12/08/2024
ਗਜ਼ਟਿਡ ਐਂਡ ਨਾਨ-ਗਜ਼ਟਿਡ ਐੱਸ ਸੀ/ਬੀ ਸੀ ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਵਲੋਂ ਸਰਕਾਰੀ ਹਾਈ ਸਕੂਲ ਪਿੰਡ ਕੋਟ ਰਾਂਝਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੁਮਾਰੀ ਸਿਮਰਨਜੋਤ ਕੌਰ ਭਾਰਤੀ ਦੀਆਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਕਰਨ ਵਾਲੀਆਂ ਉੱਚ ਸ਼ਖ਼ਸੀਅਤਾਂ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਸ਼੍ਰੀ ਅਮਰਜੀਤ ਸਿੰਘ ਖਟਕੜ, ਰਿਟਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਦਿਨੇਸ਼ ਕੁਮਾਰ ਕਰੀਹਾ, ਪ੍ਰਿੰਸੀਪਲ ਸ਼੍ਰੀ ਲਖਵੀਰ ਸਿੰਘ ਉਸਮਾਨਪੁਰੀ, ਸ਼੍ਰੀ ਨਿਰਮਲ ਸਿੰਘ ਮਾਹੀ, ਸ਼੍ਰੀ ਬਲਵੀਰ ਰਾਹੀਂ, ਸ਼੍ਰੀ ਜਸਵਿੰਦਰ ਸਿੰਘ, ਸ਼੍ਰੀ ਮਨਜੀਤ ਸਿੰਘ, ਸ਼੍ਰੀ ਭੁਪਿੰਦਰ ਪਾਲ, ਸ਼੍ਰੀ ਬਲਕਾਰ ਚੰਦ, ਸ਼੍ਰੀ ਸੰਦੀਪ, ਸ਼੍ਰੀ ਵਿਨਾਇਕ ਲਖਨਪਾਲ, ਸ਼੍ਰੀ ਗੁਰਦੀਪ ਕੁਮਾਰ, ਸ਼੍ਰੀ ਸਤਨਾਮ ਸਿੰਘ, ਸ਼੍ਰੀ ਸਤਨਾਮ ਰਾਮ, ਸ਼੍ਰੀ ਰਾਮ ਲਾਲ, ਰਿਟਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਛੋਟੂ ਰਾਮ, ਰਿਟਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਅਸ਼ੋਕ ਕੁਮਾਰ, ਸ਼੍ਰੀ ਮਨੋਜ ਕੁਮਾਰ, ਸ਼੍ਰੀ ਨਰਿੰਦਰ ਕੁਮਾਰ, ਸ਼੍ਰੀ ਗੁਰਪ੍ਰੀਤ ਸਿੰਘ ਮਾਨ, ਸ਼੍ਰੀ ਰਾਜ ਕੁਮਾਰ, ਸ਼੍ਰੀ ਅਰਜਨ ਦੇਵ ਅਤੇ ਹੋਰ ਮੁਲਾਜ਼ਮ ਸ਼ਾਮਲ ਸਨ।
ਫੈਡਰੇਸ਼ਨ ਆਗੂਆਂ ਨੇ ਦੱਸਿਆ ਕੁਮਾਰੀ ਸਿਮਰਨਜੋਤ ਕੌਰ ਭਾਰਤੀ ਵਲੋਂ ਸ਼੍ਰੀ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਅਧੀਨ ਦੋਆਬਾ ਗਰੁੱਪ ਆਫ ਕਾਲਜ਼ਿਸ ਛੋਕਰਾਂ (ਰਾਹੋਂ) ਦੇ ਐੱਮ.ਬੀ.ਏ. ਫਾਈਨਲ ਵਿੱਚੋਂ 80 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ ਹੈ। ਸਿਮਰਨਜੋਤ ਕੌਰ ਇਸੇ ਤਰਾਂ ਹਰ ਸੈਮੇਸਟਰ ਵਿੱਚ ਵਧੀਆ ਪ੍ਰਦਰਸ਼ਨ ਕਰਦੀ ਆ ਰਹੀ ਹੈ। ਉਨ੍ਹਾਂ ਕਾਲਜ ਦੇ ਪ੍ਰਿੰਸੀਪਲ ਡਾ.ਖੁਸ਼ਨੀਤ ਕੌਰ ਬਾਠ ਅਤੇ
ਡਾਇਰੈਕਟਰ ਸਾਹਿਬਾਨ ਡਾ. ਰਾਜੇਸ਼ਵਰ ਸਿੰਘ ਨੂੰ ਵੀ ਵਧਾਈ ਦਿੱਤੀ।
ਫੈਡਰੇਸ਼ਨ ਆਗੂਆਂ ਨੇ ਇਹ ਵੀ ਦੱਸਿਆ ਕਿ ਨੈਸ਼ਨਲ ਲੇਬਰ ਆਰਗਨਾਈਜੇਸ਼ਨ (ਐੱਨ ਐੱਲ ਓ) ਦੀਆਂ ਮਜ਼ਦੂਰ ਹਿੱਤੂ ਸਰਗਰਮੀਆਂ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਸਿਮਰਨਜੋਤ ਕੌਰ ਦਾ ਵਡਮੁੱਲਾ ਯੋਗਦਾਨ ਹੈ।