Ghulal Toll Morcha

Ghulal Toll Morcha ਜ਼ਿਲ੍ਹਾ:-ਲੁਧਿਆਣਾ।
ਬਲਾਕ:-ਸਮਰਾਲਾ,ਸੁਧਾਰ,ਮਾਛੀਵਾੜਾ,ਦੋਰਾਹਾ,ਕੋਹਾੜਾ।

ਲੁਧਿਆਣਾ ਮੋਰਚਾ।
07/09/2023

ਲੁਧਿਆਣਾ ਮੋਰਚਾ।

04/09/2023

ਫਾਹੇ ਵਾਲੇ ਰੱਸੇ ਹੈ ਕਿਸਾਨ ਬਈ…….😢

ਸੁਖਵਿੰਦਰ ਸਿੰਘ ਲਈ ਇਨਸਾਫ!ਲੁਧਿਆਣਾ ਕਮਿਸ਼ਨਰ ਦਫ਼ਤਰ ਅੱਗੇ ਚੱਲ੍ਹ ਰਹੇ ਧਰਨੇ ਦਾ ਕੀ ਹੈ ਮਸਲਾ?ਪੀੜਤ ਪਰਿਵਾਰ ਦੀ ਜ਼ਮੀਨ ਪਿੰਡ ਜੈਨਪੁਰ ਜਿਲ੍ਹਾ ਲ...
01/09/2023

ਸੁਖਵਿੰਦਰ ਸਿੰਘ ਲਈ ਇਨਸਾਫ!

ਲੁਧਿਆਣਾ ਕਮਿਸ਼ਨਰ ਦਫ਼ਤਰ ਅੱਗੇ ਚੱਲ੍ਹ ਰਹੇ ਧਰਨੇ ਦਾ ਕੀ ਹੈ ਮਸਲਾ?

ਪੀੜਤ ਪਰਿਵਾਰ ਦੀ ਜ਼ਮੀਨ ਪਿੰਡ ਜੈਨਪੁਰ ਜਿਲ੍ਹਾ ਲੁਧਿਆਣਾ ਅਧੀਨ ਆਉੁਂਦੀ ਹੈ ਜੋਕਿ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਹੈ ਅਤੇ ਜ਼ਮੀਨ ਦੀ ਕੀਮਤ ਬਹੁਤ ਜਿਆਦਾ ਹੈ। 1 ਸਤੰਬਰ, 2003 ਨੂੰ ਪੀੜਤ ਪਰਿਵਾਰ ਜੈਨ ਗਰੁੱਪ ਨਾਲ 7 ਕਿੱਲੇ ਜ਼ਮੀਨ ਦਾ ਬਿਆਨਾ 38 ਲੱਖ ਪ੍ਰਤੀ ਕਿੱਲਾ ਦੀ ਕੀਮਤ ਦੇ ਹਿਸਾਬ ਨਾਲ ਕਰਦਾ ਹੈ ਜੋ ਕਿ 1 ਸਤੰਬਰ, 2004 ਤੱਕ ਮੰਨਣਯੋਗ ਸੀ। 1 ਸਤੰਬਰ, 2004 ਤੱਕ ਜੈਨ ਗਰੁੱਪ ਵੱਲ੍ਹੋਂ ਰਜਿਸਟਰੀ ਲਈ ਰਕਮ ਅਦਾ ਨਹੀਂ ਕੀਤੀ ਗਈ ਅਤੇ 1 ਸਤੰਬਰ, 2004 ਦੀ ਸਰਕਾਰੀ ਛੁੱਟੀ ਸੀ ਅਤੇ ਪੀੜਤ ਪਰਿਵਾਰ ਨੇ 31 ਅਗਸਤ ਨੂੰ ਤਹਿਸੀਲਦਾਰ ਕੋਲ ਰਜਿਸਟਰੀ ਲਈ ਹਾਜ਼ਰ ਹੋਏ ਪਰ ਦੂਜੀ ਧਿਰ ਗੈਰ-ਹਾਜ਼ਰ ਰਹੀ ਜੋ ਕਿ ਪਰਿਵਾਰ ਨੇ ਆਪਣੀ ਹਾਜ਼ਰੀ ਬਕਾਇਦਾ ਤਹਿਸੀਲਦਾਰ ਤੋ ਤਸਦੀਕ ਕਰਵਾ ਕੇ ਅਸਟਾਮ ‘ਤੇ ਬਿਆਨ ਦੇ ਕੇ ਲਗਵਾ ਲਈ। ਪੀੜਤ ਪਰਿਵਾਰ ਵੱਲ੍ਹੋਂ 2 ਸਤੰਬਰ ਨੂੰ ਦਬਾਰਾ ਫਿਰ ਹਾਜ਼ਰੀ ਲਗਵਾਈ ਗਈ ਅਤੇ ਦੂਜੀ ਧਿਰ ਗੈਰ-ਹਾਜ਼ਰ ਹੀ ਰਹੀ। ਜਿਸ ਦਰਮਿਆਨ ਜੈਨ ਗਰੁੱਪ ਦੇ ਮਨ ਅੰਦਰ ਬੇਇਮਾਨੀ ਆਈ ਅਤੇ ਉਹਨਾਂ ਨੇ ਬਿਆਨੇ ਵਿੱਚ ਛੇੜਛਾੜ ਕਰਕੇ 1 ਸਤੰਬਰ, 2004 ਨੂੰ 21 ਸਤੰਬਰ, 2004 ਕਰ ਦਿੱਤਾ ਅਤੇ 21 ਤਰੀਕ ਦੇ ਹਿਸਾਬ ਨਾਲ ਹਾਜ਼ਰੀ ਲਗਵਾ ਕੇ ਸਿਵਲ ਕੋਰਟ ਵਿੱਚ ਕੇਸ ਦਰਜ ਕਰਵਾ ਦਿੱਤਾ ਅਤੇ ਕੋਰਟ ਵਿੱਚ ਬਕਾਇਆ ਰਕਮ ਅਦਾ ਕਰਕੇ ਜੈਨ ਗਰੁੱਪ ਨੇ ਜਮੀਨ ਆਵਦੇ ਨਾਮ ਕਰਵਾ ਲਈ। ਕੋਰਟ ਕੇਸ ਹਾਰਨ ਦਾ ਕਾਰਨ ਇਹ ਬਣਿਆ ਕਿ ਪਹਿਲਾ ਤਾਂ ਪਰਿਵਾਰ ਨੂੰ ਜੈਨ ਗਰੁੱਪ ਨੇ ਭੇਲਸੇ ਵਿੱਚ ਰੱਖਿਆ ਅਤੇ ਬਿਆਨੇ ਦੀ ਕਾਪੀ ਤੱਕ ਨਹੀਂ ਲੈਣ ਦਿੱਤੀ ਅਤੇ ਬਾਅਦ ਵਿੱਚ ਪਰਿਵਾਰ ‘ਤੇ ਛੂਠੇ ਮੁਕੱਦਮੇ ਪਵਾਉਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਕਬਜ਼ਾ ਲੈਣ ਦਾ ਦੌਰ ਆਇਆ ਅਤੇ ਪਰਿਵਾਰ ਅਤੇ ਜੈਨ ਗਰੁੱਪ ਵੱਲ੍ਹੋਂ ਪਰਿਵਾਰ ਉੱਤੇ 5 ਝੂਠੇ ਮੁਕੱਦਮੇ ਚਲਾਏ ਗਏ। ਪਰ ਪਰਿਵਾਰ ਨੇ ਬਹੁਤ ਮੁਸ਼ਕਿਲ ਨਾਲ ਡੀਲਰ ਦੁਆਰਾ ਜੈਨ ਗਰੁੱਪ ਤੋਂ 2019 ਵਿੱਚ ਬਿਆਨੇ ਦੀ ਕਾਪੀ ਹਾਸਿਲ ਕੀਤੀ। ਪਰੰਤੂ ਉਸ ਵੇਲੇ ਤੱਕ ਤਾਂ ਪਰਿਵਾਰ ਸਾਰੇ ਮੁਕੱਦਮੇ ਹਾਰ ਚੁੱਕਿਆ ਸੀ। ਜਿਸ ਤੋਂ ਬਾਅਦ ਮਾਰਚ 2020 ਵਿੱਚ ਲਾਕਡਾਊਨ ਦਰਮਿਆਨ ਜੈਨ ਗਰੁੱਪ ਵੱਲ੍ਹੋਂ ਪੁਲਿਸ ਦਾ ਸਹਾਰਾ ਲੈ ਕੇ ਪਰਿਵਾਰ ਨੂੰ ਠਾਣੇ ਬੰਦ ਕਰਵਾ ਕੇ ਉਹਨਾਂ ਦੀ ਕਣਕ ਦੀ ਫਸਲ ਵਾਹ ਕੇ ਜ਼ਮੀਨ ਉੱਤੇ ਕਬਜ਼ਾ ਕੀਤਾ ਗਿਆ। ਇੱਥੇ ਦੱਸਣਯੋਗ ਹੈ ਕਿ ਪਰਿਵਾਰ ਵੱਲੋਂ ਕੋਰਟ ਵਿੱਚੋਂ ਕੋਈ ਵੀ ਪੈਸਾ ਨਹੀਂ ਚੁੱਕਿਆ ਗਿਆ ਅਤੇ ਪਰਿਵਾਰ ਦੀ ਮਾਲੀ ਹਾਲਤ ਇਸ ਹੱਦ ਤੱਕ ਕਮਜ਼ੋਰ ਹੋ ਚੁੱਕੀ ਹੈ ਕਿ ਬੱਚਿਆ ਦੇ ਸਕੂਲ ਦੀ ਫੀਸ ਤੱਕ ਨਹੀਂ ਭਰ ਹੋ ਰਹੀ। ਹੁਣ 2020 ਤੋਂ ਬਾਅਦ ਪਰਿਵਾਰ ਨੇ ਜੋ ਬਿਆਨੇ ਦੀ ਕਾਪੀ ਹਾਸਿਲ ਹੋਈ ਨੂੰ ਤਸਦੀਕਸ਼ੁਦਾ ਲੈਬੋਰੇਟਰੀ ਵਿੱਚੋਂ ਟੈਸਟ ਕਰਵਾਇਆ ਜੋ ਕਿ ਰਿਪੋਰਟ ਵਿੱਚ ਸਾਬਿਤ ਹੋ ਗਿਆ ਹੈ ਕਿ ਬਿਆਨੇ ਨਾਲ ਛੇੜ-ਛਾੜ ਹੋਈ ਹੈ। ਮ੍ਰਿਤਕ ਸੁਖਵਿੰਦਰ ਸਿੰਘ ਵੱਲੋਂ ਇਸ ਰਿਪੋਰਟ ਦੇ ਸਹਾਰੇ ਨਾਲ ਜੈਨ ਗਰੁੱਪ ‘ਤੇ ਧੋਖੇ ਦਾ ਮੁਕੱਦਮਾ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਗਿਆ।

31/08/2023

ਰਹਰਾਸਿ ਵੇਲੇ ਦਾ ਪਾਠ🙏🏻🙏🏻

ਵਾਹਿਗੁਰੂ ਚੜ੍ਹਦੀ ਕਲਾ ਅਤੇ ਹਰ ਮੈਦਾਨ ਫਤਿਹ ਬਖਸ਼ਣ।

Postpone
19/06/2023

Postpone

ਔਖੇ ਦਿਨਾਂ ਵਿੱਚ ਸਿੱਧੂਪੁਰ ਜੱਥੇਬੰਦੀ ਦਾ ਸਾਥ ਦੇਣ ਵਾਲੇ ਸਮੂਹ ਜੱਥੇਬੰਦੀ ਦੇ ਮੈਂਬਰਾਂ ਅਤੇ ਜੋ ਅਜੇ ਤੱਕ  ਜੱਥੇਬੰਦੀ ਨਾਲ ਨਹੀਂ ਜੁੜ ਸਕੇ, ਪਰ ...
17/06/2023

ਔਖੇ ਦਿਨਾਂ ਵਿੱਚ ਸਿੱਧੂਪੁਰ ਜੱਥੇਬੰਦੀ ਦਾ ਸਾਥ ਦੇਣ ਵਾਲੇ ਸਮੂਹ ਜੱਥੇਬੰਦੀ ਦੇ ਮੈਂਬਰਾਂ ਅਤੇ ਜੋ ਅਜੇ ਤੱਕ ਜੱਥੇਬੰਦੀ ਨਾਲ ਨਹੀਂ ਜੁੜ ਸਕੇ, ਪਰ ਦਿਲ ਤੋਂ ਸਹਿਯੋਗ ਕਰਦੇ ਹਨ, ਉਨ੍ਹਾਂ ਸਭ ਦਾ ਵੀ ਬਹੁਤ ਧੰਨਵਾਦ। ਨਾਲ ਹੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਰੁਝੇਵਿਆਂ ਕਰਕੇ ਪਹੁੰਚ ਨਹੀਂ ਸਕੇ, ਪਰ ਦਿਲ ਤੋਂ ਹਮਦਰਦੀ ਰੱਖਦੇ ਹਨ। ਜੇਲ੍ਹ ਵਿੱਚੋਂ ਆਏ 7 ਕਿਸਾਨਾਂ ਅਤੇ ਜੱਥੇਬੰਦੀ ਦੇ ਆਹੁਦੇਦਾਰਾਂ ਵੱਲ੍ਹੋਂ ਸਭ ਦਾ ਬਹੁਤ-ਬਹੁਤ ਧੰਨਵਾਦ।

Address

Samrala

Telephone

+919855393206

Website

Alerts

Be the first to know and let us send you an email when Ghulal Toll Morcha posts news and promotions. Your email address will not be used for any other purpose, and you can unsubscribe at any time.

Share