Khalra Mission Org

Khalra Mission Org Haleami Raj

18.04.2026ਆਮ ਪਾਰਟੀ ਪੰਜਾਬ ਨਾਲ ਵਫਾ ਕਮਾਵੇ, ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਕੇ ਧਾਰਾ 370 ਲਾਗੂ ਕਰਾਉਣ ਲਈ ਮਤਾ ਪਾਸ ਕਰਾਵੇ - ਖਾਲੜਾ ਮਿਸ਼ਨ ...
21/04/2026

18.04.2026
ਆਮ ਪਾਰਟੀ ਪੰਜਾਬ ਨਾਲ ਵਫਾ ਕਮਾਵੇ, ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਕੇ ਧਾਰਾ 370 ਲਾਗੂ ਕਰਾਉਣ ਲਈ ਮਤਾ ਪਾਸ ਕਰਾਵੇ - ਖਾਲੜਾ ਮਿਸ਼ਨ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ‘ਤੇ ਅਧਾਰਤ ਬਣਨ ਪੰਜਾਬ, ਦੇਸ਼ ਤੇ ਦੁਨੀਆਂ ਦੇ ਸੰਵਿਧਾਨ- ਤਾਂ ਹੀ ਔਰਤਾਂ ਸਮੇਤ ਸਮੁੱਚੀ ਮਾਨਵਤਾ ਦਾ ਹੋਵੇਗਾ ਕਲਿਆਣ - ਖਾਲੜਾ ਮਿਸ਼ਨ

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਇੱਕ ਮੀਟਿੰਗ ਤੋਂ ਬਾਅਦ ਜਾਰੀ ਬਿਆਨ ਵਿੱਚ ਆਖਿਆ ਹੈ ਕਿ ਮੰਨੂਵਾਦੀ ਧਿਰਾਂ ਭਾਵੇਂ ਉਨ੍ਹਾਂ ਦਾ ਰੰਗ ਕੋਈ ਵੀ ਹੋਵੇ ਕਾਰਪੋਰਟੇ ਘਰਾਣਿਆਂ (ਮਲਕ ਭਾਗੋਆਂ) ਨਾਲ ਗਠਜੋੜ ਕਰਕੇ ਲੋਕਾਈ ਉੱਪਰ ਅਜਗਰ ਜ਼ਕੜ ਮਜ਼ਬੂਤ ਕਰਨ ਲਈ ਨਿੱਤ ਨਵੇਂ ਛੜਯੰਤਰ ਰਚਦੀਆਂ ਰਹਿੰਦੀਆਂ ਹਨ। ਹੁਣ ਔਰਤਾਂ ਨੂੰ ਰਾਖਵਾਂਕਰਨ ਤੇ ਹਲਕਾ ਬੰਦੀ ਦਾ ਜਿੰਨ ਬਾਹਰ ਕੱਢ ਲਿਆ ਹੈ। ਜਥੇਬੰਦੀਆਂ ਨੇ ਕਿਹਾ ਕਿ ਮੰਨੂਵਾਦੀ ਪਾਰਟੀਆਂ ਨੇ ਪੜਾਈ ਹੀ ਧਾਰਮਿਕ ਨਫਰਤਾਂ, ਕਿਸਾਨ ਗਰੀਬ ਨਾਲ ਨਫਰਤਾਂ ਅਤੇ ਝੂਠ, ਸ਼ਾਮ, ਦਾਮ, ਦੰਡ, ਭੇਦ ਦੀ ਕੀਤੀ ਹੈ। ਰਾਜਨੀਤੀ ਵਿੱਚ ਆਉਣ ਵਾਲੀਆਂ ਬੀਬੀਆਂ ਨੂੰ ਵੀ ਮੰਨੂਵਾਦੀਆਂ ਨੇ ਧਾਰਮਿਕ ਨਫਰਤਾਂ, ਝੂਠ, ਫਰੇਬ ਦਾ ਪਾਠ ਪੜ੍ਹਾਇਆ ਹੈ। ਇਹੋ ਕਾਰਨ ਹੈ ਕਿ ਇੰਦਰਾਂ ਗਾਂਧੀ ਵਰਗੀ ਔਰਤ ਪ੍ਰਧਾਨ ਮੰਤਰੀ, ਪਾਵਨ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ਉੱਪਰ ਤੋਪਾਂ-ਟੈਂਕਾਂ ਨਾਲ ਹਮਲਾ ਭਾਜਪਾਈਆਂ ਨਾਲ ਗਠਜੋੜ ਕਰਕੇ ਬੋਲਦੀ ਹੈ। ਹਜ਼ਾਰਾਂ ਨਿਰਦੋਸ਼ ਸਿੱਖ ਬੀਬੀਆਂ, ਬੱਚਿਆਂ ਦਾ ਕਤਲੇਆਮ ਹੁੰਦਾ ਹੈ। ਇਸੇ ਨਫਰਤਾਂ ਦੀ ਪੜ੍ਹਾਈ ਦਾ ਸਿੱਟਾ ਸੀ ਕਿ ਭਾਜਪਾ ਦੀ ਚੋਟੀ ਦੀ ਆਗੂ ਔਰਤ ਬੀਬੀ ਲਕਸ਼ਮੀ ਕਾਂਤਾ ਚਾਵਲਾ ਫੌਜੀ ਹਮਲੇ ਤੋਂ ਬਾਅਦ ਲੱਡੂ ਵੰਡਦੀ ਨਜ਼ਰ ਆਉਂਦੀ ਹੈ ਤੇ ਫੌਜੀ ਹਮਲੇ ਨੂੰ ਜਾਇਜ਼ ਦੱਸ ਕੇ ਭਾਜਪਾਈ ਭੰਗੜੇ ਪਾ ਰਹੇ ਸਨ। ਉਨ੍ਹਾਂ ਕਿਹਾ ਕਿ ਭਾਵੇਂ ਪਾਰਲੀਮੈਂਟ ਅੰਦਰ ਇਹ ਬਿੱਲ ਰੱਦ ਹੋ ਚੁੱਕਾ ਹੈ ਪਰ ਇਸ ਨੂੰ ਪਾਸ ਕਰਾਉਣ ਲਈ ਹੰਕਾਰੀ ਮੰਨੂਵਾਦੀਏ ਦ੍ਰਿੜ ਹਨ। ਉਨ੍ਹਾ ਕਿਹਾ ਔਰਤਾਂ ਉੱਪਰ ਮੰਨੂਵਾਦੀਆਂ ਦੇ ਜ਼ੁਲਮਾਂ ਦਾ ਲੰਬਾ ਇਤਿਹਾਸ ਹੈ। ਇਹ ਝੂਠੇ ਰੂਪ ਵਿੱਚ ਜ਼ੁਲਮੀ ਰਾਜ ਦੀ ਉਮਰ ਲੰਬੀ ਕਰਨ ਲਈ ਹੇਜ਼ ਜਿਤਾ ਰਹੇ ਹਨ। ਇੰਦਰਾ ਗਾਂਧੀ ਨੇ ਜਦੋਂ ਫੌਜੀ ਹਮਲਾ ਬੋਲਿਆ ਤਾਂ ਇੰਨ੍ਹਾਂ ਹਮਾਇਤ ਕੀਤੀ, ਜਦੋਂ ਔਰਤ ਪ੍ਰਧਾਨ ਮੰਤਰੀ ਨੇ ਪੰਜਾਬ ਦਾ ਪਾਣੀ, ਬਿਜਲੀ, ਇਲਾਕੇ, ਰਾਜਧਾਨੀ ਖੋਹੀ ਤਾਂ ਵੀ ਇੰਨ੍ਹਾਂ ਇੰਦਰਾ ਨੂੰ ਸਹੀ ਠਹਿਰਾਇਆ। ਅੱਜ ਵੀ ਇੰਦਰਾਂ ਦੇ ਅਧੂਰੇ ਕੰਮ ਪੂਰੇ ਕਰਨ ਲਈ ਪੰਜਾਬ ਦੀ ਹੋਂਦ ਖਤਮ ਕਰਨ ਲਈ ਨਾਗਪੁਰ ਵਾਲੇ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਨਾਗਪੁਰੀ ਪਾਰਟੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਨਾ ਕਰਕੇ, ਬੰਦੀ ਸਿੱਖਾਂ ਨੂੰ ਰਿਹਾਅ ਨਾ ਕਰਕੇ, ਨੌਜਵਾਨਾਂ ‘ਤੇ ਐਨ.ਐਸ.ਏ., ਯੂ.ਏ.ਪੀ.ਏ. ਲਗਾ ਕੇ ਪੰਜਾਬ ਦੀ ਰਾਜਧਾਨੀ ਖੋਹਣ ਨੂੰ, ਬੀ.ਬੀ.ਐਮ.ਬੀ. ਵਿੱਚੋਂ ਪੰਜਾਬ ਨੂੰ ਬਾਹਰ ਕਰਕੇ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕੱਢ ਰਹੀ ਹੈ। ਉਨ੍ਹਾਂ ਕਿਹਾ ਐਪਸਟੀਨ ਫਾਈਲਾਂ ਵਿੱਚ ਨਾਂ ਲਿਖਵਾ ਕੇ ਔਰਤਾਂ ਦੇ ਹੱਕਾਂ ਲਈ ਝੂਠਾ ਹੇਜ਼ ਜਿਤਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਨੂਵਾਦ ਦੀ ਪੜ੍ਹਾਈ ਕਰਨ ਵਾਲੀਆਂ ਬੀਬੀਆਂ ਭਾਵੇਂ ਸਾਰੀਆਂ ਪਾਰਲੀਮੈਂਟ ਦੀਆਂ ਮੈਂਬਰ ਬਣ ਜਾਣ ਨਾ ਔਰਤਾਂ ਦਾ ਭਲਾ ਕਰ ਸਕਦੀਆਂ ਹਨ, ਨਾ ਲੋਕਾਈ ਦਾ ਭਲਾ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਨਾਲ ਥੋੜੀ ਬਹੁਤ ਵਫਾ ਕਮਾਉਣੀ ਚਾਹੀਦੀ ਹੈ। ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਬੁਲਾਕੇ ਪੰਜਾਬ ਅੰਦਰ ਧਾਰਾ 370 ਲਾਗੂ ਕਰਾਉਣ ਲਈ ਮਤਾ ਪਾਸ ਕਰਨਾ ਚਾਹੀਦਾ ਹੈ। ਮਤਾ ਪਾਸ ਕਰਨਾ ਫਾਂਸੀਆਂ, ਯੂ.ਏ.ਪੀ.ਏ., ਐਨ.ਐਸ.ਏ. ਰੱਦ ਕਰਨ ਲਈ ਅਤੇ ਬੰਦੀ ਸਿੱਖਾਂ ਦੀ ਰਿਹਾਈ ਦਾ। ਖਾਲੜਾ ਮਿਸ਼ਨ ਨੇ ਕਿਹਾ ਕਿ ਲੋਕ ਪੰਜਾਬ ਅੰਦਰ ਬੀਬੀਆਂ ਉੱਪਰ ਢਾਹੇ ਜ਼ੁਲਮਾਂ ਨੂੰ ਨਹੀ ਭੁੱਲੇ, ਨਵੰਬਰ-84 ਨਹੀਂ ਭੁੱਲੇ, ਮਨੀਪੁਰ ਨਹੀਂ ਭੁਲੇ, ਖਿਡਾਰੀ ਕੁੜੀਆਂ ਉੱਪਰ ਜ਼ੁਲਮਾਂ ਨੂੰ ਨਹੀਂ ਭੁੱਲੇ। ਗੁਰਬਾਣੀ ਅੰਦਰ ਔਰਤ ਨੂੰ ਉੱਚਾ ਤੇ ਸੱੁਚਾ ਦਰਜ਼ਾ ਦਿੱਤਾ ਗਿਆ ਹੈ, ਗੁਰੁੂ ਸਾਹਿਬਾਨ ਦਾ ਸੰਦੇਸ਼ ਹੀ ਸਮੁੱਚੀ ਮਾਨਵਤਾ ਦਾ ਭਲਾ ਕਰ ਸਕਦਾ ਹੈ।

ਜਾਰੀ ਕਰਤਾ
ਐਡਵੋਕੇਟ ਜਗਦੀਪ ਸਿੰਘ ਰੰਧਾਵਾ ਬਾਬਾ ਦਰਸ਼ਨ ਸਿੰਘ ਵਿਰਸਾ ਸਿੰਘ ਬਹਿਲਾ ਨਿਰਮਲ ਸਿੰਘ
ਸੁਖਵਿੰਦਰ ਸਿੰਘ ਤਰਨ ਤਾਰਨ ਹਰਮਨਦੀਪ ਸਿੰਘ ਸਤਿੰਦਰ ਸਿੰਘ ਪਲਾਸੌਰ ਬੌਬੀ ਕੁਮਾਰ

13 ਅਪੈਲ ਨੂੰ ਫੌਜੀ ਹਮਲੇ ਝੂਠੇ ਮੁਕਾਬਲਿਆਂ ਦੀਆਂ ਫਾਈਲਾਂ ਜਨਤਕ ਕਰਨ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ, NSA, UAPA ਰੱਦ ਕਰਨ ਅਤ...
06/04/2026

13 ਅਪੈਲ ਨੂੰ ਫੌਜੀ ਹਮਲੇ ਝੂਠੇ ਮੁਕਾਬਲਿਆਂ ਦੀਆਂ ਫਾਈਲਾਂ ਜਨਤਕ ਕਰਨ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ, NSA, UAPA ਰੱਦ ਕਰਨ ਅਤੇ ਬੰਦੀ ਸਿੱਖਾਂ ਦੀ ਰਿਹਾਈ ਦਾ ਮਤਾ ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਵੇ – ਖਾਲੜਾ ਮਿਸ਼ਨ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੱੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਆਖਿਆ ਹੈ ਕਿ 13 ਅਪ੍ਰੈਲ ਨੂੰ ਹੋਣ ਜਾ ਰਹੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿੱਚ ਸ੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਨਾਲ ਸਬੰਧਤ ਫਾਈਲਾਂ ਜਨਤਕ ਕਰਨ ਦਾ ਮਤਾ ਪਾਸ ਹੋਵੇ ਤਾਂ ਕਿ ਪਾਪੀਆਂ ਦੇ ਚਿਹਰੇ ਨੰਗੇ ਹੋ ਸਕਣ। ਪਤਾ ਲੱਗ ਸਕੇ ਕਿਵੇਂ ਕਾਂਗਰਸ, ਭਾਜਪਾ, ਆਰ.ਐਸ.ਐਸ. ਤੇ ਬਾਦਲਕਿਆਂ ਨੇ ਰਲ ਕੇ ਮਹਾਂ ਪਾਪ ਕੀਤਾ, ਹਜਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਕੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਵੀ ਵਾਰਸਾਂ ਨੂੰ ਨਾਂ ਸੋਂਪੀਆਂ। ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਉਪਰੋਕਤਕਿਆ ਅਤੇ ਆਮ ਆਦਮੀ ਪਾਰਟੀ ਨੇ ਰਲ ਕੇ ਫੋਜੀ ਹਮਲੇ ਦੀ ਕੋਈ ਪੜਤਾਲ ਨਹੀਂ ਹੋਣ ਦਿੱਤੀ ਜਦੋਂ ਕਿ ਜੱਲ੍ਹਿਆਵਾਲਾ ਬਾਗ ਗੋਲੀਕਾਂਡ ਦੀ ਜਿਸ ਵਿੱਚ 10 ਮਿੰਟ ਗੋਲੀ ਚੱਲੀ ਸੀ ਅੰਗਰੇਜ ਸਰਕਾਰ ਨੇ ਪੜਤਾਲ ਕਰਨ ਲਈ ਹੰਟਰ ਕਮਿਸ਼ਨ ਬਣਾਇਆ ਅਤੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਸੀ। ਇੱਥੇ ਤਾਂ ਉਲਟਾ ਸਿੱਖਾਂ ਦੀ ਕੁਾਲਨਾਸ਼ ਦੇ ਦੋਸ਼ੀ ਭਾਰਤ ਰਤਨ ਤੇ ਪਦਮਸ੍ਰੀ ਦੇ ਸਨਮਾਨਾਂ ਨਾਲ ਸਨਮਾਨਿਤ ਹੋ ਰਹੇ ਹਨ। ਮੰਨੂਵਾਦੀ ਭਾਜਪਾ ਵੱਡੇ ਦਾਅਵੇ ਕਰ ਰਹੀ ਹੈ ਪਰ ਉਹ ਇਹ ਨਹੀਂ ਦੱਸਦੀ ਕਿ ਸਿੱਖਾਂ ਦੀ ਕੁੱਲਨਾਸ਼ ਦੇ ਮਹਾਂਪਾਪੀ ਨਰਸਿਮਹਾ ਰਾਓ ਸਾਬਕਾ ਪ੍ਰਧਾਂਨ ਮੰਤਰੀ ਨੂੰ ਭਾਰਤ ਰਤਨ ਕਿਉਂ ਦਿੱਤਾ। ਉਨ੍ਹਾਂ ਕਿਹਾ ਵਿਧਾਨ ਸਭਾ ਵਿੱਚ ਮਤਾ ਪਾਸ ਹੋਵੇ ਝੂਠੇ ਮੁਕਾਬਲਿਆਂ ਦੀ ਫਾਈਲਾਂ ਜਨਤਕ ਕਰਨ ਦਾ। ਵਿਧਾਨ ਸਭਾ ਮਤਾ ਪਾਸ ਕਰੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ, NSA, UAPA ਰੱਦ ਕਰਨ ਦਾ ਅਤੇ ਜੇਲ੍ਹਾਂ ਵਿੱਚ ਬੰਦ ਸਾਰੇ ਸਿੱਖਾਂ ਦੀ ਰਿਹਾਈ ਕਰਨ ਦਾ ਉਨ੍ਹਾਂ ਕਿਹਾ ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕੱਢਣ ਲਈ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਹੋ ਰਹੀ। ਕਾਤਲਾਂ, ਲੁਟੇਰਿਆਂ, ਬੇਅਦਬੀਆਂ ਦੇ ਦੋਸ਼ੀਆਂ ਨਾਲ ਸਰਕਾਰਾਂ ਦਾ ਰਲ ਜਾਣਾ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ। ਉਨ੍ਹਾਂ ਕਿਹਾ ਬੇਅਦਬੀਆਂ ਸਬੰਧੀ ਕਾਨੂੰਨ ਬਹਾਨਾ ਹੈ ਦਰਅਸਲ ਰਾਜਨੀਤਿਕ ਠੱਗੀ ਨਿਸ਼ਾਨਾ ਹੈ। ਉਨ੍ਹਾਂ ਕਿਹਾ ਭਾਜਪਾ ਵੱਲੋਂ ਨਕਸਲਵਾਦ ਮੁਕਤ ਭਾਰਤ ਵੀ ਬਹਾਨਾ ਹੈ। ਇਸ ਪਿੱਛੇ ਕਾਰਪੋਰੇਟ ਘਰਾਣਿਆਂ ਦਾ ਬੋਲਬਾਬਾ ਅਤੇ ਗਰੀਬਾਂ ਤੋਂ ਮੁਕਤ ਭਾਰਤ ਨਿਸ਼ਾਨਾ ਹੈ।
ਉਨ੍ਹਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਬਾਬੂ ਕਾਂਸ਼ੀ ਰਾਮ ਨੂੰ ਭਾਰਤ ਰਤਨ ਦੇਣ ਦੀ ਮੰਗ ਕਰ ਰਹੀਆਂ ਹਨ। ਚੰਗਾ ਹੋਵੇ ਜੇ ਉਹ ਉਨ੍ਹਾਂ ਦੇ ਬੋਲਾਂ ‘ਤੇ ਪਹਿਰਾ ਦੇਣ ਜਿਸ ਵਿੱਚ ਉਹ ਕਹਿੰਦੇ ਸਨ ਕਿ ਮੇਰਾ ਮੈਨੀਫੈਸਟੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ।

ਜਾਰੀ ਕਰਤਾ

ਐਡਵੋਕੇਟ ਜਗਦੀਪ ਸਿੰਘ ਰੰਧਾਵਾ ਬਾਬਾ ਦਰਸ਼ਨ ਸਿੰਘ ਵਿਰਸਾ ਸਿੰਘ ਬਹਿਲਾਂ

ਸਤਵਿੰਦਰ ਸਿੰਘ ਪਲਾਸੋਰ ਸੁਖਵਿੰਦਰ ਸਿੰਘ ਤਰਨ ਤਾਰਨ ਬੋਬੀ ਕੁਮਾਰ

ਡੀ.ਐਮ. ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਨੇ ਕਟੜ ਬੇਈਮਾਨ ਕੰਪਨੀ ਕੇਜਰੀਵਾਲ ਬੇਨਕਾਬ- ਮੰਨੂਵਾਦੀਆਂ, 84 ਵਾਲਿਆਂ, ਕੇਜਰੀਵਾਲਕਿਆਂ, ਬਾਦਲਕਿਆਂ ...
23/03/2026

ਡੀ.ਐਮ. ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਨੇ ਕਟੜ ਬੇਈਮਾਨ ਕੰਪਨੀ ਕੇਜਰੀਵਾਲ ਬੇਨਕਾਬ- ਮੰਨੂਵਾਦੀਆਂ, 84 ਵਾਲਿਆਂ, ਕੇਜਰੀਵਾਲਕਿਆਂ, ਬਾਦਲਕਿਆਂ ਦੀਆਂ ਜਾਇਦਾਦਾਂ ਦੀ ਨਿਰਪੱਖ ਪੜ੍ਹਤਾਲ ਚਾਹੁੰਦਾ ਪੰਜਾਬ- ਖਾਲੜਾ ਮਿਸ਼ਨ

ਡੀ.ਐਮ. ਵੇਅਰਹਾਊਸ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਨੇ ਕੱਟੜ ਬੇਈਮਾਨ ਕੇਜਰੀਵਾਲ ਕੰਪਨੀ ਦੇ ਚਿਹਰਿਆਂ ਤੋਂ ਨਕਾਬ ਉਤਾਰ ਦਿੱਤਾ ਹੈ। ਅੱਜ ਇਥੇ ਖਾਲੜਾ ਮਿਸ਼ਨ ਔਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਡੀ.ਐਮ. ਦੀ ਖੁਦਕੁਸ਼ੀ ਲਈ ਮੰਤਰੀ ਲਾਲਜੀਤ ਭੁੱਲਰ ਤੇ ਉਸ ਨਾਲ ਉਸਦੇ ਲੱਗੇ-ਬਧੇ ਜਿੰਮੇਵਾਰ ਹਨ। ਉਨ੍ਹਾਂ ਦੀ ਤੁਰੰਤ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਖੁਦਕੁਸ਼ੀ ਨਹੀਂ ਕਤਲ ਹੈ ਜਿਸ ਦੀ ਨਿਰਪੱਖ ਪੜ੍ਹਤਾਲ ਹੋਣੀ ਚਾਹੀਦੀ ਹੈ। ਜਥੇਬੰਦੀਆਂ ਨੇ ਕਿਹਾ ਕਿ ਕੇਜਰੀਰਵਾਲਕਿਆਂ ਨੂੰ ਪੰਜਾਬ ਦੇ ਲੋਕਾਂ ਨੇ ਇਕ ਮੌਕਾ ਦਿੱਤਾ ਸੀ ਤਾਂ ਕਿ ਉਹ ਪੰਜਾਬ ਅੰਦਰ ਹੋਈ ਲੁੱਟ-ਕੁੱਟ ਦੀ ਨਿਰਪੱਖ ਪੜ੍ਹਤਾਲ ਕਰਾਉਣਗੇ, ਪਰ ਹਨੇਰ ਸਾਈਂ ਦਾ ਕੇਜਰੀਵਾਲ ਕੰਪਨੀ ਪਹਿਲਿਆਂ ਦੀ ਪੜ੍ਹਤਾਲ ਕਰਵਾਉਣ ਦੀ ਬਜਾਏ ਆਪ ਵੱਗਦੀ ਗੰਗਾ ਵਿੱਚੋਂ ਹੱਥ ਧੋਣ ਲੱਗ ਪਈ। ਡੀ.ਐਮ. ਦੀ ਮੌਤ ਨੇ ਸਮੁੱਚੇ ਪੰਜਾਬ ਨੂੰ ਸੁੰਨ ਕਰ ਦਿੱਤਾ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਸ਼੍ਰੀ ਰੰਧਾਵਾ ਪੂਰਾ ਹਫਤਾ ਉੱਚ ਅਧਿਕਾਰੀਆਂ ਨੂੰ ਆਪਣੇ ਉੱਪਰ ਢਾਹੇ ਜਾ ਰਹੇ ਤਸ਼ੱਦਦ ਬਾਰੇ ਚਿੱਠੀਆਂ ਲਿਖਦੇ ਰਹੇ ਪਰ ਕੋਈ ਸਰਕਾਰੀ ਅਧਿਕਾਰੀ ਉਸ ਦੀ ਬਾਂਹ ਫੜਨ ਲਈ ਅੱਗੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕੰਪਨੀ ਤਾਂ ਕਹਿੰਦੀ ਸੀ, ਝੂਠੇ ਮੁਕਾਬਲਿਆਂ ਦੀ ਪੜ੍ਹਤਾਲ ਕਰਾਵਾਂਗੇ ਪਰ ਭਗਤ ਸਿੰਘ ਦੇ ਵਾਰਸ ਆਪ ਰਣਜੀਤ ਸਿੰਘ ਆਦੀਆਂ ਵਰਗਿਆਂ ਦੇ ਝੂਠੇ ਮੁਕਾਬਲੇ ਬਣਾਉਣ ਲੱਗ ਪਏ। ਉਨ੍ਹਾਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਸੂਬੇ ਅੰਦਰ ਵੱਡੇ ਪੱਧਰ ਤੇ ਹੋਈ ਲੁੱਟ-ਕੁੱਟ ਦੀਆਂ ਫਾਈਲਾਂ ਦੱਬ ਕੇ ਬੈਠ ਗਿਆ ਹੈ, ਕਾਰਨ ਸਾਫ ਸੀ ਜੋ ਡੀ.ਐਮ. ਦੀ ਖੁਦਕੁਸ਼ੀ ਨੇ ਸਾਹਮਣੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਬਾਦਲਕਿਆਂ, ਕੇਜਰੀਵਾਲਕਿਆਂ, ਭਾਜਪਾਕਿਆਂ ਤੇ 84-ਵਾਲਿਆਂ ਦੀਆਂ ਜਾਇਦਾਦਾਂ ਦੀ ਨਿਰਪੱਖ ਪੜ੍ਹਤਾਲ ਹੋਣੀ ਚਾਹੀਦੀ ਹੈ। ਪਰ ਲੱਗਦਾ ਨਹੀਂ ਕਿਉਂ ਕਿ ਪਹਿਲਾਂ ਤਾਂ ਕਾਂਗਰਸ, ਭਾਜਪਾ, ਬਾਦਲਕੇ ਰਲੇ ਸਨ, ਹੁਣ ਕੇਜਰੀਵਾਲਕੇ ਵੀ ਉਨ੍ਹਾਂ ਨਾਲ ਰਲ ਗਏ ਹਨ।

ਜਾਰੀ ਕਰਤਾ :-
ਐਡਵੋਕੇਟ ਜਗਦੀਪ ਸਿੰਘ ਰੰਧਾਵਾ ਬਾਬਾ ਦਰਸ਼ਨ ਸਿੰਘ ਸਤਵੰਤ ਸਿੰਘ ਮਾਣਕ ਵਿਰਸਾ ਸਿੰਘ ਬਹਿਲਾ ਸੁਖਵਿੰਦਰ ਸਿੰਘ ਤਰਨ ਤਾਰਨ

ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਠੇ ਅਵਾਜ਼- ਅਮਰੀਕਾ, ਇਜ਼ਰਾਈਲ ਮੰਗਣ ਮੁਆਫੀ ਨਿਰਦੋਸ਼ ਮਨੁੱਖਤਾ ਦਾ ਕਤਲੇਆਮ ਕਰਨ ਬੰਦ- ਇਰਾਨ ਨਾਲ ਰਚਾਉਣ ਸੰਵਾਦ- ਖਾਲ...
04/03/2026

ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਠੇ ਅਵਾਜ਼- ਅਮਰੀਕਾ, ਇਜ਼ਰਾਈਲ ਮੰਗਣ ਮੁਆਫੀ ਨਿਰਦੋਸ਼ ਮਨੁੱਖਤਾ ਦਾ ਕਤਲੇਆਮ ਕਰਨ ਬੰਦ- ਇਰਾਨ ਨਾਲ ਰਚਾਉਣ ਸੰਵਾਦ- ਖਾਲੜਾ ਮਿਸ਼ਨ

ਸੰਸਾਰ ਦੇ ਹਾਕਮੋਂ ਅਮਰੀਕਾ ਫਸਟ, ਇਜ਼ਰਾਈਲ ਫਸਟ, ਰੂਸ ਫਸਟ, ਇੰਡੀਆ ਫਸਟ, ਚੀਨ ਫਸਟ ਦਾ ਰਾਗ ਬੰਦ ਕਰਕੇ ਸਰਬੱਤ ਦੇ ਭਲੇ ਦਾ ਰਾਹ ਅਪਣਾਓ- ਸੱਚੇ ਧਰਮੀ ਬਣ ਕੇ ਸ਼ੁਭ ਅਮਲਾਂ ਦੇ ਰਾਹ ਪੈ ਜਾਓ- ਖਾਲੜਾ ਮਿਸ਼ਨ

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਟਰੰਪ, ਨੇਤਨਯਾਹੂ ਦੀ ਜੋੜੀ ਮਾਨਵਤਾ ਉੱਪਰ ਜ਼ੁਲਮ ਬੰਦ ਕਰੇ, ਇਰਾਨ 'ਤੇ ਹਮਲੇ ਤੁਰੰਤ ਬੰਦ ਕਰੇ। ਅਮਰੀਕੀ, ਇਜ਼ਰਾਈਲੀ ਹਾਕਮ ਨਿਰਦੋਸ਼ ਮਾਨਵਤਾ ਦਾ ਖੂਨ ਨਾ ਵਹਾਉਣ, ਇਰਾਨ ਨਾਲ ਗੱਲਬਾਤ ਦਾ ਰਾਹ ਅਪਣਾਉਣ, ਸੰਵਾਦ ਰਚਾਉਣ। ਜਥੇਬੰਦੀਆਂ ਨੇ ਕਿਹਾ ਕਿ ਅਮਰੀਕੀ, ਇਜ਼ਰਾਈਲੀ ਹਾਕਮ ਗਾਜ਼ਾ ਅੰਦਰ 80 ਹਜ਼ਾਰ ਲੋਕਾਂ ਦੇ ਕਤਲੇਆਮ ਕਰਕੇ ਵੀ ਜੰਗ ਤੋਂ ਬਾਜ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਇਰਾਨ ਹਰ ਤਰੀਕੇ ਨਾਲ ਗੱਲਬਾਤ ਰਾਹੀਂ ਨਿਆਂ ਦੇ ਰਿਹਾ ਸੀ ਪਰ ਮਾਇਆਧਾਰੀ ਮਾਨਸਿਕ ਰੋਗੀ ਟਰੰਪ ਤੇ ਨੇਤਨਯਾਹੂ ਜੋੜੀ ਨੇ ਗੱਲਬਾਤ ਦਾ ਰਾਹ ਛੱਡਕੇ ਇਰਾਨ ਉੱਪਰ ਹਮਲਾ ਕਰਕੇ ਉੱਥੋਂ ਦੇ ਧਾਰਮਿਕ ਮੁੱਖੀ ਖਾਮੇਨੇਈ ਤੇ ਹੋਰਨਾਂ ਨੂੰ ਕਤਲ ਕਰਨ ਦਾ ਰਾਹ ਚੁਣਿਆ। ਉਨ੍ਹਾਂ ਕਿਹਾ ਕਿ ਪੋਪ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਨਿਰਦੋਸ਼ ਮਨੁੱਖਤਾ ਦਾ ਕਤਲੇਆਮ ਕਰਨ ਕਾਰਨ, ਸ਼ੁਭ ਅਮਲਾਂ ਦਾ ਰਾਹ ਨਾ ਅਪਣਾਉਣ ਕਾਰਨ ਈਸਾਈ ਧਰਮ ਵਿੱਚੋਂ ਖਾਰਜ ਕਰ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਇਜ਼ਰਾਈਲੀ ਹਾਕਮਾਂ ਦਾ ਵੀ ਧਰਮ ਨਾਲ ਕੋਈ ਸਬੰਧ ਨਹੀਂ ਹੈ। ਜਥੇਬੰਦੀਆਂ ਨੇ ਕਿਹਾ ਕਿ ਦੇਸ਼ ਭਗਤੀ ਦੀ ਆੜ ਵਿੱਚ ਮਨੁੱਖਤਾ ਉੱਪਰ ਜ਼ੁਲਮ ਢਾਹੇ ਜਾ ਰਹੇ ਹਨ। ਸੰਸਾਰ ਦੇ ਹਾਕਮਾਂ ਨੂੰ ਚਾਹੀਦਾ ਹੈ ਕਿ ਉਹ ਅਮਰੀਕਾ ਫਸਟ, ਇਜ਼ਰਾਈਲ ਫਸਟ, ਇੰਡੀਆ ਫਸਟ, ਰੂਸ ਫਸਟ, ਚੀਨ ਫਸਟ, ਇੰਗਲੈਂਡ ਫਸਟ ਦੇ ਨਾਅਰੇ ਛੱਡਕੇ ਸਰਬੱਤ ਦੇ ਭਲੇ ਦਾ ਰਾਹ ਅਪਣਾਉਣ। ਜਥੇਬੰਦੀਆਂ ਨੇ ਕਿਹਾ ਕਿ ਅਮਰੀਕੀ-ਇਜ਼ਰਾਈਲੀ ਹਮਲੇ ਦੇ ਹੱਕ ਵਿੱਚ ਖਲੋਕੇ ਮੰਨੂਵਾਦੀ ਧਿਰਾਂ ਨੇ ਗੁਰੂ ਸਾਹਿਬਾਨ ਦੇ ਸੰਦੇਸ਼ ਨਾਲ ਧ੍ਰੋਹ ਕਮਾਇਆ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮੰਨੂਵਾਦੀ ਆਪਣੇ ਨਿੱਜੀ ਨਫੇ-ਨੁਕਸਾਨ ਵੇਖਕੇ ਬੋਲ ਰਹੇ ਹਨ। ਮੰਨੂਵਾਦੀਓ ਯਾਦ ਕਰੋ ਗੁਰੂ ਨਾਨਕ ਸਾਹਿਬ ਜੀ ਦੀ ਵੰਗਾਰ ਜਦੋਂ ਉਨ੍ਹਾਂ ਕਿਹਾ ਸੀ ਬਾਬਰ ਤੂੰ ਜ਼ਾਬਰ ਹੈ। ਯਾਦ ਕਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਤੇ ਉਨ੍ਹਾਂ ਦੇ ਸੇਵਕਾਂ ਦੀ ਮਹਾਨ ਸ਼ਹਾਦਤ ਨੂੰ। ਤੁਹਾਡੇ ਵੱਡੇ-ਵਡੇਰੇ ਤੇ ਪਹਾੜੀ ਰਾਜੇ ਤਾਂ ਉਦੋਂ ਵੀ ਨਫੇ ਨੁਕਸਾਨ ਦੇ ਚੱਕਰਾਂ ਵਿੱਚ ਜ਼ਾਲਮ ਹਾਕਮਾਂ ਨਾਲ ਖਲੋਤੇ ਸੀ ਉਨ੍ਹਾਂ ਕਸ਼ਮੀਰ ਪੰਡਿਤਾਂ ਦੀ ਬਾਂਹ ਨਹੀ ਸੀ ਫੜੀ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਉਨ੍ਹਾਂ ਦੇ ਸੇਵਕਾਂ ਨੇ ਜ਼ੁਲਮ ਰੋਕਣ ਲਈ ਆਪਣੀਆਂ ਸ਼ਹਾਦਤਾਂ ਤੱਕ ਦੇ ਦਿੱਤੀਆਂ। ਤੁਸੀਂ ਸਾਮ-ਦਾਮ, ਦੰਡ, ਭੇਦ, ਝੂਠ, ਤੂਫਾਨ ਦੀ ਪੈਰੋਕਾਰੀ ਕਰਦਿਆਂ ਅੱਜ ਫਿਰ ਸੰਸਾਰ ਪੱਧਰ ਤੇ ਜ਼ੁਲਮੀ ਧਿਰਾਂ ਨਾਲ ਖਲੋਤੇ ਹੋ। ਝੂਠੇ ਧਰਮੀਓ ਤੁਸੀਂ ਜ਼ੁਲਮੀ ਕਾਰਿਆਂ ਰਾਂਹੀ ਰਾਜ-ਭਾਗ ਚਲਾਉਂਦੇ ਹੋ ਅਤੇ ਸਿੱਖੀ ਨਾਲ ਵੈਰ ਕਮਾਉਂਦੇ ਹੋ। ਤੁਸੀਂ ਸ਼੍ਰੀ ਦਰਬਾਰ ਸਾਹਿਬ 'ਤੇ ਫੌਜਾਂ ਚੜਾਕੇ, ਨਵੰਬਰ-84 ਕਤਲੇਆਮ ਕਰਕੇ, ਝੂਠੇ ਮੁਕਾਬਲੇ ਬਣਾਕੇ, ਮਸਜ਼ਿਦਾਂ ਢਾਹਕੇ, ਨਸ਼ੇ ਫੈਲਾ ਕੇ, ਬੇਅਦਬੀਆਂ ਕਰਾਕੇ, ਡੇਰਾਵਾਦ ਤੇ ਮਾਇਆਧਾਰੀਆਂ ਦਾ ਬੋਲਬਾਲਾ ਕਰਾਕੇ, ਫਾਸੀਆਂ ਦੀਆਂ ਸਜ਼ਾਵਾਂ ਸੁਣਾਕੇ, ਸਿੱਖਾਂ ਨੂੰ ਗੈਰ-ਕਾਨੂੰਨੀ ਬੰਦੀ ਬਣਾਕੇ ਮੰਨੂਵਾਦੀਓ ਤੁਸੀਂ ਜ਼ੁਲਮ ਦਾ ਰਾਹ ਅਪਣਾਉਂਦੇ ਹੋ ਸੰਵਾਦ ਤੋਂ ਭੱਜਦੇ ਹੋ। ਅੱਜ ਵੀ ਤੁਸੀਂ ਨਫੇ-ਨੁਕਸਾਨ ਦੇ ਚੱਕਰਾਂ ਵਿੱਚ ਇਜ਼ਰਾਈਲ ਦੇ ਹੱਕ ਵਿੱਚ ਖਲੋਕੇ ਝੂਠੇ ਧਰਮੀਆਂ ਵਾਲਾ ਰਾਹ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਵਾਜ਼ ਉੱਠਣੀ ਚਾਹੀਦੀ ਹੈ ਕਿ ਰੱਬ ਭੁਲਾ ਕੇ ਇਜ਼ਰਾਈਲ-ਅਮਰੀਕਾ ਵੱਲੋਂ ਇਰਾਨ ਉੱਪਰ ਸ਼ੁਰੂ ਕੀਤੇ ਹਮਲਿਆਂ ਦੀ ਨਿੰਦਾ ਹੋਣੀ ਚਾਹੀਦੀ ਹੈ। ਮਾਇਆਧਾਰੀ ਤੇ ਜ਼ੁਲਮੀ ਹਾਕਮਾਂ ਦਾ ਜੋ ਨਿਰਦੋਸ਼ ਮਾਨਵਤਾ ਦਾ ਕਤਲੇਆਮ ਕਰ ਰਹੇ ਹਨ ਦਾ ਵਿਰੋਧ ਕਰਦਿਆਂ ਅਮਰੀਕਾ-ਇਜ਼ਰਾਈਲ ਨੂੰ ਮੁਆਫੀ ਮੰਗ ਕੇ ਸੰਵਾਦ ਦਾ ਰਾਹ ਅਪਣਾਉਣਾ ਚਾਹੀਦਾ ਹੈ।


ਜਾਰੀ ਕਰਤਾ :-
ਐਡਵੋਕੇਟ ਜਗਦੀਪ ਸਿੰਘ ਰੰਧਾਵਾ ਸੁਖਵਿੰਦਰ ਸਿੰਘ ਤਰਨ ਤਾਰਨ ਬਾਬਾ ਦਰਸ਼ਨ ਸਿੰਘ ਨਿਰਮਲ ਸਿੰਘ
ਵਿਰਸਾ ਸਿੰਘ ਬਹਿਲਾ ਸਤਵਿੰਦਰ ਸਿੰਘ ਪਲਾਸੌਰ

Appeal by Khalra Mission Organization to the Entire Legal Fraternity of Punjab and Haryana to Boycott executors and Supp...
02/03/2026

Appeal by Khalra Mission Organization to the Entire Legal Fraternity of Punjab and Haryana to Boycott executors and Supporters of Fake Encounters, Drug Traffickers.

Khalra Mission Organization(KMO), Manukhi Adhikar Insaaf Sangarsh Committee(MAISC), and the Punjab Human Rights Organization (PHRO) have been struggling for a long time against the forces of injustice. The fight against the fake encounters that have taken place and are still taking place in every corner of Punjab continues even today. Several groups, disguised in Sikh attire, have been supporting those involved in fake encounters and drug-related activities, and they continue to do so even now.

At this time, when the Bar Council of Punjab and Haryana elections scheduled for 17–18 March are a major test for the entire legal fraternity, we appeal to all lawyers of Punjab and Haryana to play a leading role. You should oppose and boycott those who support fake encounters and drug traffickers.

It is worth mentioning here that in the Bhai Jaswant Singh Khalra case and many other cases, individuals like Surinderpal Multani and others involved in fake encounters, have benefited from fake encounter operations and drug related activities, along with their families and are still deriving benefits directly or indirectly. Such individuals should be prevented from entering the Bar Council of Punjab and Haryana. The entire legal fraternity should stand with the truth.

Issued by:

Advocate Jagdeep Singh Randhawa Advocate Rajwinder Singh Bains
Baba Darshan Singh

ਖਾਲੜਾ ਮਿਸ਼ਨ ਵੱਲੋ ਸਮੁੱਚੇ ਪੰਜਾਬ ਅਤੇ ਹਰਿਆਣਾ ਦੇ ਵਕੀਲ ਭਾਈਚਾਰੇ ਨੂੰ ਝੂਠੇ ਮੁਕਾਬਲਿਆਂ ਅਤੇ ਨਸ਼ੇ ਵਾਲਿਆਂ ਦਾ ਬਾਈਕਾਟ ਕਰਨ ਦੀ ਅਪੀਲ।ਖਾਲੜਾ ...
02/03/2026

ਖਾਲੜਾ ਮਿਸ਼ਨ ਵੱਲੋ ਸਮੁੱਚੇ ਪੰਜਾਬ ਅਤੇ ਹਰਿਆਣਾ ਦੇ ਵਕੀਲ ਭਾਈਚਾਰੇ ਨੂੰ ਝੂਠੇ ਮੁਕਾਬਲਿਆਂ ਅਤੇ ਨਸ਼ੇ ਵਾਲਿਆਂ ਦਾ ਬਾਈਕਾਟ ਕਰਨ ਦੀ ਅਪੀਲ।

ਖਾਲੜਾ ਮਿਸ਼ਨ ਔਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਲੰਮੇ ਸਮੇਂ ਤੋ ਬਦੀ ਦੀਆਂ ਤਾਕਤਾਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਹਨ। ਪੰਜਾਬ ਅੰਦਰ ਚੱਪੇ ਚੱਪੇ ਤੋ ਹੋਏ ਅਤੇ ਹੋ ਰਹੇ ਝੂਠੇ ਮੁਕਾਬਲਿਆਂ ਦੇ ਖਿਲਾਫ ਲੜਾਈ ਅੱਜ ਵੀ ਜਾਰੀ ਹੈ । ਸਿੱਖ ਭੇਸ ਵਿੱਚ ਕਈ ਧਿਰਾਂ ਝੂਠੇ ਮੁਕਾਬਲਿਆਂ ਤੇ ਨਸ਼ੇ ਵਾਲਿਆ ਦਾ ਪੱਖ ਪੂਰਦੀਆਂ ਰਹੀਆਂ ਹਨ ਅਤੇ ਅੱਜ ਵੀ ਪੂਰ ਰਹੀਆਂ ਹਨ। ਅੱਜ ਜਦੋਂ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੀ ਮਿਤੀ 17-18 ਮਾਰਚ ਨੂੰ ਹੋ ਰਹੀ ਚੋਣ ਸਮੁੱਚੇ ਵਕੀਲ ਭਾਈਚਾਰੇ ਲਈ ਵੱਡਾ ਇਮਤਿਹਾਨ ਹੈ । ਸਾਰੇ ਪੰਜਾਬ ਅਤੇ ਹਰਿਆਣਾ ਦੇ ਵਕੀਲ ਭਾਈਚਾਰੇ ਨੂੰ ਬੇਨਤੀ ਹੈ ਕਿ ਤੁਹਾਨੂੰ ਆਗੂ ਰੋਲ ਨਿਭਾਉਂਦਿਆਂ ਝੂਠੇ ਮੁਕਾਬਲਿਆਂ ਤੇ ਨਸ਼ਿਆਂ ਦੇ ਹਾਮੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਕੇਸ ਅਤੇ ਹੋਰ ਅਨੇਕਾਂ ਕੇਸਾਂ ਵਿੱਚ ਸੁਰਿੰਦਰਪਾਲ ਮੁਲਤਾਨੀ ਵਰਗੇ ਅਤੇ ਹੋਰ ਝੂਠੇ ਮੁਕਾਬਲਿਆਂ ਵਿੱਚ ਸ਼ਾਮਿਲ ਲੋਕਾਂ ਨੇ ਅਤੇ ਓਹਨਾ ਦੇ ਪਰਿਵਾਰਾਂ ਨੇ ਝੂਠੇ ਮੁਕਾਬਲਿਆਂ ਅਤੇ ਨਸ਼ਿਆ ਦੇ ਫਾਈਦੇ ਲਏ ਅਤੇ ਅੱਜ ਵੀ ਸਿੱਧੇ - ਅਸਿੱਧੇ ਢੰਗ ਨਾਲ ਲੈ ਰਹੇ ਹਨ ,ਉਨਾਂ ਨੂੰ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਵਿੱਚ ਆਉਣ ਤੋਂ ਰੋਕਣਾ ਚਾਹੀਦਾ ਹੈ। ਸਰੇ ਵਕੀਲ ਭਾਈਚਾਰੇ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਹੈ[

ਜਾਰੀ ਕਰਤਾ :-
ਐਡਵੋਕੇਟ ਜਗਦੀਪ ਸਿੰਘ ਰੰਧਾਵਾ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ
ਬਾਬਾ ਦਰਸ਼ਨ ਸਿੰਘ

ਖਾਲੜਾ ਮਿਸ਼ਨ ਦੀ ਹਾਈਕੋਰਟ ਦੇ ਮੁੱਖ ਜੱਜ ਨੂੰ ਅਪੀਲ- ਗੁਰਦਾਸਪੁਰ ਝੂਠੇ ਮੁਕਾਬਲੇ ਸਬੰਧੀ ਖੁਦ ਦੀ ਪਹਿਲ 'ਤੇ (ਸਿਓ ਮੋਟੋ) ਲਓ ਨੋਟਿਸ ਸੰਵਿਧਾਨ ਕਾਨ...
27/02/2026

ਖਾਲੜਾ ਮਿਸ਼ਨ ਦੀ ਹਾਈਕੋਰਟ ਦੇ ਮੁੱਖ ਜੱਜ ਨੂੰ ਅਪੀਲ- ਗੁਰਦਾਸਪੁਰ ਝੂਠੇ ਮੁਕਾਬਲੇ ਸਬੰਧੀ ਖੁਦ ਦੀ ਪਹਿਲ 'ਤੇ (ਸਿਓ ਮੋਟੋ) ਲਓ ਨੋਟਿਸ
ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾਕੇ ਹੋ ਰਹੇ ਝੂਠੇ ਮੁਕਾਬਲਿਆਂ ਦੀ ਨਿਰਪੱਖ ਪੜ੍ਹਤਾਲ ਕਰਾਓ- ਝੂਠੇ ਮੁਕਾਬਲਿਆਂ ਦੇ ਹਾਮੀਆਂ ਤੋਂ ਪੰਜਾਬ ਬਚਾਓ।

ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਮੁੱਖ ਜੱਜ, ਪੰਜਾਬ ਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਨੂੰ ਖੁਦ ਦੀ ਪਹਿਲ 'ਤੇ (ਸਿਓ ਮੋਟੋ) ਨੋਟਿਸ ਲੈਣ ਲਈ ਬੇਨਤੀ ਕੀਤੀ ਅਤੇ ਕਿਹਾ ਕਿ

ਪੰਜਾਬ ਅੰਦਰ ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾਕੇ ਝੂਠੇ ਮੁਕਾਬਲਿਆਂ ਦਾ ਸਿਲਸਿਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਦੁੱਖ ਦੀ ਗੱਲ ਹੈ ਕਿ ਰਾਜ ਭਾਗ 'ਤੇ ਕਾਬਜ਼ ਹੋਣ ਵਾਲੀਆਂ ਸਾਰੀਆਂ ਧਿਰਾਂ ਝੂਠੇ ਮੁਕਾਬਲਿਆਂ ਨੂੰ ਜਾਇਜ਼ ਠਹਿਰਾ ਰਹੀਆਂ ਹਨ। ਸਿੱਖ ਪੰਥ ਤਾਂ ਸ਼੍ਰੀ ਦਰਬਾਰ ਸਾਹਿਬ 'ਤੇ ਹੋਏ ਫੌਜੀ ਹਮਲੇ ਸਮੇਂ ਕੀਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੀ ਪੜ੍ਹਤਾਲ ਮੰਗ ਕਰ ਰਿਹਾ ਹੈ। ਪੰਜਾਬ ਦੇ ਚੱਪੇ-ਚੱਪੇ ਤੇ ਹੋਏ 25 ਹਜ਼ਾਰ ਨਿਰਦੋਸ਼ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਖ ਖਤਮ ਕਰਕੇ ਉਨ੍ਹਾਂ ਦੀਆਂ ਮਿਰਤਕ ਦੇਹਾਂ ਨੂੰ ਲਾਵਾਰਸ ਤੇ ਅਣਪਛਾਤਿਆਂ ਕਰਾਰ ਦੇ ਕੇ ਕੀਤੇ ਸਸਕਾਰਾਂ ਦੀ ਪੜ੍ਹਤਾਲ ਮੰਗ ਰਿਹਾ ਹੈ। ਪਰ ਅਫਸੋਸ ਕਿ ਸਰਕਾਰਾਂ ਬਦਲੀਆਂ, ਪਰ ਝੂਠੇ ਮੁਕਾਬਲਿਆਂ ਦਾ ਸਿਲਸਿਲਾ ਨਹੀਂ ਬਦਲਿਆ ਅਤੇ ਨਾ ਹੀ ਝੂਠੇ ਮੁਕਾਬਲਿਆਂ ਦੀਆਂ ਝੂਠੀਆਂ ਕਹਾਣੀਆਂ ਬਦਲੀਆਂ ਹਨ। ਝੂਠੇ ਵਿਕਾਸ ਤੇ ਝੂਠੇ ਇੰਨਸਾਫ ਦੀਆਂ ਹਾਮੀ ਇਹ ਰਾਜਨੀਤਿਕ ਧਿਰਾਂ ਸਿੱਖੀ ਨਾਲ ਦੁਸ਼ਮਣੀ ਨਹੀਂ ਛੱਡ ਰਹੀਆਂ। ਸਿੱਖੀ ਦੀ ਸਰਬੱਤ ਦੇ ਭਲੇ ਦੀ, ਮਨੁੱਖੀ ਬਰਾਬਰਤਾ, ਜ਼ੁਲਮ ਦੀ ਵਿਰੋਧਤਾ ਦੀ ਸੇਧ ਇੰਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ। ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਵੰਨ-ਸੁਵੰਨੇ ਨਾਅਰਿਆਂ ਜਿਵੇਂ- ਸਭਕਾ ਸਾਥ- ਸਭ ਕਾ ਵਿਕਾਸ, ਗਰੀਬ ਹਟਾਓ, ਰਾਜ ਨਹੀਂ ਸੇਵਾ, ਪੰਜਾਬ ਬਚਾਓ, ਨਵਾਂ ਪੰਜਾਬ, ਰੰਗਲਾ ਪੰਜਾਬ, ਯੁੱਧ ਨਸ਼ਿਆਂ ਵਿਰੁੱਧ, ਰਾਂਹੀ ਰਾਜਨੀਤਿਕ ਰੂਪ ਵਿੱਚ ਠੱਗਿਆ ਜਾਂਦਾ ਹੈ। ਗੁਰਦਾਸਪੁਰ ਜ਼ਿਲ੍ਹੇ ਅੰਦਰ ਆਈਆਂ ਖਬਰਾਂ ਮੁਤਾਬਕ ਏ.ਐਸ.ਆਈ. ਗੁਰਨਾਮ ਸਿੰਘ ਤੇ ਹੋਮਗਾਰਡ ਦੇ ਜਵਾਨ ਅਸ਼ੋਕ ਕੁਮਾਰ ਮਿਰਤਕ ਪਾਏ ਗਏ ਸਨ। ਸੂਬੇ ਦੇ ਮੁੱਖ ਮੰਤਰੀ ਨੇ ਪਹਿਲਾਂ ਕਿਹਾ ਕਿ ਇਹ ਘਟਨਾ ਆਪਸੀ ਤਕਰਾਰ ਦਾ ਸਿੱਟਾ ਲੱਗਦੀ ਹੈ। ਬਾਅਦ ਵਿੱਚ ਫਿਰ ਸੂਬੇ ਦੇ ਮੁੱਖ ਮੰਤਰੀ ਨੇ ਬਿਆਨ ਦੇ ਦਿੱਤਾ ਕਿ ਪਾਕਿਸਤਾਨ ਦੀ ਆਈ.ਐਸ.ਆਈ. ਨੇ ਇਹ ਕਾਰਾ ਨੌਜਵਾਨਾਂ ਕੋਲੋਂ ਕਰਵਾਇਆ ਹੈ। ਪੰਜਾਬ ਦੀ ਪੁਲੀਸ ਵੱਲੋਂ ਡੀ.ਆਈ.ਜੀ. ਸੰਦੀਪ ਗੋਇਲ ਨੇ ਦੱਸਿਆ ਹੈ ਕਿ ਪੰਜਾਬ ਪੁਲੀਸ ਨੇ ਕੇਸ ਹੱਲ ਕਰ ਲਿਆ ਹੈ। ਕੁਝ ਘੰਟਿਆਂ ਵਿੱਚ ਹੀ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਆਈ.ਐਸ.ਆਈ. ਨੇ ਤਿੰਨ ਨੌਜਵਾਨਾਂ ਨੂੰ 4 ਲੱਖ ਰੁਪਏ ਦੇਣੇ ਸਨ। ਪੁਲੀਸ ਨੇ ਰਣਜੀਤ ਸਿੰਘ, ਦਿਲਾਵਰ ਸਿੰਘ ਉਮਰ 19 ਕੁ ਸਾਲ ਨੂੰ ਗ੍ਰਿਫਤਾਰ ਕਰਕੇ ਥਾਣੇ ਖੜਿਆ। ਪਹਿਲਾਂ ਵਾਂਗ ਹੀ ਘੜੀ ਗਈ ਕਹਾਣੀ ਮੁਤਾਬਿਕ ਰਣਜੀਤ ਸਿੰਘ ਨੂੰ ਜਦੋਂ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ ਤਾਂ ਪੁਲੀਸ ਦੀ ਗੱਡੀ ਉਲਟ ਗਈ। ਰਣਜੀਤ ਸਿੰਘ ਫਰਾਰ ਹੋ ਗਿਆ। ਬਾਅਦ ਵਿੱਚ ਰਣਜੀਤ ਸਿੰਘ ਨੂੰ ਮੋਟਰ ਸਾਈਕਲ ਤੇ ਆਉਂਦਿਆਂ ਵੇਖਿਆ। ਗੋਲੀਆਂ ਚੱਲੀਆਂ ਰਣਜੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਮਰ ਗਿਆ। ਬਾਅਦ ਵਿੱਚ ਸੰਦੀਪ ਗੋਇਲ ਡੀ.ਆਈ.ਜੀ. ਪੰਜਾਬ ਪੁਲਿਸ ਨੇ ਕਿਹਾ ਕਿ ਸਾਡੀ ਪੁਲੀਸ ਵਾਲੇ ਦੇ ਵੀ ਗੋਲੀ ਲੱਗ ਗਈ ਹੈ। ਪਰਿਵਾਰ ਇਸ ਮੁਕਾਬਲੇ ਨੂੰ ਝੂਠਾ ਦੱਸ ਰਿਹਾ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀ ਦਖਲ-ਅੰਦਾਜ਼ੀ ਕਰੋ ਅਤੇ ਖੁਦ ਦੀ ਪਹਿਲ 'ਤੇ (ਸਿਓ ਮੋਟੋ) ਨੋਟਿਸ ਲਓ ਗੁਰਦਾਸਪੁਰ ਅੰਦਰ ਹੋਏ ਝੂਠੇ ਮੁਕਾਬਲੇ ਦੀ ਹੀ ਨਹੀਂ ਸਗੋਂ ਭਗਵੰਤ ਮਾਨ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਹੋਏ ਝੂਠੇ ਮੁਕਾਬਲਿਆਂ ਦੀ ਨਿਰਪੱਖ ਪੜ੍ਹਤਾਲ ਹੋਵੇ। 25 ਹਜ਼ਾਰ ਸਿੱਖ ਨੌਜਵਾਨਾਂ ਦੇ ਪਿਛਲੇ ਸਾਲਾਂ ਵਿੱਚ ਹੋਏ ਝੂਠੇ ਮੁਕਾਬਲਿਆਂ ਦੀ ਪੜ੍ਹਤਾਲ ਲਈ ਵੱਖਰਾ ਪੜ੍ਹਤਾਲੀਆਂ ਕਮਿਸ਼ਨ ਬਣਾਇਆ ਜਾਵੇ।

ਜਾਰੀ ਕਰਤਾ :-
ਐਡਵੋਕੇਟ ਜਗਦੀਪ ਸਿੰਘ ਰੰਧਾਵਾ ਬਾਬਾ ਦਰਸ਼ਨ ਸਿੰਘ ਸਤਵਿੰਦਰ ਸਿੰਘ ਪਲਾਸੌਰ ਵਿਰਸਾ ਸਿੰਘ ਬਹਿਲਾ
ਬੌਬੀ ਕੁਮਾਰ ਦਲਬੀਰ ਸਿੰਘ ਭੀਲੋਵਾਲ ਹਰਮਨਦੀਪ ਸਿੰਘ ਸਰਹਾਲੀ

ਆਰ.ਐਸ.ਐਸ. ਮੁਖੀ ਨੇ 25-26 ਫਰਵਰੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਕੀਤਾ ਮੁਸਲਮਾਨਾਂ ਦੀ ਘਰ ਵਾਪਸੀ ਦਾ ਐਲਾਨ- ਅਸਲ ਵਿੱਚ ਹੈ ਔਰੰਗਜ਼ੇਬ ਦੀ ਵਾਪਸੀ ...
21/02/2026

ਆਰ.ਐਸ.ਐਸ. ਮੁਖੀ ਨੇ 25-26 ਫਰਵਰੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਕੀਤਾ ਮੁਸਲਮਾਨਾਂ ਦੀ ਘਰ ਵਾਪਸੀ ਦਾ ਐਲਾਨ- ਅਸਲ ਵਿੱਚ ਹੈ ਔਰੰਗਜ਼ੇਬ ਦੀ ਵਾਪਸੀ ਦਾ ਫਰਮਾਨ – ਖਾਲੜਾ ਮਿਸ਼ਨ

ਮੰਨੂਵਾਦੀਆਂ ਦੇ ਪੰਜਾਬ ਅੰਦਰ ਗੇੜੇ ਪੰਜਾਬ ਦੀ ਚਿੰਤਾ ਰਹੇ ਵਧਾਅ- ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਸ਼ਿਆਂ, ਬੇਅਦਬੀਆਂ, ਸਿੱਖਾਂ ਦੀਆਂ ਬੰਦੀਆਂ ਤੋਂ ਬਾਅਦ ਕੋਈ ਨਵਾਂ ਚੰਦ ਨਾ ਦੇਣ ਚੜਾਅ

ਜਿਉਂ ਜਿਉਂ ਪੰਜਾਬ ਚੋਣਾਂ ਵੱਲ ਵੱਧ ਰਿਹਾ ਹੈ, ਤਿਉਂ ਤਿਉਂ ਮੰਨੂਵਾਦੀਆਂ ਦੇ ਦਿੱਲੀ ਨਾਗਪੁਰ ਤੋਂ ਪੰਜਾਬ ਵੱਲ ਗੇੜਿਆਂ ਵਿੱਚ ਤੇਜੀ ਆ ਰਹੀ ਹੈ। ਇੰਨ੍ਹਾਂ ਗੇੜਿਆਂ ਨੇ ਪੰਜਾਬ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂ ਕਿ ਸ਼੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ-84 ਕਤਲੇਆਮ, ਸਿੱਖਾਂ ਦੀਆਂ ਬੰਦੀਆਂ, ਨਸ਼ਿਆਂ, ਬੇਅਦਬੀਆਂ ਕਾਰਨ ਪੰਜਾਬ ਤਾਂ ਪਹਿਲਾਂ ਹੀ ਕੁਰਲਾਅ ਰਿਹਾ ਹੈ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਪੰਜਾਬ ਦੀ ਫੇਰੀ ਦੌਰਾਨ ਆਰ.ਐਸ.ਐਸ. ਮੁਖੀ ਨੂੰ ਤੇ ਭਾਜਪਾਈਆਂ ਨੂੰ ਇੰਦਰਾਕਿਆਂ ਨਾਲ ਰਲ ਕੇ ਕਰਾਏ ਸ਼੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਦਾ ਨਹੀਂ ਸਗੋਂ ਫੌਜੀ ਹਮਲੇ ਤੋਂ ਬਾਅਦ ਲੱਡੂ ਵੰਡ ਕੇ ਮਤੇ ਪਾ ਕੇ ਮਨਾਈਆਂ ਖੁਸ਼ੀਆਂ ਦਾ ਸਿੱਖ ਪੰਥ ਨੂੰ ਜਵਾਬ ਦੇਣਾ ਚਾਹੀਦਾ ਹੈ। ਇੰਨ੍ਹਾਂ ਆਗੂਆਂ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ ਦਾ, ਬੰਦੀ ਸਿੱਖਾਂ ਦੀ ਰਿਹਾਈ ਨਾ ਕਰਨ ਦਾ ਹੀ ਨਹੀਂ, ਸਗੋਂ ਖਡੂਰ ਸਾਹਿਬ ਤੋਂ ਚੁਣੇ ਐਮ.ਪੀ. ਨੂੰ ਐਨ.ਐਸ.ਏ. ਲਗਾਕੇ ਡਿਬਰੂਗੜ੍ਹ ਜ਼ੇਲ੍ਹ ਵਿੱਚ ਬੰਦ ਕਰਨ ਦਾ ਵੀ ਜਵਾਬ ਦੇਣਾ ਚਾਹੀਦਾ ਹੈ। ਜਥੇਬੰਦੀਆਂ ਨੇ ਕਿਹਾ ਕਿ ਸਮੁੱਚੀ ਮਾਨਵਤਾ ਲਈ ਚਿੰਤਾ ਦੀ ਗੱਲ ਹੈ ਕਿ ਨਾਗਪੁਰ ਵਾਲਿਆਂ ਨੇ ਸ਼ੁਭ ਅਮਲਾਂ ਦਾ ਰਾਹ ਫੜ੍ਹਕੇ ਸੱਚੇ ਹਿੰਦੂ ਬਣਨ ਦੀ ਬਜਾਏ ਮੁਸਲਮਾਨਾਂ ਦੀ ਘਰਵਾਪਸੀ ਵਿੱਚ ਤੇਜੀ ਲਿਆਉਣ ਦਾ ਐਲਾਨ ਕਰ ਦਿੱਤਾ ਹੈ। ਮੁਸਲਮਾਨਾਂ ਦੀ ਘਰ ਵਾਪਸੀ ਦਾ ਇਹ ਐਲਾਨ ਔਰੰਗਜ਼ੇਬ ਦੀ ਵਾਪਸੀ ਦਾ ਐਲਾਨ ਲੱਗ ਰਿਹਾ ਹੈ। ਦੁਖਦਾਈ ਹੈ ਮੰਨੂਵਾਦੀਆਂ ਦੇ ਵੱਡੇ-ਵਡੇਰਿਆਂ ਵੱਲੋਂ ਮਜ਼ਲੂਮ ਕਸ਼ਮੀਰੀ ਪੰਡਤਾਂ ਦੀ ਬਾਂਹ ਫੜਨ ਦੀ ਬਜਾਏ, ਪਹਾੜੀ ਰਾਜਿਆਂ ਨੇ ਔਰੰਗਜ਼ੇਬ ਦਾ ਸਾਥ ਦਿੱਤਾ। ਅਕ੍ਰਿਤਘਣਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਦਾ ਕੋਈ ਮੁੱਲ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਸ਼ੰਕਰਾਚਾਰੀਆ ਤਾਂ ਨਾਗਪੁਰੀ ਵਿਚਾਰਧਾਰਾ ਵਾਲਿਆਂ ਨੂੰ ਝੂਠੇ ਹਿੰਦੂ ਮੰਨਦੇ ਹਨ, ਪਰ ਦੂਜੇ ਪਾਸੇ ਉਲਟਾ ਸ਼ੁਭ ਅਮਲਾਂ ਦਾ ਰਾਹ ਫੜਕੇ ਘਰ ਵਾਪਸੀ ਕਰਨ ਦੀ ਬਜਾਏ ਨਾਗਪੁਰ ਵਾਲੇ ਮੁੁਸਲਮਾਨਾਂ ਦੀ ਘਰ ਵਾਪਸੀ ਦੇ ਨਾਅਰੇ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਮਾਨਵਤਾ ਦਾ ਦੁਸ਼ਮਣ ਸੰਗਠਨ ਹੈ, ਇਹ ਗਰੀਬ ਹਿੰਦੂਆਂ ਦਾ ਵੀ ਸਕਾ ਨਹੀਂ। ਇਸੇ ਕਾਰਨ ਇਹ ਆਦਿਵਾਸੀਆਂ ਦੇ ਹੋ ਰਹੇ ਝੂਠੇ ਮੁਕਾਬਲਿਆਂ ਨੂੰ ਜਾਇਜ਼ ਠਹਿਰਾਉਂਦਾ ਹੈ ਅਤੇ ਮਾਇਆਧਾਰੀ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਖਲੌਂਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਨਫਰਤਾਂ ਦਾ ਰਾਹ ਛੱਡ ਕੇ ਨਾਗਪੁਰ ਵਾਲਿਆਂ ਨੂੰ ਘੱਟ-ਗਿਣਤੀਆਂ, ਕਿਸਾਨਾਂ, ਗਰੀਬਾਂ ਉੱਪਰ ਢਾਹੇ ਜਾ ਰਹੇ ਜ਼ੁਲਮਾਂ ਦੀ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖੀ ਦੇ ਸਰਬੱਤ ਦੇ ਭਲੇ ਦੇ ਸੰਦੇਸ਼, ਮੂਰਤੀ ਪੂਜਾ ਦੇ ਵਿਰੋਧ ਦੇ ਸੰਦੇਸ਼, ਗਰੀਬ, ਨਿਮਾਣਿਆਂ-ਨਿਤਾਣਿਆਂ ਨਾਲ ਖਲੌਣ ਦੇ ਸੰਦੇਸ਼, ਜ਼ੁਲਮ ਖਿਲਾਫ ਡੱਟਣ ਦੇ ਸੰਦੇਸ਼ ਨਾਲ ਦੁਸ਼ਮਣੀ ਛੱਡ ਕੇ ਸ਼ੁਭ ਅਮਲਾਂ ਦਾ ਰਾਹ ਫੜਦਿਆਂ ਪਿਛਲੇ ਸਾਰੇ ਪਾਪਾਂ ਦੀ ਮੁਆਫੀ ਮੰਗ ਕੇ ਸੰਵਾਦ ਦੇ ਰਾਹ ਪੈਣਾ ਚਾਹੀਦਾ ਹੈ।

ਜਾਰੀ ਕਰਤਾ :

ਐਡਵੋਕੇਟ ਜਗਦੀਪ ਸਿੰਘ ਰੰਧਾਵਾ ਸਤਵੰਤ ਸਿੰਘ ਮਾਣਕ ਬਾਬਾ ਦਰਸ਼ਨ ਸਿੰਘ ਵਿਰਸਾ ਸਿੰਘ ਬਹਿਲਾ
ਦਲਬੀਰ ਸਿੰਘ ਭੀਲੋਵਾਲ ਬੌਬੀ ਕੁਮਾਰ ਹਰਮਨਦੀਪ ਸਿੰਘ ਸਰਹਾਲੀ

84 ਵਾਲਿਓ, ਨਾਗਪੁਰੀ ਸਿੱਖੋ ਨਾ ਕਰੋ ਸਿੱਖੀ ਦਾ ਅਪਮਾਨ- ਸ਼ੁਭ ਅਮਲਾਂ ਦਾ ਰਾਹ ਫੜਕੇ ਘਰ ਵਾਪਸੀ ਦਾ ਕਰੋ ਐਲਾਨ – ਖਾਲੜਾ ਮਿਸ਼ਨ  ਖਾਲੜਾ ਮਿਸ਼ਨ ਆਰਗੇਨ...
07/02/2026

84 ਵਾਲਿਓ, ਨਾਗਪੁਰੀ ਸਿੱਖੋ ਨਾ ਕਰੋ ਸਿੱਖੀ ਦਾ ਅਪਮਾਨ- ਸ਼ੁਭ ਅਮਲਾਂ ਦਾ ਰਾਹ ਫੜਕੇ ਘਰ ਵਾਪਸੀ ਦਾ ਕਰੋ ਐਲਾਨ – ਖਾਲੜਾ ਮਿਸ਼ਨ

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਆਖਿਆ ਕਿ 84 ਵਾਲੀ ਪਾਰਟੀ ਵਿੱਚ ਸ਼ਾਮਿਲ ਸਿੱਖ ਤੇ ਨਾਗਪੁਰੀ ਸਿੱਖ ਸਿੱਖੀ ਨਾਲ ਵੈਰ ਕਮਾਉਣ ਤੇ ਸਿੱਖਾਂ ਉੱਪਰ ਜ਼ਬਰ ਜ਼ੁਲਮ ਢਾਹੁਣ ਵਾਲੀਆਂ ਧਿਰਾਂ ਵਿੱਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਸਭ ਤੋਂ ਮਹਾਨ ਸਿੱਖ ਦੱਸਕੇ ਸ਼ਰਮਿੰਦਗੀ ਦੀਆਂ ਸਾਰੀਆਂ ਹੱਦਾਂ ਬੰਨੇ੍ਹ ਟੱਪ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਿਸਨੇ ਭਾਜਪਾ, ਆਰ.ਐਸ.ਐਸ. ਤੇ ਬਾਦਲਕਿਆਂ ਦੀ ਮਦਦ ਨਾਲ ਸ਼੍ਰੀ ਦਰਬਾਰ ਸਾਹਿਬ ਤੇ ਤੋਪਾਂ-ਟੈਂਕਾਂ ਨਾਲ ਹਮਲਾ ਕਰਕੇ ਪੰਜਾਬ ਅੰਦਰ 25 ਹਜ਼ਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢਿਆ। ਕਾਂਗਰਸ, ਭਾਜਪਾ, ਆਰ.ਐਸ.ਐਸ. ਜਿੰਨ੍ਹਾਂ ਨੇ ਰਲ ਕੇ ਪੰਜਾਬੀ ਬੋਲੀ ਦਾ ਵਿਰੋਧ ਕੀਤਾ, ਪੰਜਾਬ ਦਾ ਪਾਣੀ, ਬਿਜਲੀ ਇਲਾਕੇ ਖੋਹੇ, ਰਾਜਧਾਨੀ ਖੋਹੀ ਵਿੱਚ ਸ਼ਾਮਿਲ ਸਿੱਖ ਦੱਸਣ ਇਹ ਕਿਸ ਤਰ੍ਹਾਂ ਦੀ ਸਿੱਖੀ ਦੀ ਸੇਵਾ ਹੈ। ਜਿਹੜੀਆਂ ਧਿਰਾਂ ਫੌਜੀ ਹਮਲਾ ਕਰਦੀਆਂ, 2002 ਦਾ ਕਤਲੇਆਮ ਕਰਾਉਂਦੀਆਂ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਕੋਈ ਨਿਆਂ ਨਹੀਂ ਦਿੰਦੀਆਂ, ਸਿੱਖਾਂ ਨੂੰ 30-30 ਸਾਲ ਤੋਂ ਬੰਦੀ ਬਣਾਕੇ, ਫਾਂਸੀ ਰੱਦ ਨਹੀ ਕਰਦੀਆਂ। ਉਨ੍ਹਾਂ ਦੀ ਸੇਵਾ ਸਿੱਖੀ ਦੀ ਸੇਵਾ ਕਿਵੇਂ ਹੋਈ? ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਬਾਬਰ ਨੂੰ ਜ਼ਾਬਰ ਕਹਿ ਕੇ ਵੰਗਾਰਿਆ ਸੀ ਤੇ ਜ਼ੁਲਮ ਕਰਨ ਤੋਂ ਰੋਕਿਆ ਸੀ, ਪਰ 84 ਵਾਲੇ ਤੇ ਨਾਗਪੁਰੀ ਸਿਖੋ ਤੁਸੀ ਜ਼ੁਲਮ ਕਰਨ ਵਾਲਿਆਂ ਦੀਆਂ ਕਠਪੁਤਲੀਆਂ ਬਣ ਕੇ ਨੱਚ ਰਹੇ ਹੋ। ਹੈਰਾਨੀ ਦੀ ਗੱਲ ਹੈ ਕਿ ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਜਿਸਨੇ ਹਜ਼ਾਰਾਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ, ਉਸਦਾ ਪੋਤਰਾ ਰਵਨੀਤ ਬਿੱਟੂ ਉਸਦਾ ਵਾਰਿਸ ਬਣਕੇ ਆਪਣੇ ਆਪ ਨੂੰ ਸਭ ਤੋਂ ਵੱਡਾ ਸਿੱਖ ਦੱਸ ਰਿਹਾ ਹੈ। ਦੂਜੇ ਬੰਨ੍ਹੇ ਰਾਹੁਲ ਗਾਂਧੀ ਆਪਣੇ ਆਪ ਨੂੰ ਇੰਦਰਾਂ ਦਾ ਵਾਰਸ ਦੱਸਕੇ ਸਿੱਖਾਂ ਦਾ ਹਮੈਤੀ ਦੱਸ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਸ਼ਰਾਬ ਤੇ ਨਸ਼ਿਆਂ ਦੇ ਧੰਦੇ ਵਿੱਚ ਸ਼ਾਮਿਲ ਸਿੱਖ ਆਪਣੇ ਆਪ ਨੂੰ ਮਹਾਨ ਦੱਸ ਰਹੇ ਹਨ। ਜਾਇਦਾਦਾਂ ਦੇ ਅੰਬਾਰ ਲਾਉਣ ਵਾਲੇ ਆਪਣੇ ਆਪ ਨੂੰ ਸਭ ਤੋਂ ਵੱਡੇ ਧਰਮੀ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਮਜੀਠੇ ਵਰਗੇ 7 ਮਹੀਨਿਆਂ ਨਸ਼ਿਆਂ ਤੇ ਜਾਇਦਾਦਾਂ ਦੇ ਅੰਬਾਰ ਲਾਉਣ ਦੇ ਕੇਸ ਵਿੱਚ ਜ਼ੇਲ੍ਹ ਕੱਟਕੇ ਹਾਰ-ਪਾਰਿਆਂ ਕਰ ਰਹੇ ਹਨ, ਪਰ ਪ੍ਰਣਾਮ ਉਨ੍ਹਾਂ ਬੰਦੀ ਸਿੱਖਾਂ ਨੂੰ ਜਿੰਨ੍ਹਾਂ 30-32 ਸਾਲ ਗੁਜਾਰ ਕੇ ਵੀ ਸੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਗੁਰੁੂ ਸਾਹਿਬਾਨਾਂ ਦਾ ਸੰਦੇਸ਼ ਸੀ ਕਿ ਪ੍ਰਮਾਤਮਾ ਦੇ ਭਾਣੇ ਵਿੱਚ ਰਹਿਣਾ ਤੇ ਸ਼ੁਭ ਅਮਲ ਬੁਨਿਆਦ ਹਨ ਸਿੱਖੀ ਦੀ। ਗੁਰੂ ਸਾਹਿਬਾਨ ਦਾ ਸੰਦੇਸ਼ ਸੁਣੋ ਤੇ ਮੁਸਟੰਡਪੁਣਾ ਛੱਡ ਕੇ ਘਰ ਵਾਪਸੀ ਦਾ ਐਲਾਨ ਕਰੋ। ਉਨ੍ਹਾਂ ਕਿਹਾ ਕਿ ਜਿਵੇਂ ਕਾਂਗਰਸ, ਭਾਜਪਾ, ਬਾਦਲਕੇ, ਆਮ ਪਾਰਟੀ, ਡੇਰਾ ਬਿਆਸ, ਡੇਰਾ ਸਿਰਸਾ, ਡੇਰਾ ਨੂਰਮਹਿਲ ਦੇ ਹੱਕ ਵਿੱਚ ਭੁਗਤੀਆਂ ਹਨ ਤੇ ਬੁਰੀ ਤਰ੍ਹਾਂ ਨੰਗੀਆਂ ਹੋਈਆਂ ਹਨ।

ਜਾਰੀ ਕਰਤਾ :
ਐਡਵੋਕੇਟ ਜਗਦੀਪ ਸਿੰਘ ਰੰਧਾਵਾ ਸਤਨਾਮ ਸਿੰਘ ਮਾਣਕ ਬਾਬਾ ਦਰਸ਼ਨ ਸਿੰਘ ਜਸਬੀਰ ਸਿੰਘ ਨੌਸ਼ਹਿਰਾ ਪੰਨੂਆਂ
ਗੁਰਜੀਤ ਸਿੰਘ ਤਰਸਿੱਕਾ ਦਲਬੀਰ ਸਿੰਘ ਭੀਲੋਵਾਲ ਸੁਖਵਿੰਦਰ ਸਿੰਘ ਤਰਨ ਤਾਰਨ ਹਰਮਨਦੀਪ ਸਿੰਘ ਸਰਹਾਲੀ

ਬੀਬੀ ਰਜਿੰਦਰ ਕੌਰ ਭੱਠਲ ਦਾ ਬਿਆਨ- ਸਾਬਤ ਕਰਦਾ ਪੰਜਾਬ ਕਿਵੇਂ ਬਣਿਆ ਸ਼ਮਸ਼ਾਨ- ਨਿਰਪਖ ਪੜ੍ਹਤਾਲ ਮੰਗਦਾ ਪੰਜਾਬ- ਕੁਲਨਾਸ਼ ਦੇ ਦੋਸ਼ੀ ਹੋਣ ਬੇਨਕਾਬ – ਖ...
31/01/2026

ਬੀਬੀ ਰਜਿੰਦਰ ਕੌਰ ਭੱਠਲ ਦਾ ਬਿਆਨ- ਸਾਬਤ ਕਰਦਾ ਪੰਜਾਬ ਕਿਵੇਂ ਬਣਿਆ ਸ਼ਮਸ਼ਾਨ-
ਨਿਰਪਖ ਪੜ੍ਹਤਾਲ ਮੰਗਦਾ ਪੰਜਾਬ- ਕੁਲਨਾਸ਼ ਦੇ ਦੋਸ਼ੀ ਹੋਣ ਬੇਨਕਾਬ – ਖਾਲੜਾ ਮਿਸ਼ਨ

ਬੀਬੀ ਰਜਿੰਦਰ ਕੌਰ ਭੱਠਲ ਵਲੋਂ ਦਿੱਤੇ ਬਿਆਨ ਦੀ ਹੀ ਨਿਰਪਖ ਪੜ੍ਹਤਾਲ ਨਹੀਂ ਹੋਣੀ ਚਾਹੀਦੀ ਸਗੋਂ ਝੂਠੇ ਮੁਕਾਬਲਿਆਂ ਵਿੱਚ ਖਤਮ ਕੀਤੇ 25000 ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੀ ਪੜ੍ਹਤਾਲ ਹੋਣੀ ਚਾਹੀਦੀ ਹੈ ਅਤੇ ਅੱਜ ਤੱਕ ਹੋਏ ਸਾਰੇ ਬੰਬ ਧਮਾਕਿਆਂ ਦੀ ਪੜ੍ਹਤਾਲ ਹੋਣੀ ਚਾਹੀਦੀ ਹੈ ਅਤੇ ਸਿੱਖੀ ਦੀਆਂ ਦੁਸ਼ਮਣ ਧਿਰਾਂ ਨੰਗੀਆਂ ਹੋਣੀਆਂ ਚਾਹੀਦੀਆਂ ਹਨ। ਅੱਜ ਇੱਥੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇੰਨਸਾਫ ਸ਼ੰਘਰਸ਼ ਕਮੇਟੀ ਨੇ ਆਖਿਆ ਹੈ ਕਿ ਭਗਵੰਤ ਮਾਨ ਸਰਕਾਰ ਪਹਿਲੀਆਂ ਸਰਕਾਰਾਂ ਵਾਂਗ ਸਿੱਖਾਂ ਦੀ ਕੁਲਨਾਸ਼ ਉੱਪਰ ਪਰਦਾ ਪੋਸ਼ੀ ਕਰਕੇ ਦੋਸ਼ੀਆਂ ਦੇ ਹੱਕ ਵਿੱਚ ਨਾ ਖਲੋਵੇ, ਸਗੋਂ ਨਿਰਪਖ ਪੜ੍ਹਤਾਲ ਦਾ ਐਲਾਨ ਕਰੇ ਕਿ ਕਿਵੇਂ ਪੰਜਾਬ ਅੰਦਰ ਪਿਛਲੇ ਸਮੇਂ ਵਿੱਚ 25 ਹਜ਼ਾਰ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ ਉਨ੍ਹਾਂ ਦੀਆਂ ਮਿਰਤਕ ਦੇਹਾਂ ਵੀ ਵਾਰਸਾਂ ਨੂੰ ਨਾ ਦਿੱਤੀਆਂ। ਉਹ ਪੜ੍ਹਤਾਲ ਕਰਾਵੇ ਬੀਬੀ ਭੱਠਲ ਦੇ ਬਿਆਨ ਦੀ, ਉਹ ਪੜ੍ਹਤਾਲ ਕਰਾਵੇ ਕਾਂਗਰਸੀ ਐਮ.ਪੀ. ਉਮਰਾਓ ਸਿੰਘ ਦੇ ਬਿਆਨ ਦੀ ਜੋ ਉਨ੍ਹਾਂ ਹਿੰਦੋਸਤਾਨ ਟਾਈਮਜ਼ ਅਖਬਾਰ ਨੂੰ ਦਿੱਤਾ ਸੀ ਕਿ ਸਾਡੀ ਕਮੇਟੀ ਬਣੀ ਹੋਈ ਸੀ, ਬੀਬੀ ਰਜਿੰਦਰ ਕੌਰ ਭੱਠਲ ਵੀ ਉਸਦੇ ਮੈਂਬਰ ਸਨ ਜੋ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਖਤਮ ਕਰਨ ਦਾ ਫੈਸਲਾ ਕਰਦੀ ਸੀ। ਭਗਵੰਤ ਮਾਨ ਸਰਕਾਰ ਪੜ੍ਹਤਾਲ ਕਰਾਵੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਉਸ ਨੇ 21 ਸਿੱਖ ਨੌਜਵਾਨ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਪੇਸ਼ ਕਰਾਏ ਜੋ ਝੂਠੇ ਮੁਕਾਬਲਿਆਂ ਵਿੱਚ ਖਤਮ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਉਹ ਪੜ੍ਹਤਾਲ ਕਰਾਵੇ ਸਾਬਕਾ ਪੁਲੀਸ ਮੁੱਖੀਆ ਕੇ.ਪੀ.ਐਸ. ਗਿੱਲ ਤੇ ਐਮ.ਐਸ. ਵਿਰਕ ਦੇ ਬਿਆਨਾਂ ਦੀ ਜੋ ਉਨ੍ਹਾਂ ਚੰਡੀਗੜ੍ਹ ਵਿੱਚ 1 ਫਰਵਰੀ 2006 ਨੂੰ ਦਿੱਤੇ ਸਨ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ "ਪੰਜਾਬ ਪੁਲੀਸ ਨੇ ਕਈ ਗੈਰ ਕਾਨੂੰਨੀ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਹੈ ਅਤੇ ਅਜੇ ਵੀ 300 ਤੋਂ ਉੱਪਰ ਕੈਟ ਉਨ੍ਹਾਂ ਦੇ ਕੰਟਰੋਲ ਹੇਠ ਹਨ।" ਉਨ੍ਹਾਂ ਕਿਹਾ ਕਿ ਵਰਿੰਦਰ ਵਰਮਾ ਸਾਬਕਾ ਗਵਰਨਰ ਪੰਜਾਬ ਕੋਈ ਹਾਲਤਾਂ ਦੀ ਘੱਟ ਭਿਆਨਕਤਾ ਬਿਆਨ ਨਹੀਂ ਕਰਦਾ, ਜਦੋਂ ਉਹ 23 ਜੂਨ 1990 ਨੂੰ ਕਹਿੰਦੇ ਹਨ ਕਿ ਜ਼ੁਰਮਾਂ ਵਿੱਚ ਵਾਧਾ ਹੋ ਗਿਆ ਹੈ, ਬੰਦਿਆਂ ਨੂੰ ਚੁੱਕ ਕੇ ਲਿਜਾਣ ਪਿੱਛੇ ਅਤੇ ਪੈਸੇ ਬਟੋਰਨ ਪਿੱਛੇ ਪੁਲੀਸ ਦਾ ਹੱਥ ਹੈ। ਪੜ੍ਹਤਾਲ ਹੋਣੀ ਵੀ ਚਾਹੀਦੀ ਹੈ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕ ਕੇ.ਪੀ.ਐਸ. ਗਿੱਲ ਨਾਲ ਰਾਤ ਨੰੁ ਗੁਪਤ ਮੀਟਿੰਗਾਂ ਕਰਦੇ ਸਨ ਤੇ ਦਿਨ ਵੇਲੇ ਸਿੱਖ ਨੌਜਵਾਨਾਂ ਦੇ ਭੋਗਾਂ 'ਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਸਾਰਾ ਸੰਸਾਰ ਹਿੱਲ ਗਿਆ ਸੀ ਜਦੋਂ 9 ਜੁਲਾਈ 1994 ਨੂੰ ਗਵਰਨਰ ਪੰਜਾਬ ਸੁੁਰਿੰਦਰ ਨਾਥ ਦੀ ਨੋਟਾਂ ਦੇ ਬੰਡਲਾਂ ਨਾਲ ਹਵਾਈ ਹਾਦਸੇ ਵਿੱਚ ਮੌਤ ਹੋ ਗਈ ਸੀ ਤੇ ਨੋਟਾਂ ਦੀ ਵਰਖਾ ਹੋਈ ਸੀ। ਉਸ ਵਲੋਂ ਬਣਾਈ 250 ਕਰੋੜ ਦੀ ਜਾਇਦਾਦ ਪੰਜਾਬ ਦੀ ਭਿਆਨਕ ਲੁੱਟ ਦੀ ਤਸਵੀਰ ਪੇਸ਼ ਕਰਦੀ ਸੀ। ਜਥੇਬੰਦੀਆਂ ਨੇ ਕਿਹਾ ਕਿ ਅੱਜ ਵੀ ਭਗਵੰਤ ਮਾਨ ਸਰਕਾਰ ਝੂਠੇ ਮੁਕਾਬਲਿਆਂ ਦੇ ਸਹਾਰੇ ਚੱਲ ਰਹੀ ਹੈ ਅਤੇ ਦਿੱਲੀ ਨਾਗਪੁਰ ਦਾ ਏਜੰਡਾ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਰਾਜਨੀਤਕ ਲੋਕਾਂ ਕੋਲ ਜਿੰਨ੍ਹਾਂ ਵਿੱਚ ਕਾਂਗਰਸ, ਭਾਜਪਾ, ਬਾਦਲ ਕੰਪਨੀ ਅਤੇ ਆਮ ਆਦਮੀ ਪਾਰਟੀ ਸ਼ਾਮਿਲ ਹਨ ਸਿੱਖਾਂ ਦੀ ਕੁਲਨਾਸ਼ ਦੇ ਗੁੱਝੇ ਭੇਦ ਹਨ ਪਰ ਉਹ ਸੱਚ ਨਾਲ ਖਲੋਣ ਦੀ ਬਜਾਏ, ਪੰਜਾਬ ਨਾਲ ਖਲੋਣ ਦੀ ਬਜਾਏ ਦਿੱਲੀ ਨਾਗਪੁਰ ਨਾਲ ਖਲੋਂਦੇ ਹਨ। ਉਨ੍ਹਾ ਕਿਹਾ ਕਿ ਜਿੰਨ੍ਹਾਂ ਪਾਰਟੀਆਂ ਨੇ ਆਗੂਆਂ ਨੇ ਪੰਜਾਬ ਨੂੰ, ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਸ਼ਿਆਂ, ਬੇਅਦਬੀਆਂ ਰਾਂਹੀ, ਕਾਰਪੋਰੇਟ ਘਰਾਣਿਆਂ ਨਾਲ ਸਾਂਝਾਂ ਪਾ ਕੇ ਸ਼ਮਸ਼ਾਨ ਵਿੱਚ ਬਦਲਿਆ ਤੇ ਆਪ ਜਾਇਦਾਦਾਂ ਦੇ ਅੰਬਾਰ ਲਾਏ ਉਹ ਪੰਜਾਬ ਨਾਲ ਖਲੋਣ ਦੀਆਂ ਡਰਾਮੇ ਬਾਜੀਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤਿਕ ਲੋਕਾਂ, ਪੁਲੀਸ ਅਧਿਕਾਰੀਆਂ, ਧਰਮ ਨੂੰ ਧੰਦਾ ਬਣਾਉਣ ਵਾਲਿਆਂ ਦੀਆਂ ਜਾਇਦਾਦਾਂ ਦੀ ਵੀ ਪੜ੍ਹਤਾਲ ਹੋਣੀ ਚਾਹੀਦੀ ਹੈ।

ਜਾਰੀ ਕਰਤਾ :
ਐਡਵੋਕੇਟ ਜਗਦੀਪ ਸਿੰਘ ਰੰਧਾਵਾ ਸਤਨਾਮ ਸਿੰਘ ਮਾਣਕ ਬਾਬਾ ਦਰਸ਼ਨ ਸਿੰਘ ਜਸਬੀਰ ਸਿੰਘ ਨੌਸ਼ਹਿਰਾ ਪੰਨੂਆਂ
ਗੁਰਜੀਤ ਸਿੰਘ ਤਰਸਿੱਕਾ ਦਲਬੀਰ ਸਿੰਘ ਭੀਲੋਵਾਲ ਸੁਖਵਿੰਦਰ ਸਿੰਘ ਤਰਨ ਤਾਰਨ ਹਰਮਨਦੀਪ ਸਿੰਘ ਸਰਹਾਲੀ

26/01/2026

Address

Tarn Taran
143401

Telephone

+919815141384

Website

Alerts

Be the first to know and let us send you an email when Khalra Mission Org posts news and promotions. Your email address will not be used for any other purpose, and you can unsubscribe at any time.

Contact The Organization

Send a message to Khalra Mission Org:

Share