01/06/2025
ਪਿੰਡ ਵਾਸੀਆਂ ਦੀ ਸਹੂਲਤ, ਸੁਰੱਖਿਆ ਅਤੇ ਕਿਸੇ ਅਣਹੋਣੀ ਘਟਨਾ ਜਾਂ ਵਾਰਦਾਤ ਦੀ ਜਾਂਚ-ਪੜਤਾਲ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਸਹਾਇਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਸੋਸਾਇਟੀ ਵਲੋਂ ਪਾਇਲਟ ਪ੍ਰੋਜੈਕਟ ਦੇ ਅਧੀਨ ਪਿੰਡ ਦੇ ਮੁੱਖ ਮੋੜਾਂ ਉੱਪਰ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਪ੍ਰੋਜੈਕਟ ਅਗਲੇ ਪੜ੍ਹਾਅ ਵਿੱਚ ਦਾਖਲ ਹੋ ਚੁੱਕਾ ਹੈ ।
ਇਹਨਾਂ ਕੈਮਰਿਆਂ ਨਾਲ ਪਿੰਡ ਵਿੱਚ ਦਾਖ਼ਲ ਹੋਣ ਅਤੇ ਬਾਹਰ ਜਾਣ ਵਾਲੇ ਵਿਅਕਤੀਆਂ ਦਾ ਵੇਰਵਾ ਕੰਟਰੋਲ ਰੂਮ ਵਿੱਚ ਕਿਸੇ ਵੀ ਵਖਤ ਲਾਈਵ ਚੈੱਕ ਕੀਤਾ ਜਾ ਸਕਦਾ ਹੈ ਜਿਸ ਨਾਲ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਸ਼ਰਾਰਤੀ ਅਨਸਰਾਂ ਉੱਪਰ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਪਿੰਡ ਵਾਸੀਆਂ ਦੀ ਚੱਲ ਅਤੇ ਅਚੱਲ ਜਾਇਦਾਦ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ ।
ਐਨ.ਆਰ.ਆਈ. ਬੋਰਡ ਸੋਸਾਇਟੀ ਦੀ ਨਿਰਮਾਣ ਅਤੇ ਵਿਕਾਸ ਟੀਮ ਦੀ ਸਖ਼ਤ ਮਿਹਨਤ ਨੂੰ ਸਰਾਹੁਦੇਂ ਹੋਏ ਸਾਡੇ ਸਾਰੇ ਮੈਂਬਰ ਐਨ.ਆਰ.ਆਈ. ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿਹਨਾਂ ਦੇ ਸਹਿਯੋਗ ਤੋਂ ਬਿਨ੍ਹਾਂ ਪਿੰਡ ਵਾਸੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਕਰਨੇ ਅਸੰਭਵ ਹਨ ।
Keeping in view the convenience, safety of the village residents and assistance in the investigation of the district administration during any untoward incident or incidents, the project of installing CCTV cameras at the main intersections of the village under the pilot project of the Society has entered the next phase.
With these cameras, the details of people entering and leaving the village can be checked live in the control room at any time, which can help the village Gram Panchayat curb any kind of social mischief and ensure the safety of the movable and immovable properties of the village residents.
Society’s NRI Board, while acknowledging the hard work of the Construction and Development Team of the society, would like to express its heartfelt gratitude to our Member NRI Families without whose kind support, it is impossible to carry out the welfare works being done in our native village.