ ਭਾਰੀ ਬੇਹੁਰਮਤੀ ਹੈ।
ਪਰ ਇਸ ਵਿਰੋਧ ਦੇ ਬਾਵਜੂਦ ਵੀ ਬਿਜਲੀ ਸ਼ੁਰੂ ਕੀਤੀ ਗਈ ਅਤੇ ਬਿਜਲੀ ਸ਼ੁਰੂ ਕੀਤੇ ਜਾਣ ਤੋਂ ਬਾਅਦ ਜਨਰੇਟਰ ਸ੍ਰੀ ਹਰਿਮੰਦਰ ਸਾਹਿਬ ਦੇ ਪੁਰਾਣੇ ਦਫ਼ਤਰ ਦੇ ਨਾਲ ਵਾਲੀ ਗਲੀ ਵਿਚ ਲਗਾਇਆ ਗਿਆ ਸੀ। ਤਾਰਾਂ ਦੀ ਫਿਟਿੰਗ ਲਈ ਲਗਾਏ ਗਏ ਖੰਭੇ, ਜਿਨ੍ਹਾਂ ਦੀ ਗਿਣਤੀ ਉਸ ਸਮੇਂ 8 ਸੀ, ਵਿਚੋਂ ਚਾਰ ਪਰਿਕਰਮਾ ਚੌੜੀ ਕਰਨ ਸਮੇਂ ਉਤਾਰ ਦਿੱਤੇ ਗਏ, ਜਦਕਿ ਬਾਕੀ ਚਾਰ ਵਿੱਚੋੰ ਤਿੰਨ ਸਰੋਵਰ ਦੇ ਕੋਨਿਆਂ ‘ਤੇ ਅੱਜ ਵੀ ਮੌਜੂਦ ਹਨ। ਉਪਰੋਕਤ ਖ਼ੂਬਸੂਰਤ ਖੰਭਿਆਂ ‘ਤੇ ਬਹੁਤ ਦਿਲਕਸ਼ ਮੀਨਾਕਾਰੀ ਕੀਤੀ ਗਈ ਹੈ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀ ਬਹੁਤੀ ਸੰਗਤ, ਇਨ੍ਹਾਂ ਇਤਿਹਾਸਕ ਖੰਭਿਆਂ ਦੀ ਹੋਂਦ ਅਤੇ ਇਤਿਹਾਸ ਤੋਂ ਜਾਣੂ ਨਹੀਂ ਹੈ।
ਇਹਨਾਂ ਤਿੰਨ ਖੰਭਿਆਂ ‘ਚੋਂ ਇੱਕ ਹੋਰ ਖੰਭਾ ਜੋ ਬੀਬੀਆਂ ਦੇ ਇਸ਼ਨਾਨ ਘਰ ਕੋਲ ਸੀ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋੰ ਹਟਾ ਦਿੱਤਾ ਗਿਆ ਹੈ ਅਤੇ ਸੁਣਨ ਵਿੱਚ ਆ ਰਿਹਾ ਹੈ ਕਿ ਜਲਦੀ ਹੀ ਬਾਕੀ ਬਚਦੇ ਦੋ ਖੰਭੇ ਵੀ ਹਟਾ ਦਿੱਤੇ ਜਾਣਗੇ।
ਇਹਨਾਂ ਖੰਭਿਆਂ ਦੇ ਹਟਣ ਨਾਲ ਇਤਿਹਾਸ ਦਾ ਇੱਕ ਮਹੱਤਵਪੂਰਨ ਪੰਨਾ ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ਵਿੱਚੋਂ ਮਿਟ ਜਾਵੇਗਾ।
ਫਰੀਦਕੋਟੀਆਂ ਨੂੰ ਹੰਭਲਾ ਮਾਰ ਕੇ ਇਸਨੂੰ ਰੋਕਣ ਲਈ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ. ਸ਼ੇਰ ਸਿੰਘ ਮੰਡਵਾਲਾ ਐਗਜੈਕਟਿਵ ਕਮੇਟੀ ਮੈਂਬਰ ਰਾਹੀ ਉਪਰਾਲੇ ਕਰਨੇ ਚਾਹੀਦੇ ਹਨ।
ਫੋਟੋਆਂ- ਇਤਿਹਾਸਕ ਖੰਭਾ ਹਟਾਉਣ ਤੋਂ ਪਹਿਲਾਂ ਅਤੇ ਬਾਅਦ ਦੇ ਦ੍ਰਿਸ਼
- post ਕਰੈਡਿਟ Faridkot State page

16/11/2025

ਸਰਕਾਰੀ ਚੋਰ ਮੋਰੀਆਂ 👇👇

ਆਧਾਰ ਕਾਰਡ - ਪੈਨ ਕਾਰਡ ਨਾਲ ਜੋੜਿਆ ਗਿਆ,
ਆਧਾਰ ਕਾਰਡ - ਰਾਸ਼ਨ ਕਾਰਡ ਨਾਲ ਜੋੜਿਆ ਗਿਆ,
ਆਧਾਰ ਕਾਰਡ - ਬੈਂਕ ਖਾਤੇ ਨਾਲ ਜੋੜਿਆ ਗਿਆ,
ਆਧਾਰ ਕਾਰਡ - ਸਕੂਲ ਦੀ ਪ੍ਰੀਖਿਆ ਨਾਲ ਜੋੜਿਆ ਗਿਆ,
ਆਧਾਰ ਕਾਰਡ - ਗੈਸ ਸਿਲੰਡਰ ਨਾਲ ਜੋੜਿਆ ਗਿਆ,
ਆਧਾਰ ਕਾਰਡ - ਮੋਬਾਈਲ ਨੰਬਰ ਨਾਲ ਜੋੜਿਆ ਗਿਆ,
ਆਧਾਰ ਕਾਰਡ - ਨੌਕਰੀ ਦੀ ਹਾਜ਼ਰੀ ਨਾਲ ਜੋੜਿਆ ਗਿਆ,
ਆਧਾਰ ਕਾਰਡ - ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਲਾਜ਼ਮੀ ਕੀਤਾ ਗਿਆ।

ਪਰ ਆਧਾਰ ਕਾਰਡ ਵੋਟਰ ਆਈਡੀ ਕਾਰਡ ਨਾਲ ਨਹੀਂ ਜੋੜਿਆ ਗਿਆ…
ਕਿਉਂ????

ਕਿਉਂਕਿ…. ਸਿਆਸਤਦਾਨ…

ਆਧਾਰ ਨਾਲ ਲਿੰਕ ਕਰਨ ਨਾਲ ਇੱਕੋ ਵਿਅਕਤੀ ਦੇ ਡਬਲ/ਟ੍ਰਿਪਲ ਵੋਟ ਬੰਦ ਹੋ ਜਾਣਗੇ…
ਇੱਕੋ ਵਿਅਕਤੀ ਦੇ ਦੋ ਵੱਖ-ਵੱਖ ਨਾਵਾਂ ਨਾਲ ਪਾਏ ਵੋਟ ਰੱਦ ਹੋ ਜਾਣਗੇ…
ਫਰਜ਼ੀ ਨਾਵਾਂ ਨਾਲ ਮਿਲਣ ਵਾਲੇ ਵੋਟ ਖ਼ਤਮ ਹੋ ਜਾਣਗੇ।

ਜਿਵੇਂ ਰਾਸ਼ਨ ਕਾਰਡ ਤੋਂ ਫਰਜ਼ੀ ਨਾਂ ਹਟ ਗਏ,
ਉਸੇ ਤਰ੍ਹਾਂ ਵੋਟਰ ਲਿਸਟ ਵਿੱਚੋਂ ਵੀ ਫਰਜ਼ੀ ਨਾਂ ਹਟ ਜਾਣਗੇ।

ਸਰਕਾਰ ਪੈਨ ਕਾਰਡ ਨੂੰ ਆਧਾਰ ਨਾਲ ਨਾ ਜੋੜਨ ’ਤੇ ₹10,000 ਜੁਰਮਾਨਾ ਲਗਾ ਰਹੀ ਹੈ,
ਮਤਲਬ ਤੁਹਾਨੂੰ ਹਰ ਥਾਂ ਆਧਾਰ ਕਾਰਡ ਚਾਹੀਦਾ —
ਲਾਡਲੀ ਬਹਿਨ ਯੋਜਨਾ ਹੋਵੇ ਜਾਂ ਕੋਈ ਹੋਰ ਸਰਕਾਰੀ ਯੋਜਨਾ,
ਪਰ ਸਿਰਫ਼ ਵੋਟਿੰਗ ਲਈ ਆਧਾਰ ਕਾਰਡ ਨਹੀਂ ਚਾਹੀਦਾ?

ਲਾਕਡਾਊਨ ਵੇਲੇ ਜਦੋਂ ਅਸੀਂ ਸਾਰਿਆਂ ਨੇ ਵੈਕਸੀਨ ਲਗਵਾਈ ਸੀ,
ਤਾਂ ਸਰਕਾਰ ਨੇ ਆਧਾਰ ਕਾਰਡ ਨੂੰ ਵੈਕਸੀਨ ਨਾਲ ਵੀ ਜੋੜ ਦਿੱਤਾ ਸੀ।
ਉਹ ਕੰਮ ਤਾਂ ਬਹੁਤ ਤੇਜ਼ੀ ਨਾਲ ਹੋਇਆ ਸੀ।

ਤਾਂ ਫਿਰ ਚੋਣ ਕਮਿਸ਼ਨ ਦੀ ਰਫ਼ਤਾਰ ਕਿੱਥੇ ਰੁਕ ਜਾਂਦੀ ਹੈ…?

ਜਾਗੋ ਵੋਟਰ! ਹੁਣ ਜਾਗਣਾ ਵੀ ਜ਼ਰੂਰੀ ਹੈ।

ਇਸ ਪੋਸਟ ਨੂੰ ਕਿਸੇ ਵੀ ਸਿਆਸੀ ਨਜ਼ਰੀਏ ਨਾਲ ਨਾ ਵੇਖਿਆ ਜਾਵੇ।

ਜਨਹਿਤ ਵਿੱਚ ਜਾਰੀ....
ਕਾਪੀ

ਕੀ ਵਿਚਾਰ ਜੀ?

Address

Jubilee Cinema Chowk Canara Bank Basement

Website

Alerts

Be the first to know and let us send you an email when 𝓕𝓪𝓻𝓲𝓭𝓴𝓸𝓽 𝓢𝓽𝓪𝓽𝓮 - 𝓟𝓾𝓷𝓳𝓪𝓫 posts news and promotions. Your email address will not be used for any other purpose, and you can unsubscribe at any time.

Shortcuts

  • Want your organization to be the top-listed non profit organization?

Share