Bharti kisan union ekta ugrahan block moonak eki Chatha Gobindpura

  • Home
  • India
  • Sangrur
  • Bharti kisan union ekta ugrahan block moonak eki Chatha Gobindpura

Bharti kisan union ekta ugrahan block moonak eki Chatha Gobindpura ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ

02/11/2024

ਡੀ ਏ ਪੀ ਝੋਨੇ ਦੀ ਖਰੀਦ ਤੇ ਪਰਾਲ਼ੀ ਦੇ ਮਸਲੇ ਨੂੰ ਲੇ ਕੇ ਮੂਣਕ ਬਲਾਕ ਵੱਲੋਂ ਖਨੋਰੀ ਮਾਰਕੀਟ ਕਮੇਟੀ ਅੱਗੇ ਧਰਨਾ ਦਿੱਤਾ ਗਿਆ
ਦਰਸ਼ਨ ਸਿੰਘ ਚੱਠਾ ਗੋਬਿੰਦ ਪੁਰਾ ਸੰਬੋਧਨ ਕਰਦੇ ਹੋਏ

15/04/2023

ਨਾਗਾਲੈਂਡ: ਫ਼ੌਜੀ ਜਵਾਨਾਂ ਖ਼ਿਲਾਫ਼ ਮੁਕੱਦਮੇ ਦੀ ਇਜਾਜ਼ਤ ਦੇਣ ਤੋਂ ਕੇਂਦਰ ਦਾ ਇਨਕਾਰ

ਜਲਿਆਂਵਾਲਾ ਬਾਗ ਦਾ ਖੂਨੀ ਸਾਕਾ ਤੇ ਇਸਦਾ ਜੁਝਾਰੂ ਵਿਰਸਾਜਲਿਆਂਵਾਲਾ ਬਾਗ਼ ਦਾ ਖੂਨੀ ਸਾਕਾ ਇਕ ਮਹੱਤਵਪੂਰਨ ਇਤਿਹਾਸਕ ਘਟਨਾ ਸੀ। ਇਸਨੇ ਸਾਨੂੰ ਸ਼ਹੀਦ ...
13/04/2023

ਜਲਿਆਂਵਾਲਾ ਬਾਗ ਦਾ ਖੂਨੀ ਸਾਕਾ ਤੇ ਇਸਦਾ ਜੁਝਾਰੂ ਵਿਰਸਾ

ਜਲਿਆਂਵਾਲਾ ਬਾਗ਼ ਦਾ ਖੂਨੀ ਸਾਕਾ ਇਕ ਮਹੱਤਵਪੂਰਨ ਇਤਿਹਾਸਕ ਘਟਨਾ ਸੀ। ਇਸਨੇ ਸਾਨੂੰ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਵਰਗੇ ਸੂਰਵੀਰ ਯੋਧੇ ਦਿੱਤੇ। ਵਿਸਾਖੀ ਵਾਲੇ ਦਿਨ ਦੀ ਉਹ ਸ਼ਾਂਤਮਈ ਇਕੱਤਰਤਾ ਬਸਤੀਵਾਦੀ ਦੌਰ ਦੇ ਭਾਰਤ ਦੀ ਲੁੱਟ, ਜਬਰ ਤੇ ਫਿਰਕਾਪ੍ਰਸਤੀ ਵਿਰੁੱਧ ਮਹਾਨ ਸੰਗਰਾਮ ਸੀ। ਇਹ ਖੂਨੀ ਸਾਕਾ ਪੰਜਾਬ ਵਿੱਚ ਅੰਗਰੇਜ਼ ਹਕੂਮਤ ਖਿਲਾਫ਼ ਉੱਠ ਰਹੀ ਬਗ਼ਾਵਤ ਨੂੰ ਕੁਚਲਣ ਲਈ ਅਤੇ ਮਜ਼ਬੂਤ ਹੋ ਰਹੀ ਹਿੰਦੂ-ਸਿੱਖ-ਮੁਸਲਿਮ ਏਕਤਾ ਨੂੰ ਖਤਮ ਕਰਨ ਲਈ ਰਚਿਆ ਗਿਆ ਸੀ।
ਇਨਕਲਾਬੀ ਲਹਿਰਾਂ ਨੂੰ ਕੁਚਲਨ ਵਾਲਾ ਰੌਲਟ ਐਕਟ ਤੀਹ ਮਾਰਚ ਨੂੰ ਲਾਗੂ ਕੀਤਾ ਗਿਆ। ਇਸ ਜਾਬਰ ਕਾਨੂੰਨ ਤਹਿਤ ਅੰਗਰੇਜ਼ ਸਰਕਾਰ ਕੋਲ ਕਿਸੇ ਵੀ ਵਿਅਕਤੀ ਨੂੰ ਫੜ ਕੇ, ਬਿਨਾਂ ਮੁਕੱਦਮਾ ਚਲਾਏ ਜੇਲ ‘ਚ ਸੁੱਟਣ, ਹਾਈਕੋਰਟ ਦੇ ਜੱਜਾਂ ‘ਤੇ ਆਧਾਰਿਤ ਵਿਸ਼ੇਸ਼ ਟ੍ਰਿਬਿਉਨਲ ਕਾਇਮ ਕਰਨ ਤੇ ਇਸ ਦੇ ਫੈਸਲੇ ਖਿਲਾਫ਼ ਕਿਤੇ ਵੀ ਅਪੀਲ ਨਾ ਕਰ ਸਕਣ ਅਤੇ ਇਸ ਟ੍ਰਿਬਿਊਨਲ ਨੂੰ ਜਾਅਲੀ ਸਬੂਤਾਂ ਵੀ ਮੰਨਣ ਦੇ ਅਧਿਕਾਰ ਦਿੱਤੇ ਗਏ।
ਰੌਲਟ ਐਕਟ ਖਿਲਾਫ਼ ਦੇਸ਼ ਭਰ ਵਿੱਚ ਭਾਰੀ ਰੋਹ ਪੈਦਾ ਹੋਇਆ। ਮਹਾਤਮਾ ਗਾਂਧੀ,ਹੋਮ ਰੂਲ ਲੀਗ, ਮੁਸਲਿਮ ਲੀਗ ਤੇ ਸੱਤਿਆਗ੍ਰਹਿ ਸਭਾ ਨੇ ਵੀ ਇਸ ਅੰਦੋਲਨ ਦੀ ਹਮਾਇਤ ਦਾ ਐਲਾਨ ਕੀਤਾ।
30 ਮਾਰਚ ਨੂੰ ਅੰਮ੍ਰਿਤਸਰ ਵਿੱਚ ਤੀਹ ਹਜ਼ਾਰ ਲੋਕ ਪਬਲਿਕ ਮੀਟਿੰਗ ਵਿੱਚ ਹਿੱਸਾ ਲਿਆ। ਇਸ ਇਕੱਠ ਤੋਂ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਡਰ ਗਿਆ। ਉਸਨੇ 4 ਅਪ੍ਰੈਲ ਨੂੰ ਡਾ. ਸੈਫੂਦੀਨ ਕਿਚਲੂ ਤੇ ਸੱਤਿਆਪਾਲ ਸਮੇਤ ਹੋਰ ਵੀ ਕਈ ਆਗੂਆਂ ‘ਤੇ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਨ ‘ਤੇ ਪਾਬੰਦੀ ਲਗਾ ਦਿੱਤੀ। ਸੱਤਿਆਗ੍ਰਹਿ ਵਾਲੇ ਦਿਨ ਹਜ਼ਾਰਾਂ ਲੋਕ ਇੱਕਤਰ ਹੋਏ। 9 ਅਪ੍ਰੈਲ ਨੂੰ ਰਾਮਨੌਮੀ ਦਿਹਾੜਾ ਹਿੰਦੂ-ਮੁਸਲਿਮ ਤੇ ਸਿੱਖਾਂ ਨੇ ਸਾਂਝੇ ਤੌਰ ‘ਤੇ ਮਨਾਇਆ।10 ਅਪ੍ਰੈਲ ਨੂੰ ਲੋਕਾਂ ਦੀ ਅਗਵਾਈ ਕਰਨ ਵਾਲੇ ਡਾ. ਕਿਚਲੂ ਤੇ ਸੱਤਿਆਪਾਲ ਨੂੰ ਜਬਰੀ ਫੜ ਕੇ ਧਰਮਸ਼ਾਲਾ ਭੇਜ ਦਿੱਤਾ ਗਿਆ। ਇਸ ਨਾਲ ਲੋਕਾਂ ‘ਚ ਰੋਹ ਫੈਲ ਗਿਆ ਤੇ ਉਹ ਸੜਕਾਂ ‘ਤੇ ਨਿਕਲ ਆਏ। ਫੌਜ ਨੇ ਮੁਜ਼ਾਹਰਾਕਾਰੀਆਂ ‘ਤੇ ਗੋਲੀ ਚਲਾ ਦਿੱਤੀ।ਲੋਕ ਰੋਹ ਹੋਰ ਵੱਧ ਗਿਆ। ਰੋਹ ‘ਚ ਆਏ ਲੋਕਾਂ ਨੇ ਰੇਲਵੇ ਸਟੇਸ਼ਨ ‘ਤੇ ਹੱਲਾ ਬੋਲ ਕੇ ਅੰਗਰੇਜ਼ ਅਫਸਰ ਰੌਬਿਨਸਨ ਨੂੰ ਕਤਲ ਕਰ ਦਿੱਤਾ। ਸਾੜ-ਫੂਕ ਤੇ ਹਿੰਸਾ ਜਾਰੀ ਰਹੀ। 11 ਅਪ੍ਰੈਲ ਨੂੰ ਅੰਮ੍ਰਿਤਸਰ ਸ਼ਹਿਰ ਫੌਜ ਹਵਾਲੇ ਸੀ। ਬਗ਼ਾਵਤ , ਅੰਮ੍ਰਿਤਸਰ ਤੋਂ ਲਾਹੌਰ ਤੱਕ ਫੇਲ ਗਈ ਉੱਧਰ ਬ੍ਰੀਗੇਡੀਅਰ ਡਾਇਰ ਨੇ ਅੰਮ੍ਰਿਤਸਰ ਦੀ ਕਮਾਂਡ ਸੰਭਾਲ ਲਈ ।
13 ਅਪ੍ਰੈਲ ਨੂੰ ਵਿਸਾਖੀ ਦੇ ਦਿਹਾੜੇ ‘ਤੇ ਹਜ਼ਾਰਾਂ ਲੋਕ ਜਲਿਆਂਵਾਲਾ ਬਾਗ਼ ਵਿੱਚ ਇਕੱਤਰ ਹੋਏ। ਉਹਨਾਂ ਸ਼ਾਂਤਮਈ ਢੰਗ ਨਾਲ ਹਕੂਮਤ ਖਿਲਾਫ਼ ਆਪਣੀ ਰੋਸ ਇੱਕਤਰਤਾ ਕੀਤੀ। ਡਾਇਰ ਨੇ ਫੌਜੀ ਟੁੱਕੜੀ ਸਮੇਤ ਉਸ ਰਸਤੇ ਨੂੰ ਰੋਕ ਲਿਆ ਜਿੱਥੋਂ ਲੋਕ ਇਕੱਤਰਤਾ ਵਿੱਚ ਸ਼ਾਮਲ ਹੋਏ ਸਨ ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਬਿਨਾਂ ਚਿਤਾਵਨੀ ਦਿੱਤਿਆਂ ਅੰਨਵਾਹ ਹੋਈ ਫਾਇਰਿੰਗ ਨਾਲ ਲੋਕ ਢੇਰੀ ਹੁੰਦੇ ਗਏ ਤੇ ਕਈਆਂ ਨੇ ਬਾਗ਼ ਵਿਚਲੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ। ਉਸ ਦਿਨ ਖੂਹ ਦਾ ਪਾਣੀ ਤੇ ਜਲਿਆਵਾਲਾ ਬਾਗ ਦੀ ਮਿੱਟੀ ਲਹੂ-ਲੁਹਾਣ ਹੋ ਗਈ।ਗੋਲੀ-ਸਿੱਕਾ ਮੁੱਕਣ ਤੇ ਹੀ ਫਾਇਰਿੰਗ ਬੰਦ ਕੀਤੀ ਗਈ।ਕੁਲ 1650 ਗੋਲੀਆਂ ਚਲਾਈਆਂ ਗਈਆਂ। ਸਰਕਾਰੀ ਅੰਕੜਿਆਂ ਮੁਤਾਬਕ 380 ਵਿਅਕਤੀ ਮਾਰੇ ਗਏ ਅਤੇ 1200 ਜਖ਼ਮੀ ਹੋਏ। ਪਰ ਅਸਲ ਗਿਣਤੀ ਕਿਤੇ ਵੱਧ ਸੀ ।
ਜਲਿਆਂਵਾਲੇ ਬਾਗ਼ ਦੇ ਸਾਕੇ ਖਿਲਾਫ਼ ਪਿੰਜਾਬ ਦੇ ਲੋਕਾਂ ਦਾ ਰੋਹ ਭੜਕ ਉਠਿਆ।ਅੰਗਰੇਜ਼ ਹਕੂਮਤ ਨੇ ਇਸ ਬਗ਼ਾਵਤ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ।ਗੋਰੀ ਸਰਕਾਰ ਨੇ ਅੰਨੇਵਾਹ ਗੋਲੀਆਂ ਚਲਾਕੇ, ਹਵਾਈ ਜਹਾਜ਼ਾਂ ਰਾਹੀ ਬੰਬ ਸੁੱਟ ਕੇ ਲੋਕਾਂ ਦਾ ਕਤਲੇਆਮ ਕੀਤਾ ਅਤੇ ਕੋਰੜੇ ਮਾਰਨ, ਗੋਰੇ ਨੂੰ ਦੇਖ ਕੇ ਕੇ ਸਲਾਮ ਕਰਨ, ਰੀਗਣ ਕੇ ਚੱਲਣ, ਨੱਕ ਰਗੜਨ ਅਤੇ ਸਫਾਈ ਕਰਨ ਦੀਆਂ ਸਮੂਹਕ ਸਜ਼ਾਵਾਂ ਦਿੱਤੀਆਂ। ਉਹਨਾਂ ਦੇ ਜੁਲਮਾਂ ਨੇ ਚੰਗੇਜ਼ ਖਾਂ ਦੇ ਜੁਲਮਾਂ ਨੂੰ ਵੀ ਮਾਤ ਪਾ ਦਿੱਤੀ।
ਰੌਲਟ ਐਕਟ ਅਤੇ ਜਲਿਆਂਵਾਲਾ ਬਾਗ਼ ਦੇ ਸਾਕੇ ਖਿਲਾਫ਼ ਰੋਸ ਤੇ ਬਗਾਵਤ ਦੀ ਲਹਿਰ ਖੜੀ ਕਰਨ ਦੀ ਕੀਮਤ ਪੰਜਾਬੀਆਂ ਨੇ ਸਹਾਦਤਾਂ ਦੇ ਕੇ ਤਾਰੀ। ਉਹਨਾਂ ਇੱਕ ਇਤਿਹਾਸ ਰਚਿਆਂ ਤੇ ਗੋਰੀ ਹਕੂਮਤ ਨੂੰ ਦਿਨੇ ਤਾਰੇ ਦਿਖਾਏ। ਸ਼ਹੀਦ ਊਧਮ ਸਿੰਘ ਨੇ ਅੰਗਰੇਜ਼ੀ ਰਾਜ ਵੱਲੋਂ ਭਾਰਤੀ ਲੋਕਾਂ ‘ਤੇ ਕੀਤੇ ਜਬਰ-ਜ਼ੁਲਮ ਖਿਲਾਫ਼ ਰੋਸ ਪ੍ਰਗਟ ਕਰਨ ਲਈ 13 ਮਾਰਚ, 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਮਾਈਕਲ ਓਡਵਾਇਰ ਨੂੰ ਗੋਲੀਆਂ ਮਾਰ ਕੇ ਗੋਰਾਸ਼ਾਹੀ ਨੂੰ ਭੈਅਭੀਤ ਕਰ ਦਿੱਤਾ।
ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਭਾਰਤ ਵਿੱਚੋਂ ਅੰਗਰੇਜੀ ਰਾਜ ਦੀਆਂ ਜੜਾਂ ਪੁਟੀਆਂ ਗਈ ਪਰ ਅੱਜ ਦੇ ਹਾਕਮ ਉਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੱਟਣ ਵਿੱਚ ਲੱਗੇ ਹੋਏ ਹਨ। ਹਾਕਮ ਦੇਸ਼ ਵਿੱਚ ਹਿੰਦੂ-ਮੁਸਲਿਮ-ਸਿੱਖ ਏਕਤਾ ਨੂੰ ਖਤਮ ਕਰਨ ਲਈ ਕੌਮੀ ਘੱਟ-ਗਿਣਤੀ ਭਾਈਚਾਰਿਆਂ, ਦਲਿਤਾਂ, ਜਮਹੂਰੀ ਅਤੇ ਖੱਬੇ ਪੱਖੀ ਲੋਕਾਂ ‘ਤੇ ਹਮਲੇ ਕਰ ਰਹੇ ਹਨ। ਲੋਕਪੱਖੀ ਕਲਮਾਂ ਦੀ ਜ਼ੁਬਾਨਬੰਦੀ ਕਰ ਰਹੇ ਨੇ। ਅੱਜ ਵੀ ਕਾਲੇ ਕਾਨੂੰਨ ਲਿਆਦੇ ਜਾ ਰਹੇ ਹਨ। ਜਿਹਨਾਂ ਸਾਹਮਣੇ ‘ਰੌਲਟ ਐਕਟ’ ਵੀ ਤੁੱਛ ਜਿਹਾ ਜਾਪਦਾ ਹੈ। ਮੀਸਾ, ਡੀ.ਆਈ.ਆਰ., ਟਾਡਾ, ਪੋਟਾ, ਯੂ.ਏ.ਪੀ.ਏ. ਐਨ. ਅੇਸ.ਏ।
ਜਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਖਰੀ ਆਜ਼ਾਦੀ ਲਈ, ਬਰਾਬਰਤਾ ਲਈ ਹਿੰਦੂ-ਮੁਸਲਿਮ-ਸਿੱਖ ਏਕਤਾ ਤੇ ਸਾਂਝੇ ਸੰਘਰਸ਼ ਕਰਨ ਤੋਂ ਸਿਵਾਏ ਹੋਰ ਕੀ ਹੋ ਸਕਦੀ ਹੈ।

ਸੇਵੇਵਾਲਾ ਦੇ ਸ਼ਹੀਦਾਂ ਦੀ ਯਾਦ 'ਚ...            ਗਲੀਆਂ ਤੇ ਵਿਹੜਿਆਂ 'ਚ ਖੇਤਾਂ ਦਿਆਂ ਬੰਨਿਆਂ 'ਤੇ ਚੱਪੇ ਚੱਪੇ ਕਦਮਾਂ ਦੀ ਛੋਹ ਸੀਨਿਆਂ 'ਚ ਜਗ...
09/04/2023

ਸੇਵੇਵਾਲਾ ਦੇ ਸ਼ਹੀਦਾਂ ਦੀ ਯਾਦ 'ਚ...

ਗਲੀਆਂ ਤੇ ਵਿਹੜਿਆਂ 'ਚ
ਖੇਤਾਂ ਦਿਆਂ ਬੰਨਿਆਂ 'ਤੇ
ਚੱਪੇ ਚੱਪੇ ਕਦਮਾਂ ਦੀ ਛੋਹ
ਸੀਨਿਆਂ 'ਚ ਜਗੇ ਥੋਡੀ ਲੋਅ....

ਤਲੀਆਂ 'ਤੇ ਸੀਸ ਗੂੰਜੇ
ਹੋਕਾ ਮਤਵਾਲਿਆਂ ਦਾ
ਰਾਖਸ਼ਾਂ ਦੇ ਝੁੰਡ ਘਬਰਾਏ ਨੀਂ
ਜ਼ੁਲਮਾਂ ਦੇ ਪੈਰਾਂ 'ਚ
ਲਤਾੜੀ ਹੋਈ ਰੱਖੜੀ
ਸ਼ਹਾਦਤਾਂ ਦਾ ਗਾਨਾ ਬਣ ਜਾੲੇ ਨੀ
ਲਹੂ ਦੇ ਸਮੁੰਦਰਾਂ 'ਚ
ਘਿਰੇ ਜਦੋਂ ਜ਼ਿੰਦਗੀ
ਜਿਗਰੇ ਹਿਮਾਲਾ ਜਾਂਦੇ ਹੋ
ਸੀਨਿਆਂ 'ਚ ਜਗੇ ਥੋਡੀ ਲੋਅ.... --ਜਸਪਾਲ ਜੱਸੀ

`            _*ਸ਼ਹੀਦ  ਭਗਤ  ਸਿੰਘ*_                             (ਕਾਵਿ  - ਪ੍ਰਮਾਣ)                           - ਪ੍ਰੋ: ਦੀਦਾਰ ਸ...
08/04/2023

` _*ਸ਼ਹੀਦ ਭਗਤ ਸਿੰਘ*_
(ਕਾਵਿ - ਪ੍ਰਮਾਣ)
- ਪ੍ਰੋ: ਦੀਦਾਰ ਸਿੰਘ-
8 ਅਪ੍ਰੈਲ 1929
*11: ਅਸੈਂਬਲੀ ਹਾਲ ਵਿੱਚ ਬੰਬ*
____________________
“ ਗੋਰੇ ਦੀ ਲੁੱਟ ਚਲੇ,
ਕਿਉਂ ਕਾਨੂੰਨਾਂ ਅਨੁਸਾਰ।”
ਬੰਬ ਸੁੱਟਣ ਦਾ ਫੈਸਲਾ,
ਹੋ ਗਿਆ ਆਖਰਕਾਰ।

ਬੰਦੇ ਮਾਰਨ ਦਾ ਨਹੀਂ,
ਸੀਗਾ ਕੋਈ ਵਿਚਾਰ।
ਵਿੱਚ ਅਸੈਂਬਲੀ ਹਾਲ ਦੇ,
ਪਾਉਣੀ ਸੀ ਗੁੰਜਾਰ।

ਗੋਰੇ ਨੂੰ ਲਲਕਾਰ ਕੇ,
ਹੋਣਾ ਸੀ ਗ੍ਰਿਫ਼ਤਾਰ।
ਆਜ਼ਾਦੀ ਦੇ ਹੱਕ ‘ਤੇ,
ਹੋਣੀ ਸੀ ਤਕਰਾਰ।

ਭਗਤ ਸਿੰਘ ਨੂੰ ਪਤਾ ਸੀ,
ਜੇ ਹੋਣਾ ਗ੍ਰਿਫ਼ਤਾਰ।
ਮੁੜ ਕੇ ਬਾਹਰ ਨਾ ਆਵਣਾ,
ਕਾਨੂੰਨਾਂ ਅਨੁਸਾਰ।

ਭਗਤ ਸਿੰਘ ਤੇ ਦੱਤ ਨੇ,
ਹੋ ਜਾਣਾ ਕੁਰਬਾਨ।
ਕਾਨੂੰਨਾਂ ਨੂੰ ਰਿੜਕਣਾ,
ਦੇ ਦੇਣੀ ਏ ਜਾਨ।

‘ਸਾਜ਼ਸ਼ ਕੇਸ ਲਾਹੌਰ’ ਦਾ,
ਉਸ ਤੇ ਸੀਗਾ ਦੋਸ਼।
ਇਸ ਗੱਲ ਦੀ ਵੀ ਭਗਤ ਨੂੰ,
ਪੂਰੀ ਸੀਗੀ ਹੋਸ਼।

ਮੌਤੋਂ ਬਿਨਾਂ ਨਾ ਟੁੱਟਣਾ,
ਕਾਨੂੰਨਾਂ ਦਾ ਜਾਲ।
ਇਸ ਗੱਲ ਵਿੱਚ ਵੀ ਸ਼ੱਕ ਨਾ,
ਸੀਗਾ ਰੱਤਾ ਰਵਾਲ।

ਕਿਹੜਾ ਹੋਵ ਮੌਤ ਨੂੰ,
ਹੱਸਦਾ ਕਰੇ ਕਬੂਲ?
ਵਿੱਚ ਗੁਲਾਮੀ ਜੀਵਣਾ,
ਸਮਝੇ ਪਿਆਂ ਫ਼ਜ਼ੂਲ।

ਸਿਖਰ ਸਿਆਲ ਗੁਜ਼ਰ ਗਏ,
ਗੁਜ਼ਰ ਗਈ ਸੀ ਰਾਤ।
ਖੁੱਲ੍ਹੀ ਰੁੱਤ ਅਪ੍ਰੈਲ ਦੀ,
ਭਿੰਨੀ ਸੀ ਪ੍ਰਭਾਤ ।

ਪਹੁ ਫੁਟਾਲੇ ਦੇਸ਼ ਦੇ,
ਹੋ ਹੋ ਜਾਵਣ ਲਾਲ।
ਜਾਪੇ ਲੋਕ-ਉਭਾਰ ਨੂੰ,
ਕੁਦਰਤ ਦੇਂਦੀ ਤਾਲ।

ਸੰਨ ਉੱਨੀ ਸੌ ਉਨੱਤੀਆ,
ਦਿਨ ਸੀ ਅੱਠ ਅਪ੍ਰੈਲ।
ਰਿਪਬਲਿਕ ਫੌਜ ਨੇ,
ਘੱਲ ਦਿੱਤੇ ਦੋ ਛੈਲ।

ਵਿੱਚ ਅਸੈਂਬਲੀ ਪੇਸ਼ ਸੀ,
'ਪਬਲਿਕ ਸੇਫ਼ਟੀ ਬਿੱਲ’।
ਧੋਖੇਬਾਜ਼ ਕਾਨੂੰਨ ਸੀ,
ਹਾਕਮ ਸੀ ਤੰਗ ਦਿਲ।

ਮਿਥਿਆ ਉਹਨਾਂ ਠੋਕਣਾ,
ਧੋਖੇ ਦੇ ਸਿਰ ਕਿੱਲ।
‘ਵਿਠਲ ਭਾਈ’ ਪਰਧਾਨ ਸੀ,
ਕਰਨੀ ਗੱਲ ਬਰੀਕ।

ਉਹ ਰੂਲਿੰਗ ਸੀ ਦੇਵਣਾ
ਜਿਸ ਦੀ ਬੜੀ ਉਡੀਕ।
ਜਿਸ ਦਮ ਰੂਲਿੰਗ ਦੇਣ ਨੂੰ,
ਉੱਠੇ ਸਨ ਪਰਧਾਨ।

ਖਾਲੀ ਬੈਂਚਾਂ ਸਾਹਮਣੇ ਬੰਬ,
ਇੱਕ ਫਟਿਆ ਆਣ।
ਆਤਸ਼ਬਾਜੀ ਸਮਝਿਆ,
ਕਈਆਂ ਨੇ ਤੂਫ਼ਾਨ।

ਜਾਂ ਕੋਈ ਪ੍ਰਬੰਧ ਹੈ,
ਫੇਰਨ ਲਈ ਧਿਆਨ?
(ਪਰ)ਗੂੰਜੇ ਗੂੰਜਣ ਵਾਕਰਾਂ,
ਟੈਂਕਰ ਤੇ ਦਾਲਾਨ।

ਸੁਣ ਕੇ ਸਭੇ ਠਠੰਬਰੇ,
ਮੈਂਬਰ ਤੇ ਮਹਿਮਾਨ।
ਕੰਬਣ ਕਾਨੇ ਵਾਕਰਾਂ,
ਹੋ ਗਏ ਖੁਸ਼ਕ ਪ੍ਰਾਣ।

ਏਧਰ ਓਧਰ ਨੱਸ ਕੇ,
ਲੱਗੇ ਜਾਨ ਬਚਾਣ।
ਏਨੇ ’ਚ ਬੰਬ ਹੋਰ ਇੱਕ,
ਵੱਜਿਆ ਏਸੇ ਥਾਨ।

ਜਦ ਧੂੰ ਘਟਿਆ ਰਤਾ ਕੁ,
ਹੋਇਆ ਸਾਫ਼ ਦਲਾਨ।
ਦਿੱਸੇ ਸਾਹਵੀਂ ਗੈਲਰੀ ਵਿੱਚ
ਦੋ ਛੈਲ ਜਵਾਨ।

ਭੱਟ ਕੇਸ਼ਵਰ ਦੱਤ ਤੇ
ਭਗਤ ਸਿੰਘ ਬਲਵਾਨ।
ਸੁੱਟ ਕੇ ਕੁੱਝ ਕੁ ਇਸ਼ਤਿਹਾਰ,
ਗੋਲੀ ਲੱਗੇ ਚਲਾਨ।

ਬੰਬ ਸੁੱਟ, ਗੋਲੀ ਦਾਗ ਕੇ,
ਨਾ ਕਰਨਾ ਨੁਕਸਾਨ।
ਨਹੀਂ ਸਨ ਚਾਹੁੰਦੇ ਕਿਸੇ ਦੀ,
ਲੈ ਲੈਣਾ ਉਹ ਜਾਨ।

ਬੰਬ ਸੁੱਟਦੇ ਨਾ ਵੇਖਿਆ,
ਮੈਂਬਰ ਨਾ ਮਹਿਮਾਨ।
ਗੋਲੀ ਨਾਲ ਆਵਾਜ਼ ਦੇ,
ਲੱਗੇ ਆਪ ਜਗਾਨ।

ਨੱਸ ਗਏ ਗੁਰਗੇ ਰਾਜ ਦੇ,
ਖੜ੍ਹੇ ਰਹੇ ਸਨ ਜੁਆਨ।
ਬੰਬ ਚੱਲਣ 'ਤੇ ਛਾ ਗਈ,
ਮੈਂਬਰਾਂ 'ਤੇ ਮੁਰਦਾਨ।

ਆਏ ਸਨ ਪਰ ਸੂਰਮੇ,
ਹੋਵਣ ਨੂੰ ਕੁਰਬਾਨ।
ਜੇ ਚਾਹੁੰਦੇ ਉਹ ਖਿਸਕਣਾ,
ਕਰਦੇ ਉਹ ਸਮਿਆਨ।

ਦੋਵੇਂ ਸਾਥੀ ਵੇਖਦੇ,
ਵੇਖਣ ਤੇ ਮੁਸਕਾਨ।
ਦੋਵੇਂ ਚਿਹਰੇ ਚਮਕਦੇ,
ਝੱਲੀ ਜਾਏ ਨਾ ਸ਼ਾਨ।

ਪਹਿਲੀ ਵਾਰੀ ਹਿੰਦ ਵਿੱਚ,
ਲੱਗੇ ਨਾਹਰਾ ਲਾਣ:
"ਇਨਕਲਾਬ ਜਿੰਦਾ ਰਹੇ!
ਢਹਿ ਸਾਮਰਾਜ ਸ਼ਤਾਨ!"

ਇਹ ਨਾਹਰਾ ਅਪਣਾਇਆ,
ਕੌਮੀ ਲਹਿਰ ਮਹਾਨ।
ਇਸ ਨਾਹਰੇ ਸਤਿਕਾਰਿਆ,
ਸਾਰਾ ਹਿੰਦੁਸਤਾਨ।

-----ਪੇਸ਼ਕਸ਼:
*ਯਸ਼ ਪਾਲ, ਵਰਗ ਚੇਤਨਾ*

ਭਗਤ ਸਿੰਘ ਪੰਜਾਬ ਦਾ ਪਹਿਲਾ ਵਿਚਾਰਕ ਸੀ ਜਿਸਨੇ ਸਮਾਜ ਦੀ ਬਣਤਰ ਬਾਰੇ ਵਿਗਿਆਨਕ ਢੰਗ ਨਾਲ ਵਿਚਾਰ ਕੀਤਾ ਸੀ।ਪਹਿਲਾ ਬੁੱਧੀਮਾਨ ਸੀ ਜਿਸ ਨੇ ਦੁੱਖਾਂ ...
21/03/2023

ਭਗਤ ਸਿੰਘ ਪੰਜਾਬ ਦਾ ਪਹਿਲਾ ਵਿਚਾਰਕ ਸੀ ਜਿਸਨੇ ਸਮਾਜ ਦੀ ਬਣਤਰ ਬਾਰੇ ਵਿਗਿਆਨਕ ਢੰਗ ਨਾਲ ਵਿਚਾਰ ਕੀਤਾ ਸੀ।ਪਹਿਲਾ ਬੁੱਧੀਮਾਨ ਸੀ ਜਿਸ ਨੇ ਦੁੱਖਾਂ ਅਤੇ ਸਮੱਸਿਆਵਾਂ ਦੀ ਧੁਰ ਡੂੰਘਿਆਈ ਤੱਕ ਪਈਆਂ ਉਲਝਣਾਂ ਦੀ ਪਹਿਚਾਣ ਕੀਤੀ ਸੀ।ਉਹ ਪਹਿਲਾ ਦੇਸ਼ ਭਗਤ ਸੀ ਜਿਸ ਦੇ ਮਨ ਵਿੱਚ ਸਮਾਜ ਸੁਧਾਰ ਦਾ ਇੱਕ ਨਿਸ਼ਚਿਤ ਦ੍ਰਿਸ਼ਟੀਕੋਣ ਸੀ। ਉਹ ਪਹਿਲਾ ਪੰਜਾਬੀ ਮਹਾਂਪੁਰਸ਼ ਸੀ ਜਿਸਨੇ ਭਾਵਨਾਵਾਂ ਅਤੇ ਸੋਝੀ ਦੇ ਸੁਮੇਲ ਲਈ ਧੁੰਦਲੀਆਂ ਮਾਨਤਾਵਾਂ ਦਾ ਸਹਾਰਾ ਨਹੀਂ ਸੀ ਲਿਆ। ਉਹ ਪਹਿਲਾ ਪੰਜਾਬੀ ਸੀ ਜੋ ਦੇਸ਼-ਭਗਤੀ ਦੇ ਪ੍ਰਦਰਸ਼ਨਕਾਰੀ ਵਿਚਾਰਾਂ ਤੋਂ ਮੁਕਤ ਹੋ ਸਕਿਆ ਸੀ।ਉਹ ਪਹਿਲਾ ਪੰਜਾਬੀ ਸੀ ਜਿਸਨੇ ਗਾਂਧੀਵਾਦ ਦੇ ਥੋਥੇ ਅਤੇ ਖੋਖਲੇ ਮਾਨਵਵਾਦ ਅਤੇ ਆਦਰਸ਼ਵਾਦ ਨੂੰ ਵੰਗਾਰਿਆ ਸੀ - ਪਾਸ਼
ਪੰਜਾਬੀ ਦੀ ਜਵਾਨੀ ਨੂੰ ਉਸ ਦੇ ਆਖਰੀ ਦਿਨ ਮੋੜੇ ਹੋਏ ਪੰਨੇ ਤੋਂ ਅਗਾਂਹ ਤੁਰਨਾ ਚਾਹੀਦਾ ਹੈ।"

Address

Sangrur

Website

Alerts

Be the first to know and let us send you an email when Bharti kisan union ekta ugrahan block moonak eki Chatha Gobindpura posts news and promotions. Your email address will not be used for any other purpose, and you can unsubscribe at any time.

Share