ਕਾਰਜ ਸਾਂਝਾ ਟਰੱਸਟ Karaj Sanjha Trust

  • Home
  • India
  • Rajpura
  • ਕਾਰਜ ਸਾਂਝਾ ਟਰੱਸਟ Karaj Sanjha Trust

ਕਾਰਜ ਸਾਂਝਾ ਟਰੱਸਟ Karaj Sanjha Trust An effort for welfare of government schools
ਸਰਕਾਰੀ ਸਕੂਲਾਂ ਦੇ ਕਲਿ?

04/11/2025
ਮਿਤੀ 01-10-2025 ਨੂੰ ਡਾਕਟਰ ਸਾਧੂ ਸਿੰਘ ਅਤੇ ਪਰਿਵਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਢਕਾਨਸੂ ਮਾਜਰਾ ਵਿਚ ਬਣਾਇਆ ਹੋਇਆ HVAC ਹਾਲ ਕਮਰਾ ...
02/10/2025

ਮਿਤੀ 01-10-2025 ਨੂੰ ਡਾਕਟਰ ਸਾਧੂ ਸਿੰਘ ਅਤੇ ਪਰਿਵਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਢਕਾਨਸੂ ਮਾਜਰਾ ਵਿਚ ਬਣਾਇਆ ਹੋਇਆ HVAC ਹਾਲ ਕਮਰਾ ਸਕੂਲ ਨੂੰ ਸਮਰਪਿਤ ਕੀਤਾ ਗਿਆ| ਵੈਸੇ ਤਾਂ ਅਸੀਂ ਹਰ ਵਕਤ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਬਤੀਤ ਕਰਦੇ ਹਾਂ ਪਰ ਸਮਾਜ ਵਿਚ ਰਹਿੰਦੇ ਹੋਏ ਕੁਝ ਰੀਤਾਂ ਕਰਨੀਆਂ ਵੀ ਹੁੰਦੀਆਂ ਹਨ| ਸੋ ਗੁਰੂ ਗਰੰਥ ਸਾਹਿਬ ਜੀ ਦੀ ਹਾਜਰੀ ਵਿਚ ਇਹ ਕਾਰਜ ਬੜੇ ਸੁਚੱਜੇ ਢੰਗ ਨਾਲ ਸੰਪੰਨ ਕੀਤਾ ਗਿਆ | ਆਏ ਹੋਏ ਮਹਿਮਾਨਾਂ ਲਈ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ | ਇਹ ਪ੍ਰੋਜੈਕਟ "ਕਾਰਜ ਸਾਂਝਾ ਟ੍ਰੱਸਟ ' ਵੱਲੋਂ ਸਰਕਾਰੀ ਸਕੂਲ ਵਿਚ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ |
ਧੰਨਵਾਦ
ਰਣਜੀਤ ਸਿੰਘ 9417075717
ਕਾਰਜ ਸਾਂਝਾ ਟ੍ਰੱਸਟ

Card by
03/01/2025

Card by

ਸ਼੍ਰੀਮਤੀ ਪ੍ਰਿਤਪਾਲ ਕੌਰ ਅਤੇ ਡਾ. ਸਾਧੂ ਸਿੰਘ ਜੀ ਵੱਲੋਂ ਉਨ੍ਹਾਂ ਦੇ ਸਵਰਗਵਾਸੀ ਪਿਤਾ ਸ. ਪ੍ਰਭੂ ਸਿੰਘ ਜੀ ਦੀ ਯਾਦ ਵਿੱਚ ਸਰਕਾਰੀ ਐਲੀਮੈਂਟਰੀ ਸਕ...
18/12/2024

ਸ਼੍ਰੀਮਤੀ ਪ੍ਰਿਤਪਾਲ ਕੌਰ ਅਤੇ ਡਾ. ਸਾਧੂ ਸਿੰਘ ਜੀ ਵੱਲੋਂ ਉਨ੍ਹਾਂ ਦੇ ਸਵਰਗਵਾਸੀ ਪਿਤਾ ਸ. ਪ੍ਰਭੂ ਸਿੰਘ ਜੀ ਦੀ ਯਾਦ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਢਕਾਨਸੂ ਮਾਜਰਾ ਵਿਖੇ ਉਸਾਰੇ ਜਾ ਰਹੇ ਹਾਲ ਕਮਰੇ ਦਾ ਕੰਮ ਪੂਰਾ ਤਕਰੀਬਨ ਪੂਰਾ ਹੋਣ ਵਾਲਾ ਹੈ|
ਸਾਰੀਆਂ ਦੀਵਾਰਾਂ ਦੀ water proofing ਹੋ ਗਈ ਹੈ | ਰੰਗ ਕਰਨ ਦਾ ਕੰਮ 4-5 ਦਿਨ ਤੱਕ ਸ਼ੁਰੂ ਕੀਤਾ ਜਾਵੇਗਾ|
ਇਹ ਕਮਰਾ ਪੂਰੀ ਤਰਾਂ ਸੰਪੂਰਣ ਕਰ ਕੇ ਸਕੂਲ ਨੂੰ ( ) ਸਮਰਪਤ ਕੀਤਾ ਜਾਵੇਗਾ |

ਨੋਟ :- ਪ੍ਰਾਇਮਰੀ ਸਕੂਲ ਦੀ ਦੀਵਾਰਾਂ ਨੂੰ ਨਵੇਂ-ਨਵੇਂ ਤਰੀਕਿਆਂ ਨਾਲ ਸਜਾਉਣ ਲਈ ਸੁਝਾਵਾਂ ਦਾ ਸਵਾਗਤ ਹੈ |

🙏🏻 #ਰਣਜੀਤ_ਸਿੰਘ_ਰਾਜਪੁਰਾ
ਕਾਰਜ ਸਾਂਝਾ ਟਰੱਸਟ Karaj Sanjha Trust
ArRanjit Singh DrRajneet Kaur
9417075717




https://maps.app.goo.gl/RExfJtcJyi76zYKD6?g_st=com.google.maps.preview.copy

ਸ਼੍ਰੀਮਤੀ ਪ੍ਰਿਤਪਾਲ ਕੌਰ ਅਤੇ ਡਾ. ਸਾਧੂ ਸਿੰਘ ਜੀ ਵੱਲੋਂ ਉਨ੍ਹਾਂ ਦੇ ਸਵਰਗਵਾਸੀ ਪਿਤਾ ਸ. ਪ੍ਰਭੂ ਸਿੰਘ ਜੀ ਦੀ ਯਾਦ ਵਿੱਚ ਸਰਕਾਰੀ ਐਲੀਮੈਂਟਰੀ ਸਕ...
23/10/2024

ਸ਼੍ਰੀਮਤੀ ਪ੍ਰਿਤਪਾਲ ਕੌਰ ਅਤੇ ਡਾ. ਸਾਧੂ ਸਿੰਘ ਜੀ ਵੱਲੋਂ ਉਨ੍ਹਾਂ ਦੇ ਸਵਰਗਵਾਸੀ ਪਿਤਾ ਸ. ਪ੍ਰਭੂ ਸਿੰਘ ਜੀ ਦੀ ਯਾਦ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਢਕਾਨਸੂ ਮਾਜਰਾ ਵਿਖੇ ਉਸਾਰੇ ਜਾ ਰਹੇ ਹਾਲ ਕਮਰੇ ਦੇ ਲੈਂਟਰ ਦਾ ਕੰਮ ਮਿਤੀ 21-10-2024 ਨੂੰ ਪੂਰਾ ਹੋਣ ਤੋਂ ਬਾਅਦ ਅੱਜ ਤਰਾਈ (water curing) ਦਾ ਕੰਮ ਸ਼ੁਰੂ ਹੋਇਆ |
🙏🏻 #ਰਣਜੀਤ_ਸਿੰਘ_ਰਾਜਪੁਰਾ
ArRanjit Singh DrRajneet Kaur
9417075717

'ਕਾਰਜ ਸਾਂਝਾ ਟਰੱਸਟ' ਵੱਲੋਂ ਸ਼੍ਰੀਮਤੀ ਪ੍ਰਿਤਪਾਲ ਕੌਰ ਅਤੇ ਡਾ. ਸਾਧੂ ਸਿੰਘ ਜੀ ਦੇ ਸਹਿਯੋਗ ਨਾਲ ਅਤੇ ਉਨ੍ਹਾਂ ਦੇ ਸਵਰਗਵਾਸੀ ਪਿਤਾ ਸ. ਪ੍ਰਭੂ ਸਿ...
01/10/2024

'ਕਾਰਜ ਸਾਂਝਾ ਟਰੱਸਟ' ਵੱਲੋਂ ਸ਼੍ਰੀਮਤੀ ਪ੍ਰਿਤਪਾਲ ਕੌਰ ਅਤੇ ਡਾ. ਸਾਧੂ ਸਿੰਘ ਜੀ ਦੇ ਸਹਿਯੋਗ ਨਾਲ ਅਤੇ ਉਨ੍ਹਾਂ ਦੇ ਸਵਰਗਵਾਸੀ ਪਿਤਾ ਸ. ਪ੍ਰਭੂ ਸਿੰਘ ਜੀ ਦੀ ਯਾਦ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਢਕਾਨਸੂ ਮਾਜਰਾ ਵਿਖੇ ਮਿਤੀ 01-10-2024 ਨੂੰ ਬੱਚਿਆਂ ਲਈ ਇੱਕ ਹਾਲ ਕਮਰੇ ਦੀ ਉਸਾਰੀ ਦੀ ਸੁਰੂਆਤ ਕੀਤੀ ਗਈ। ਭਾਈ ਲਖਵਿੰਦਰ ਸਿੰਘ ਜੀ ਨੇ ਸੁਰੂਆਤੀ ਅਰਦਾਸ ਕੀਤੀ ਅਤੇ ਛੋਟੇ-ਛੋਟੇ ਬੱਚਿਆਂ ਨੇ ਇੱਸ ਸੁਰੂਆਤ ਵਿੱਚ ਹਿੱਸਾ ਪਾਇਆ ਅਤੇ ਬੱਚਿਆਂ ਨੂੰ ਇਸ ਮੋਕੇ ਲੱਡੂ ਵੀ ਵੰਡੇ ਗਏ ।
🙏🏻 #ਰਣਜੀਤ_ਸਿੰਘ_ਰਾਜਪੁਰਾ
ArRanjit Singh DrRajneet Kaur
9417075717

'ਕਾਰਜ ਸਾਂਝਾ ਟਰੱਸਟ' ਵੱਲੋਂ ਯੂ. ਐਸ. ਏ. ਤੋਂ ਸਹਿਯੋਗੀ ਮਿੱਤਰਾਂ (ਨਾਮ ਗੁਪਤ ਰੱਖਣ ਦੀ ਬੇਨਤੀ ) ਦੀ ਦਸਵੰਧ ਸੇਵਾ ਨਾਲ ਸਰਕਾਰੀ ਐਲੀਮੈਂਟਰੀ ਸਕੂ...
29/03/2024

'ਕਾਰਜ ਸਾਂਝਾ ਟਰੱਸਟ' ਵੱਲੋਂ ਯੂ. ਐਸ. ਏ. ਤੋਂ ਸਹਿਯੋਗੀ ਮਿੱਤਰਾਂ (ਨਾਮ ਗੁਪਤ ਰੱਖਣ ਦੀ ਬੇਨਤੀ ) ਦੀ ਦਸਵੰਧ ਸੇਵਾ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਢਕਾਨਸੂ ਮਾਜਰਾ ਵਿਖੇ ਸਕੂਲ ਦੇ ਸਲਾਨਾ ਨਤੀਜਾ ਸਮਾਰੋਹ ਮਿਤੀ 28-03-2024 ਦੇ ਵਿਚ ਬੱਚਿਆਂ ਦੀ ਹੌਸਲਾ ਅਫਜਾਈ ਲਈ ਸਾਰੇ ਬੱਚਿਆਂ ਨੂੰ 'ਆਰਟ ਕਿੱਟ' ਦਿਤੀਆਂ ਗਈਆਂ|
✨ ਦੋ ਬੱਚੀਆਂ ( ਦੋਨੋ ਭੈਣਾਂ ਜਿਨ੍ਹਾਂ ਦੀ ਮਾਂ ਨਹੀਂ ਹੈ ਤੇ ਘਰ ਦਾ ਸਾਰਾ ਕੰਮ ਰੋਟੀ ਵਗੈਰਾ ਬਣਾ ਕੇ 3 ਕਿਲੋਮੀਟਰ ਦੂਰ ਸਕੂਲ ਪੈਦਲ ਆਉਂਦੀਆਂ ਨੇ ਤੇ ਕਦੇ ਕਦੇ ਸਕੂਲ ਆਉਣ ਨੂੰ ਲੇਟ ਹੋ ਜਾਂਦੀਆਂ ਸਨ) ਨੂੰ ਸਾਇਕਲ ਵੀ ਦਿਤਾ ਗਿਆ, ਤਾਂ ਕੇ ਇਨ੍ਹਾਂ ਬੱਚਿਆਂ ਦੀ ਪੜ੍ਹਾਈ ਨਿਰੰਤਰ ਜਾਰੀ ਰਹੇ ਅਤੇ ਇੰਨ੍ਹਾਂ ਦਾ ਜੀਵਨ ਕੁਝ ਸੁਖਾਲਾ ਹੋ ਸਕੇ |
ਸਾਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਪਾਸ ਹੋਣ ਦੀ ਖੁਸ਼ੀ ਵਿਚ ਚਾਹ ਪਾਰਟੀ ਵੀ ਦਿਤੀ ਗਈ |
ਇਸ ਸਾਰੇ ਕਾਰਜ ਨੂੰ ਸਹਿਯੋਗੀ ਮਿੱਤਰਾਂ ਦੀ ਸਹਾਇਤਾ ਨਾਲ ਪੂਰਾ ਦੀ ਖੁਸ਼ੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ

🙏🏻 #ਰਣਜੀਤ_ਸਿੰਘ_ਰਾਜਪੁਰਾ
9417075717

ਰਾਜਪੁਰਾ ਦੇ ਨੇੜੇ ਇਕ ਪਿੰਡ ਵਿਚ ਬਹੁਤ ਹੀ ਬਹਿਤਰੀਨ ਸਰਕਾਰੀ ਹਾਈ ਸਕੂਲ ਵਿਚ ਜਨਰੇਟਰ (15kva) ਦੀ ਜਰੂਰਤ ਹੈ| ਜੇਕਰ ਕੋਈ ਸੱਜਣ ਮਿੱਤਰ ਇਸ ਨੇਕ ਕ...
24/02/2024

ਰਾਜਪੁਰਾ ਦੇ ਨੇੜੇ ਇਕ ਪਿੰਡ ਵਿਚ ਬਹੁਤ ਹੀ ਬਹਿਤਰੀਨ ਸਰਕਾਰੀ ਹਾਈ ਸਕੂਲ ਵਿਚ ਜਨਰੇਟਰ (15kva) ਦੀ ਜਰੂਰਤ ਹੈ| ਜੇਕਰ ਕੋਈ ਸੱਜਣ ਮਿੱਤਰ ਇਸ ਨੇਕ ਕਾਰਜ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਕਿਰਪਾ ਕਰਕੇ ਮੇਰੇ ਨਾਲ 9417075717 (WhatsApp & Call) ਤੇ ਰਾਬਤਾ ਬਣਾਓ ਜੀ| ਆਪ ਜੀ ਦੀ ਬੜੀ ਮੇਹਰਬਾਨੀ ਹੋਵੇਗੀ
(ਫੋਟੋ ਸਿਰਫ ਦਿਖਾਣ ਲਈ, ਜਨਰੇਟਰ ਕਿਸੇ ਵੀ ਕੰਪਨੀ ਦਾ ਹੋ ਸਕਦਾ )
🙏🏻
#ਰਣਜੀਤ_ਸਿੰਘ_ਰਾਜਪੁਰਾ

Address

Rajpura
140401

Telephone

+919417075717

Website

Alerts

Be the first to know and let us send you an email when ਕਾਰਜ ਸਾਂਝਾ ਟਰੱਸਟ Karaj Sanjha Trust posts news and promotions. Your email address will not be used for any other purpose, and you can unsubscribe at any time.

Share