Punjabi Heritage Organization

Punjabi Heritage Organization Punjabi Cultural and Sports Organization

04/16/2026
03/01/2026

ਪਿੰਗਲਵਾੜਾ ਵੱਲੋਂ ਭਗਤ ਪੂਰਨ ਸਿੰਘ ਜੀ ਦੇ ਦਿੱਤੇ ਹੋਕੇ ਅਨੁਸਾਰ ਵਾਤਾਵਰਣ ਸੰਭਾਲ ਸ਼ਤਾਬਦੀ ਸਮਾਰੋਹ ਸਬੰਧੀ ਪ੍ਰੋਗਰਾਮ ਉਲੀਕੇ।
ਹੁਣ ਗੱਲ ਵਾਤਾਵਰਣ ਸੰਭਾਲ ਦੀ ਨਹੀਂ ਸਗੋਂ ਗੱਲ ਸਾਡੀ ਜ਼ਿੰਦਗੀ ਜਿਊਣ ਦੀ ਹੈ - ਡਾ ਇੰਦਰਜੀਤ ਕੌਰ

ਸਥਾਨਿਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਵਿਖੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਵਿਸ਼ੇਸ਼ ਮੀਟਿੰਗ ਤਰਲੋਚਨ ਸਿੰਘ ਚੀਮਾ ਮੁੱਖ ਪ੍ਬੰਧਕ,ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ, ਡਾ ਉਪਾਸਨਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਗੁਰਪ੍ਰੀਤ ਕੌਰ ਅੰਮ੍ਰਿਤਸਰ ਦੀ ਦੇਖ ਰੇਖ ਹੇਠ ਕੀਤੀ ਗਈ। ਡਾ ਇੰਦਰਜੀਤ ਕੌਰ ਮੁੱਖ ਸੇਵਾਦਾਰ ਚੈਰੀਟੇਬਲ ਸੁਸਾਇਟੀ ਦੇ ਨਿਰਦੇਸ਼ਾਂ ਤਹਿਤ ਇਸ ਮੀਟਿੰਗ ਵਿੱਚ ਸ਼ਹਿਰ ਅਤੇ ਇਲਾਕੇ ਦੀਆਂ ਮੋਹਤਬਰ ਸਖਸ਼ੀਅਤਾਂ, ਸਿੱਖਿਆ ਸ਼ਾਸਤਰੀ, ਵਿਦਿਆਰਥੀਆਂ, ਧਾਰਮਿਕ ਸਮਾਜਿਕ ਸੰਸਥਾਵਾਂ ਦੇ 100 ਤੋਂ ਵੱਧ ਨੁਮਾਇੰਦਿਆਂ ਨੇ ਭਾਗ ਲਿਆ। ਡਾ ਇੰਦਰਜੀਤ ਕੌਰ ਜੀ ਨੇ ਦੱਸਿਆ ਕਿ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਵੱਲੋਂ 1927 ਵਿੱਚ ਆਪਣੀਆਂ ਲਿਖਤਾਂ ਰਾਹੀਂ ਵਾਤਾਵਰਣ ਦੀ ਸੰਭਾਲ ਲਈ ਦਿੱਤੇ ਹੋਕੇ ਨੂੰ ਮੁੱਖ ਰੱਖਦਿਆਂ ਪਿੰਗਲਵਾੜਾ ਵੱਲੋਂ 100 ਸਾਲਾ ਵਾਤਾਵਰਣ ਸੰਭਾਲ ਸ਼ਤਾਬਦੀ(1927-2027) ਦੇ ਅੰਤਰਗਤ ਕੁਝ ਪ੍ਰਮੁੱਖ ਕਾਰਜਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਆਪ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦੀ ਰੌਸ਼ਨੀ ਵਿੱਚ ਕਿਹਾ ਕਿ ਅਸੀਂ ਹਵਾ, ਪਾਣੀ ਅਤੇ ਧਰਤੀ ਨੂੰ ਗੰਧਲਾ ਕਰ ਦਿੱਤਾ ਹੈ ਜਿਸ ਲਈ ਅਜਿਹੇ ਪ੍ਰਦੂਸ਼ਣ ਭਰੇ ਮਾਹੌਲ ਵਿੱਚ ਸਾਨੂੰ ਹੁਣ ਸੋਚਣਾ ਪਵੇਗਾ ਕਿ ਅਸੀਂ ਜਿਊਣਾ ਹੈ ਕਿ ਮਰਣਾ ਹੈ। ਆਪ ਨੇ ਸਾਰੇ ਵਾਤਾਵਰਣ ਪ੍ਰੇਮੀਆਂ, ਸੰਸਥਾਵਾਂ ਨੂੰ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ। ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ ਇਕਬਾਲ ਸਿੰਘ ਸਕਰੌਦੀ ਦੇ ਸਟੇਜ ਸੰਚਾਲਨ ਅਧੀਨ ਸੁਰਿੰਦਰ ਪਾਲ ਸਿੰਘ ਸਿਦਕੀ ਪੀ ਆਰ ਓ ਭਗਤ ਪੂਰਨ ਸਿੰਘ ਜੀ ਵੱਲੋਂ ਵਾਤਾਵਰਣ ਸੰਭਾਲ ਲਈ ਪਾਏ ਯੋਗਦਾਨ ਬਾਰੇ ਦੱਸਿਆ ਅਤੇ ਸਵਾਗਤੀ ਸ਼ਬਦ ਕਹੇ। ਪ੍ਰਸਿੱਧ ਵਾਤਾਵਰਣ ਪ੍ਰੇਮੀ ਤੇ ਸਿੱਖਿਆ ਸ਼ਾਸਤਰੀ ਅਵਤਾਰ ਸਿੰਘ ਢੀਂਡਸਾ ਨੇ ਵੀ ਗੰਧਲੇ ਹੋ ਰਹੇ ਵਾਤਾਵਰਣ ਤੇ ਚਿੰਤਾ ਪ੍ਰਗਟ ਕੀਤੀ ਅਤੇ ਪਿੰਗਲਵਾੜਾ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ। ਸਾਇੰਟਿਫਿਕ ਚੇਤਨਤਾ ਐਸੋਸੀਏਸ਼ਨ ਦੇ ਪ੍ਰਧਾਨ ਡਾ ਏ ਐਸ ਮਾਨ ਨੇ ਕਿਹਾ ਕਿ ਸੰਗਰੂਰ ਸ਼ਹਿਰ ਵਿੱਚ ਕੂੜੇ ਕਰਕਟ ਦੀ ਸਹੀ ਸੰਭਾਲ ਨਾ ਹੋਣ ਕਰਕੇ ਲੋਕ ਬਿਮਾਰ ਹੋ ਰਹੇ ਹਨ। ਆਪ ਨੇ ਪਿੰਗਲਵਾੜਾ ਨੂੰ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ। ਇਸ ਮੌਕੇ ਤੇ ਦਲਵਿੰਦਰ ਸਿੰਘ ਅੰਮ੍ਰਿਤਸਰ ਨੇ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾਣ ਵਾਲੇ ਕਾਰਜਾਂ ਦਾ ਵੇਰਵਾ ਦਸਦੇ ਹੋਏ ਕਿਹਾ ਕਿ ਪਿੰਗਲਵਾੜਾ ਵੱਲੋਂ ਲਾਈਟ ਐਂਡ ਸਾਊਂਡ ਪ੍ਰੋਗਰਾਮ ਰਾਹੀਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾਗਰੂਕਤਾ ਪ੍ਚਾਰ, ਵਿਦਿਅਕ ਅਦਾਰਿਆਂ ਵਿੱਚ ਸਮਾਗਮ ਕਰਨੇ, ਕਾਲਜ ਅਤੇ ਯੂਨੀਵਰਸਿਟੀਆਂ ਦਾ ਸਹਿਯੋਗ ਲੈ ਕੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਅਤੇ ਡੀਨ ਨਾਲ ਵਿਚਾਰ ਵਟਾਂਦਰਾ ਕਰਨਾ, ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਪੱਤਰ, ਪੰਜਾਬ ਦੇ ਰਾਜਪਾਲ ਨੂੰ ਵਾਤਾਵਰਣ ਯੂਨੀਵਰਸਿਟੀ ਸਥਾਪਤ ਕਰਨ ਅਤੇ 100 ਸਾਲਾ ਸ਼ਤਾਬਦੀ ਤੇ ਇੱਕ 100 ਰੁਪਏ ਦਾ ਸਿੱਕਾ ਜਾਰੀ ਕਰਨ ਹਿੱਤ ਅਪੀਲ ਕਰਨੀ। ਗਾ੍ਮ ਸਭਾ ਅਤੇ ਨਗਰ ਪੰਚਾਇਤਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕਰਨਾ ਅਤੇ ਪੈ੍ਸ ਵਿੱਚੋਂ ਇਸ਼ਤਿਹਾਰ ਛਪਵਾ ਕੇ ਪ੍ਚਾਰ ਸਟਾਲਾਂ ਤੇ ਵੰਡਣਾ। ਪਿੰਗਲਵਾੜਾ ਰੁੱਖ ਲਗਾਉਣ ਮੁਹਿੰਮ ਤਹਿਤ ਕਮਜ਼ੋਰ ਦਰਿਆ ਕੰਢਿਆਂ ਤੇ ਖਸ ਅਤੇ ਬਾਂਸ ਦੇ ਬੂਟੇ ਲਗਾਉਣੇ। ਨਾਟਕ ਜਾਂ ਨੁਕੜ ਨਾਟਕ ਰਾਹੀਂ ਕੁਦਰਤੀ ਖੇਤੀ ਦੇ ਫਾਇਦਿਆਂ ਬਾਰੇ ਜਾਗਰੂਕ ਕਰਨਾ। ਇਸ ਮੌਕੇ ਤੇ ਪਿੰਗਲਵਾੜਾ ਵੱਲੋਂ ਤਿਆਰ ਕੀਤੇ ਕਪੜੇ ਦੇ ਥੈਲੇ, ਬੈਗ ਹਾਜ਼ਰ ਸਮੂਹ ਨੁਮਾਇੰਦਿਆਂ ਨੂੰ ਵੰਡੇ ਅਤੇ ਡਾ ਸਾਹਿਬਾਂ ਵੱਲੋਂ ਪਲਾਸਟਿਕ ਮੁਕਤ ਜੀਵਨ ਅਪਨਾਉਣ ਦਾ ਵੀ ਸੰਦੇਸ਼ ਦਿੱਤਾ। ਮੇਜਰ ਸਿੰਘ ਮਸਾਣੀ ਸਰਪੰਚ ਨੇ ਸਭ ਦਾ ਧੰਨਵਾਦ ਕੀਤਾ ਅਤੇ ਸੰਗਰੂਰ ਸ਼ਾਖਾ ਦੇ 29 ਮਾਰਚ ਨੂੰ ਮਨਾਏ ਜਾ ਰਹੇ ਸਾਲਾਨਾ ਸਥਾਪਨਾ ਦਿਵਸ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਡਾ ਅਮਨਦੀਪ ਕੌਰ ਪਿ੍ੰਸੀਪਲ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਨੇ ਵੀ ਇਸ ਮੁਹਿੰਮ ਸਬੰਧੀ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ।ਇਸ ਮੌਕੇ ਤੇ ਵਾਤਾਵਰਣ ਸੰਭਾਲ ਸ਼ਤਾਬਦੀ ਮੁਹਿੰਮ ਦਾ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਲੋਗੋ ਜਾਰੀ ਕੀਤਾ ਗਿਆ ਅਤੇ ਸ਼ਾਖਾ ਵਿੱਚ ਸਥਾਪਿਤ ਕੀਤਾ ਗਿਆ। ਇਸ ਮੀਟਿੰਗ ਸਬੰਧੀ ਰਾਜਵਿੰਦਰ ਸਿੰਘ ਅੰਮ੍ਰਿਤਸਰ, ਗੁਰਮੇਲ ਸਿੰਘ, ਮਨਦੀਪ ਕੌਰ ਚੱਠੇ, ਰਾਣੀ ਬਾਲਾ, ਪੇ੍ਮ ਲਤਾ, ਮਨਦੀਪ ਕੌਰ ਡੈਂਟਲ, ਗੁਰਸੇਵਕ ਸਿੰਘ ਸੰਗਰੂਰ ਸ਼ਾਖਾ ਦੇ ਸਟਾਫ ਮੈਂਬਰਾਂ ਨੇ ਵੱਖ ਵੱਖ ਸੇਵਾਵਾਂ ਰਾਹੀਂ ਸਹਿਯੋਗ ਦਿੱਤਾ। ਇਸ ਮੌਕੇ ਤੇ ਸ਼ਾਖਾ ਦੀ ਪ੍ਬੰਧਕ ਕਮੇਟੀ ਦੇ ਮੈਂਬਰ ਪ੍ਰਿੰਸੀਪਲ ਬਲਵੰਤ ਸਿੰਘ, ਜਰਨੈਲ ਸਿੰਘ ਅਕੋਈ, ਗੁਰਮੇਲ ਸਿੰਘ ਸਿੱਧੂ, ਪ੍ਰੋ ਮੇਜਰ ਸਿੰਘ ਧੂਰੀ, ਕੁਲਵੰਤ ਸਿੰਘ ਅਕੋਈ, ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਪੀ੍ਤਮ ਸਿੰਘ ਚੰਬਲ ਤੋਂ ਇਲਾਵਾ ਇੰਜਨੀਅਰ ਬਲਦੇਵ ਸਿੰਘ ਗੋਸਲ, ਗਿਆਨੀ ਗੁਰਬਚਨ ਸਿੰਘ ਰਿਟਾ ਐਸ ਪੀ, ਜੈ ਸਿੰਘ ਕੱਕੜਵਾਲ, ਮਨੋਜ ਕੁਮਾਰ ਸਲਾਈਟ ਲੌਂਗੋਵਾਲ, ਪੀ੍ਤਇੰਦਰ ਕੌਰ ਟਰੱਸਟੀ, ਪ੍ਰਿੰਸੀਪਲ ਗੁਰਮੀਤ ਕੌਰ ਭੱਠਲ, ਪ੍ਰੋ ਸੰਤੌਖ ਕੌਰ, ਰੁਪਿੰਦਰ ਕੌਰ, ਰਾਜਵਿੰਦਰ ਸਿੰਘ ਲੱਕੀ, ਬਲਵੰਤ ਸਿੰਘ ਭਿੱਖੀ ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ, ਬਲਵੰਤ ਸਿੰਘ ਚੰਗਾਲ, ਡਾ ਇੰਦਰਮਨਜੋਤ ਸਿੰਘ, ਤਾਰਨ ਸਿੰਘ ਐਡਵੋਕੇਟ, ਪਰਮੇਸ਼ੁਰ ਸਿੰਘ, ਧੰਨ ਸਿੰਘ, ਬਲਜਿੰਦਰ ਸਿੰਘ, ਪਰਮਿੰਦਰ ਸ਼ਰਮਾ, ਬਾਬਾ ਗੁਰਪ੍ਰੀਤ ਸਿੰਘ ਈ ਸੀ, ਸੁਖਵਿੰਦਰ ਸਿੰਘ ਮਠਾੜੂ, ਕੇਵਲ ਸਿੰਘ ਜਲਾਨ, ਰਾਜਿੰਦਰ ਸਿੰਘ ਚੰਗਾਲ, ਹਰਮੇਲ ਸਿੰਘ ਬਾਬਾ ਗਰੀਬ ਦਾਸ, ਗੁਲਜ਼ਾਰ ਸਿੰਘ ਕੱਟੂ, ਪ੍ਰੋ ਰਾਕੇਸ਼ ਜੈਨ ਮਸਤੂਆਣਾ ਕਾਲਜ, ਕਿਰਨਜੀਤ ਕੌਰ, ਜਤਿੰਦਰ ਕੌਰ, ਸੰਧਿਆ ਪ੍ਰਜਾਪਤੀ, ਲੈਕਚਰਾਰ ਸ਼ਸੀ ਬਾਲਾ, ਲੀਲਾ ਦੇਵੀ, ਡੋਲੀ ਕਥੂਰੀਆ, ਸ਼ਾਲੂ ਲਾਈਫ ਗਾਰਡ ਇੰਸਟੀਚਿਊਟ, ਰਾਜ ਰਾਣੀ ਜੈਨ , ਗੁਰਮੀਤ ਕੌਰ, ਰਵਨੀਤ ਕੌਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਿੰਗਲਵਾੜਾ ਸਨੇਹੀਆਂ ਦੇ ਨਾਲ ਵੱਖ ਵੱਖ ਵਿਦਿਅਕ ਅਦਾਰਿਆਂ ਆਯਾਨ ਕਾਲਜ ਭੋਗੀਵਾਲ, ਮਾਤਾ ਗੁਜਰੀ ਨਰਸਿੰਗ ਕਾਲਜ ਬਡਰੁੱਖਾਂ, ਨੈਸ਼ਨਲ ਕਾਲਜ ਬਰਨਾਲਾ, ਰਹਿਬਰ ਕਾਲਜ ਭਵਾਨੀਗੜ੍ਹ, ਲਾਰਡ ਸ਼ਿਵਾ ਕਾਲਜ ਹਮੀਰਗੜ੍ਹ, ਭਾਈ ਗੁਰਦਾਸ ਇੰਸਟੀਚਿਊਟ ਸੰਗਰੂਰ, ਨੈਸ਼ਨਲ ਨਰਸਿੰਗ ਕਾਲਜ, ਵਿਜੈ ਸਾਗਰ ਕਾਲਜ ਦੌਲਤਪੁਰ, ਗੁਰੂ ਨਾਨਕ ਡੈਂਟਲ ਕਾਲਜ ਸੁਨਾਮ, ਪੰਜਾਬ ਮਲਟੀਪਰਪਜ ਇੰਸਟੀਚਿਊਟ ਸ਼ਹਿਣਾ, ਅਜੀਤ ਨਰਸਿੰਗ ਕਾਲਜ ਸੁਨਾਮ, ਮੋਮੋਰੀਅਲ ਨਰਸਿੰਗ ਇੰਸਟੀਚਿਊਟ ਜਲਾਲਾਬਾਦ ਦੇ ਵਿਦਿਆਰਥੀਆਂ ਅਤੇ ਏਕਮ ਕਲੱਬ ਸੁਨਾਮ, ਨੌਜਵਾਨ ਸਪੋਰਟਸ ਕਲੱਬ ਘਰਾਚੋਂ, ਸੀ੍ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੁਨਾਮ, ਪ੍ਬੰਧਕ ਕਮੇਟੀ ਡੇਰਾ ਬਾਬਾ ਪੋਥੀ ਵਾਲਾ ਤੇ ਸਮੂਹ ਸੰਗਤ ਖੰਡੇਵਾਦ ਨੇ ਸ਼ਮੂਲੀਅਤ ਕੀਤੀ।

01/10/2026
Pingalwara stall on 32nd Barsi of Bhagat Puran Singh Ji in Sikh Religious Society Palatine.
10/22/2024

Pingalwara stall on 32nd Barsi of Bhagat Puran Singh Ji in Sikh Religious Society Palatine.

Join us on December 17th at Sikh Religious Society Palatine to Celebrate legacy of Bhagat Puran Singh Ji.
12/05/2023

Join us on December 17th at Sikh Religious Society Palatine to Celebrate legacy of Bhagat Puran Singh Ji.

12/05/2023
11/07/2023

ਯੂਬਾ ਸਿਟੀ ਨਗਰ ਕੀਰਤਨ ‘ਤੇ ਹਰ ਵਾਰ ਕੁਝ ਨਾ ਕੁਝ ਵਿਲੱਖਣ ਦਿਸ ਜਾਂ ਮਿਲ ਪੈਂਦਾ।
ਉਹ ਗੱਲ ਯਾਦ ਨਹੀਂ ਭੁੱਲਦੀ ਜਦ ਇੱਕ ਸਾਲ ਇੱਕ ਬੰਦਾ ਹਰੇਕ ਨੂੰ ਪੁੱਛ ਰਿਹਾ ਸੀ ਕਿ ਸਾਗ ਵਾਲਾ ਲੰਗਰ ਕਿੱਥੇ ਹੈ? ਜਦ ਕਿਸੇ ਪਾਸਿਓਂ ਉੱਘ-ਸੁੱਘ ਨਾ ਨਿਕਲੀ ਤਾਂ ਮਸੋਸੇ ਜਿਹੇ ਮਨ ਨਾਲ ਝੱਗੇ ਦੀ ਉਪਰਲੀ ਜੇਬ ‘ਚੋਂ ਹਰੀ ਮਿਰਚ ਕੱਢ ਕੇ ਦਿਖਾਈ ‘ਤੇ ਕਹਿੰਦਾ ਯਾਰ ਮੈਂ ਘਰੋਂ ਤਿਆਰੀ ਕਰਕੇ ਆਇਆਂ ਬਈ ਸਾਗ ਜ਼ਰੂਰ ਛਕਣਾ।
ਇਸ ਵਾਰ ਇਸ ਕੁੱਤੇ ਦੇ ਦਰਸ਼ਨ ਹੋਏ। ਮਾਲਕਣ ਘਰੋਂ ਸਿਰ ਢਕ ਕੇ ਲਿਆਈ ਸੀ ਜਦ ਕਿ ਕਈ ਮਨੁੱਖ ਮਹਾਰਾਜ ਦੀ ਸਵਾਰੀ ਵਾਲੇ ਫਲੋਟ ਕੋਲ ਵੀ ਨੰਗੇ ਸਿਰ ਘੁੰਮ ਰਹੇ ਸਨ।
ਦੋ ਲੱਖ ਤੋਂ ਉੱਪਰ ਸੰਗਤ ਲੱਖਾਂ ਖਰਚ ਕੇ ਪਹੁੰਚੀ, ਸੇਵਾਦਾਰਾਂ ਨੇ ਲੱਖਾਂ ਲਾ ਕੇ ਸੰਗਤ ਦੀ ਸੇਵਾ ਕੀਤੀ, ਏਨੇ ਦਿਨ ਗੁਰਬਾਣੀ ਦਾ ਪ੍ਰਵਾਹ ਚੱਲਿਆ ਪਰ ਲੋਕ ਸ਼ੇਅਰ ਕੀ ਕਰ ਰਹੇ ਹਨ, ਵੀਹ-ਪੱਚੀ ਬੰਦਿਆਂ ਦੀ ਲੜਾਈ, ਜੋ ਕਿ ਅਕਸਰ ਨਗਰ ਕੀਰਤਨਾਂ-ਮੇਲਿਆਂ-ਟੂਰਨਾਮੈਂਟਾਂ ‘ਤੇ ਲੜਦੇ ਹਨ।
ਖੈਰ! ਕੈਲੇਫੋਰਨੀਆ ਵਾਲਿਓ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਵਧੀਆ ਮਹਿਮਾਨ-ਨਿਵਾਜ਼ ਹੋ। ਸ਼ੁਕਰਾਨੇ। ਮਹਾਰਾਜ ਤੁਹਾਡੀ ਸਦਾ ਖ਼ੈਰ ਰੱਖੇ, ਤਰੱਕੀਆਂ ਤੇ ਚੜ੍ਹਦੀ ਕਲਾ ਬਖਸ਼ੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

05/17/2023

Address

Chicago, IL

Alerts

Be the first to know and let us send you an email when Punjabi Heritage Organization posts news and promotions. Your email address will not be used for any other purpose, and you can unsubscribe at any time.

Contact The Organization

Send a message to Punjabi Heritage Organization:

Share