HASS stands for `Health Awareness and Suvdha Society `. HASS is incorporated in the year 2010 and has been working since then at grassroots level.
Address
#1507/1, Sanjeevani Street, Arya Samaj, B-Tank
Patiala
147001
Telephone
Website
Alerts
Be the first to know and let us send you an email when HASS (ਹੱਸ ) posts news and promotions. Your email address will not be used for any other purpose, and you can unsubscribe at any time.
Category
Our Story
ਪਿਆਰੇ ਦੋਸਤੋ, “ਹੱਸ” ਹੈਲਥ ਅਵੈਅਰਨੈਸ ਐਂਡ ਸੁਵਿਧਾ ਸੋਸਾਇਟੀ ਦੇ ਫੇਸਬੁੱਕ ਪੇਜ ਤੇ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਦੋਸਤੋ, ਸਾਨੂੰ ਇਹ ਦੱਸਦਿਆ ਹੋਇਆ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਪਿਛਲੇ 8 ਸਾਲਾਂ ਵਿੱਚ ਸਮਾਜ ਵਿਚਲੇ ਕੁੱਝ ਵਰਗਾਂ ਦੇ ਲੋਕਾਂ ਦੇ ਚਹਿਰਿਆਂ ਤੇ ਮੁਸਕਾਨ ਵੰਡਣ ਵਿੱਚ ਕਾਮਯਾਬ ਹੋਏ ਹਾਂ। ਮੁਸਕਾਨ ਵੰਡਣ ਤੋਂ ਸਾਡਾ ਭਾਵ ਸਿੱਖਿਆ, ਸਿਹਤ ਜਾਗਰੂਕਤਾ, ਸੁਵਿਧਾ, ਭਰੋਸਾ ਅਤੇ ਵਿਸ਼ਵਾਸ਼ ਦੇ ਪਹਿਲੂਆਂ ਤੇ ਖਰੇ ਉਤਰਣਾ ਹੈ। ਪਿਛਲੇ ਸਮੇਂ ਦੌਰਾਨ ‘ਹੱਸ’ ਵੱਲੋਂ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਅਤੇ ਝੁਗੀਆਂ ਝੋਪੜੀਆਂ ਵਿੱਚ ਜਾ ਕੇ ਲੋਕਾਂ ਨੂੰ ਸਿਹਤ ਜਾਗਰੂਕਤਾ, ਬਿਮਾਰੀਆਂ ਸਬੰਧੀ, ਵਾਤਾਵਰਣ ਦੀ ਸੰਭਾਲ ਸਬੰਧੀ, ਟਰੈਫਿਕ ਨਿਯਮਾਂ ਸਬੰਧੀ, ਔਰਤਾਂ ਦੇ ਅਧਿਕਾਰਾਂ ਸਬੰਧੀ, ਬਾਲ ਮਜਦੂਰੀ ਸਬੰਧੀ, ਖੂਨ ਦਾਨ ਅਤੇ ਨੇਤਰ ਦਾਨ ਸਬੰਧੀ ਜਾਗਰੂਕ ਕੀਤਾ ਗਿਆ। ਇਹ ਸਭ ਹੋ ਪਾਇਆ ਹੈ ਕਿਉਂਕਿ ‘ਹੱਸ’ ਦੀ ਪੂਰੀ ਟੀਮ ਨੇ ਆਪਣਾ, ਤਨ,ਮਨ ਅਤੇ ਧਨ ਲਗਾ ਕੇ ਇਹ ਪ੍ਰਣ ਕੀਤਾ ਸੀ ਕਿ ਅਸੀਂ ਜਰੂਰ ਬਦਲਾਗੇ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਜੋ ਜਿੰਦਗੀ ਤੋਂ ਤੰਗ ਆ ਕੇ ਹਾਰ ਕੇ ਬੈਠ ਚੁੱਕੇ ਹਨ। ਅਸੀਂ ਜਰੂਰ ਪੜਾਵਾਂਗੇ, ਉਨ੍ਹਾਂ ਬੱਚਿਆਂ ਨੂੰ ਜੋ ਗਰੀਬੀ ਅਤੇ ਮਜਦੂਰੀ ਥੱਲੇ ਦੱਬੇ ਹੋਣ ਕਰਕੇ, ਸਿੱਖਿਆ ਤੋਂ ਵਾਂਝੇ ਨੇ। ਅਸੀਂ ਹੱਕ ਵਿੱਚ ਖੜਾਗੇ ਉਨ੍ਹਾਂ ਕੁੜੀਆਂ ਦੇ, ਜਿਨ੍ਹਾਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਅਸੀਂ ਬਦਲਾਂਗੇ, ਸਮਾਜ ਦੀਆਂ ਬੁਰਾਈਆਂ ਨੂੰ ਅਤੇ ਉਸ ਰੁੜੀਵਾਦੀ ਸੋਚ ਨੂੰ ਜਿਸ ਕਰਕੇ ਔਰਤਾ ਨਾਲ ਵਿਤਕਰਾ, ਬਜੁਰਗਾਂ ਨਾਲ ਦੁਰਵਿਵਹਾਰ ਵਾਤਾਵਰਣ ਨਾਲ ਖਿਲਵਾੜ, ਅਤੇ ਗਰੀਬ ਉੱਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਅਸੀਂ ਜਾਗਰੂਕ ਕਰਾਗੇ ਸਮਾਜ ਦੇ ਹਰੇਕ ਵਰਗ ਨੂੰ ਕਿ ਉਹ ਆਪਣੇ ਅਧਿਕਾਰਾਂ ਨੂੰ ਪਹਿਚਾਨਣ ਅਤੇ ਸਮਾਜ ਦੀ ਭਲਾਈ ਵਿੱਚ ਬਣਦਾ ਸਹਿਯੋਗ ਪਾਉਣ। ਸੋ ਆਖਿਰ ਵਿੱਚ ਅਸੀਂ ਧੰਨਵਾਦੀ ਹਾਂ। ਉਨ੍ਹਾਂ ਸਮੂਹ ਦੋਸਤਾਂ ਦੇ ਜਿਨ੍ਹਾਂ ਨੇ ‘ਹੱਸ’ ਦੇ ਇਸ ਮੁਸਕਾਨ ਵੰਡਣ ਦੇ ਉਦੇਸ਼ ਨੇ ਸਫਲ ਬਣਾਉਣ ਵਿੱਚ ਆਪਣਾ ਸਾਥ ਦਿੱਤਾ ਅਤੇ ਯੋਗਦਾਨ ਪਾਇਆ। ‘ਹੱਸ’ ਦੀ ਸਮੂਹ ਟੀਮ ਵਲੋਂ ਆਪ ਜੀ ਨੂੰ ਬੇਨਤੀ ਹੈ ਕਿ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਸਮਾਜ ਨੂੰ ਹੋਰ ਬੇਹਤਰ ਬਣਾਉਣ ਲਈ ਆਪਣਾ ਯੋਗਦਾਨ ਪਾਉਣਾ ਚਾਹੰੁਦੇ ਹੋ ਤਾਂ ਟੀਮ ‘ਹੱਸ’ ਦਾ ਹਿੱਸਾ ਜਰੂਰ ਬਣੋ ਜੀ। ਧੰਨਵਾਦ, ਟੀਮ ‘ਹੱਸ’ HASS is a non-political, non-sectarian, non-governmental organization registered under the Societies Registration Act XXI 1860 based at State Punjab primarily engaged in health, Road Safety, education, environment, youth affairs, child labor, women empowerment and community empowerment. HASS stands for `Health Awareness and Suvdha Society `. The word `Hass` has been taken from our Punjabi language and primarily means ` To be happy or to promote happiness`. HASS is incorporated in the year 2010 and has been working since then at grassroots level. The Organization is headed by the professionals in the field of Social work and has engaged competent human capital base. Besides organization has started different Projects which are operational and maintained by its own. Organization undertakes need based project interventions. In overall developmental process the organization believes in playing the role of facilitator than to lead.