29/07/2025
🪔 ਇੱਕ ਘੜੀ ਦੀ ਸੰਗਤ 🪔
ਪੁਰਾਣੇ ਸਮਿਆਂ ਦੀ ਗੱਲ ਹੈ। ਇੱਕ ਸ਼ਾਹੂਕਾਰ ਸੀ ਜੋ ਆਪਣੇ ਪੈਸੇ ਉੱਤੇ ਸੂਦ ਦਰ ਸੂਦ ਲਿਆ ਕਰਦਾ ਸੀ। ਉਹਦਾ ਦਿਲ ਪੈਸਿਆਂ ਦੀ ਹੌਲ-ਧੌਲ ਵਿੱਚ ਇੰਨਾ ਡੁੱਬਿਆ ਸੀ ਕਿ ਮਾੜਾ-ਚੰਗਾ ਭੁੱਲ ਗਿਆ ਸੀ। ਇੱਕ ਦਿਨ ਉਹ ਇੱਕ ਪਿੰਡ ਦੇ ਗਰੀਬ ਕਿਸਾਨ ਕੋਲ ਆਪਣੀ ਰਕਮ ਵਸੂਲ ਕਰਨ ਗਿਆ।
ਕਿਸਾਨ ਨੇ ਹੱਥ ਜੋੜੇ, ਬੇਨਤੀਆਂ ਕੀਤੀਆਂ ਕਿ ਥੋੜੀ ਰਹਿਤ ਕਰ ਦਿਓ, ਪਰ ਲਾਲਾ ਜੀ ਦਾ ਦਿਲ ਨਰਮ ਨਾ ਹੋਇਆ। ਉਹਨੇ ਕਿਸਾਨ ਦੇ ਢੱਗੇ, ਵੱਛੇ, ਅਤੇ ਮੋਹਰਾਂ ਭਰ ਕੇ ਰੱਖਿਆ ਅਨਾਜ – ਸਭ ਕੁਝ ਗਿਣ ਗਿਣ ਕੇ ਲੈ ਲਿਆ। ਕਿਸਾਨ ਨੇ ਨਿਰਾਸ ਹੋ ਕੇ ਸਿਰ ਚੁਕ ਕੇ ਅਕਾਸ਼ ਵੱਲ ਵੇਖਿਆ ਤੇ ਹੌਲੇ ਜਿਹੀ ਕਿਹਾ, "ਚੰਗਾ ਲਾਲਾ ਜੀ, ਹੁਣ ਆਪ ਹੀ ਆਪਣਾ ਬਿਸਤਰਾ ਚੁੱਕ ਕੇ ਲੈ ਜਾਓ।"
ਸ਼ਾਹੂਕਾਰ ਨੂੰ ਆਪਣਾ ਬਿਸਤਰਾ ਚੁੱਕਣ ਲਈ ਮਜ਼ਦੂਰ ਲੋੜ ਸੀ, ਪਰ ਕਿਸੇ ਨੇ ਵੀ ਉਸ ਦੀ ਮਦਦ ਨਾ ਕੀਤੀ। ਓਸ ਵੇਲੇ ਪਿੰਡ ਦੇ ਇੱਕ ਕੋਨੇ ਵਿੱਚ ਇਕ ਮਹਾਤਮਾ ਭਜਨ ਕਰਦੇ ਬੈਠੇ ਸਨ। ਉਹ ਸਾਰੀ ਗੱਲ ਸਮਝ ਗਏ।
ਉਹ ਸ਼ਾਂਤ ਚਿਹਰੇ ਵਾਲੇ, ਰੂਹਾਨੀ ਜੋਤ ਨਾਲ ਚਮਕਦੇ ਮਹਾਤਮਾ ਨੇ ਆਖਿਆ,
"ਮੈਂ ਤਿਹਾਡਾ ਬਿਸਤਰਾ ਚੁੱਕ ਲੈ ਜਾਂਦਾ ਹਾਂ, ਪਰ ਇਕ ਸ਼ਰਤ ਤੇ — ਜਾਂ ਤੂੰ ਰਾਹੀਂ ਮੈਨੂੰ ਪ੍ਰਭੂ ਦੀਆਂ ਗੱਲਾਂ ਸੁਣਾਏਂ, ਜਾਂ ਮੈਂ ਸੁਣਾਵਾਂ ਤੇ ਤੂੰ ਸੁਣੇਂ।"
ਸ਼ਾਹੂਕਾਰ ਨੇ ਸੋਚਿਆ — ਇਹ ਕੀ ਵੱਡੀ ਗੱਲ ਹੋਈ, ਐਵੇਂ ਗੱਲਾਂ ਕਰੀ ਜਾਂਦੇ ਹਾਂ। ਉਹ ਮਨ ਹੀ ਮਨ ਹੱਸਿਆ, "ਚੰਗਾ ਜੀ, ਤੁਸੀਂ ਕਰਦੇ ਜਾਓ, ਮੈਂ ਸੁਣਦਾ ਜਾਵਾਂਗਾ।"
ਮਹਾਤਮਾ ਨੇ ਪ੍ਰਭੂ ਦੀ ਮਹਿਮਾ, ਪਿਆਰ, ਭਜਨ ਅਤੇ ਵੈਰਾਗ ਦੀਆਂ ਗੱਲਾਂ ਕਰਦਿਆਂ, ਉਹਦਾ ਬਿਸਤਰਾ ਚੁੱਕਿਆ ਤੇ ਰਾਹ ਲਈ ਚਲ ਪਏ। ਇਹ ਰਸਮਈ ਸਫਰ, ਜੋ ਸਿਰਫ਼ ਇੱਕ ਘੰਟਾ ਸੀ, ਉਸ ਸ਼ਾਹੂਕਾਰ ਦੀ ਰੂਹ ਨੂੰ ਹਿਲਾ ਗਿਆ।
ਜਦ ਉਹਨਾਂ ਦਾ ਪਿੰਡ ਆ ਗਿਆ, ਤਾਂ ਮਹਾਤਮਾ ਨੇ ਰੁਕ ਕੇ ਆਖਿਆ,
"ਲਾਲਾ ਜੀ, ਮੈਂ ਹੁਣ ਜਾ ਰਿਹਾ ਹਾਂ, ਪਰ ਤੈਨੂੰ ਇਕ ਗੱਲ ਦੱਸ ਦੇਵਾ – ਅੱਜ ਤੋਂ ਅੱਠ ਦਿਨਾਂ ਬਾਅਦ ਤੇਰੀ ਮੌਤ ਆਉਣੀ ਹੈ। ਤੇਰੀ ਜ਼ਿੰਦਗੀ ਵਿੱਚ ਕੋਈ ਚੰਗਾ ਕਰਮ ਨਹੀਂ ਕੀਤਾ, ਇਹ ਇੱਕ ਘੰਟਾ ਸਤਿਸੰਗ ਹੀ ਤੇਰਾ ਇਕੱਲਾ ਨੇਕ ਕਰਮ ਹੈ। ਜਦ ਜਮਦੂਤ ਆਉਣ, ਉਹ ਪੁੱਛਣਗੇ ਕਿ ਇਸ ਦੇ ਫਲ ਪਹਿਲਾਂ ਲੈਣੇ ਹਨ ਜਾਂ ਪਿੱਛੋਂ — ਤੂੰ ਕਹਿ ਦੇਈਂ, ਪਹਿਲਾਂ। ਫਿਰ ਦੇਖੀ ਜਾਵੇਗੀ।"
ਅੱਠਵਾਂ ਦਿਨ ਆਇਆ। ਮੌਤ ਆਈ। ਜਮਦੂਤ ਆਏ ਤੇ ਉਸ ਸ਼ਾਹੂਕਾਰ ਨੂੰ ਲੈ ਗਏ।
ਧਰਮਰਾਜ ਦੇ ਦਰਬਾਰ ਵਿੱਚ ਪੇਸ਼ ਹੋਇਆ, ਚਿਤ੍ਰਗੁਪਤ ਨੇ ਕਰਮਾਂ ਦੀ ਗਿਣਤੀ ਦਿਖਾਈ — ਕਾਲੀ ਸੂਚੀ। ਸਿਰਫ਼ ਇੱਕ ਚਮਕਦਾਰ ਰੇਖ — "ਇੱਕ ਘੰਟਾ ਸਤਿਸੰਗ"।
ਧਰਮਰਾਜ ਨੇ ਪੁੱਛਿਆ,
"ਇਹ ਇਕੱਲਾ ਚੰਗਾ ਕਰਮ — ਇਸਦਾ ਫਲ ਪਹਿਲਾਂ ਲੈਣਾ ਹੈ ਜਾਂ ਪਿੱਛੋਂ?"
ਸ਼ਾਹੂਕਾਰ ਨੇ ਨਿਮਰਤਾ ਨਾਲ ਅਰਜ਼ ਕੀਤੀ,
"ਮੈਨੂੰ ਇਹ ਫਲ ਹੁਣੇ ਦੇਵੋ ਜੀ, ਅਤੇ ਕਿਰਪਾ ਕਰਕੇ ਮੈਨੂੰ ਓਸ ਮਹਾਤਮਾ ਦੇ ਦਰਸ਼ਨ ਕਰਾਓ।"
ਪੂਰਨ ਸੰਤ ਬ੍ਰਹਮ ਗਿਆਨੀ ਸਰੀਰਕ ਚੋਲੇ ਵਿੱਚ ਹੁੰਦੇ ਹੋਏ ਵੀ ਅੰਦਰੋਂ ਪਰਮਾਤਮਾ ਨਾਲ ਜੁੜੇ ਹੋਏ ਹੁੰਦੇ ਹਨ । ਉਹਨਾਂ ਦੀ ਸੁਰਤ ਸਮੁੱਚੇ ਬ੍ਰਹਮੰਡ ਤੱਕ ਪਹੁੰਚ ਕਰ ਸਕਦੀ ਹੈ ।
ਜਮਦੂਤ ਉਸ ਨੂੰ ਲੈ ਗਏ ਜਿਥੇ ਮਹਾਤਮਾ ਪ੍ਰਭੂ ਦਾ ਸਿਮਰਨ ਕਰ ਰਹੇ ਸਨ।
ਜਦ ਉਸੇ ਥਾਂ ਸ਼ਾਹੂਕਾਰ ਪੁੱਜਿਆ, ਮਹਾਤਮਾ ਨੇ ਅੱਖਾਂ ਖੋਲ੍ਹ ਕੇ ਆਖਿਆ,
"ਤੂੰ ਆ ਗਿਆ?"
ਉਸ ਨੇ ਅਰਦਾਸੀ ਅੰਦਾਜ਼ ਵਿੱਚ ਕਿਹਾ,
"ਜੀ, ਤੁਸੀਂ ਕਿਹਾ ਸੀ, ਤੇ ਆਪ ਦੀ ਬਖ਼ਸ਼ਿਸ ਨਾਲ ਆ ਗਿਆ ਹਾਂ। ਪਰ ਜਮਦੂਤ ਬਾਹਰ ਖੜ੍ਹੇ ਨੇ।"
ਮਹਾਤਮਾ ਨੇ ਮਿੱਠੀ ਹਾਸੀ ਨਾਲ ਕਿਹਾ,
"ਸਿਮਰਨ ਵਾਲੀ ਥਾਂ ਉਤੇ ਜਮਦੂਤ ਨਹੀਂ ਆ ਸਕਦੇ। ਏਥੇ ਮਾਲਕ ਦਾ ਨਾਮ ਵੱਜ ਰਿਹਾ ਹੈ। ਤੂੰ ਬੈਠਾ ਰਹਿ।"
ਜਮਦੂਤ ਵਾਰ ਵਾਰ ਬੁਲਾਉਣ ਲੱਗੇ, ਪਰ ਸ਼ਾਹੂਕਾਰ ਨਹੀਂ ਗਿਆ। ਸਾਧੂ ਨੇ ਕਿਹਾ,
"ਤੂੰ ਚੁੱਪ ਕਰ ਬੈਠਾ ਰਹਿ, ਹੁਣ ਤੈਨੂੰ ਕੋਈ ਛੁਹ ਨਹੀਂ ਸਕਦਾ।"
ਜਮਦੂਤ ਹਾਰ ਗਏ। ਧਰਮਰਾਜ ਕੋਲ ਵਾਪਸ ਜਾ ਕੇ ਆਖਣ ਲੱਗੇ,
" ਉਹ ਹੁਣ ਵਾਪਸ ਨਹੀਂ ਆਉਂਦਾ, ਨਾ ਅਸੀਂ ਅੰਦਰ ਜਾ ਸਕਦੇ ਹਾਂ।"
ਧਰਮਰਾਜ ਨੇ ਉਤਰ ਦਿੱਤਾ,
"ਓਥੇ ਨਾ ਤੁਸੀਂ ਜਾ ਸਕਦੇ ਹੋ, ਨਾ ਮੈਂ। ਓਸ ਥਾਂ ਰੱਬ ਦੀ ਹੈ। ਤੂੰ ਉਹਦਾ ਖਹਿੜਾ ਛੱਡ ਦੇ।"
💐ਇੱਕ ਘੰਟਾ ਜੋ ਸਤਸੰਗ ਵਿਚ ਲੰਘਦਾ ਹੈ, ਉਹ ਸਦੀਆਂ ਦੀ ਕਮੀ ਪੂਰੀ ਕਰ ਸਕਦਾ ਹੈ। ਪ੍ਰਭੂ ਦੇ ਨਾਮ ਦੀ ਥਾਂ ਐਸੀ ਹੁੰਦੀ ਹੈ ਜਿਥੇ ਨਾਂ ਮੌਤ ਆਉਂਦੀ ਹੈ, ਨਾਂ ਜਮਦੂਤ।
ਇਹ ਸਾਖੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਭਾਵੇਂ ਅਸੀਂ ਸਾਰੀ ਉਮਰ ਭਟਕਦੇ ਫਿਰਦੇ ਆਂ ਪਰ ਇਕ ਸੱਚਾ ਸਾਧੂ ਸੰਗ, ਇਕ ਘੜੀ ਨਾਮ, ਸਾਡਾ ਬਹੁਤ ਕੁਝ ਬਦਲ ਸਕਦਾ ਹੈ ।
ਧੰਨ ਹੈ ਸਤਸੰਗ। ਧੰਨ ਹੈ ਨਾਮ। 🌺
🪔 एक घंटे की संगति 🪔
प्राचीन काल की बात है। एक साहूकार था जो अपने पैसों पर ब्याज लेता था। पैसों की भागदौड़ में उसका मन इतना डूबा रहता था कि वह अच्छा-बुरा सब भूल जाता था। एक दिन वह एक गाँव में एक गरीब किसान के पास अपना पैसा वसूलने गया।
किसान ने हाथ जोड़कर उसे थोड़ा असहाय बनाने का अनुरोध किया, लेकिन लालाजी का दिल नरम नहीं हुआ। उन्होंने किसान की खाल, बछड़ों और सील किए गए सभी अनाज को गिना। किसान ने निराशा में सिर उठाकर आसमान की ओर देखा और धीरे से कहा, अच्छा लाला जी, अब अपना बिस्तर उठाओ और ले लो।
साहूकार को अपना बिस्तर उठाने के लिए एक मजदूर की जरूरत थी, लेकिन किसी ने उसकी मदद नहीं की। उस समय गाँव के एक कोने में एक महात्मा बैठे थे। वे सब कुछ समझ गए।
एक शांत चेहरे के साथ, आध्यात्मिक चमक के साथ, महात्मा ने कहा,
"मैं अपना बिस्तर उठा लेता हूँ, लेकिन एक शर्त पर-या तो तुम मुझे प्रभु के शब्द बताओ, या मैं तुम्हें बताता हूँ, और तुम सुनो।
साहूकार ने सोचा-क्या बड़ी बात हुई है, ऐसी बातें की जाती हैं। वह दिल से हँसा, "अच्छा, तुम जाओ, मैं सुनता रहूंगा।"
महात्मा ने भगवान की महिमा, प्रेम, भजन और वैराग की बात करते हुए अपना बिस्तर उठाया और रास्ते पर निकल पड़े। सिर्फ एक घंटे की इस धार्मिक यात्रा ने साहूकार की आत्मा को हिला दिया।
जब वे अपने गाँव आए तो महात्मा ने रुककर कहा,
"लाला जी, मैं अब जा रहा हूँ, लेकिन मैं आपको एक बात बताता हूँ-आप आज से आठ दिन बाद मरने वाले हैं। आपने अपने जीवन में कोई अच्छा काम नहीं किया है, यह एक घंटे का सतसंग ही आपका एकमात्र अच्छा काम है। जब जामदूत आएगा, तो वे पूछेंगे कि इसके फल पहले लेने हैं या बाद में-आप कहेंगे, पहले। फिर देखते हैं। "
आठवाँ दिन आ गया। मौत आ गई। जामदूत आया और उस साहूकार को ले गया।
धर्मराज के दरबार में उपस्थित होकर, चित्रगुप्त ने कर्मों की संख्या-काली सूची दिखाई। केवल एक उज्ज्वल रेखा-"एक घंटा सतसंग"।
"धरमराज ने पूछा।
"क्या यही एकमात्र अच्छा काम है-पहले उसका फल लेना या बाद में?
शाहुकार ने विनम्रतापूर्वक विनती की,
"मुझे अभी यह फल दो, और कृपया मुझे वह महात्मा दिखा दो।"
पूर्ण संत भौतिक शरीर में रहते हुए भी भीतर से भगवान के साथ जुड़े हुए हैं। उनकी आत्मा पूरे ब्रह्मांड तक पहुँच सकती है।
जामदूत उन्हें वहाँ ले गया जहाँ महात्मा भगवान का ध्यान कर रहे थे।
जब शाहुकार उसी स्थान पर पहुँचे, तो महात्मा ने अपनी आँखें खोलीं और कहा,
"क्या आप आए हैं?"
उन्होंने व्यंग्यात्मक रूप से कहाः
"हाँ, मैं तुम्हारे साथ आया हूँ। लेकिन जामदूत बाहर खड़ा है।
महात्मा ने मुस्कुराते हुए कहाः
"जामदूत ध्यान के स्थान पर नहीं आ सकते। यहाँ मालिक का नाम है। तुम बैठ जाओ।
जामदूत बार-बार फोन करने लगा, लेकिन शाहुकार नहीं गया। ऋषि ने कहाः
"अब कोई आपको छू नहीं सकता।"
यमदूत हार गए। धर्मराज के पास वापस जाकर कहने लगे,
"वह अब वापस नहीं आता, न हम अंदर जा सकते हैं।"
धर्मराज ने जवाब दिया,
"वहाँ न तुम जा सकते हो, न मैं। वह जगह भगवान की है। तू उसका पीछा छोड़ दे।"
💐एक घंटा जो सत्संग में बिताया जाता है, वह सदियों की कमी पूरी कर सकता है। प्रभु के नाम की वह जगह ऐसी होती है जहाँ न मृत्यु आती है, न यमदूत।
यह साखी हमें याद दिलाती है कि भले ही हम सारी उम्र भटकते फिरते रहें, पर एक सच्चे साधु का संग, एक घड़ी नाम, हमारा बहुत कुछ बदल सकता है।
धन है सत्संग। धन है नाम। 🌺