10/28/2021
ਪਿਛਲੇ ਦਿਨੀਂ ਏਕਮ ਗਰੁੱਪ ਦੇ ਮੈਂਬਰ ਸੁਖਵਿੰਦਰ ਸਿੱਧੂ ਅਤੇ ਪਰਿਵਾਰ ਨੇ ਪੰਜਾਬ ਯਾਤਰਾ ਦੌਰਾਨ ਸਰਕਾਰੀ ਸੈਕੰਡਰੀ ਸਕੂਲ ਹਮੀਰਗੜ੍ਹ ਵਿੱਖੇ ਏਕਮ ਗਰੁੱਪ ਵਲੋਂ 35 ਹਜ਼ਾਰ ਰੁਪਏ ਰਾਸ਼ੀ ਦੀ ਲਾਗਤ ਨਾਲ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਬੂਟ, ਟਾਈਆਂ, ਬੈਲਟਾਂ ਅਤੇ ਸ਼ਨਾਖਤੀ ਕਾਰਡ ਵੰਡੇ| ਏਕਮ ਅਵੇਰਨਸ ਗਰੁੱਪ ਸਿਆਟਲ ਹਲਕੇ ਵਿਚ 2012 ਤੋਂ ਸੇਵਾ ਨਿਭਾ ਰਿਹਾ ਹੈ| ਗਰੁੱਪ ਵਲੋਂ ਸਿਹਤ ਜਾਣਕਾਰੀ ਕੈੰਪ, ਜਿਵੇਂ ਕੇ ਸ਼ੂਗਰ ਬਿਮਾਰੀ ਬਾਰੇ, ਦੰਦਾਂ ਦੀ ਕੇਅਰ, ਬੋਨ ਮੈਰੋ ਡੋਨੇਸ਼ਨ ਕੈੰਪ ਆਦਿ ਲਗਾਏ ਜਾਂਦੇ ਹਨ|
Ekam Awareness group members Sukhwinder Sidhu and his family recently visited Punjab, and donated much needed items to school children at Government Secondary School Hamirgarh on behalf of Ekam awareness group. Ekam Awareness Group has been serving the Seattle area people since 2014. The group runs health information camps such as Diabetes care, Dental Care, and Bone Marrow Donation Camps.