08/28/2026
ਸਾਉਣ ਮਹੀਨੇ ਬੱਦਲ ਗੱਜਿਆ,
ਰੱਜੀਆਂ ਮੱਝੀਂ ਗਾਈਂ।
ਗਿੱਧਿਆ ਪਿੰਡ ਵੜ ਵੇ,
ਲਾਂਭ ਲਾਂਭ ਨਾ ਜਾਈਂ, ਗਿੱਧਿਆ ਪਿੰਡ ਵੜ ਵੇ.
ਜੁਲਾਈ, ਅਗਸਤ ਮਹੀਨੇ ਸ਼ਿਕਾਗੋ 'ਚ ਵਾਹਵਾ ਗਰਮੀ ਹੁੰਦੀ ਹੈ। ਸਵੇਰਾ ਵਲੋਂ, ਤੀਆਂ ਦੀ ਮੌਲਿਕਤਾ ਬਰਕਰਾਰ ਰੱਖਣ ਲਈ ਇਹ ਤਿਉਹਾਰ, "ਧੀਆਂ ਦੀਆਂ ਤੀਆਂ", ਹਰ ਸਾਲ ਪਾਰਕ ਵਿੱਚ ਦਰੱਖਤਾਂ ਦੀ ਛਾਵੇਂ ਮਨਾਇਆ ਜਾਂਦਾ ਹੈ। ਉਸੇ ਤਰਜ਼ 'ਤੇ ਪੀਂਘਾਂ ਪਾਈਆਂ ਜਾਂਦੀਆਂ ਨੇ ਅਤੇ ਖ਼ੂਹ ਵੀ ਲਾਇਆ ਜਾਂਦਾ ਹੈ।
ਮੁਟਿਆਰਾਂ ਖੂਹ ਤੋਂ ਪਾਣੀ ਭਰਨ ਦੇ ਸਵਾਂਗ ਰਚਾ ਕੇ ਆਪਣੇ ਆਪ ਨੂੰ ਪੰਜਾਬ ਪਹੁੰਚਿਆ ਮਹਿਸੂਸ ਕਰਦੀਆਂ ਨੇ।
ਐਸ ਸਾਲ, "ਧੀਆਂ ਦੀਆਂ ਤੀਆਂ", ਅਗਸਤ 30, ਐਂਤਵਾਰ ਨੂੰ, ਬਾਅਦ ਦੁਪਹਿਰ 1 ਵਜੇ ਤੋਂ ਸ਼ਾਮ ਦੇ 6 ਵਜੇ ਤੱਕ
ਡੀਅਰ ਗਰੋਵ ਈਸਟ, ਪਾਰਕ # 4
ਡੰਡੀ ਰੋਡ
1599 ਪੈਪਰ ਟਰੀ ਡਰਾਈਵ
ਪੈਲਾਟਾਈਨ 60067
Deer Grove East
Shelter # 4
Dundee Rd Palatine IL 60067
1599 Pepper Tree Rd
Close to Singh Grocer
Directions from Palatine Gurdwara:
- From Palatine Gurdwara,
turn right onto Dundee Road.
- Continue straight, crossing Quentin Road.
- Continue past Smith Road.
- Take a left turn into the Deer Grove East parking lot.
- Follow the signs for, "Dheeyan Deeyan Teeyan " once you enter the parking area.
ਸਾਰੀਆਂ ਬੀਬੀਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ ਜਾਂਦਾ ਹੈ। ਇਹ ਤਿਉਹਾਰ ਹਰ ਸਾਲ ਦੀ ਤਰਾਂ ਬਹੁਤ ਸ਼ਾਨਦਾਰ ਹੋਵੇਗਾ। 90 ਸਾਲ ਤੋਂ ਉੱਪਰ ਦੀਆਂ ਸਾਰੀਆਂ ਬੀਬੀਆਂ ਵਾਸਤੇ ਬਹੁਤ ਸ਼ਾਨਦਾਰ ਤੋਹਫ਼ੇ ਤਿਆਰ ਕੀਤੇ ਗਏ ਹਨ।
ਸਭ ਤੋਂ ਛੋਟੀ ਉਮਰ ਦੀ ਬੱਚੀ ਵਾਸਤੇ ਬਹੁਤ ਸੁਹਣੀਆਂ ਚੀਜ਼ਾਂ ਨਾਲ ਭਰਪੂਰ ਇੱਕ ਟੋਕਰੀ ਬਣਾਈ ਗਈ ਹੈ। ਹੋਰ ਵੀ ਬਹੁਤ ਸ਼ਾਨਦਾਰ ਤੋਹਫ਼ੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀਆਂ ਬੀਬੀਆਂ ਨੂੰ ਦਿਤੇ ਜਾਣਗੇ।
ਸਾਰੀਆਂ ਬੀਬੀਆਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੱਦਾ ਦੇ ਰਹੇ ਹਾਂ। ਤੁਸੀਂ ਆਪਣੇ ਮਨਪਸੰਦ ਗੀਤ, ਟੱਪੇ, ਬੋਲੀਆਂ ਯਾਦ ਕਰਕੇ ਆਇਉ। ਇਹ ਆਪਣਾ ਸਾਂਝਾ ਤਿਉਹਾਰ ਹੈ। ਸਾਰੀਆਂ ਨੇ ਰਲ਼ ਕੇ ਮਨਾਉਣਾ ਹੈ।
ਬਹੁਤ ਸਵਾਦਿਸ਼ਟ ਖਾਣਾ, ਦਾਵਤ ਰੈਸਟੋਰੈਂਟ, ਨੇਪਰਵਿੱਲ ਵੱਲੋਂ ਬਣਾਇਆ ਜਾ ਰਿਹਾ ਹੈ।
ਡੀ. ਜੇ. ਰਾਜਨ ਅਤੇ ਫੋਟੋਗ੍ਰਾਫੀ ਬੋਦੀ ਵਾਲਾ ਏਸ਼ੀਅਨ ਮੀਡੀਆ ਵੱਲੋਂ ਕੀਤੀ ਜਾਵੇਗੀ।
ਸਾਲ ਦੇ ਵਿੱਚ, ਇੱਕ ਦਿਨ, 5-6 ਘੰਟੇ ਲਈ ਅਸੀਂ ਕੁੜੀਆਂ ਇਕੱਠੀਆਂ ਹੋ ਕੇ ਹੱਸਦੀਆਂ, ਖੇਡਦੀਆਂ, ਗਾਉਂਦੀਆਂ, ਨੱਚਦੀਆਂ ਹਾਂ।
ਜ਼ਿੰਦਗੀ ਦੇ ਰੁਝੇਵਿਆਂ ਨੂੰ ਸਿਰਫ਼ ਇੱਕ ਦਿਨ ਲਈ ਪਾਸੇ ਕਰਕੇ, ਆਉ ਸਾਰੀਆਂ ਬੀਬੀਆਂ ਰਲ਼ ਕੇ ਤੀਆਂ ਮਨਾਈਏ।
ਅਸੀਂ ਸਾਡੀਆਂ ਸਾਰੀਆਂ ਸਹਿਯੋਗੀ ਸਹੇਲੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
ਤੁਸੀਂ ਖ਼ੂਬ ਸਜ ਧਜ ਕੇ, ਖੁਸ਼ੀ ਖੁਸ਼ੀ, ਸਿਰਫ਼ ਭਰਪੂਰ ਮਨੋਰੰਜਨ ਕਰਨ ਲਈ ਆਇਉ।
ਜਿਉਂਦੀਆਂ ਵਸਦੀਆਂ ਰਹੋ। ਸਦਾ ਖੁਸ਼ ਰਹੋ। ਆਬਾਦ ਰਹੋ। ਚੜ੍ਹਦੀ ਕਲਾ ਵਿੱਚ ਰਹੋ।
ਮਿਲਦੇ ਹਾਂ 30 ਅਗਸਤ, ਐਂਤਵਾਰ ਨੂੰ।
ਆਹ ਬੱਸ ਪਰਸੋਂ ਨੂੰ...
ਤੀਆਂ ਨੂੰ ਲਿਆਵੀਂ ਵੀਰਨਾ,
ਪਾਈਆ ਕੱਤਦੀ ਦਸੇਰ੍ਹ ਕੱਤ ਲਿਆਵਾਂ।