19/06/2026
ਮਾਨਵ ਸੇਵਾ ਉੱਤਮ ਸੇਵਾ (ਰਜਿ.) ਨਾਭਾ ਵੱਲੋਂ ਅੱਜ ਸੰਸਕ੍ਰਿਤ ਭਾਰਤੀ ਉੱਤਰਖੇਤਰਮ ਦੁਆਰਾ ਆਯੋਜਿਤ ਸਮਾਪਨ ਸਮਾਰੋਹ ਵਿੱਚ ਪੰਜਾਬ ਦੇ ਮਹਾਮਹਿਮ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਦਾ ਮਾਨਵ ਸੇਵਾ ਉੱਤਮ ਸੇਵਾ (ਰਜਿ.) ਨਾਭਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਸੰਸਥਾ ਦੇ ਮੈਂਬਰਾਂ ਨੇ ਸ਼੍ਰੀ ਕਟਾਰੀਆ ਜੀ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਸਮਾਜ ਸੇਵਾ, ਰਾਸ਼ਟਰ ਨਿਰਮਾਣ ਅਤੇ ਲੋਕ ਭਲਾਈ ਲਈ ਕੀਤੇ ਜਾ ਰਹੇ ਯੋਗਦਾਨ ਦੀ ਭਰਪੂਰ ਸਰਾਹਨਾ ਕੀਤੀ।
ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਪੰਜਾਬ ਅਤੇ ਦੇਸ਼ ਦੀ ਸੇਵਾ ਕਰਦੇ ਰਹਿਣ ਅਤੇ ਸਾਨੂੰ ਵੀ ਸਮਾਜ ਸੇਵਾ ਲਈ ਪ੍ਰੇਰਿਤ ਕਰਦੇ ਰਹਿਣ।
ਵੱਲੋਂ:
ਮਾਨਵ ਸੇਵਾ ਉੱਤਮ ਸੇਵਾ (ਰਜਿ.) ਨਾਭਾ 🙏🏻