27/10/2026
ਮਿਤੀ: 28 ਅਕਤੂਬਰ 2026
ਸਥਾਨ: ਚੰਡੀਗੜ੍ਹ / ਮਾਨਸਾ
ਸਿਰਲੇਖ: "ਪੁਲਿਸ ਜ਼ਬਰ ਨਾਲ ਨਹੀਂ, ਇਨਸਾਫ਼ ਨਾਲ ਸ਼ਾਂਤ ਹੋਵੇਗਾ ਪੀੜਤ ਪਰਿਵਾਰ ਦਾ ਦਰਦ" — ਡਾ. ਅਵਤਾਰ ਸਿੰਘ ਕਰੀਮਪੁਰੀ
ਮਾਨਸਾ ਦੇ ਪਿੰਡ ਭੋਮਾ ਕਲਾਂ ਦੇ ਨੌਜਵਾਨ ਦੀ ਮੌਤ 'ਤੇ ਡਾ. ਕਰੀਮਪੁਰੀ ਅਤੇ 'ਪੰਜਾਬ ਸੰਭਾਲੋ ਮੁਹਿੰਮ' ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ; ਮ੍ਰਿਤਕ ਦੇਹ ਖੋਹਣ ਦੀ ਪੁਲਿਸ ਕਾਰਵਾਈ ਨੂੰ ਦੱਸਿਆ ਗੈਰ-ਮਨੁੱਖੀ।
ਮਾਨਸਾ / ਚੰਡੀਗੜ੍ਹ:
ਮਾਨਸਾ ਜ਼ਿਲ੍ਹੇ ਦੇ ਪਿੰਡ ਭੋਮਾ ਕਲਾਂ ਦੇ ਇੱਕ ਨੌਜਵਾਨ ਦੀ ਹੋਈ ਮੌਤ ਅਤੇ ਉਸ ਤੋਂ ਬਾਅਦ ਪੀੜਤ ਪਰਿਵਾਰ ਨਾਲ ਵਾਪਰੇ ਘਟਨਾਕ੍ਰਮ 'ਤੇ ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਅਤੇ 'ਪੰਜਾਬ ਸੰਭਾਲੋ ਮੁਹਿੰਮ' ਦੀ ਕੇਂਦਰੀ ਲੀਡਰਸ਼ਿਪ ਨੇ ਅਤਿਅੰਤ ਸੰਵੇਦਨਸ਼ੀਲ ਅਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਡਾ. ਕਰੀਮਪੁਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ:
"ਜਿਸ ਘਰ ਦਾ ਜਵਾਨ ਪੁੱਤ ਚਲਾ ਜਾਂਦਾ ਹੈ, ਉਸ ਮਾਂ ਦੇ ਦਰਦ ਅਤੇ ਬਾਪ ਦੇ ਦੁੱਖ ਦਾ ਅੰਦਾਜ਼ਾ ਕੋਈ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਨਹੀਂ ਲਗਾ ਸਕਦਾ ਇਸੇ ਤਰ੍ਹਾਂ ਪਤਨੀ ਅਤੇ ਬੱਚਿਆਂ ਦੇ ਦੁੱਖ ਨੂੰ ਜਾਬਰ ਹਾਕਮ ਨਹੀਂ ਸਮਝ ਸਕਦੇ,ਮਾਨਸਾ ਵਿੱਚ ਐਕਸ਼ਨ ਕਮੇਟੀ ਨਾਲ ਹੋਈ ਧੱਕੇਸ਼ਾਹੀ ਨੇ ਪੂਰੇ ਪੰਜਾਬ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ।"
ਮੁੱਖ ਬਿੰਦੂ ਅਤੇ ਪਾਰਟੀ ਦਾ ਸਟੈਂਡ:
1. ਮ੍ਰਿਤਕ ਦੇਹ ਖੋਹਣਾ ਅਤਿਅੰਤ ਮੰਦਭਾਗਾ ਅਤੇ ਗੈਰ-ਮਨੁੱਖੀ:
ਇਨਸਾਫ਼ ਦੀ ਮੰਗ ਕਰ ਰਹੇ ਪੀੜਤ ਪਿਤਾ, ਮਾਂ ਅਤੇ ਸੰਘਰਸ਼ਸ਼ੀਲ ਐਕਸ਼ਨ ਕਮੇਟੀ ਕੋਲੋਂ ਧਰਨੇ ਵਾਲੀ ਥਾਂ ਲਿਜਾਂਦਿਆਂ ਮ੍ਰਿਤਕ ਦੇਹ ਨੂੰ ਪੁਲਿਸ ਵੱਲੋਂ ਜ਼ਬਰਦਸਤੀ ਖੋਹਣਾ ਮਨੁੱਖੀ ਅਧਿਕਾਰਾਂ ਅਤੇ ਅੰਤਿਮ ਸੰਸਕਾਰ ਦੇ ਬੁਨਿਆਦੀ ਹੱਕਾਂ ਦਾ ਸ਼ਰੇਆਮ ਉਲੰਘਣ ਹੈ। ਪ੍ਰਸ਼ਾਸਨ ਨੂੰ ਜ਼ਬਰਦਸਤੀ ਦੀ ਥਾਂ ਸੰਵੇਦਨਸ਼ੀਲਤਾ ਅਤੇ ਹਮਦਰਦੀ ਤੋਂ ਕੰਮ ਲੈਣਾ ਚਾਹੀਦਾ ਸੀ।
2. ਸੱਚਾਈ ਸਾਹਮਣੇ ਲਿਆਉਣਾ ਸਰਕਾਰ ਦੀ ਜ਼ਿੰਮੇਵਾਰੀ:
ਜੇਕਰ ਇਹ ਮੌਤ ਨਸ਼ੇ ਨਾਲ ਹੋਈ ਹੈ: ਤਾਂ ਪਰਿਵਾਰ ਦੇ ਦਾਅਵੇ ਨੂੰ ਨਜ਼ਰਅੰਦਾਜ਼ ਕਰਨਾ ਸਰਕਾਰ ਦੀ ਨਸ਼ਾ-ਵਿਰੋਧੀ ਮੁਹਿੰਮ ਦੀ ਪੋਲ ਖੋਲ੍ਹਦਾ ਹੈ। ਸਰਕਾਰ ਅਸਲ ਨਸ਼ਾ ਤਸਕਰਾਂ ਨੂੰ ਫੜਨ ਦੀ ਬਜਾਏ ਮਾਮਲੇ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਨਾ ਕਰੇ।
ਜੇਕਰ ਇਹ ਹੱਤਿਆ ਹੈ: ਤਾਂ ਵੀ ਪੁਲਿਸ ਪ੍ਰਸ਼ਾਸਨ ਆਪਣੀ ਨਾਕਾਮੀ ਛੁਪਾ ਨਹੀਂ ਸਕਦਾ। ਜੁਰਮ ਕਰਨ ਵਾਲੇ ਅਪਰਾਧੀ ਤੁਰੰਤ ਸਲਾਖਾਂ ਪਿੱਛੇ ਹੋਣੇ ਚਾਹੀਦੇ ਹਨ।
ਪੰਜਾਬ ਸਰਕਾਰ ਦੋਵਾਂ ਹੀ ਸਥਿਤੀਆਂ ਵਿੱਚ ਆਪਣੀ ਜਵਾਬਦੇਹੀ ਤੋਂ ਭੱਜ ਨਹੀਂ ਸਕਦੀ।
3. 'ਪੰਜਾਬ ਸੰਭਾਲੋ ਮੁਹਿੰਮ' ਵੱਲੋਂ ਮੁੱਖ ਮੰਗਾਂ:
ਉੱਚ-ਪੱਧਰੀ ਜਾਂਚ: ਪੂਰੇ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਦੇਖ-ਰੇਖ ਹੇਠ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ।
ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪੀ ਜਾਵੇ: ਪੁਲਿਸ ਵੱਲੋਂ ਜ਼ਬਤ ਕੀਤੀ ਮ੍ਰਿਤਕ ਦੇਹ ਤੁਰੰਤ ਸਤਿਕਾਰ ਸਹਿਤ ਪਰਿਵਾਰ ਹਵਾਲੇ ਕੀਤੀ ਜਾਵੇ।
ਦੋਸ਼ੀ ਪੁਲਿਸ ਅਧਿਕਾਰੀਆਂ 'ਤੇ ਕਾਰਵਾਈ: ਪਰਿਵਾਰ ਨਾਲ ਗੈਰ-ਮਨੁੱਖੀ ਰਵੱਈਆ ਅਪਣਾਉਣ ਵਾਲੇ ਪੁਲਿਸ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।
ਪੀੜਤ ਪਰਿਵਾਰ ਨੂੰ ਮੁਆਵਜ਼ਾ: ਪੀੜਤ ਪਰਿਵਾਰ ਨੂੰ ਯੋਗ ਆਰਥਿਕ ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਰੋਸ ਪ੍ਰਗਟ ਕਰ ਰਹੇ ਅਤੇ ਧਰਨੇ ਵਿੱਚ ਸ਼ਾਮਿਲ ਜਿਹੜੇ ਵੀ ਆਗੂ ਅਤੇ ਸੰਗਤਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਸਾਰਿਆਂ ਨੂੰ ਬਿਨਾਂ ਦੇਰੀ ਬਿਨਾਂ ਕਿਸੇ ਸ਼ਰਤ ਸਰਕਾਰ ਤੁਰੰਤ ਰਿਹਾ ਕਰੇ
ਸੰਦੇਸ਼ ਅਤੇ ਚੇਤਾਵਨੀ:
"ਅਸੀਂ ਪੀੜਤ ਪਰਿਵਾਰ ਅਤੇ ਧਰਨਾ ਦੇ ਰਹੀ ਐਕਸ਼ਨ ਕਮੇਟੀ ਦੇ ਨਾਲ ਪੂਰੀ ਦ੍ਰਿੜ੍ਹਤਾ ਨਾਲ ਖੜ੍ਹੇ ਹਾਂ। ਬਸਪਾ ਅਤੇ 'ਪੰਜਾਬ ਸੰਭਾਲੋ ਮੁਹਿੰਮ' ਦੀ ਟੀਮ ਤੁਰੰਤ ਮਾਨਸਾ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕਰੇਗੀ ਅਤੇ ਹਰ ਕਾਨੂੰਨੀ ਤੇ ਸਮਾਜਿਕ ਮਦਦ ਯਕੀਨੀ ਬਣਾਏਗੀ, ਬਸਪਾ ਟੀਮ ਇਸ ਸਾਰੀ ਘਟਨਾ ਦੀ ਰਿਪੋਰਟ ਬਸਪਾ ਸਟੇਟ ਨੂੰ ਸੌਂਪੇ