Ramanjit Singh Sikki

Ramanjit Singh Sikki Former Member of Punjab Legislative Assembly (MLA), Khadoor Sahib | Punjab Political Leader | Committed to Public Service & Community Welfare
(1)

20/08/2026

ਕਾਂਗਰਸ ਵਿੱਚ ਸੁਆਗਤ

ਪਿੰਡ ਬਾਠ, ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਵਿਖੇ ਕਾਂਗਰਸ ਪਾਰਟੀ ਨੂੰ ਮਿਲਿਆ ਵੱਡਾ ਹੁੰਗਾਰਾ। ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਆਮ ਆਦਮੀ ...
20/08/2026

ਪਿੰਡ ਬਾਠ, ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਵਿਖੇ ਕਾਂਗਰਸ ਪਾਰਟੀ ਨੂੰ ਮਿਲਿਆ ਵੱਡਾ ਹੁੰਗਾਰਾ। ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸੈਂਕੜੇ ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।

ਇਸ ਮੌਕੇ ਸ. ਹੀਰਾ ਸਿੰਘ, ਸ. ਕਸ਼ਮੀਰ ਸਿੰਘ, ਸ. ਰਿੰਕੂ ਸਿੰਘ, ਸ. ਹਰਬੰਸ ਸਿੰਘ, ਸ. ਹਰਦੇਵ ਸਿੰਘ, ਸ. ਮੌਲਾ ਸਿੰਘ, ਸ. ਸਾਜਨ ਸਿੰਘ, ਸ. ਰਾਜਾ ਸਿੰਘ, ਸ. ਲਵਦੀਪ ਸਿੰਘ, ਸ. ਚੰਨਾ ਸਿੰਘ, ਸ. ਯਲੂ ਸਿੰਘ, ਸ. ਧੀਰਾ ਸਿੰਘ, ਸ. ਸੁੱਚਾ ਸਿੰਘ, ਸ. ਸੱਭਾ ਸਿੰਘ, ਸ. ਪਰਮ ਸਿੰਘ, ਸ. ਹਰਜਿੰਦਰ ਸਿੰਘ, ਸ. ਸਤਪਾਲ ਸਿੰਘ, ਸ. ਸੁਖਦੇਵ ਸਿੰਘ, ਸ. ਗੁਲਜ਼ਾਰ ਸਿੰਘ, ਸ. ਇੰਦਰ ਸਿੰਘ, ਸ. ਦਲਬੀਰ ਸਿੰਘ, ਸ. ਸਰਵਣ ਸਿੰਘ, ਸ. ਬਲਕਾਰ ਸਿੰਘ, ਸ. ਜਸਪਾਲ ਸਿੰਘ ਅਤੇ ਸ. ਪਰਮਜੀਤ ਸਿੰਘ, ਬੀਬੀ ਬਲਵੀਰ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਕੁਲਵੰਤ ਕੌਰ, ਬੀਬੀ ਅਸ਼ਰ ਕੌਰ, ਬੀਬੀ ਮਨਪ੍ਰੀਤ ਕੌਰ, ਬੀਬੀ ਮਨਦੀਪ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਕਸ਼ਮੀਰ ਕੌਰ, ਬੀਬੀ ਪਰਮਿੰਦਰ ਕੌਰ, ਬੀਬੀ ਪ੍ਰੀਤ ਕੌਰ, ਬੀਬੀ ਰਤਨ ਕੌਰ, ਬੀਬੀ ਗੁਰਪ੍ਰੀਤ ਕੌਰ, ਬੀਬੀ ਕੁਲਦੀਪ ਕੌਰ, ਬੀਬੀ ਮਨਜੀਤ ਕੌਰ, ਬੀਬੀ ਜਸ ਕੌਰ, ਬੀਬੀ ਬਲਜੀਤ ਕੌਰ, ਬੀਬੀ ਗਿਆਨ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਗੁਰਜੀਤ ਕੌਰ, ਬੀਬੀ ਸਰਬਜੀਤ ਕੌਰ, ਬੀਬੀ ਲਖਵਿੰਦਰ ਕੌਰ, ਬੀਬੀ ਕੁਲਵੰਤ ਕੌਰ, ਬੀਬੀ ਹਰਦੇਵ ਕੌਰ, ਬੀਬੀ ਅਮਨ ਕੌਰ, ਬੀਬੀ ਪ੍ਰੀਤ ਕੌਰ, ਬੀਬੀ ਰਾਜਵਿੰਦਰ ਕੌਰ, ਬੀਬੀ ਸਿਮਰਨ ਕੌਰ, ਬੀਬੀ ਮਨਪ੍ਰੀਤ ਕੌਰ, ਬੀਬੀ ਹਰਮੀਤ ਕੌਰ, ਬੀਬੀ ਸੁਖਰਾਜ ਕੌਰ, ਬੀਬੀ ਪ੍ਰਵੀਨ ਕੌਰ, ਬੀਬੀ ਨੀਲਮ ਕੌਰ, ਬੀਬੀ ਰਤਨ ਕੌਰ, ਬੀਬੀ ਰਿੰਪੀ ਕੌਰ ਅਤੇ ਬੀਬੀ ਮਨਜੀਤ ਕੌਰ ਆਦਿ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।

ਮੈਂ ਸ. ਹੀਰਾ ਸਿੰਘ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੇ ਗ੍ਰਹਿ ਵਿਖੇ ਹੋਈ ਵਿਸ਼ਾਲ ਇਕੱਤਰਤਾ ਦੌਰਾਨ ਸੈਂਕੜੇ ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਪਾਰਟੀ ਦੀਆਂ ਨੀਤੀਆਂ ਅਤੇ ਲੋਕ-ਪੱਖੀ ਸੋਚ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਇਆ।

ਇਸ ਮੌਕੇ ਮੈਂ ਕਾਂਗਰਸ ਪਾਰਟੀ ਦੇ ਆਗੂ ਸ. ਜਗਤਾਰ ਸਿੰਘ ਫੌਜੀ, ਸ. ਮੰਗਲ ਸਿੰਘ ਬਾਠ, ਸ. ਰਘਬੀਰ ਸਿੰਘ ਬਾਠ, ਸ. ਕੁਲਦੀਪ ਸਿੰਘ, ਸ. ਇੰਦਰਜੀਤ ਸਿੰਘ ਫੌਜੀ, ਸ. ਲਖਵਿੰਦਰ ਸਿੰਘ ਫੌਜੀ, ਸ. ਜੈਮਲ ਸਿੰਘ, ਸ. ਬਲਵਿੰਦਰ ਸਿੰਘ ਲੇਬਰ ਪ੍ਰਧਾਨ, ਸ. ਕੈਮਲ ਸਿੰਘ, ਸ. ਪ੍ਰੇਮ ਸਿੰਘ, ਸਾਬਕਾ ਸਰਪੰਚ ਸ. ਭੁਪਿੰਦਰ ਸਿੰਘ, ਸ. ਵਰਿਆਮ ਸਿੰਘ, ਸ. ਬਿੱਲਾ ਸਿੰਘ, ਸ. ਕਵਲਜੀਤ ਸਿੰਘ ਵਿੱਕੀ, ਸੂਬੇਦਾਰ ਸ. ਬਲਦੇਵ ਸਿੰਘ ਅਤੇ ਫੌਜੀ ਸ. ਗੁਰਦੇਵ ਸਿੰਘ ਜੀ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਪਿੰਡ ਬਾਠ ਵਿਖੇ ਕਾਂਗਰਸ ਪਰਿਵਾਰ ਹੋਰ ਵਿਸ਼ਾਲ ਅਤੇ ਮਜ਼ਬੂਤ ਹੋਇਆ ਹੈ।

ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋਏ ਸਾਰੇ ਪਰਿਵਾਰਾਂ ਦਾ ਦਿਲੋਂ ਸਵਾਗਤ ਅਤੇ ਧੰਨਵਾਦ। ਤੁਹਾਡੇ ਸਾਥ ਅਤੇ ਵਿਸ਼ਵਾਸ ਨਾਲ ਪਿੰਡ ਬਾਠ ਵਿੱਚ ਕਾਂਗਰਸ ਪਾਰਟੀ ਹੋਰ ਮਜ਼ਬੂਤੀ ਨਾਲ ਲੋਕਾਂ ਦੀ ਆਵਾਜ਼ ਬਣੇਗੀ।

ਪਿੰਡ ਵਰਿਆ ਵਿਖੇ ਮੇਰੇ ਬਹੁਤ ਹੀ ਅਜ਼ੀਜ਼ ਸੀਨੀਅਰ ਕਾਂਗਰਸੀ ਆਗੂ ਸਰਦਾਰ ਹੀਰਾ ਸਿੰਘ ਸਰਪੰਚ ਜੀ ਦੇ ਗ੍ਰਹਿ ਵਿਖੇ ਮੋਹਤਬਰ ਸਾਥੀਆਂ ਨਾਲ ਬੈਠ ਕੇ ਵਿ...
19/08/2026

ਪਿੰਡ ਵਰਿਆ ਵਿਖੇ ਮੇਰੇ ਬਹੁਤ ਹੀ ਅਜ਼ੀਜ਼ ਸੀਨੀਅਰ ਕਾਂਗਰਸੀ ਆਗੂ ਸਰਦਾਰ ਹੀਰਾ ਸਿੰਘ ਸਰਪੰਚ ਜੀ ਦੇ ਗ੍ਰਹਿ ਵਿਖੇ ਮੋਹਤਬਰ ਸਾਥੀਆਂ ਨਾਲ ਬੈਠ ਕੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਪਿੰਡ ਪੱਧਰ ’ਤੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਅਗਲੀ ਰਣਨੀਤੀ ਤਿਆਰ ਕੀਤੀ ਗਈ।

ਪਿੰਡ ਧੁੰਨ ਢਾਏ ਵਾਲਾ ਵਿਖੇ ਸਰਦਾਰ ਪਰਮਜੀਤ ਸਿੰਘ ਪੰਮਾ ਜੀ ਦੀ ਸਪੁੱਤਰੀ ਦੇ ਅਨੰਦ ਕਾਰਜ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਨਵ-ਵਿਆਹੀ ਜੋੜੀ ਸਮੇਤ ਸ...
19/08/2026

ਪਿੰਡ ਧੁੰਨ ਢਾਏ ਵਾਲਾ ਵਿਖੇ ਸਰਦਾਰ ਪਰਮਜੀਤ ਸਿੰਘ ਪੰਮਾ ਜੀ ਦੀ ਸਪੁੱਤਰੀ ਦੇ ਅਨੰਦ ਕਾਰਜ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਨਵ-ਵਿਆਹੀ ਜੋੜੀ ਸਮੇਤ ਸਮੂਹ ਪਰਿਵਾਰ ਨੂੰ ਦਿਲੋਂ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ। ਵਾਹਿਗੁਰੂ ਜੀ ਨਵ-ਵਿਆਹੀ ਜੋੜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ🙏

ਪਿੰਡ ਰੂੜੇਆਂਸਲ ਵਿਖੇ ਸਰਦਾਰ ਮੋਤਾ ਸਿੰਘ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲਣ ਉਪਰੰਤ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂ...
19/08/2026

ਪਿੰਡ ਰੂੜੇਆਂਸਲ ਵਿਖੇ ਸਰਦਾਰ ਮੋਤਾ ਸਿੰਘ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲਣ ਉਪਰੰਤ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ।

ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ🙏

ਪਿੰਡ ਪਿੱਦੀ ਵਿਖੇ ਸਰਦਾਰ ਦਿਲਬਾਗ ਸਿੰਘ ਜੀ ਦੇ ਨੌਜਵਾਨ ਸਪੁੱਤਰ ਅਮੋਲਕ ਸਿੰਘ ਜੀ ਦਾ ਪਿਛਲੇ ਦਿਨੀਂ ਇੱਕ ਸੜਕ ਹਾਦਸੇ ਦੌਰਾਨ ਦੁਖਦਾਈ ਦੇਹਾਂਤ ਹੋ ...
19/08/2026

ਪਿੰਡ ਪਿੱਦੀ ਵਿਖੇ ਸਰਦਾਰ ਦਿਲਬਾਗ ਸਿੰਘ ਜੀ ਦੇ ਨੌਜਵਾਨ ਸਪੁੱਤਰ ਅਮੋਲਕ ਸਿੰਘ ਜੀ ਦਾ ਪਿਛਲੇ ਦਿਨੀਂ ਇੱਕ ਸੜਕ ਹਾਦਸੇ ਦੌਰਾਨ ਦੁਖਦਾਈ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ।

ਇੱਕ ਨੌਜਵਾਨ ਪੁੱਤਰ ਦਾ ਇਸ ਤਰ੍ਹਾਂ ਵਿੱਛੜ ਜਾਣਾ ਪਰਿਵਾਰ ਲਈ ਬਹੁਤ ਵੱਡਾ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। 🙏

ਪਿੰਡ ਜੀਓਬਾਲਾ ਵਿਖੇ ਮਾਤਾ ਰਾਣੀ ਜੀ ਦੇ ਦਰਬਾਰ ’ਤੇ ਕਰਵਾਏ ਗਏ 22ਵੇਂ ਵਿਸ਼ਾਲ ਭਗਵਤੀ ਜਾਗਰਣ ਵਿੱਚ ਹਾਜ਼ਰੀ ਭਰੀ ਅਤੇ ਮਾਤਾ ਰਾਣੀ ਜੀ ਦਾ ਆਸ਼ੀਰਵ...
19/08/2026

ਪਿੰਡ ਜੀਓਬਾਲਾ ਵਿਖੇ ਮਾਤਾ ਰਾਣੀ ਜੀ ਦੇ ਦਰਬਾਰ ’ਤੇ ਕਰਵਾਏ ਗਏ 22ਵੇਂ ਵਿਸ਼ਾਲ ਭਗਵਤੀ ਜਾਗਰਣ ਵਿੱਚ ਹਾਜ਼ਰੀ ਭਰੀ ਅਤੇ ਮਾਤਾ ਰਾਣੀ ਜੀ ਦਾ ਆਸ਼ੀਰਵਾਦ ਤੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਪਵਿੱਤਰ ਮੌਕੇ ਸੰਗਤਾਂ ਨਾਲ ਮਿਲ ਕੇ ਮਾਤਾ ਰਾਣੀ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਏ ਅਤੇ ਸਮੂਹ ਇਲਾਕਾ ਨਿਵਾਸੀਆਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ।

ਇਸ ਪਾਵਨ ਸਮਾਗਮ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਉਣ ਲਈ ਸਮੂਹ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਨੂੰ ਦਿਲੋਂ ਵਧਾਈ। ਜੈ ਮਾਤਾ ਦੀ! 🙏

ਪਿੰਡ ਜਹਾਂਗੀਰ ਕਲਾਂ ਅਤੇ ਜਹਾਂਗੀਰ ਖੁਰਦ ਤੋਂ ਕਾਂਗਰਸ ਪਾਰਟੀ ਦੇ ਸਤਿਕਾਰਯੋਗ ਆਗੂ ਸਾਹਿਬਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਾਥੀਆਂ ਨਾਲ ਬੈਠ ...
18/08/2026

ਪਿੰਡ ਜਹਾਂਗੀਰ ਕਲਾਂ ਅਤੇ ਜਹਾਂਗੀਰ ਖੁਰਦ ਤੋਂ ਕਾਂਗਰਸ ਪਾਰਟੀ ਦੇ ਸਤਿਕਾਰਯੋਗ ਆਗੂ ਸਾਹਿਬਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਾਥੀਆਂ ਨਾਲ ਬੈਠ ਕੇ ਪਿੰਡ ਪੱਧਰ ’ਤੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੇ ਸਮੇਂ ਦੀ ਰਣਨੀਤੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸਾਰੇ ਸਾਥੀਆਂ ਨੇ ਇਕਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨ ਦਾ ਸੰਕਲਪ ਲਿਆ।

ਪਿੰਡ ਭੱਠਲ ਸਹਿਜਾ ਸਿੰਘ ਵਿਖੇ ਮੋਹਤਬਰ ਸਾਥੀਆਂ ਨਾਲ ਬੈਠ ਕੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਪਿੰਡ ਪੱਧਰ ’ਤੇ ਕਾਂਗਰਸ ਪਾਰਟੀ ਦੇ ਸੰਗਠਨ ਨੂੰ ਹ...
18/08/2026

ਪਿੰਡ ਭੱਠਲ ਸਹਿਜਾ ਸਿੰਘ ਵਿਖੇ ਮੋਹਤਬਰ ਸਾਥੀਆਂ ਨਾਲ ਬੈਠ ਕੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਪਿੰਡ ਪੱਧਰ ’ਤੇ ਕਾਂਗਰਸ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ, ਲੋਕਾਂ ਨਾਲ ਰਾਬਤਾ ਵਧਾਉਣ ਅਤੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਅਗਲੀ ਰਣਨੀਤੀ ਤਿਆਰ ਕੀਤੀ ਗਈ।

Address

VPO Raisiana Halka Khadoor Sahib
Tarn Taran
143401

Telephone

+919216000082

Website

Alerts

Be the first to know and let us send you an email when Ramanjit Singh Sikki posts news and promotions. Your email address will not be used for any other purpose, and you can unsubscribe at any time.

Shortcuts

Share