13/08/2026
ਪਾਰਟੀ ਹਾਈ ਕਮਾਨ ਤੇ ਜਿਲਾ ਪ੍ਰਧਾਨ ਸ. ਦੀਦਾਰ ਸਿੰਘ ਭੱਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਦੇ ਵੱਖ-ਵੱਖ ਪਿੰਡਾਂ ਪਿੰਡ ਜੈ ਸਿੰਘ ਵਾਲਾ, ਖੇੜੀ ਵੀਰ ਕੀ, ਗੁਪਾਲੋ ਪੁਰੀ , ਪੱਤੋ ਅਤੇ ਪਵਾਲਾ ਵਿਖੇ ਸੰਤ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਦੋਰਾਨ ਮੁੱਖ ਸੇਵਾਦਾਰ ਹਲਕਾ ਬੱਸੀ ਪਠਾਣਾਂ ਕੁਲਦੀਪ ਸਿੰਘ ਸਿੱਧੂਪੁਰ ਵੱਲੋਂ ਸੰਗਤਾਂ ਨੂੰ ਪਵਿੱਤਰ ਕਲਸ ਦੇ ਦਰਸ਼ਨ ਕਰਵਾਏ ਗਏ । ਇਸ ਮੌਕੇ ਮੰਡਲ ਚੂੰਨੀ ਦੇ ਜਰਨਲ ਸਕੱਤਰ ਸੁਖਦੀਪ ਸਿੰਘ ਭਟੇੜੀ, ਸਾਬਕਾ ਸਰਪੰਚ ਦੀਦਾਰ ਸਿੰਘ, ਸਰਪੰਚ ਅਮਰਜੀਤ ਸਿੰਘ ਜੈ ਸਿੰਘ ਵਾਲਾ, ਅਮਰ ਸਿੰਘ ਭਾਜਪਾ ਆਗੂ, ਬਲਦੇਵ ਸਿੰਘ ਬੂਥ ਇੰਚਾਰਜ ਗੁਪਾਲੋ ਪੁਰੀ, ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦਰਸ਼ਨ ਕੀਤੇ ।