29/10/2025
ਗੁਰ ਫ਼ਤਿਹ ਜੀ ਸਾਰਿਆਂ ਨੂੰ
ਅਜ਼ਾਦ ਕਲੱਬ ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਲਵੀ ( ਅਜ਼ਾਦ ਧਾਲੀਵਾਲ ) ਜਹਾਜਾਂ ਵਾਲਿਆਂ ਦੇ ਪਰਿਵਾਰ ਚੋਂ
ਵੱਲੋਂ ਲਿਖੀ ਗਈ ਪਲੇਠੀ ਪੁਸਤਕ "ਲਿਖਤਾਂ" ਦੀ ਘੁੰਡ-ਚੁਕਾਈ ਪਿਛਲੇ ਦਿਨੀਂ USA ਦੇ ਸ਼ਹਿਰ ਸਿਆਟਲ ਵਿੱਚ ਕੀਤੀ
ਇਸ ਮੌਕੇ ਕਨੇਡਾ, ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਸਾਡੇ ਨਗਰ ਦੇ ਅਤੇ ਹੋਰ ਸੱਜਣਾਂ ਨੇ ਦਸਤਕ ਦਿੱਤੀ
ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਆਪਣੇ ਦੇ ਅਜਿਹੇ ਕਾਰਜ ਵਿੱਚ ਸਾਡੇ ਆਪਣੇ ਬਰਾਬਰ ਆਣ ਖੜ੍ਹਦੇ ਹਨ
ਜੁੱਗ ਜੁੱਗ ਜੀਉ ਪ੍ਰਦੇਸੀਉ , ਅਤੇ ਸਾਡੇ ਵੀਰ ਨੂੰ ਪਹਿਲੀ ਕਿਤਾਬ ਦੀਆਂ ਬਹੁਤ ਬਹੁਤ ਮੁਬਾਰਕਾਂ।
ਧੰਨਵਾਦ ਸਹਿਤ ਅਜਾਦ ਕਲੱਬ