DTF Sangrur

DTF Sangrur DTF SANGRUR

ਪੰਜਾਬ ਵਿੱਚ ਸਿੱਖਿਆ ਦੇ ਮੁੱਦੇ ਅਤੇ ਅਧਿਆਪਕਾਂ ਤੋਂ ਪੜਾਈ ਤੋਂ ਬਿਨਾਂ ਹੋਰ ਕੋਈ ਵੀ ਕੰਮ ਨਾ ਲੈਣ ਦਾ ਵਾਅਦਾ ਕਰਕੇ ਸੱਤਾ ਚ ਆਈ ਆਮ ਆਦਮੀ ਪਾਰਟੀ ਦ...
30/03/2026

ਪੰਜਾਬ ਵਿੱਚ ਸਿੱਖਿਆ ਦੇ ਮੁੱਦੇ ਅਤੇ ਅਧਿਆਪਕਾਂ ਤੋਂ ਪੜਾਈ ਤੋਂ ਬਿਨਾਂ ਹੋਰ ਕੋਈ ਵੀ ਕੰਮ ਨਾ ਲੈਣ ਦਾ ਵਾਅਦਾ ਕਰਕੇ ਸੱਤਾ ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ 20000 ਅਧਿਆਪਕ ਕਰ ਰਹੇ ਹਨ ਬੀ ਐਲ ਓ ਦੀ ਡਿਊਟੀ। ਹਜਾਰਾਂ ਅਧਿਆਪਕ ਮਰਦਮਸੁਮਾਰੀ ਦੀ ਡਿਊਟੀ ਕਰਨ ਲਈ ਹਨ ਤਿਆਰ।
ਇਸ ਤੋਂ ਬਿਨਾ ਅਧਿਆਪਕਾਂ ਨੂੰ ਹੋਰ ਦਰਜਨਾਂ ਤਰਾਂ ਦੇ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾਇਆ ਜਾ ਰਿਹਾ ਹੈ‌। ਇਹੋ ਜਿਹੇ ਹਾਲਾਤਾਂ ਵਿੱਚ ਸਰਕਾਰ ਨੇ ਸਿੱਖਿਆ ਕ੍ਰਾਤੀ ਦਾ ਢਿਡੋਰਾ ਪੂਰੇ ਜੋਰਾਂ ਤੇ ਪਿੱਟ ਰਹੀ ਹੈ। ਅਧਿਆਪਕਾਂ ਨੂੰ ਸਾਰੇ ਗੈਰ ਵਿਦਿਅਕ ਕੰਮਾਂ ਅਤੇ ਗੈਰ ਵਿਗਿਆਨਿਕ ਪ੍ਰੋਜੈਕਟਾਂ ਤੋਂ ਹਟਾ ਕੇ ਵਿਦਿਆਰਥੀਆਂ ਦੀ ਪੜਾਈ ਦੇ ਕੰਮ ਤੇ ਲਗਾਉਣਾ ਚਾਹੀਦਾ ਹੈ।

ਪੰਜਾਬ 'ਚ ਗੈਰ-ਵਿਦਿਅਕ ਕੰਮਾਂ ਦਾ ਬੋਝ ਹੋਇਆ ਹਾਵੀ; ਟੈਨਸ਼ਨ 'ਚ ਹੋਈ BLO ਅਧਿਆਪਕ ਦੀ ਮੌਤ- DTF

ਅੱਜ ਡੈਮੋਕਰੇਟਿਕ ਟੀਚਰਜ਼ ਫਰੰਟ ਅਤੇ ਬੀ ਐਲ ਓ ਯੁਨੀਅਨ ਵੱਲੋਂ ਸਾਂਝੇ ਰੂਪ ਵਿੱਚ ਬੀ ਐਲ ਓ ਅਧਿਆਪਕਾਂ ਦੀ ਤਨਖਾਹ ਰੋਕਣ ਦੇ ਪੱਤਰ ਨੂੰ ਰੱਦ ਕਰਨ ਦੀ...
30/03/2026

ਅੱਜ ਡੈਮੋਕਰੇਟਿਕ ਟੀਚਰਜ਼ ਫਰੰਟ ਅਤੇ ਬੀ ਐਲ ਓ ਯੁਨੀਅਨ ਵੱਲੋਂ ਸਾਂਝੇ ਰੂਪ ਵਿੱਚ ਬੀ ਐਲ ਓ ਅਧਿਆਪਕਾਂ ਦੀ ਤਨਖਾਹ ਰੋਕਣ ਦੇ ਪੱਤਰ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਐਸ ਡੀ ਐੱਮ ਲਹਿਰਾਗਾਗਾ ਨੂੰ ਮਾਸ ਡੈਪੂਟੇਸ਼ਨ ਦੇ ਰੂਮ ਵਿੱਚ ਮਿਲਿਆ ਗਿਆ, ਜਿਸ ਵਿੱਚ ਐਸ ਡੀ ਐੱਮ ਲਹਿਰਾਗਾਗਾ ਵੱਲੋਂ ਬੀ ਐੱਲ ਓ ਦੀਆਂ ਮੰਗਾਂ ਉੱਤੇ ਸਹਿਮਤੀ ਜਤਾਈ ਅਤੇ ਮੋਕੇ ਉੱਤੇ ਹੀ ਤਨਖਾਹ ਰੋਕਣ ਦਾ ਪੱਤਰ ਰੱਦ ਕੀਤਾ। ਇਹ ਵਾਪਿਸ ਹੋਇਆ ਫੈਸਲਾ ਏਕੇ ਦੀ ਤਾਕਤ ਨੂੰ ਦਰਸਾਓਂਦਾ ਹੈ, ਇਸੇ ਤਰਾਂ ਏਕੇ ਨਾਲ ਤੁਗਲਕੀ ਫਰਮਾਨ ਵਾਪਿਸ ਕਰਵਾਏ ਜਾ ਸਕਦੇ ਹਨ।
ਵੱਲੋਂਃ- ਡੈਮੋਕਰੇਟਿਕ ਟੀਚਰਜ਼ ਫਰੰਟ ਅਤੇ ਬੀ ਐਲ ਓ ਯੁਨੀਅਨ।

12/03/2026

ਟੈੱਟ ਵਿਰੋਧੀ ਰੈਲੀ, ਚੰਡੀਗੜ

12/02/2026
🚩🚩*ਡੈਮੋਕਰੈਟਿਕ ਟੀਚਰਸ ਫਰੰਟ ਸੰਗਰੂਰ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ,ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਫੌਰੀ ਰਿਹਾਅ ਕਰਨ ਦੀ ਕੀਤੀ ਮੰਗ*...
07/01/2026

🚩🚩*ਡੈਮੋਕਰੈਟਿਕ ਟੀਚਰਸ ਫਰੰਟ ਸੰਗਰੂਰ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ,ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਫੌਰੀ ਰਿਹਾਅ ਕਰਨ ਦੀ ਕੀਤੀ ਮੰਗ*🚩🚩
🔥🔥🔥🔥🔥🔥🔥🔥
➡️*ਪੰਜਾਬ ਸਰਕਾਰ ਦਾ ਦਲਿਤ ਅਤੇ ਮਜ਼ਦੂਰ ਵਿਰੋਧੀ ਚਿਹਰਾ ਹੋਇਆ ਨੰਗਾ*

➡️*ਪੰਜਾਬ ਸਰਕਾਰ ਮਜ਼ਦੂਰਾਂ ਦੇ ਪੱਖੀ ਹੋਣ ਦਾ ਕਰ ਰਹੀ ਹੈ ਡਰਾਮਾ*

➡️ *ਦੂਸਰੇ ਪਾਸੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਸੁੱਟ ਰਹੀ ਹੈ ਜੇਲਾਂ ਵਿੱਚ*

➡️*ਆਓਣ ਵਾਲੇ ਸਮੇਂ ਵਿੱਚ ਮਜ਼ਦੂਰ ਜੱਥੇਬੰਦੀਆ ਦੇ ਉਲੀਕੇ ਐਕਸ਼ਨ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ*

➡️*ਅੱਜ ਦੇ ਅਰਥੀ ਫੂਕ ਪ੍ਰੋਗਰਾਮ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ ਸੰਗਰੂਰ ਦੇ ਪ੍ਰਧਾਨ ਸੁਖਵਿੰਦਰ ਗਿਰ,ਜ਼ਿਲ੍ਹਾ ਸਕੱਤਰ ਅਮਨ ਵਿਸ਼ਿਸ਼ਟ, ਸੂਬਾ ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ ,ਡੀਐੱਮਐੱਫ ਦੇ ਜਿਲ੍ਹਾ ਪ੍ਰਧਾਨ ਮੇਘ ਰਾਜ,PPPF ਦੇ ਮਾਲਵਾ ਕਨਵੀਨਰ ਦਲਜੀਤ ਸਫੀਪੁਰ, ਪ੍ਰੈਸ ਸਕੱਤਰ ਕਰਮਜੀਤ ਨਦਾਮਪੁਰ,ਜਿਲ੍ਹਾ ਖਜ਼ਾਨਚੀ ਕੰਵਲਜੀਤ ਬਨਭੌਰਾ, ਜਿਲਾ ਆਗੂ ਰਾਜ ਸੈਣੀ,ਕੁਲਵੰਤ ਖਨੌਰੀ,ਮਨੋਜ ਲਹਿਰਾ,ਰਵਿੰਦਰ ਦਿੜਬਾ,ਅੰਮ੍ਰਿਤ ਨਦਾਮਪੁਰ,ਅਸ਼ਵਨੀ ਲਹਿਰਾ,ਪ੍ਰਵੀਨ ਅਲੀਸ਼ੇਰ,ਮਨਜੀਤ ਸਿੰਘ,ਮੱਖਣ ਸੇਖੂਵਾਸ,ਤਰੁਣ ਸ਼ਰਮਾ,ਆਤਮਾ ਸਿੰਘ,ਬੂਟਾ ਸਿੰਘ ਮੂਨਕ,ਸੁਖਵੀਰ ਖਨੌਰੀ,ਵਿਪਨ ਕੁਮਾਰ,ਦਰਸ਼ਨ ਸਿੰਘ,ਬੇਦੀ,ਪ੍ਰਦੀਪ ਬਾਂਸਲ,ਪ੍ਰਿਤਪਾਲ ਸਿੰਘ,ਪੀਐੱਸਯੂ ਤੋ ਸੁਖਦੀਪ ਹਥਨ,ਅਰਵਿੰਦਰ ਕੌਰ,ਕਮਲਦੀਪ ਕੌਰ,ਰਾਮਵੀਰ ਸਿੰਘ ਮੰਗਾ,zpsc ਤੋ ਸ਼ਿੰਗਾਰਾ ਸਿੰਘ,ਗੁਰਚਰਨ ਘਰਾਂਚੋ,ਬਲਵਿੰਦਰ ਸਿੰਘ,ਆਦਿ ਰਹੇ ਹਾਜ਼ਰ।*

27/11/2025

🚩 ਸੰਘਰਸ਼ ਅਤੇ ਏਕੇ ਦੀ ਜਿੱਤ 🚩

✊✊ ਡੀ.ਟੀ.ਐੱਫ. ਦੇ ਝੰਡੇ ਹੇਠ ਕੀਤੇ ਸੰਘਰਸ਼ ਦੀ ਬਦੋਲਤ 3582 ਕਾਡਰ ਦੀ ਜੁਆਇਨਿੰਗ ਦੇ ਪੈਂਡਿੰਗ ਵਿੱਤੀ ਅਤੇ ਸੀਨੀਆਰਤਾ ਲਾਭਾਂ ਦੀ ਹੋਈ ਪ੍ਰਾਪਤੀ

ਅਧਿਆਪਕ ਸਾਥੀਓ,

3582 ਅਧਿਆਪਕਾਂ ਨੂੰ ਭਰਤੀ ਉਪਰੰਤ ਸਕੂਲਾਂ ਵਿੱਚ ਭੇਜਣ ਤੋਂ ਪਹਿਲਾਂ ਡਾਇਰੈਕਟੋਰੇਟ ਵਿਖੇ ਜੁਆਇਨ ਕਰਵਾਇਆ ਗਿਆ ਸੀ, ਪਰ ਅਧਿਆਪਕਾਂ ਦੀ ਭਰਤੀ ਨੂੰ ਵਿਭਾਗ ਵੱਲੋਂ ਸਕੂਲ ਹਾਜਰੀ ਸਮੇ ਤੋੰ ਮੰਨਿਆ ਗਿਆ ਸੀ। ਜਿਸ ਕਰਕੇ ਲੰਮੇ ਸਮੇ ਤੋਂ 3582 ਅਧਿਆਪਕਾਂ ਦੇ ਹੱਕਾਂ ਨੂੰ ਮੁੱਖ ਰੱਖਦੇ ਹੋਏ 3582 ਅਧਿਆਪਕ ਯੁਨੀਅਨ ਵੱਲੋਂ ਪਹਿਲਾਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਨਾਲ ਸਾਂਝੇ ਰੂਪ ਵਿੱਚ ਅਤੇ ਜਥੇਬੰਦਕ ਏਕਤਾ ਹੋਣ ਤੋਂ ਬਾਅਦ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਝੰਡੇ ਹੇਠ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ.. ਜਿਸ ਦੇ ਨਤੀਜੇ ਵੱਜੋਂ ਅੱਜ ਸਿੱਖਿਆ ਵਿਭਾਗ ਵੱਲੋਂ 3582 ਅਧਿਆਪਕਾਂ ਦੀ ਨੋਸ਼ਨਲ ਜੁਆਇਨਿੰਗ ਦੇ ਸਾਰੇ ਲਾਭ ਦੇਣ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ। ਇਹ ਜਿੱਤ ਅਧਿਆਪਕਾਂ ਦੇ ਏਕੇ ਅਤੇ ਸੰਘਰਸ਼ ਦੀ ਜਿੱਤ ਹੈ।

*ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ*
ਵੱਲੋਂਃ- ਵਿਕਰਮਦੇਵ ਸਿੰਘ( ਸੂਬਾ ਪ੍ਰਧਾਨ )
ਮਹਿੰਦਰ ਕੋੜੀਆਂਵਾਲੀ( ਸੂਬਾ ਜਰਨਲ ਸਕੱਤਰ)
ਦਲਜੀਤ ਸਫੀਪੁਰ (ਸਾਬਕਾ ਸੂਬਾ ਪ੍ਰਧਾਨ, 3582 ਅਧਿਆਪਕ ਯੁਨੀਅਨ) ਸੂਬਾ ਕਮੇਟੀ ਮੈਂਬਰ ਡੀਟੀਐੱਫ ਪੰਜਾਬ
ਸੁਖਵਿੰਦਰ ਗਿਰ (ਸਾਬਕਾ ਸੂਬਾ ਸਕੱਤਰ 3582 ਅਧਿਆਪਕ ਯੂਨੀਅਨ), ਜ਼ਿਲ੍ਹਾ ਪ੍ਰਧਾਨ ਡੀ.ਟੀ.ਐੱਫ. ਸੰਗਰੂਰ

27/11/2025

🚩 *ਸੰਘਰਸ਼ ਅਤੇ ਏਕੇ ਦੀ ਜਿੱਤ* 🚩

✊✊ *ਡੀ.ਟੀ.ਐੱਫ. ਦੇ ਝੰਡੇ ਹੇਠ ਕੀਤੇ ਸੰਘਰਸ਼ ਦੀ ਬਦੋਲਤ 3582 ਕਾਡਰ ਦੀ ਨੋਸ਼ਨਲ ਜੁਆਇਨਿੰਗ ਦੇ ਵਿੱਤੀ ਅਤੇ ਸੀਨੀਆਰਤਾ ਲਾਭਾਂ ਦੀ ਹੋਈ ਪ੍ਰਾਪਤੀ*

ਅਧਿਆਪਕ ਸਾਥੀਓ,

3582 ਅਧਿਆਪਕਾਂ ਨੂੰ ਭਰਤੀ ਉਪਰੰਤ ਸਕੂਲਾਂ ਵਿੱਚ ਭੇਜਣ ਤੋਂ ਪਹਿਲਾਂ ਡਾਇਰੈਕਟੋਰੇਟ ਵਿਖੇ ਜੁਆਇਨ ਕਰਵਾਇਆ ਗਿਆ ਸੀ, ਪਰ ਅਧਿਆਪਕਾਂ ਦੀ ਭਰਤੀ ਨੂੰ ਵਿਭਾਗ ਵੱਲੋਂ ਸਕੂਲ ਹਾਜਰੀ ਸਮੇ ਤੋੰ ਮੰਨਿਆ ਗਿਆ ਸੀ। ਜਿਸ ਕਰਕੇ ਲੰਮੇ ਸਮੇ ਤੋਂ 3582 ਅਧਿਆਪਕਾਂ ਦੇ ਹੱਕਾਂ ਨੂੰ ਮੁੱਖ ਰੱਖਦੇ ਹੋਏ 3582 ਅਧਿਆਪਕ ਯੁਨੀਅਨ ਵੱਲੋਂ ਪਹਿਲਾਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਨਾਲ ਸਾਂਝੇ ਰੂਪ ਵਿੱਚ ਅਤੇ ਜਥੇਬੰਦਕ ਏਕਤਾ ਹੋਣ ਤੋਂ ਬਾਅਦ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਝੰਡੇ ਹੇਠ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ.. ਜਿਸ ਦੇ ਨਤੀਜੇ ਵੱਜੋਂ ਅੱਜ ਸਿੱਖਿਆ ਵਿਭਾਗ ਵੱਲੋਂ 3582 ਅਧਿਆਪਕਾਂ ਦੀ ਨੋਸ਼ਨਲ ਜੁਆਇਨਿੰਗ ਦੇ ਸਾਰੇ ਲਾਭ ਦੇਣ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ। ਇਹ ਜਿੱਤ ਅਧਿਆਪਕਾਂ ਦੇ ਏਕੇ ਅਤੇ ਸੰਘਰਸ਼ ਦੀ ਜਿੱਤ ਹੈ।

*ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ*
ਵੱਲੋਂਃ- ਵਿਕਰਮਦੇਵ ਸਿੰਘ( ਸੂਬਾ ਪ੍ਰਧਾਨ )
ਮਹਿੰਦਰ ਕੋੜੀਆਂਵਾਲੀ( ਸੂਬਾ ਜਰਨਲ ਸਕੱਤਰ)
ਦਲਜੀਤ ਸਫੀਪੁਰ (ਸਾਬਕਾ ਸੂਬਾ ਪ੍ਰਧਾਨ, 3582 ਅਧਿਆਪਕ ਯੁਨੀਅਨ) ਸੂਬਾ ਕਮੇਟੀ ਮੈਂਬਰ ਡੀਟੀਐੱਫ ਪੰਜਾਬ
ਸੁਖਵਿੰਦਰ ਗਿਰ (ਸਾਬਕਾ ਸੂਬਾ ਸਕੱਤਰ 3582 ਅਧਿਆਪਕ ਯੂਨੀਅਨ), ਜ਼ਿਲ੍ਹਾ ਪ੍ਰਧਾਨ ਡੀ.ਟੀ.ਐੱਫ. ਸੰਗਰੂਰ

*ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਦੇ ਪਿਤਾ ਜੀ ਗੰਭੀਰ ਬਿਮਾਰੀ ਦੇ ਚਲਦੇ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ  ਡ...
13/09/2025

*ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਦੇ ਪਿਤਾ ਜੀ ਗੰਭੀਰ ਬਿਮਾਰੀ ਦੇ ਚਲਦੇ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਡੈਮੋਕਰੇਟਿਕ ਟੀਚਰਜ਼ ਫਰੰਟ ਸੰਗਰੂਰ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹੈ ਬਿੱਕਰ ਸਿੰਘ ਹਥੋਆ ਦੀ ਰਿਹਾਈ ਦੀ ਮੰਗ ਕਰਦੀ ਹੈ*

Address

Sangrur
148026

Website

Alerts

Be the first to know and let us send you an email when DTF Sangrur posts news and promotions. Your email address will not be used for any other purpose, and you can unsubscribe at any time.

Share