American Sikh Foundation of Northern California

American Sikh Foundation of Northern California Contact information, map and directions, contact form, opening hours, services, ratings, photos, videos and announcements from American Sikh Foundation of Northern California, Community Organization, 1090 Main Street, Roseville, CA.

“ਮੇਰੀ ਇਸ ਚਿੱਠੀ ਨੂੰ ਸਾਰਾ ਪੜਿਓ”      ਮੇਰੇ ਵੱਲੋਂ ਸਤਿਕਾਰਯੋਗ ਸਮੂਹ ਪਾਠਕ ਸਾਹਿਬਾਨਾਂ ਨੂੰ ਨਿਮਰਤਾ ਅਤੇ ਆਜਜੀ ਸਹਿਤ ਗੁਰ ਫਤਿਹ ਪ੍ਰਵਾਨ ਹੋਵ...
07/23/2022

“ਮੇਰੀ ਇਸ ਚਿੱਠੀ ਨੂੰ ਸਾਰਾ ਪੜਿਓ”
ਮੇਰੇ ਵੱਲੋਂ ਸਤਿਕਾਰਯੋਗ ਸਮੂਹ ਪਾਠਕ ਸਾਹਿਬਾਨਾਂ ਨੂੰ ਨਿਮਰਤਾ ਅਤੇ ਆਜਜੀ ਸਹਿਤ ਗੁਰ ਫਤਿਹ ਪ੍ਰਵਾਨ ਹੋਵੇ ।
ਜਰੂਰੀ ਸੂਚਨਾ ਕਿ ਕੋਈ ਵੀ ਸਤਿਕਾਰਯੋਗ ਪਾਠਕ ਮੇਰੀਆਂ ਨਿਮਾਣੀਆਂ ਜਿਹੀਆਂ ਲਿਖਤਾਂ ਨੂੰ ਵੀਡੀਓ ਬਣਾਕੇ ਲੋਕਾਂ ਅੱਗੇ ਪੇਸ਼ ਕਰਨਾ ਚਾਹੇ ….ਮੈਂ ਪ੍ਰਵੀਨ ਕੌਰ ਇਸਦੀ ਇਜਾਜ਼ਤ ਦਿੰਦੀ ਹਾਂ ਕਿ ਆਪ ਕਰ ਸਕਦੇ ਹੋ ਬਾਸ਼ਰਤੇ ਕਿ ਕਿਸੇ ਵੀ ਲਾਈਨ ਜਾਂ ਅੱਖਰ ਨੂੰ ਕੱਟਿਆ ਨਾਂ ਜਾਵੇ ਅਤੇ ਵਾਧੂ ਇਸ ਵਿੱਚ ਜੋੜਿਆ ਨਾਂ ਜਾਵੇ ਤਾਂ ਕਿ ਲਿਖਤ ਦੀ ਅਸਲੀਅਤ ਅਤੇ ਰੂਹ ਜ਼ਿੰਦਾ ਰਹਿ ਸਕੇ ।
ਮੈਨੂੰ ਆਪਣਾ ਨਾਮ ਰੌਸ਼ਨ ਕਰਨ ਦੀ ਲੋੜ ਨਹੀਂ , ਅਗਰ ਇੰਨਾਂ ਲਿਖਤਾਂ ਸਦਕਾ ਪੰਜਾਬ ਦੀ ਸਰ ਜਮੀਨ ‘ਤੇ ਵੱਸਦੇ ਪੰਜਾਬੀ ਸਿੱਖ ਅਤੇ ਗੈਰ ਸਿੱਖ ਭਾਈਚਾਰਿਆਂ ਵਿੱਚ ਆਪਣੇ ਵਤਨ ਪੰਜਾਬ ਪ੍ਰਤੀ ਪਿਆਰ ਦੀ ਭਾਵਨਾ ਅਤੇ ਇਸਦੀ ਅਜਾਦੀ ਅਤੇ ਵਿਕਾਸ ਵਿੱਚ ਹਿੱਸਾ ਲੈਣ ਦੀ ਤਾਂਘ ਪੈਦਾ ਹੋ ਜਾਵੇ ਤਾਂ ਮੈਂ ਸਮਝਾਂਗੀ ਕਿ ਮੈਂ ਖਰਬਾਂ ਦੀ ਜਾਇਦਾਦ ਦੀ ਮਾਲਕ ਬਣ ਗਈ । ਜੇ ਇੰਨਾਂ ਲਿਖਤਾਂ ਸਦਕਾ ਪੰਜਾਬ ਦੇ ਵਿਹੜਿਆਂ ਦੀ ਬੇਦਰਦ ਪੱਤਝੜ ਰੁੱਤ ਬਸੰਤ ਵਿੱਚ ਬਦਲਣ ਲਈ ਕਿਣਕਾ ਮਾਤਰ ਵੀ ਸਹਾਈ ਹੁੰਦੀ ਹੋਵੇ ਤਾਂ ਮੈਂ ਸਮਝਾਂਗੀ ਮੇਰੇ ਭਾਗ ਜਾਗ ਪਏ । ਜੇ ਮੇਰੀ ਲਿਖਤ ਨਾਲ ਮੇਰੇ ਸ਼ੇਰੇ-ਪੰਜਾਬ ਦੇ ਵਤਨ “ਦੇਸ ਪੰਜਾਬ “ ਦੀ ਗੁਲਾਮੀ ਵਿਰੁੱਧ ਲੋਕ ਮਨਾਂ ਵਿੱਚ ਚੇਤਨਤਾ ਦੀ ਇੱਕ ਕਣੀ ਵੀ ਜਨਮ ਲੈ ਲਵੇ ਤਾਂ ਮੈਂ ਸਮਝਾਂਗੀ ਮੇਰਾ ਲਿਖਣਾ ਅਕਾਲਪੁਰਖ ਸਾਹਿਬ ਦੇ ਦਰ ਉੱਤੇ ਕਬੂਲ ਹੋ ਗਿਆ ਏ । ਮੇਰਾ ਵਤਨ ਪੰਜਾਬ ਜਿਊਂਦਾ ਰਹੇ । ਮੇਰੇ ਲੋਕ ਖੁਸ਼ਹਾਲ ਹੋ ਜਾਣ । ਮੇਰੀ ਇਸ ਧਰਤੀ ਉੱਤੇ ਬਾਜ਼ਾਂ ਦਾ ਰਾਜ ਹੋਵੇ । ਮੇਰੇ ਪੰਜਾਬ ਦੇ ਦੁਸ਼ਮਣ ਵੀ ਵੱਸਦੇ ਰਹਿਣ , ਜਿਊਂਦੇ ਰਹਿਣ , ਤਾਂਕਿ ਖਾਲਸਤਾਨ ਦੀ ਸਥਾਪਤੀ ਉਹ ਵੀ ਆਪਣੀਆਂ ਅੱਖਾਂ ਨਾਲ ਵੇਖ ਸਕਣ । ਸਾਨੂੰ ਉਜਾੜਨ ਦਾ ਸੁਪਨਾ ਲੈਣ ਵਾਲੇ ਵੀ ਦੇਖ ਸਕਣ ਕਿ ਪੰਜਾਬ ਵਿੱਚ ਡੁੱਲੇ ਬੇਤਹਾਸ਼ਾ ਖੂਨ ਦਾ ਰੰਗ ਕਿੰਨਾ ਗੂੜ੍ਹਾ ਅਤੇ ਗੁਲਾਲ ਭਰਿਆ ਸੀ ਜਿਸਦੀ ਸਿੰਜਾਈ ਨਾਲ਼ ਦੇਸ ਪੰਜਾਬ ਦੀ ਖਾਲਸਾਈ ਮਿੱਟੀ ਕਿੰਨੀ ਉਪਜਾਊ ਬਣਕੇ ਹਵਾਵਾਂ ਵਿੱਚ ਮਹਿਕੀ । ਉਹ ਖੂੰਖਾਰ ਪੁਲਸ ਵਾਲੇ ਵੀ ਜ਼ਿੰਦਾ ਰਹਿਣ ਜਿੰਨਾ ਨੇ ਸਾਡੇ ਭਰਾਵਾਂ ਨੂੰ ਖਾੜਕੂ , ਅੱਤਵਾਦੀ ਅਤੇ ਗੈਂਗਸਟਰ ਦੇ ਰੁੱਤਬਿਆਂ ਨਾਲ ਨਿਵਾਜਿਆ ਅਤੇ ਕਨੂੰਨ ਦੀ ਕਾਲ਼ੀ ਰਾਤ ਓਹਲੇ ਸਾਜ਼ਿਸ਼ਾਂ ਘੜ ਘੜਕੇ , ਫੜਕੇ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਜਾਂਚ ਕਰਨ ਦੀ ਥਾਂ ਖੁਦ ਹੀ ਕਨੂੰਨ ਬਣ ਗਏ , ਖੁਦ ਹੀ ਅਦਾਲਤ ਬਣ ਗਏ , ਖੁਦ ਹੀ ਵਕੀਲ ਅਤੇ ਜੱਜ ਬਣ ਗਏ ਅਤੇ ਖੁਦ ਹੀ ਜੱਲਾਦ ਬਣਕੇ ਮੇਰੇ ਭਰਾਵਾਂ ਨੂੰ ਝੂਠੇ ਮੁਕਾਬਲੇ ਬਣਾਕੇ ਪੇਸ਼ ਕੀਤਾ ਅਤੇ ਲਾਸ਼ਾਂ ਦਾ ਮੁੱਲ ਵੱਟਕੇ ਮੇਰੇ ਦੁਸ਼ਮਣਾਂ ਕੋਲ਼ੋਂ ਸਰਕਾਰੀ ਸਨਮਾਨਾਂ ਦੇ ਹੱਕਦਾਰ ਬਣ ਗਏ ਜਿਸਦੀ ਬਦੌਲਤ ਫਿਰ ਇਹ ਰਾਜ ਗਰਕ ਹੋਇਆ ਅਤੇ ਖਾਲਸਾ ਰਾਜ ਦਾ ਪਰਚਮ ਝੂਲਿਆ ਅਤੇ ਹਰੇਕ ਵਰ੍ਹੇ ਖਾਲਸਾ ਰਾਜ ਦੀ ਅਜਾਦੀ ਦੇ ਦਿਹਾੜੇ ਲਾਲ ਕਿਲ੍ਹੇ ਦੀਆਂ ਫ਼ਸੀਲਾਂ ਅਤੇ ਸਰਦਲ਼ਾਂ ਮੂਹਰੇ ਜੈਕਾਰਿਆਂ ਦੀ ਗੂੰਜ ਵਿੱਚ ਖਾਲਸਾ ਰਾਜ ਦੇ ਨਿਸ਼ਾਨ ਸਾਹਿਬ ਨੂੰ ਮਿਲਦੀਆਂ ਖਾਲਸਾ ਫ਼ੌਜਾਂ ਦੀਆਂ ਸਲਾਮੀਆਂ ਅਤੇ ਖਾਲਸਾ ਪਰੇਡ ਦੇ ਜਾਹੋ-ਜਲਾਲ ਦੇ ਬੁਲੰਦ ਨਾਹਰਿਆਂ ਨਾਲ ਸਹਿਮੀ ਹੋਈ ਭਾਰਤੀ ਦਿੱਲੀ ਨੂੰ ਉਹ ਤੜਫ ਤੜਫਕੇ ਮਰਨ ਤੋਂ ਪਹਿਲਾਂ ਆਪਣੀਆਂ ਅੱਖਾਂ ਨਾਲ ਦੇਖ ਸਕਣ ।
ਅਖੀਰ ਵਿੱਚ ਇੱਕ ਰੰਜ ਕਿ :
ਮੈਨੂੰ ਦਿਓ ਖਾਂ ਚਾਰ ਸੰਤਾਲੀਆਂ
ਮੈਂ ਪੁਲਸ ਦਾ ਲਾਹਵਾਂ ਚਾਅ
ਮੈਂ ਦੱਸਾਂ ਕੀ ਹੁੰਦਾ ਮੁਕਾਬਲਾ
ਫਿਰ ਮਰਦਾ ਕੌਣ ਭਲਾ
ਜੇ ਢੇਰ ਨਾਂ ਲਾਸ਼ਾਂ ਲਾ ਦਿੱਤੇ
ਤੇ ਦਿੱਤੇ ਨਾਂਅ ਮੂਧੇ ਪਾ
ਮੈਨੂੰ ਕੌਰ ਨਾਂ ਕੋਈ ਆਖਿਓ
ਜੇ ਦਿੱਤੇ ਨਾਂ ਵਾਅਣੀ ਭਜਾ
ਇਹ ਸਿਖਰ ਦੁਪੈਹਰ ਵੀ ਡਰਨਗੇ ਜਦ ਯੁੱਧ ਮੈਂ ਚੜ੍ਹਿਆ ਚਾਅ

ਰੱਬ ਰਾਖਾ
ਪ੍ਰਵੀਨ ਕੌਰ

Waheguru ji
07/21/2022

Waheguru ji

ਵਾਹਿਗੁਰੂ ਜੀ
07/20/2022

ਵਾਹਿਗੁਰੂ ਜੀ

Address

1090 Main Street
Roseville, CA
95678

Website

Alerts

Be the first to know and let us send you an email when American Sikh Foundation of Northern California posts news and promotions. Your email address will not be used for any other purpose, and you can unsubscribe at any time.

Share