25/11/2025
ਪਿੰਡ ਕਿਰਤੋਵਾਲ ਵਿੱਚ ਬਲਾਕ ਪੱਧਰ ਖੇਡ ਟੂਰਨਾਮੈਂਟ ਕਰਵਾਇਆ
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਕਿਰਤੋਵਾਲ ਵੱਲੋਂ ਮਾਈ ਭਾਰਤ ਤਰਨ ਤਾਰਨ ਦੇ ਸਹਿਯੋਗ ਨਾਲ ਜਿਲਾਂ ਯੂਥ ਅਫ਼ਸਰ ਤਰਨ ਤਾਰਨ ਮੈਡਮ ਜਸਲੀਨ ਕੌਰ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਿਰਤੋਵਾਲ ਵਿੱਖੇ ਬਲਾਕ ਪੱਧਰ ਖੇਡ ਟੂਰਨਾਮੈਂਟ ਕਰਵਾਇਆ ਗਿਆ । ਇਸ ਖੇਡ ਟੂਰਨਾਮੈਂਟ ਵਿੱਚ ਸਰਕਾਰੀ ਐਲੀਮੈਟਰੀ ਅਤੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਕਿਰਤੋਵਾਲ ਦੇ ਨਾਲ ਨਾਲ ਹੋਰ ਵੱਖ ਵੱਖ ਪਿੰਡਾਂ ਦੇ ਸਕੂਲ਼ਾਂ ਤੋ ਆਏ ਤਕਰੀਬਨ 250 ਬੱਚਿਆਂ ਨੇ ਭਾਗ ਲਿਆ । ਖੇਡਾਂ ਵਿੱਚ ਭਾਗ ਲੈਣ ਵਾਲੇ ਅਤੇ ਅਵੱਲ ਆਉਣ ਵਾਲੇ ਬੱਚਿਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੋਕੇ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਨੇ ਦੱਸਿਆ ਕਿ ਖੇਡਾਂ ਸਾਡੇ ਜੀਵਨ ਦਾ ਇੱਕ ਅਹਿਮ ਅੰਗ ਹੈ ਜਿਸ ਨਾਲ ਅਸੀਂ ਆਪਣੇ ਬੱਚਿਆਂ ਅਤੇ ਨੋਜਵਾਨ ਪੀੜੀ ਨੂੰ ਇੱਕ ਚੰਗੀ ਸੇਧ ਦੇ ਸਕਦੇ ਹਾਂ ।
ਇਸ ਮੋਕੇ ਦੇ ਸਰਕਾਰੀ ਐਲੀਮੈਟਰੀ ਸਕੂਲ ਕਿਰਤੋਵਾਲ ਦੇ ਮੱਖ ਅਧਿਆਪਕ ਅਮਰਜੀਤ ਸਿੰਘ , ਮਾਸਟਰ ਸ਼ੁਭਮ ਮੇਹਤਾ, ਮਾਸਟਰ ਅੰਗਰੇਜ ਸਿੰਘ
ਸਰਕਾਰੀ ਐਲੀਮੈਟਰੀ ਸਕੂਲ ਕਿਰਤੋਵਾਲ ਖੁਰਦ ਦੇ ਮੁੱਖ ਅਧਿਆਪਕ ਗੁਰਦੇਵ ਸਿੰਘ , ਮਾਸਟਰ ਰੇਸ਼ਮ ਸਿੰਘ , ਮਾਸਟਰ ਅਵਤਾਰ ਸਿੰਘ ਅਤੇ ਕਲੱਬ ਦੇ ਮੈਂਬਰ ਹਰਪ੍ਰੀਤ ਸਿੰਘ ਸ਼ਾਹ, ਸੰਜੂ ਬਾਵਾ , ਬਲਜੀਤ ਸਿੰਘ , ਸੋਮੀ ਸ਼ਾਹ , ਮੰਨੂੰ ਫੌਜੀ , ਬਿੱਲਾ ਫੌਜੀ , ਅਮਰਜੀਤ ਸਿੰਘ , ਅਰਸ਼ ਬਾਵਾ , ਮੰਨਾ ਸਿੰਘ ,ਸੂਬੇਦਾਰ ਚਰਨਜੀਤ ਸਿੰਘ, ਨਵਜੀਤ ਸਿੰਘ ,ਗੁਰਜਿੰਦਰ ਸਿੰਘ , ਭਗਵਾਨ ਸਿੰਘ , ਮਹਿਕ , ਹਰਤਾਜ , ਗੁਰਸਾਹਿਬ ਅਤੇ ਸੂਬੇਦਾਰ ਹਰਪ੍ਰੀਤ ਸਿੰਘ ਹਾਜ਼ਰ ਸਨ ।