Rural Development Society Regd: Talwandi Bhai

Rural Development Society Regd: Talwandi Bhai Contact information, map and directions, contact form, opening hours, services, ratings, photos, videos and announcements from Rural Development Society Regd: Talwandi Bhai, Non-Governmental Organization (NGO), Talwandi Bhai.

ਜੈ ਬਾਬਾ ਬਰਫਾਨੀ ਜੈ ਬਾਬਾ ਤ੍ਰਿਲੋਕੀਨਾਥ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਆਪਣੇ ਬਾਬੇ ਬਰਫਾਨੀ ਤ੍ਰਿਲੋਕੀਨਾਥ ਦੀ ਸਾਰੀ ਟੀਮ ਦੇ ਵੱਲੋ...
11/03/2026

ਜੈ ਬਾਬਾ ਬਰਫਾਨੀ ਜੈ ਬਾਬਾ ਤ੍ਰਿਲੋਕੀਨਾਥ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਆਪਣੇ ਬਾਬੇ ਬਰਫਾਨੀ ਤ੍ਰਿਲੋਕੀਨਾਥ ਦੀ ਸਾਰੀ ਟੀਮ ਦੇ ਵੱਲੋਂ ਮਿਹਨਤ ਸਦਕਾ ਡੀ ਸੀ ਦਫਤਰ ਦੇ ਵਿੱਚ ਫਾਈਲ( ਕਾਗਜ਼) ਜਮਾ ਕਰ ਦਿੱਤੇ ਗਏ ਹਨ ₹ ਰਸੀਦ ਕੱਟੀ ਗਈ ਹੈ ਤੇ ਜਲਦ ਹੀ ਬਾਬਾ ਬਰਫਾਨੀ ਜੈ ਬਾਬਾ ਤ੍ਰਿਲੋਕੀਨਾਥ ਸੇਵਾ ਸਮਿਤੀ ਰਜਿਸਟਰ ਹੋ ਜਾਏਗੀ ਸਾਰੇ ਵੀਰਾਂ ਦਾ ਧੰਨਵਾਦ
🌸🌸🌸🌺🌺🌺🙏🏻

01/01/2026

ਹੈਪੀ ਨਿਊ ਈਅਰ 2026 ਬੇਨਤੀ ਕੀਤੀ ਜਾਂਦੀ ਹੈ ਕਿ ਨਵੇਂ ਸਾਲ ਦੇ ਉੱਤੇ ਰੂਲਰ ਡਿਵੈਲਪਮੈਂਟ ਸੁਸਾਇਟੀ ਵੱਲੋਂ ਸ਼ਿਵ ਚੌਂਕ ਦੇ ਵਿੱਚ ਬਾਬਾ ਤਰਲੋਕੀਨਾਥ ਸੇਵਾ ਸਮਤੀ ਨਾਲ ਰਲ ਕੇ ਦੁੱਧ ਦਾ ਲੰਗਰ ਲਗਾਇਆ ,

ਅੱਜ ਮਿਤੀ 20 ਦਸੰਬਰ ਦਿਨ ਸ਼ਨੀਵਾਰ ਗਊ ਮਾਤਾ ਸਮਾਧੀ ਮੰਦਿਰ ਵਿਖੇ ਕਾਲੀ ਮਾਤਾ ਜੀ ਦੀ ਚੌਂਕੀ ਤੇ ਜੈ ਬਾਬਾ ਬਰਫਾਨੀ ਤ੍ਰਿਲੋਕੀ ਨਾਥ ਸੇਵਾ ਸੰਪਤੀ ਤ...
20/12/2025

ਅੱਜ ਮਿਤੀ 20 ਦਸੰਬਰ ਦਿਨ ਸ਼ਨੀਵਾਰ ਗਊ ਮਾਤਾ ਸਮਾਧੀ ਮੰਦਿਰ ਵਿਖੇ ਕਾਲੀ ਮਾਤਾ ਜੀ ਦੀ ਚੌਂਕੀ ਤੇ ਜੈ ਬਾਬਾ ਬਰਫਾਨੀ ਤ੍ਰਿਲੋਕੀ ਨਾਥ ਸੇਵਾ ਸੰਪਤੀ ਤੇ ਰੂਲਰ ਡਿਵੈਲਪਮੈਂਟ ਸੁਸਾਇਟੀ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ ਜਗਦੰਬਾ ਭਜਨ ਮੰਡਲੀ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਧੰਨਵਾਦ,
#ਜਗਦੰਬਾ #ਭਜਨ #ਮੰਡਲੀ #ਜੈ #ਬਾਬਾ #ਬਰਫਾਨੀ #ਤ੍ਰਿਲੋਕੀਨਾਥ #ਸੇਵਾ #ਸੰਮਤੀ ,
#ਰੂਰਲ_ਡਵਲਿਪਮੈਂਟ_ਸੁਸਾਇਟੀ

ਹਰੇਕ ਸਾਲ ਦੀ ਤਰ੍ਹਾਂ ਇਸ ਸਾਲ 6 ਦਸੰਬਰ ਦਿਨ ਸ਼ਨੀਵਾਰ 2025 ਦੀ ਬਾਬਾ ਖਾਟੂ ਸ਼ਾਮ ਦੀ ਜਾਗਰਨ/ ਤਲਵੰਡੀ ਭਾਈ ਵਿਖੇ ਬਾਬਾ ਦੇ ਭਗਤਾਂ ਵੱਲੋਂ ਕਰਵਾਇ...
07/12/2025

ਹਰੇਕ ਸਾਲ ਦੀ ਤਰ੍ਹਾਂ ਇਸ ਸਾਲ 6 ਦਸੰਬਰ ਦਿਨ ਸ਼ਨੀਵਾਰ 2025 ਦੀ ਬਾਬਾ ਖਾਟੂ ਸ਼ਾਮ ਦੀ ਜਾਗਰਨ/ ਤਲਵੰਡੀ ਭਾਈ ਵਿਖੇ ਬਾਬਾ ਦੇ ਭਗਤਾਂ ਵੱਲੋਂ ਕਰਵਾਇਆ ਗਿਆ ਲਗਾਈ ਗਈ ਜਿਸ ਵਿੱਚ #ਜਗਦੰਬਾ #ਭਜਨ #ਮੰਡਲੀ #ਜੈ #ਬਾਬਾ #ਬਰਫਾਨੀ #ਤ੍ਰਿਲੋਕੀਨਾਥ #ਸੇਵਾ #ਸੰਮਤੀ ਰੂਰਲ ਡਿਵੈਲਪਮੈਂਟ ਸੋਸਾਇਟੀ ਵੱਲੋਂ ਜੋੜਿਆਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ,
#ਰੂਰਲ_ਡਵਲਿਪਮੈਂਟ_ਸੁਸਾਇਟੀ

ਫਿਰੋਜਪੁਰ, 9 ਨਵੰਬਰ (ਗੁਰਿੰਦਰ ਸਿੰਘ)-ਭਾਰਤੀ ਫ਼ੌਜ ਦੇ ਗੋਲਡਨ ਐਰੋ ਡਵੀਜ਼ਨ ਵਲੋਂ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਵਧ ਰਹੇ ਨਸ਼ਿਆਂ...
10/11/2025

ਫਿਰੋਜਪੁਰ, 9 ਨਵੰਬਰ (ਗੁਰਿੰਦਰ ਸਿੰਘ)-ਭਾਰਤੀ ਫ਼ੌਜ ਦੇ ਗੋਲਡਨ ਐਰੋ ਡਵੀਜ਼ਨ ਵਲੋਂ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਵਧ ਰਹੇ ਨਸ਼ਿਆਂ ਦੇ ਖ਼ਤਰੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਫਿਰੋਜ਼ਪੁਰ ਬਾਰਡਰ ਮੈਰਾਥਨ-2025 ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਉਤਸ਼ਾਹਜਨਕ ਭਾਗੀਦਾਰੀ ਦੇਖਣ ਨੂੰ ਮਿਲੀ | ਮੇਜਰ ਜਨਰਲ ਆਰ.ਐੱਸ. ਮਨਰਾਲ, ਐੱਸ.ਐਮ., ਵੀ.ਐੱਸ.ਐਮ. ਜਨਰਲ ਅਫਸਰ ਕਮਾਂਡਿੰਗ, ਗੋਲਡਨ ਐਰੋ ਡਿਵੀਜ਼ਨ ਨੇ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਕਈ ਵਿਸ਼ੇਸ਼ ਮਹਿਮਾਨ ਮੌਜੂਦ ਸਨ | ਜਿਨ੍ਹਾਂ ਵਿਚ ਓਲੰਪੀਅਨ ਪ੍ਰਗਟ ਸਿੰਘ (ਪਦਮ ਸ਼੍ਰੀ ਅਤੇ ਅਰਜੁਨ ਪੁਰਸਕਾਰ ਜੇਤੂ),, ਪ੍ਰੋ. ਜਗਮੋਹਨ ਸਿੰਘ, ਸੇਵਾਮੁਕਤ ਕਰਨਲ ਕਿ੍ਸ਼ਨਾ ਬਡਵਾਰ ਅਲਟਰਾ ਮੈਰਾਥਨ ਦੌੜਾਕ ਅਤੇ ਮੇਜਰ ਡੀ.ਪੀ. ਸਿੰਘ (ਸੇਵਾਮੁਕਤ)-ਭਾਰਤ ਦੇ ਪ੍ਰਸਿੱਧ ਬਲੇਡ ਦੌੜਾਕ ਤੋਂ ਇਲਾਵਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ | ਫ਼ੌਜ ਦੇ ਜਵਾਨ, ਖਿਡਾਰੀ, ਨੌਜਵਾਨ, ਸਮਾਜ ਸੇਵੀ ਅਤੇ ਦੇਸ਼ ਭਗਤ ਨਾਗਰਿਕਾਂ ਦੀ ਸ਼ਮੂਲੀਅਤ ਵਾਲੀ ਇਹ ਦੌੜ ਇਤਿਹਾਸਕ ਫਿਰੋਜ਼ਪੁਰ ਕਿਲ੍ਹੇ ਤੋਂ ਹੁੰਦਾ ਹੋਇਆ ਰਾਸ਼ਟਰੀ ਸ਼ਹੀਦੀ ਸਮਾਰਕ ਹੁਸੈਨੀਵਾਲਾ, ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀਆਂ ਪਵਿੱਤਰ ਸਮਾਧੀਆਂ 'ਤੇ ਸਮਾਪਤ ਹੋਇਆ | ਮੇਜਰ ਜਨਰਲ ਆਰ.ਐੱਸ. ਮਨਰਾਲ ਨੇ ਭਾਗੀਦਾਰਾਂ ਦੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਮਾਗਮ ਨਾ ਸਿਰਫ਼ ਸਰੀਰਕ ਤੰਦਰੁਸਤੀ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਦਾ ਹੈ ਬਲਕਿ ਖੇਤਰ ਦੀ ਦੇਸ਼ ਭਗਤੀ ਅਤੇ ਸੇਵਾ ਦੀ ਅਟੁੱਟ ਪਰੰਪਰਾ ਨੂੰ ਵੀ ਮਜ਼ਬੂਤ ਕਰਦਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਲੜਾਈ ਇਕ ਰਾਸ਼ਟਰੀ ਜ਼ਿੰਮੇਵਾਰੀ ਹੈ | ਜਿਸ ਲਈ ਸਮਾਜ, ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਦੇ ਸਾਂਝੇ ਯਤਨਾਂ ਦੀ ਲੋੜ ਹੈ | ਹਾਫ਼ ਮੈਰਾਥਨ (21 ਕਿੱਲੋਮੀਟਰ), 10 ਕਿੱਲੋਮੀਟਰ ਅਤੇ 5 ਕਿੱਲੋਮੀਟਰ, ਤਿੰਨ ਸ਼੍ਰੇਣੀਆਂ ਵਿਚ ਆਯੋਜਿਤ ਇਸ ਪ੍ਰੋਗਰਾਮ ਵਿਚ 4,000 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ | ਇਸ ਨੇ ਖੇਡ ਭਾਵਨਾ, ਸ਼ਹਾਦਤ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਇਕ ਸੁੰਦਰ ਮਿਸ਼ਰਨ ਪੇਸ਼ ਕੀਤਾ, ਨਾਲ ਹੀ ਸਰਹੱਦੀ ਸੈਰ-ਸਪਾਟਾ ਅਤੇ ਫਿਰੋਜ਼ਪੁਰ ਦੀ ਸਭਿਆਚਾਰਕ ਵਿਰਾਸਤ ਨੂੰ ਵੀ ਉਤਸ਼ਾਹਿਤ ਕੀਤਾ | ਗੋਲਡਨ ਐਰੋ ਡਵੀਜ਼ਨ ਨੇ ਭਰੋਸਾ ਦਿਵਾਇਆ ਕਿ ਉਹ ਅਜਿਹੀਆਂ ਪਹੁੰਚ ਅਤੇ ਰਾਸ਼ਟਰ-ਨਿਰਮਾਣ ਮੁਹਿੰਮਾਂ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖੇਗਾ ਜੋ ਫ਼ੌਜ ਅਤੇ ਨਾਗਰਿਕਾਂ ਵਿਚਕਾਰ ਸਬੰਧ ਨੂੰ ਹੋਰ ਮਜ਼ਬੂਤ ਕਰਦੇ ਹਨ |

 #ਜੈ  #ਬਾਬਾ  #ਬਰਫਾਨੀ  #ਤ੍ਰਿਲੋਕੀਨਾਥ  #ਸੇਵਾ  #ਸੰਮਤੀ  #ਰਜਿ:  #ਤਲਵੰਡੀ  #ਭਾਈਅਮਰਨਾਥ ਯਾਤਰਾ ਹੋਰ ਦੀ ਯਾਤਰਾ ਸੰਗਤ ਨੂੰ ਨਾਲ ਲਿਜਾਣ ਅਤੇ ...
09/11/2025

#ਜੈ #ਬਾਬਾ #ਬਰਫਾਨੀ #ਤ੍ਰਿਲੋਕੀਨਾਥ #ਸੇਵਾ #ਸੰਮਤੀ #ਰਜਿ: #ਤਲਵੰਡੀ #ਭਾਈ
ਅਮਰਨਾਥ ਯਾਤਰਾ ਹੋਰ ਦੀ ਯਾਤਰਾ ਸੰਗਤ ਨੂੰ ਨਾਲ ਲਿਜਾਣ ਅਤੇ ਹੋਰ ਵੀ ਸੁਖਾਲੀ ਕਰਨ ਸਬੰਧੀ ਹੋਰ ਵੀ ਕਈ ਸਮਾਜ ਸੇਵਾ, ਤਲਵੰਡੀ ਭਾਈ ਦੇ ਕਾਰਜਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ
#ਰੂਰਲ_ਡਵਲਿਪਮੈਂਟ_ਸੁਸਾਇਟੀ

ਅੱਜ, 5 ਨਵੰਬਰ, 2025, ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਹੈ, ਜੋ ਕਿ ਕੱਤਕ ਦੀ ਪੂਰਨਮਾਸੀ ਨੂੰ ਮਨਾਇਆ ਜਾ ਰਿਹਾ ਹੈ। ਗੁਰੂ ਨਾਨਕ ਜ...
05/11/2025

ਅੱਜ, 5 ਨਵੰਬਰ, 2025, ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਹੈ, ਜੋ ਕਿ ਕੱਤਕ ਦੀ ਪੂਰਨਮਾਸੀ ਨੂੰ ਮਨਾਇਆ ਜਾ ਰਿਹਾ ਹੈ। ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਰਡ ਨੰਬਰ ਇੱਕ ਤੇ ਵਾਰਡ ਨੰਬਰ ਦੋ ਤਲਵੰਡੀ ਭਾਈ ਦੇ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ ਸਾਰੀਆਂ ਸੰਗਤਾਂ ਵੱਲੋ ਗੁਰੂ ਮਹਾਰਾਜ ਜੀ ਨੂੰ ਨਤਮਸਤਕ ਕੀਤਾ ਗਿਆ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸੰਗਤਾ ਨੂੰ ਗੁਰੂ ਕਾ ਲੰਗਰ ਅਤੁੱਟ ਛਕਾਇਆ ਗਿਆ,
#ਰੂਰਲ_ਡਵਲਿਪਮੈਂਟ_ਸੁਸਾਇਟੀ

Address

Talwandi Bhai

Website

Alerts

Be the first to know and let us send you an email when Rural Development Society Regd: Talwandi Bhai posts news and promotions. Your email address will not be used for any other purpose, and you can unsubscribe at any time.

Contact The Organization

Send a message to Rural Development Society Regd: Talwandi Bhai:

Shortcuts

Share