CSC VLE UNITY

CSC VLE UNITY ਇਹ ਗਰੁੱਪ ਬਣਾਉਣ ਦਾ ਮਕਸਦ ਸਾਰੇ ਜਿਲਿਆ ਵਿੱਚੋ ਚੰਗੇ ਚੰਗੇ CSC ਵੀਐਲਈ ਕੱਢ ਕੇ ਪੰਜਾਬ ਲੈਵਲ ਤੱਕ ਲੈ ਕੇ ਜਾਣਾ ਹੈ

National Scholarship Camp organised on the occasion of Independence Day in Sri Muktsar Sahib  district of PunjabCSC VLE ...
15/08/2023

National Scholarship Camp organised on the occasion of Independence Day in Sri Muktsar Sahib district of Punjab
CSC VLE UNITY
Cscpunjab
ਡਾਕਟਰ ਗੁਰਪਿਆਸ ਸੰਧੂ
Khalsa Satwant Singh

28/07/2023

I have reached 300 followers! Thank you for your continued support. I could not have done it without each of you. 🙏🤗🎉

ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਸਿਹਤ ਬੀਮਾ ਯੋਜਨਾ ਤਹਿਤ ਪੰਜ ਲੱਖ ਮੁਫਤ ਇਲਾਜ ਵਾਲੇ ਆਯੂਸ਼ਮਾਨ ਕਾਰਡ ਬਣਾਉਣ ਦੇ ਕੈਂਪ ਜਿਲ੍ਹਾ ਸ਼੍ਰੀ ਮੁਕਤਸ...
09/06/2023

ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਸਿਹਤ ਬੀਮਾ ਯੋਜਨਾ ਤਹਿਤ ਪੰਜ ਲੱਖ ਮੁਫਤ ਇਲਾਜ ਵਾਲੇ ਆਯੂਸ਼ਮਾਨ ਕਾਰਡ ਬਣਾਉਣ ਦੇ ਕੈਂਪ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਪਿੰਡਾਂ ਵਿੱਚ ਜਿਲ੍ਹਾ ਸੰਚਾਲਕ ਅਤੇ ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਅਤੇ ਡਿਪੋ ਹੋਲਡਰ ਦੇ ਸਹਿਯੋਗ ਨਾਲ ਲਗਾਉਂਦੇ ਹੋਏ ਕਾਮਨ ਸਰਵਿਸ ਸੈਂਟਰ ਸੰਚਾਲਕ । ਇਹ ਕੈਂਪ ਪਿਛਲੇ ਕੁਝ ਦਿਨਾਂ ਤੋਂ ਮੁਕਤਸਰ ਸਾਹਿਬ ਦੇ ਵੱਖ ਵੱਖ ਪਿੰਡਾਂ ਮਹਿਰਾਜ, ਫੂਲੇਵਾਲਾ, ਰੂਹੜਿਆਂਵਾਲੀ ਖੁੰਡੇ ਹਲਾਲ, ਸਦਰਵਾਲਾ ਜੱਸੇਆਣਾ ਵਿੱਚ ਲਗਾਏ ਜਾ ਰਹੇ ਹਨ ਅਤੇ ਇਸੇ ਤਰਾਂ ਅੱਗੇ ਵੀ ਮਹਿਕਮੇ ਦੇ ਸਹਿਯੋਗ ਨਾਲ ਆਮ ਜਨਤਾ ਨੂੰ ਸੁਵਿਧਾ ਘਰ ਬੈਠੇ ਹੀ ਦਿੱਤੀਆਂ ਜਾਣ ਦਾ ਉਪਰਾਲਾ ਕਰਿਆ ਜਾਵੇਗਾ
Sankalp Muktsar

Csc vle unity ਮੈਂਬਰ ਸਹਿਬਾਨ ਵਲੋਂ ਸਾਡੇ ਸਾਥੀ Sankalp Muktsar  ਦੇ ਸੈਂਟਰ ਸੰਕਲਪ ਐਜੂਕੇਸ਼ਨ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਿਖੇ ਯੁਨਿਟੀ ਦ...
27/05/2023

Csc vle unity ਮੈਂਬਰ ਸਹਿਬਾਨ ਵਲੋਂ ਸਾਡੇ ਸਾਥੀ Sankalp Muktsar ਦੇ ਸੈਂਟਰ ਸੰਕਲਪ ਐਜੂਕੇਸ਼ਨ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਿਖੇ ਯੁਨਿਟੀ ਦੇ ਸ੍ਰੀ ਮੁਕਤਸਰ ਬਲਾਕ ਪ੍ਰਧਾਨ ਸਤਵੰਤ ਸੰਧੂ, ਮਲੋਟ ਪ੍ਰਧਾਨ ਕੰਵਰਜੀਤ ਉੜਾਂਗ, ਗਿਦੜਬਾਹਾ ਅਵਤਾਰ ਮੱਲਣ ਅਤੇ ਲੰਬੀ ਦੇ ਡਾਕਟਰ ਗੁਰਪਿਆਸ ਸੰਧੂ ਵੜਿੰਗ ਖੇੜਾ ਨੇ ਖਾਸ ਤੌਰ ਤੇ ਹਾਜਰੀ ਲਗਵਾਈ ਅਤੇ ਪੇਂਡੂ ਸ਼ਹਿਰੀ ਗਰੀਬ ਭਾਈਚਰੇ ਨੂੰ ਸਸਤੇ ਰੇਟ ਤੇ ਹੋਣ ਵਾਲੇ ਮੈਡੀਕਲ ਜਾਂਚ ਬਾਰੇ ਜਾਣਕਾਰੀ ਦਿੱਤੀ। ਅਤੇ ਨਾਲ ਹੀ ਪਹੁੰਚੇ ਹੋਏ ਵਿਅਕਤੀਆਂ ਨੂੰ ਆਯੂਸ਼ਮਾਨ ਕਾਰਡ ਪੰਜ ਲੱਖ ਮੁਫਤ ਇਲਾਜ ਅਧੀਨ ਕਾਰਡ ਬਣਾਉਣ ਦੀ ਸਲਾਹ ਅਤੇ ਸੁਝਾਅ ਦਿੱਤੇ,ਇਸ ਮੌਕੇ ਡਾਕਟਰ ਸੰਧੂ ਵੜਿੰਗ ਖੇੜਾ ਨੇ ਖਾਸ ਤੌਰ ਤੇ ਇਹ ਅਪੀਲ ਕੀਤੀ ਕੇ ਆਪਣੇ ਆਮ ਪਿੰਡਾ ਵਾਲੇ ਰਾਸ਼ਨ ਕਾਰਡ ਧਾਰਕ ਸਾਥੀ ਅਕਸਰ ਈ ਇਸ ਯੋਜਨਾਂ ਤੋਂ ਦੂਰ ਰਹਿ ਜਾਂਦੇ ਹਨ। ਕਿਉਂਕਿ ਉਹਨਾਂ ਨੂੰ csc ਸੈਂਟਰ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ,ਤਾਂ ਇਸੇ ਮੌਕੇ ਉਹਨਾਂ ਨੇ ਆਪਣਾ ਬੈਨਰ ਵੀ ਜਾਰੀ ਕੀਤਾ ਜਿਸ ਵਿੱਚ ਕੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਚਾਰੇ ਬਲਾਕ ਪ੍ਰਧਾਨ ਦੇ ਨਾਲ ਸੰਪਰਕ ਸੂਤਰ ਮੌਜੂਦ ਹਨ ਤਾਂ ਜੋ ਆਮ ਲੋਕ ਬਿਨਾਂ ਕਿਸੇ ਖੱਜਲ ਖੁਆਰੀ ਦੇ ਕੇਂਦਰ ਅਤੇ ਸੂਬਾ ਸਰਕਾਰ ਦੇ ਇਸ ਆਯੂਸ਼ਮਾਨ ਕਾਰਡ ਦਾ ਲਾਹਾ ਲੈ ਸਕਣ।

CSC VLE UNITY ਸ੍ਰੀ ਮੁਕਤਸਰ ਸਾਹਿਬ ਦੇ ਆਹੁਦੇਦਾਰਾਂ ਵਲੋਂ ਸਰਕਾਰ ਦੀ ਸਕੀਮ ਪੰਜ ਲੱਖ ਮੁਫਤ ਇਲਾਜ ਵਾਲੇ ਆਯੂਸ਼ਮਾਨ ਕਾਰਡ ਬਣਾਉਣ ਸੰਬਧੀ ਆ ਰਹੀਆ...
25/05/2023

CSC VLE UNITY ਸ੍ਰੀ ਮੁਕਤਸਰ ਸਾਹਿਬ ਦੇ ਆਹੁਦੇਦਾਰਾਂ ਵਲੋਂ ਸਰਕਾਰ ਦੀ ਸਕੀਮ ਪੰਜ ਲੱਖ ਮੁਫਤ ਇਲਾਜ ਵਾਲੇ ਆਯੂਸ਼ਮਾਨ ਕਾਰਡ ਬਣਾਉਣ ਸੰਬਧੀ ਆ ਰਹੀਆਂ ਦਿੱਕਤਾਂ ਬਾਰੇ ਮਾਨਯੋਗ ਡੀ ਸੀ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਕੇ ਮੰਗ ਰੱਖੀ ਗਈ ਕੇ ਇਹ ਕਾਰਡ ਬਣਾਉਣ ਲਈ ਸੰਬਧਿਤ ਮਹਿਕਮਾ ਬਾਕੀ ਰਹਿੰਦੇ ਕਾਰਡਾਂ ਦਾ ਡਾਟਾ ਸਾਨੂੰ ਮੁਹੱਈਆ ਕਰਨ ਦੀ ਕਿਰਪਾ ਕਰੇ ,ਅਤੇ ਨਾਲ ਹੀ ਆਂਗਣਵਾੜੀ ਵਰਕਰ ਅਤੇ ਡਿੱਪੂ ਹੋਲਡਰ ਇਸ ਕੰਮ ਵਿੱਚ ਆਪਣੀਆਂ ਸੇਵਾਂਵਾ ਪ੍ਰਦਾਨ ਕਰੇ ਤਾਂ ਜੋ ਬਾਕੀ ਰਹਿੰਦੇ ਕੰਮ ਨੂੰ ਪੂਰਾ ਕਰਿਆ ਜਾ ਸਕੇ।
CSC VLE UNITY

ਹੋਲੇ ਮਹੱਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ
08/03/2023

ਹੋਲੇ ਮਹੱਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ

ਭਗਤ ਰਵਿਦਾਸ ਜੀ ਮਹਾਰਾਜ ਦੇ ਆਗਮਨ ਪੁਰਬ ਤੇ ਸਮੂਹ ਸੰਗਤ ਨੂੰ ਵਧਾਈਆਂ
05/02/2023

ਭਗਤ ਰਵਿਦਾਸ ਜੀ ਮਹਾਰਾਜ ਦੇ ਆਗਮਨ ਪੁਰਬ ਤੇ ਸਮੂਹ ਸੰਗਤ ਨੂੰ ਵਧਾਈਆਂ

ਸਾਕਾ ਚਮਕੌਰ ਸਾਹਿਬ ਵਿੱਚ ਸਵਾ-ਸਵਾ ਲੱਖ ਵੈਰੀਆਂ ਦੇ ਲਹੂ ਲੁਹਾਣ ਦਾ ਗੌਰਵਮਈ ਇਤਿਹਾਸ ਸਿਰਜਣ ਵਾਲੇ ਦਸਮ ਗੁਰੂ ਜੀ ਦੇ ਵੱਡੇ ਪੁੱਤਰਾਂ ਧੰਨ ਧੰਨ ਬਾ...
23/12/2022

ਸਾਕਾ ਚਮਕੌਰ ਸਾਹਿਬ ਵਿੱਚ ਸਵਾ-ਸਵਾ ਲੱਖ ਵੈਰੀਆਂ ਦੇ ਲਹੂ ਲੁਹਾਣ ਦਾ ਗੌਰਵਮਈ ਇਤਿਹਾਸ ਸਿਰਜਣ ਵਾਲੇ ਦਸਮ ਗੁਰੂ ਜੀ ਦੇ ਵੱਡੇ ਪੁੱਤਰਾਂ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਸਾਕਾ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਲਾਸਾਨੀ, ਗੌਰਵਮਈ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।


#ਸੰਧੂਲਾਹੋਰਤੋਂ

"ਬਿਨਾਂ ਤਨਖਾਹ ਦੇ ਮੁਲਾਜ਼ਮ "ਲਗਭਗ 9,10 ਮਹੀਨੇ ਪਹਿਲਾਂ ਬਣਾਈ ਗਈ ਵੀ.ਐਲ.ਈ ਯੂਨਿਟੀ ਦੀ ਲਗਾਤਾਰ ਹਫਤਾਵਾਰ ਮੀਟਿੰਗ ਦੀ ਲੜੀ ਤਹਿਤ ਇਸ ਐਤਵਾਰ ਦੀ ਮ...
19/12/2022

"ਬਿਨਾਂ ਤਨਖਾਹ ਦੇ ਮੁਲਾਜ਼ਮ "
ਲਗਭਗ 9,10 ਮਹੀਨੇ ਪਹਿਲਾਂ ਬਣਾਈ ਗਈ ਵੀ.ਐਲ.ਈ ਯੂਨਿਟੀ ਦੀ ਲਗਾਤਾਰ ਹਫਤਾਵਾਰ ਮੀਟਿੰਗ ਦੀ ਲੜੀ ਤਹਿਤ ਇਸ ਐਤਵਾਰ ਦੀ ਮੀਟਿੰਗ ਗਿੱਦੜਬਾਹਾ ਦੇ ਪਾਰਕ ਵਿੱਚ ਰੱਖੀ ਗਈ ਜਿਸ ਦੌਰਾਨ ਯੂਨਿਟੀ ਦੇ ਲਗਭਗ ਮੋਢੀ ਮੈਂਬਰ ਹੀ ਹਾਜਰ ਰਹੇ ਨਾਲ ਕੁਝ ਸਾਥੀ ਨਵੇਂ ਚਿਹਰੇ ਵੀ ਸਨ ਪਰ ਜਿੰਨੇ ਵੀ ਹਾਜ਼ਰ ਸਨ ਪੂਰੇ ਉਤਸ਼ਾਹ ਨਾਲ ਹਾਜ਼ਰ ਸਨ। ਜਿਥੇ ਕੇ ਸਿਟੀਜਨ ਪੋਰਟਲ ਵਿੱਚ ਆ ਰਹੀਆਂ ਮੁਸ਼ਕਿਲਾਂ, ਕਾਮਨ ਸਰਵਿਸ ਸੈਂਟਰ ਵਲੋਂ ਵੀ.ਐਲ.ਈ ਭਰਾਵਾਂ ਦੇ ਖਾਤੇ ਵਿੱਚੋਂ ਕੱਟੇ ਜਾ ਰਹੇ ਪੈਸਿਆਂ ਅਤੇ ਆਯੂਸ਼ਮਾਨ, ਈਸ਼ਰਮ, ਪੈਨ ਕਾਰਡ ਅਤੇ ਪਾਸਪੋਰਟ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਚਰਚਾ ਕਰੀ ਗਈ । ਜਿਸ ਤਰਾਂ ਦਾ ਵਿਵਹਾਰ ਮਹਿਕਮੇ ਵਾਲੇ ਵੀ.ਐਲ.ਈ ਭਰਾਵਾਂ ਨਾਲ ਕਰ ਰਹੇ ਹਨ ਤਾਂ ਇੰਜ ਜਾਪਦਾ ਕੇ ਨਵੇਂ ਸਾਲ ਦੀ ਆਮਦ ਹੋਣ ਨਾਲ ਕਿਸੇ ਨਵੇਂ ਕੰਮ ਦੀ ਵੀ ਤਲਾਸ਼ ਕਰਨੀ ਪੈ ਸਕਦੀ।
https://youtube.com/watch?v=JB2oAEK0Ioc&feature=shares



ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਆਮ ਨਾਗਰਿਕ ਲਈ ਸਿਟੀਜਨ ਪੋਰਟਲ ਜਿਸ ਵਿੱਚ ਕੇ ਜਾਤੀ, ਆਮਦਨ, ਰੂਰਲ ਸਰਟੀਫਿਕੇਟ ਦੇ ਨਾਲ ਨਾਲ ਬੁਢਾਪਾ ਵਿਧਵਾ ਪ...
17/12/2022

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਆਮ ਨਾਗਰਿਕ ਲਈ ਸਿਟੀਜਨ ਪੋਰਟਲ ਜਿਸ ਵਿੱਚ ਕੇ ਜਾਤੀ, ਆਮਦਨ, ਰੂਰਲ ਸਰਟੀਫਿਕੇਟ ਦੇ ਨਾਲ ਨਾਲ ਬੁਢਾਪਾ ਵਿਧਵਾ ਪੈਨਸ਼ਨਾਂ ਵੀ ਹੁਣ ਬਿਨਾਂ ਦਫਤਰੀ ਭੱਜ ਨੱਠ ਤੋਂ ਬਣ ਇਹ ਕੰਮ ਹੋ ਸਕਦੇ ਹਨ ਪਰ ਇਹਨਾਂ ਸੰਬੰਧੀ ਕਾਫੀ ਤਰਾਂ ਦੀਆਂ ਪ੍ਰੇਸ਼ਾਨੀਆਂ ਸਾਹਮਣੇ ਆ ਰਹੀਆਂ ਹਨ ਜਿਵੇਂ ਕੇ ਅਸਲ ਕਾਪੀ ਦਫਤਰ ਜਮਾਂ ਕਰਵਾਉ, ਫੋਟੋ ਦੁਵਾਰਾ ਕਰੋ ਜਾਂ ਸਬੂਤ ਅਸਲ ਸਕੈਨ ਕਰਕੇ ਲਗਾਉ ਆਦਿ ਤਾਂ ਇਸ ਸੰਬੰਧੀ ਸੀ ਐਸ ਸੀ ਵੀ.ਐਲ.ਈ ਯੂਨਿਟੀ ਟੀਮ ਦੇ ਬਲਾਕ ਪ੍ਰਧਾਨ ਸਤਵੰਤ ਸਿੰਘ, ਮੈਂਬਰ ਇੰਦਰਜੀਤ ਭੁੱਲਰ ਅਤੇ ਸਾਡੀ ਟੀਮ ਦੇ ਜਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਨੇ ਡੀ ਸੀ ਦਫਤਰ ਵਿੱਚ ਜਾ ਕੇ ਸਾਡੇ ਮਾਣਯੋਗ ਅਫਸਰਾਂ ਨਾਲ ਸੰਪਰਕ ਕਾਇਮ ਕਰਿਆ।

CSC VLE UNITY ਸ਼੍ਰੀ ਮੁਕਤਸਰ ਸਾਹਿਬ ਦੇ ਬਲਾਕ ਲੰਬੀ  ਦੇ ਆਗੂ ਪ੍ਰਧਾਨ ਡਾਕਟਰ ਗੁਰਪਿਆਸ ਸਿੰਘ ਸੰਧੂ ਦੁਆਰਾ ਪੰਜਾਬ ਦੇ ਆਖਰੀ ਪਿੰਡ ਵੜਿੰਗ ਖੇੜਾ...
29/11/2022

CSC VLE UNITY ਸ਼੍ਰੀ ਮੁਕਤਸਰ ਸਾਹਿਬ ਦੇ ਬਲਾਕ ਲੰਬੀ ਦੇ ਆਗੂ ਪ੍ਰਧਾਨ ਡਾਕਟਰ ਗੁਰਪਿਆਸ ਸਿੰਘ ਸੰਧੂ ਦੁਆਰਾ ਪੰਜਾਬ ਦੇ ਆਖਰੀ ਪਿੰਡ ਵੜਿੰਗ ਖੇੜਾ ਜੋ ਕੇ ਹਰਿਆਣਾ ਬਾਰਡਰ ਦੇ ਨਾਲ ਅਤੇ ਰਾਜਸਥਾਨ ਬਾਰਡਰ ਤੋਂ ਤਕਰੀਬਨ 10 ਕਿਲੋਮੀਟਰ ਦੂਰ ਹੈ। ਉਥੋਂ ਦੀ ਜਨਤਾ ਨੂੰ ਸਪੀਡ ਪੋਸਟ ਦੀ ਸੁਵਿਧਾ 24×7 ਮੁਹੱਈਆ ਕਰਵਾ ਰਹੇ ਹਨ । ਇਸਦੇ ਨਾਲ ਨਾਲ CSC VLE UNITY ਦੀਆਂ ਹੁਣ ਤੱਕ ਜੋ ਵੀ ਮੀਟਿੰਗਾਂ ਹੋਈਆਂ ਹਨ ਤਾਂ ਗੁਰਪਿਆਸ ਸਿੰਘ ਸੰਧੂ ਦੀ ਕਿਸੇ ਵੀ ਮੀਟਿੰਗ ਵਿੱਚ ਗੈਰਹਾਜ਼ਰੀ ਨਹੀਂ ਮਿਲੀ ਸੋ ਉਮੀਦ ਹੈ ਕਿ ਬਾਕੀ ਸਾਥੀ ਵੀ ਇਸੇ ਤਰਾਂ ਯੁਨਿਟੀ ਲਈ ਤਿਆਰ ਰਹਿਣ ਅਤੇ ਹਮੇਸ਼ਾ ਆਪਣਾ ਯੋਗਦਾਨ ਪਾਉਣ।

CSC VLE UNITY ਸ਼੍ਰੀ ਮੁਕਤਸਰ ਸਾਹਿਬ

🎊ਹਨੇਰੇ ਦੀ ਹਕੂਮਤ ਸੀ ਤੇ ਦਿੱਲੀ ਦਾ ਚੁਰਾਹਾ ਸੀਉਹਨੇ ਸਿਰ ਵਾਰ ਕੇ ਅਪਣਾਸਦੀਵੀ ਲੋਅ ਜਗਾ ਦਿੱਤੀ🎊ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ...
28/11/2022

🎊ਹਨੇਰੇ ਦੀ ਹਕੂਮਤ ਸੀ
ਤੇ ਦਿੱਲੀ ਦਾ ਚੁਰਾਹਾ ਸੀ
ਉਹਨੇ ਸਿਰ ਵਾਰ ਕੇ ਅਪਣਾ
ਸਦੀਵੀ ਲੋਅ ਜਗਾ ਦਿੱਤੀ🎊
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਗੁਰੂ ਜੀ ਦੇ ਚਰਨਾ ਵਿਚ ਕੋਟਿ-ਕੋਟਿ ਪ੍ਰਣਾਮ🙏🙏
CSC VLE UNITY

Address

Muktsar
152026

Website

Alerts

Be the first to know and let us send you an email when CSC VLE UNITY posts news and promotions. Your email address will not be used for any other purpose, and you can unsubscribe at any time.

Contact The Organization

Send a message to CSC VLE UNITY:

Share