Serve humanity serve God ਸਰਬਤ ਦਾ ਭਲਾ Charitable Trust

  • Home
  • India
  • Mohali
  • Serve humanity serve God ਸਰਬਤ ਦਾ ਭਲਾ Charitable Trust

Serve humanity serve God ਸਰਬਤ ਦਾ ਭਲਾ Charitable Trust We strongly believe that helping our fellow humans is the best way to serve God. We provide medical help like medicines , operation etc.
(3)

SERVE HUMANITY SERVE GOD CHARITABLE TRUST
BANK ACCOUNT: 028888700000186
BANK NAME - YES BANK
IFS CODE: YESB0000148 Who we are & What we do ? Serve Humanity Serve God is a team of volunteers provides help to those poor and needy patients who cannot afford to pay for their medical treatment. “We ‘adopt’ these people and help them with everything they need — be it a Dialysis, an MRI, a CT Scan, Provi

de free medicines, an operation, or anything else. Serve Humanity Serve God team majorly helps poor patients who cannot afford to spend money on dialysis and operations of kidney related problems. We also working for the welfare of poor cancer patients at PGI hospital, Chandigarh. We took responsibility of children staying in the compound and take them out on vacations or weekends. Outside PGI hospital, Team Serve Humanity Serve God involved in many activities. Due to crushing poverty, many families are unable to have their daughters and sisters get married. We try our level best to support families in these difficult situations by providing basic items necessary for newlywed girls, including dresses, shoes, utensils, bedding, fans, sewing machines, and more, along with some financial assistance to offset marriage expenses. Priority is given to orphans and the very poor. We also arranging blood donation camps and collecting blood for needy patients. The small team raises money by speaking to people across the city — friends, acquaintances, family, strangers – anyone who can help them with funds. It is mostly by word of mouth that donors reach to us. PGI Chandigarh has many poor patients coming from Bihar, Uttar Pradesh, Chhattisgarh and Nepal. They stay at the Gurdwara compound for months, and some, for years. Many such patients come along with their families, including children. About 2,500-3,000 persons including patients and their family members take food at the gurdwara community kitchen daily. The PROCESS - How your money travels to the needy and who we serve

We follow below 5 step Operating Model

Step 1: You have seen videos posted by us on our page
Step 2: You decide how to make a difference by choosing to make Donation
Step 3: Team Serve Humanity Serve God allocates the amount to your chosen needy/patient or project. Step 4: After detailed consideration the money is utilized as per your chosen needy/patient or project
Step 5: We track every donation and ensure that we share the video with details about the beneficiary on our page

NOTE: We do not offer CASH to any needy or patient until unless it is extremely emergency situation

Serve Humanity Serve God built on a 3 Tier robust architecture

1. Transparency - We make our operations and financials public on our page
2. Low-Cost treatment - We partner with renowned health organizations to fund low-cost treatment and medicines
3. Efficiency - We keep our team small and our overhead is low so we can move fast and innovate. Facebook: https://www.facebook.com/servehumanityservegod

Twitter:
https://twitter.com/shsgofficial

YouTube: https://youtube.com/channel/UCnRc69kgKiJgxtk9yb7QR5w

Instagram: https://www.instagram.com/servehumanityservegod/


To join in donations please contact:

Team India - +91-8727845836, +91-9814119214






23/08/2026

ਪਿੰਡ ਨੰਗਲ ਸੋਇਆ — ਹੜ੍ਹਾਂ ਦਾ ਦਰਦ ਅੱਜ ਵੀ ਬਾਕੀ ਹੈ...

2025 ਦੇ ਹੜ੍ਹਾਂ ਦੌਰਾਨ ਪਿੰਡ ਨੰਗਲ ਸੋਇਆ ਵਿੱਚ ਇਕੱਠੇ 10 ਬੰਨ੍ਹ ਟੁੱਟ ਗਏ ਸਨ। ਪਾਣੀ ਇੰਨੀ ਤੇਜ਼ੀ ਨਾਲ ਪਿੰਡ ਵਿੱਚ ਦਾਖ਼ਲ ਹੋਇਆ ਕਿ ਲੋਕ ਆਪਣਾ ਸਮਾਨ ਤੱਕ ਨਹੀਂ ਬਚਾ ਸਕੇ। ਉਸ ਸਮੇਂ ਕਈ ਦਾਨੀ ਸੱਜਣਾਂ ਵੱਲੋਂ ਕੁਝ ਦਿਨਾਂ ਤੱਕ ਰਾਹਤ ਸਮੱਗਰੀ ਵੰਡੀ ਗਈ, ਪਰ ਅੱਜ ਵੀ ਇਸ ਪਿੰਡ ਦੇ ਹਾਲਾਤ ਬਹੁਤ ਮਾੜੇ ਹਨ ਅਤੇ ਕਈ ਪਰਿਵਾਰਾਂ ਨੂੰ ਸਹਾਰੇ ਦੀ ਲੋੜ ਹੈ। Serve Humanity Serve God ਵੱਲੋਂ ਹੜ੍ਹਾਂ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਪਿੰਡ ਵਿੱਚ ਸੇਵਾ ਜਾਰੀ ਹੈ। ਅਸੀਂ ਪਿੰਡ ਵਿੱਚ ਗਾਵਾਂ ਵੀ ਵੰਡੀਆਂ ਹਨ ਅਤੇ ਜਿਨ੍ਹਾਂ ਪਰਿਵਾਰਾਂ ਦੇ ਘਰ ਢਹਿ ਗਏ ਹਨ, ਉਨ੍ਹਾਂ ਲਈ ਘਰ ਬਣਾਉਣ ਦੀ ਸੇਵਾ ਵੀ ਕਰ ਰਹੇ ਹਾਂ। ਘਰਾਂ ਦੀ ਉਸਾਰੀ ਦੀ ਇਹ ਸੇਵਾ SAHAITA USA ਵੱਲੋਂ ਨਿਭਾਈ ਜਾ ਰਹੀ ਹੈ, ਜਿਸ ਲਈ ਅਸੀਂ ਉਨ੍ਹਾਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਪਰ ਅਜੇ ਵੀ ਪਿੰਡ ਨੰਗਲ ਸੋਇਆ ਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ। ਸਾਡੀ ਬੇਨਤੀ ਹੈ ਕਿ ਇੱਕ ਵਾਰ ਇਸ ਪਿੰਡ ਵਿੱਚ ਜ਼ਰੂਰ ਆਓ, ਇੱਥੋਂ ਦੇ ਹਾਲਾਤ ਆਪਣੇ ਅੱਖੀਂ ਵੇਖੋ ਅਤੇ ਇਸ ਪਿੰਡ ਦਾ ਸਾਥ ਦਿਓ। ਤੁਹਾਡਾ ਛੋਟਾ ਜਿਹਾ ਸਹਿਯੋਗ ਵੀ ਕਿਸੇ ਪਰਿਵਾਰ ਲਈ ਵੱਡੀ ਉਮੀਦ ਬਣ ਸਕਦਾ ਹੈ।

22/08/2026

SAHAITA USA ਦੀ ਮਦਦ ਨਾਲ 2 ਨਵੇਂ ਘਰ ਸੌਂਪੇ ਗਏ

ਸੰਪਰਕ Call / WhatsApp: 98141-19214 | 95921-25457 | 99153-90192

ਇਸ ਮਹੀਨੇ ਅਸੀਂ 14 ਲੋੜਵੰਦ ਪਰਿਵਾਰਾਂ ਨੂੰ ਨਵੇਂ ਘਰ ਬਣਾ ਕੇ ਸੌਂਪਣ ਜਾ ਰਹੇ ਹਾਂ ਅਤੇ ਹੋਰ ਘਰ ਬਣਾਉਣ ਦੀ ਤਿਆਰੀ ਵੀ ਲਗਾਤਾਰ ਚੱਲ ਰਹੀ ਹੈ। ਵੀਡੀਓ ਵਿੱਚ ਤੁਸੀਂ ਜਿਨ੍ਹਾਂ ਦੋ ਪਰਿਵਾਰਾਂ ਨੂੰ ਦੇਖ ਰਹੇ ਹੋ, 2025 ਦੇ ਹੜ੍ਹਾਂ ਵਿੱਚ ਉਨ੍ਹਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਸਿਰ 'ਤੇ ਛੱਤ ਤੱਕ ਨਹੀਂ ਸੀ ਅਤੇ ਉਹ ਤਰਪਾਲ ਪਾ ਕੇ ਗੁਜ਼ਾਰਾ ਕਰਨ ਲਈ ਮਜਬੂਰ ਸਨ ਜਦੋਂ ਇਹ ਪਰਿਵਾਰ ਸਾਡੇ ਤੱਕ ਪਹੁੰਚੇ, ਤਾਂ ਅਸੀਂ ਉਨ੍ਹਾਂ ਲਈ ਘਰ ਬਣਾਉਣ ਦਾ ਫੈਸਲਾ ਕੀਤਾ। ਅੱਜ ਖੁਸ਼ੀ ਦੀ ਗੱਲ ਹੈ ਕਿ ਦੋਵੇਂ ਪਰਿਵਾਰਾਂ ਨੂੰ ਉਨ੍ਹਾਂ ਦੇ ਨਵੇਂ ਘਰ ਬਣਾ ਕੇ ਸੌਂਪ ਦਿੱਤੇ ਗਏ ਹਨ। ਇਸ ਸੇਵਾ ਲਈ SAHAITA USA ਦਾ ਦਿਲੋਂ ਧੰਨਵਾਦ, ਜੋ ਸ਼ੁਰੂ ਤੋਂ ਹੀ ਸਾਡੇ ਨਾਲ ਖੜ੍ਹੇ ਹਨ। ਇਹ ਦੋਵੇਂ ਘਰ SAHAITA USA ਦੀ ਮਦਦ ਨਾਲ ਬਣਾਏ ਗਏ ਹਨ। ਤੁਹਾਡਾ ਇੱਕ Share ਕਿਸੇ ਲੋੜਵੰਦ ਪਰਿਵਾਰ ਤੱਕ ਸਾਡੀ ਇਹ ਸੇਵਾ ਪਹੁੰਚਾ ਸਕਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ Share ਕਰੋ, ਤਾਂ ਜੋ ਹੋਰ ਲੋੜਵੰਦ ਪਰਿਵਾਰ ਸਾਡੇ ਤੱਕ ਪਹੁੰਚ ਸਕਣ ਅਤੇ ਕਿਸੇ ਦੀ ਜ਼ਿੰਦਗੀ ਵਿੱਚੋਂ ਗਰੀਬੀ ਤੇ ਬੇਬਸੀ ਦਾ ਇੱਕ ਦੁੱਖ ਘੱਟ ਕੀਤਾ ਜਾ ਸਕੇ। ਮਾਨਵਤਾ ਦੀ ਸੇਵਾ — ਰੱਬ ਦੀ ਸੇਵਾ।

21/08/2026

ਫਿਜ਼ੀਓਥੈਰੇਪੀ ਨਾਲ ਆ ਰਿਹਾ ਵੱਡਾ ਬਦਲਾਅ ਆਪਣੇ ਸਾਰੇ ਕੰਮ ਖੁਦ ਕਰਨ ਯੋਗ ਹੋ ਰਹੇ ਮਰੀਜ

ਸੰਪਰਕ (Call / Whatsapp).98141-19214 | 95015-01293

ਜਿਨ੍ਹਾਂ ਮਰੀਜ਼ਾਂ ਦੇ ਮੋਢੇ ਜਾਮ ਹੋਣ ਕਾਰਨ ਬਾਂਹ ਉੱਪਰ ਨਹੀਂ ਚੁੱਕੀ ਜਾਂਦੀ, ਗੋਡਿਆਂ ਦੀ ਜਕੜਨ ਹੋਵੇ ਜਾਂ ਲੱਕ ਦੇ ਦਰਦ ਕਾਰਨ ਤੁਰਨਾ-ਫਿਰਨਾ ਔਖਾ ਹੋਵੇ ਉਨ੍ਹਾਂ ਲਈ ਫਿਜ਼ੀਓਥੈਰੇਪੀ ਇੱਕ ਨਵੀਂ ਉਮੀਦ ਬਣ ਰਹੀ ਹੈ। SHSG ਆਸ਼ਰਮ ਵਿੱਚ ਐਡਵਾਂਸ ਫਿਜ਼ੀਓਥੈਰੇਪੀ ਮਸ਼ੀਨਾਂ ਅਤੇ ਥੈਰੇਪੀ ਰਾਹੀਂ ਮਰੀਜ਼ਾਂ ਨੂੰ ਰੋਜ਼ਾਨਾ ਦੇ ਕੰਮ ਆਪਣੇ ਆਪ ਕਰਨ ਦੇ ਯੋਗ ਕੀਤਾ ਜਾ ਰਿਹਾ। ਕਈ ਮਰੀਜ਼ਾਂ ਵਿੱਚ ਕੁਝ ਹੀ ਦਿਨਾਂ ਦੀ ਥੈਰੇਪੀ ਨਾਲ 70 ਤੋਂ 80% ਫ਼ਰਕ ਆ ਰਿਹਾ ਅਤੇ ਦਰਦ ਵਿੱਚ ਵਧੀਆ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਜੇ ਤੁਹਾਡੇ ਆਸ-ਪਾਸ ਵੀ ਕੋਈ ਅਜਿਹਾ ਮਰੀਜ਼ ਹੈ ਜਿਸਨੂੰ ਫਿਜ਼ੀਓਥੈਰੇਪੀ ਦੀ ਲੋੜ ਹੈ, ਤਾਂ ਸਾਡੇ ਨਾਲ ਸੰਪਰਕ ਕਰੋ। ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਜੋ ਇਹ ਜਾਣਕਾਰੀ ਕਿਸੇ ਲੋੜਵੰਦ ਤੱਕ ਪਹੁੰਚ ਸਕੇ। SHSG – ਮਾਨਵਤਾ ਦੀ ਸੇਵਾ, ਰੱਬ ਦੀ ਸੇਵਾ

19/08/2026

SAHAITA USA ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਘਰਾਂ ਦੀ ਉਸਾਰੀ ਦਾ ਕੰਮ ਲਗਾਤਾਰ ਜਾਰੀ ਹੈ।

ਇਹ ਪਰਿਵਾਰ ਵੀ 2025 ਦੇ ਹੜ੍ਹਾਂ ਕਾਰਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਹੜ੍ਹ ਨੇ ਇਨ੍ਹਾਂ ਦਾ ਘਰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਅਤੇ ਛੱਤ ਵੀ ਡਿੱਗ ਚੁੱਕੀ ਸੀ। ਪਰਿਵਾਰ ਬਹੁਤ ਹੀ ਮੁਸ਼ਕਲ ਹਾਲਾਤਾਂ ਵਿੱਚ ਰਹਿ ਰਿਹਾ ਸੀ। SAHAITA USA ਅਤੇ SHSG Trust ਦੀ ਸਾਂਝੀ ਮਦਦ ਨਾਲ ਇਸ ਪਰਿਵਾਰ ਲਈ ਨਵਾਂ ਘਰ ਤਿਆਰ ਕੀਤਾ ਗਿਆ ਅਤੇ ਅੱਜ ਇਹ ਘਰ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਜਦੋਂ ਪਰਿਵਾਰ ਨੂੰ ਆਪਣੇ ਨਵੇਂ ਘਰ ਸੋਂਪਿਆ ਗਿਆ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀ ਸਾਫ਼ ਨਜ਼ਰ ਆ ਰਹੀ ਸੀ। ਇਸ ਪਰਿਵਾਰ ਲਈ ਇਹ ਘੱਰ ਸੁਰੱਖਿਅਤ ਭਵਿੱਖ, ਨਵੀਂ ਉਮੀਦ ਅਤੇ ਆਉਣ ਵਾਲੀ ਪੀੜ੍ਹੀ ਲਈ ਇੱਕ ਮਜ਼ਬੂਤ ਸਹਾਰਾ ਹੈ।




18/08/2026

PGI ਚੰਡੀਗੜ੍ਹ ਵਿਖੇ ਹਰ ਮੰਗਲਵਾਰ ਲੰਗਰ ਸੇਵਾ — ਮਾਨਵਤਾ ਦੀ ਸੇਵਾ, ਰੱਬ ਦੀ ਸੇਵਾ

ਸੰਪਰਕ Call / WhatsApp: 98141-19214 | 95921-25457 | 99153-90192

ਹਰ ਮੰਗਲਵਾਰ Serve Humanity Serve God Charitable Trust ਵੱਲੋਂ PGI ਚੰਡੀਗੜ੍ਹ ਵਿਖੇ ਲੋੜਵੰਦ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਿਸ਼ਕਾਮ ਲੰਗਰ ਸੇਵਾ ਕੀਤੀ ਜਾਂਦੀ ਹੈ। ਇਲਾਜ ਦੀ ਉਮੀਦ ਲੈ ਕੇ ਦੂਰ-ਦੁਰਾਡੇ ਤੋਂ ਆਉਣ ਵਾਲੇ ਪਰਿਵਾਰਾਂ ਨੂੰ ਚਾਹ, ਬ੍ਰੈੱਡ ਅਤੇ ਛੋਲੇ-ਕੁਲਚੇ ਪਿਆਰ ਤੇ ਸਤਿਕਾਰ ਨਾਲ ਵਰਤਾਏ ਜਾਂਦੇ ਹਨ। ਹਸਪਤਾਲ ਵਿੱਚ ਇਲਾਜ ਦਾ ਖਰਚਾ ਪਹਿਲਾਂ ਹੀ ਕਈ ਪਰਿਵਾਰਾਂ ਲਈ ਵੱਡੀ ਚਿੰਤਾ ਹੁੰਦਾ ਹੈ। ਅਜਿਹੇ ਸਮੇਂ ਇੱਕ ਗਰਮ ਕੱਪ ਚਾਹ ਜਾਂ ਇੱਕ ਵੇਲੇ ਦਾ ਭੋਜਨ ਵੀ ਉਨ੍ਹਾਂ ਲਈ ਵੱਡਾ ਸਹਾਰਾ ਬਣ ਸਕਦਾ ਹੈ। ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਕਿਸੇ ਲਈ ਰਾਹਤ, ਕਿਸੇ ਲਈ ਹੌਸਲਾ ਅਤੇ ਕਿਸੇ ਲਈ ਉਮੀਦ ਬਣਦੀ ਹੈ। ਆਓ, ਤੁਸੀਂ ਵੀ ਇਸ ਸੇਵਾ ਨਾਲ ਜੁੜੋ। ਤੁਹਾਡਾ ਸਹਿਯੋਗ ਕਿਸੇ ਲੋੜਵੰਦ ਤੱਕ ਰੋਟੀ ਹੀ ਨਹੀਂ, ਸਗੋਂ ਪਿਆਰ ਅਤੇ ਆਪਣਾਪਣ ਵੀ ਪਹੁੰਚਾ ਸਕਦਾ ਹੈ। ਮਾਨਵਤਾ ਦੀ ਸੇਵਾ — ਰੱਬ ਦੀ ਸੇਵਾ।




16/08/2026

ਪਟਿਆਲਾ ਦੀਆਂ ਸੜਕਾਂ ’ਤੇ ਕਈ ਦਿਨਾਂ ਤੋਂ ਬੇਸੁੱਧ ਹਾਲਤ ਵਿੱਚ ਪਿਆ ਇਕ ਬਜੁਰਗ

ਸੰਪਰਕ .98141-19214 | 95921-25457 | 99153-90192

ਪਟਿਆਲਾ ਸ਼ਹਿਰ ਵਿੱਚ ਇੱਕ ਬਜ਼ੁਰਗ ਬਹੁਤ ਹੀ ਬੁਰੀ ਹਾਲਤ ਵਿੱਚ ਮੀਂਹ ਦੌਰਾਨ ਸੜਕ ਕਿਨਾਰੇ ਪਿਆ ਹੈ। ਮੀਂਹ ਅਤੇ ਝੱਖੜ੍ਹ ਵਿੱਚ ਵੀ ਇਹ ਬਜ਼ੁਰਗ ਇੱਥੇ ਹੀ ਰਹਿਣ ਲਈ ਮਜਬੂਰ ਹੈ। ਪਤਾ ਲੱਗਾ ਹੈ ਕਿ ਇਹ ਬਜ਼ੁਰਗ ਕਿਸੇ ਦੀ ਜ਼ਮੀਨ ’ਤੇ ਇੱਕ ਛੋਟੀ ਜਿਹੀ ਕੁੱਲੀ ਪਾ ਕੇ ਰਹਿੰਦਾ ਸੀ। ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਇਹ ਅੱਜ ਇਸ ਹਾਲਤ ਤੱਕ ਪਹੁੰਚ ਗਿਆ ਸੰਗਤ ਜੀ, ਸਾਡੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਇਹ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜੋ ਮੱਦਦ ਕਰਨ ਚਾਹੁੰਦੇ ਨੇ। ਸਾਡੇ ਤੱਕ ਸੰਪਰਕ ਕਰਨਾ ਚਾਹੁੰਦੇ ਨੇ ਆਓ, ਮਿਲ ਕੇ ਇੱਦਾ ਦੇ ਬਜੁਰਗਾਂ ਤੱਕ ਮਦਦ ਪਹੁੰਚਾਈਏ।

09/08/2026

ਅੱਜ ਤੁਹਾਨੂੰ ਇੱਕ ਅਨੋਖਾ ਤੇ ਦਿਲ ਨੂੰ ਛੂਹ ਲੈਣ ਵਾਲਾ ਨਜ਼ਾਰਾ ਦਿਖਾਈਏ।

ਸੰਪਰਕ .98141-19214 | 95921-25457 | 99153-90192

ਅੱਜ ਦੇ ਸਮੇਂ ਵਿੱਚ ਜਿੱਥੇ ਆਪਣੇ ਹੀ ਲੋਕਾਂ ਕੋਲ ਇੱਕ ਦੂਜੇ ਲਈ ਸਮਾਂ ਨਹੀਂ, ਉੱਥੇ ਇਹ ਦੋ ਭੈਣਾਂ ਦਾ ਰਿਸ਼ਤਾ ਇਨਸਾਨੀਅਤ ਦੀ ਇੱਕ ਖੂਬਸੂਰਤ ਮਿਸਾਲ ਹੈ। ਇੱਕ ਭੈਣ ਦੂਜੀ ਭੈਣ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆ ਰਹੀ ਹੈ। ਜਿਸ ਭੈਣ ਨੂੰ ਖਾਣਾ ਖੁਆਇਆ ਜਾ ਰਿਹਾ ਹੈ, ਉਹ ਦਿਮਾਗੀ ਤੌਰ ’ਤੇ ਸਭ ਕੁਝ ਦੇਖ-ਸਮਝ ਸਕਦੀ ਹੈ, ਪਰ ਸਰੀਰ ਸਾਥ ਨਹੀਂ ਦਿੰਦਾ। ਦੂਜੀ ਭੈਣ ਖੁਦ ਵੀ ਲਗਭਗ 20 ਸਾਲ ਇੱਕ ਕਮਰੇ ਤੱਕ ਸੀਮਤ ਰਹੀ ਹੈ ਅਤੇ ਅੱਜ ਵ੍ਹੀਲਚੇਅਰ ’ਤੇ ਹੈ। ਪਰ ਇਹ ਨਜ਼ਾਰਾ ਸਾਨੂੰ ਇੱਕ ਵੱਡੀ ਗੱਲ ਸਿਖਾਉਂਦਾ ਹੈ—ਅਸਲ ਇਨਸਾਨੀਅਤ ਉਹ ਹੈ, ਜਦੋਂ ਅਸੀਂ ਬਿਨਾਂ ਕਿਸੇ ਮਤਲਬ ਜਾਂ ਫਾਇਦੇ ਦੇ ਕਿਸੇ ਦਾ ਸਾਥ ਦਿੰਦੇ ਹਾਂ, ਉਸਦੇ ਸੁੱਖ-ਦੁੱਖ ਵਿੱਚ ਖੜ੍ਹੇ ਹੁੰਦੇ ਹਾਂ ਅਤੇ ਉਸਨੂੰ ਆਪਣਾ ਸਮਾਂ ਦਿੰਦੇ ਹਾਂ। ਸੰਗਤ ਜੀ, ਅਸੀਂ ਤੁਹਾਨੂੰ ਵਾਰ-ਵਾਰ ਇਸ ਲਈ ਕਹਿੰਦੇ ਹਾਂ ਕਿ ਇੱਥੇ ਆਇਆ ਕਰੋ। ਇਨ੍ਹਾਂ ਰੂਹਾਂ ਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੁੰਦੀ ਹੈ। ਤੁਸੀਂ ਕੁਝ ਪਲ ਇਨ੍ਹਾਂ ਕੋਲ ਬੈਠ ਕੇ ਗੱਲ ਕਰਦੇ ਹੋ, ਹੱਸਦੇ ਹੋ ਜਾਂ ਇਨ੍ਹਾਂ ਦਾ ਹਾਲ ਪੁੱਛਦੇ ਹੋ ਇਹ ਛੋਟੀ ਜਿਹੀ ਗੱਲ ਇਨ੍ਹਾਂ ਲਈ ਬਹੁਤ ਵੱਡੀ ਖੁਸ਼ੀ ਬਣ ਜਾਂਦੀ ਹੈ। ਆਓ, ਕੁਝ ਸਮਾਂ ਇਨ੍ਹਾਂ ਲਈ ਵੀ ਕੱਢੀਏ।
ਕਿਉਂਕਿ ਸੇਵਾ ਸਿਰਫ਼ ਚੀਜ਼ਾਂ ਦੇਣਾ ਹੀ ਨਹੀਂ… ਕਿਸੇ ਨੂੰ ਆਪਣਾ ਸਮਾਂ ਦੇਣਾ ਵੀ ਸਭ ਤੋਂ ਵੱਡੀ ਸੇਵਾ ਹੈ। ਤੁਸੀਂ ਵੀ ਇਸ ਸੇਵਾ ਨਾਲ ਜੁੜੋ ਅਤੇ ਇਨ੍ਹਾਂ ਰੂਹਾਂ ਦੇ ਸੁੱਖ-ਦੁੱਖ ਦੇ ਸਾਥੀ ਬਣੋ।




08/08/2026

3 ਸਾਲ ਬਾਅਦ ਆਪਣੇ ਪੈਰਾਂ ’ਤੇ ਖੜ੍ਹਾ ਹੋਇਆ ਵੀਰ ਭੁਪਿੰਦਰ

ਸੰਪਰਕ Call / Whatsapp .98141-19214 | 95921-25457 | 99153-90192

ਜਿਸ ਟਰੱਕ ਨੂੰ ਤੁਸੀਂ ਦੇਖ ਰਹੇ ਹੋ, ਇਸੇ ਟਰੱਕ ਦੇ ਹੇਠਾਂ ਇਹ ਵੀਰ ਫਸਿਆ ਹੋਇਆ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹ ਵੀਰ ਦੁਬਾਰਾ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇਗਾ। ਪਰ ਇਸ ਵੀਰ ਨੇ ਹਿੰਮਤ ਨਹੀਂ ਹਾਰੀ। ਆਪਣੀ ਮਿਹਨਤ, ਹੌਂਸਲੇ ਅਤੇ ਲਗਾਤਾਰ ਕੋਸ਼ਿਸ਼ ਨਾਲ ਅੱਜ, ਪੂਰੇ 3 ਸਾਲ ਬਾਅਦ, ਇਹ ਆਪਣੇ ਪੈਰਾਂ ’ਤੇ ਖੜ੍ਹਾ ਹੋ ਗਿਆ ਹੈ। ਤੁਸੀਂ ਸ਼ਾਇਦ ਸੋਚ ਵੀ ਨਹੀਂ ਸਕਦੇ ਕਿ 3 ਸਾਲ ਬਾਅਦ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਇਸ ਵੀਰ ਲਈ ਕਿੰਨੀ ਵੱਡੀ ਜਿੱਤ ਹੈ SHSG Trust ਵਿੱਚ ਸਿਰਫ਼ ਇੱਕ ਮਹੀਨੇ ਦੀ ਫਿਜ਼ਿਓਥੈਰੇਪੀ ਤੋਂ ਬਾਅਦ ਹੁਣ ਇਹ ਵੀਰ ਤੁਰਨ ਵੀ ਲੱਗ ਪਿਆ ਹੈ। ਇਹ ਸਭ ਸੰਗਤ ਦੇ ਸਹਿਯੋਗ ਨਾਲ ਸੰਭਵ ਹੋ ਰਿਹਾ ਹੈ। ਤੁਸੀਂ ਸਾਡੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਇਹ ਸੇਵਾ ਉਹਨਾਂ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ। ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲਣ ਦਾ ਕਾਰਨ ਬਣ ਸਕਦਾ ਹੈ।

ਮਾਨਵਤਾ ਦੀ ਸੇਵਾ — ਰੱਬ ਦੀ ਸੇਵਾ।
Serve Humanity Serve God Charitable Trust (SHSG)

07/08/2026

ਅੱਜ ਸਾਡਾ ਪਿਆਰਾ ਵੀਰ ਸ਼ਿਵਾ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ।

ਸ਼ਿਵਾ ਵੀਰ ਭਾਵੇਂ ਪੰਜਾਬ ਤੋਂ ਬਾਹਰ ਦਾ ਸੀ, ਪਰ ਪਿਛਲੇ ਕਰੀਬ 10 ਮਹੀਨਿਆਂ ਤੋਂ SHSG ਆਸ਼ਰਮ ਵਿੱਚ ਰਹਿੰਦੇ-ਰਹਿੰਦੇ ਉਹ ਸਾਡੇ ਪਰਿਵਾਰ ਦਾ ਅਟੁੱਟ ਹਿੱਸਾ ਬਣ ਗਿਆ ਸੀ। ਇਸ ਨੂੰ ਗੁੱਜਰਾਂ ਦੇ ਬਾੜੇ ਚੋ ਛਡਾ ਕੇ ਲਿਆਂਦਾ ਸੀ। ਇਨ੍ਹਾਂ ਮਹੀਨਿਆਂ ਵਿੱਚ ਇਸ ਨਾਲ ਦਿਲਾਂ ਦਾ ਇੱਕ ਅਨਮੋਲ ਰਿਸ਼ਤਾ ਬਣ ਗਿਆ। ਅੱਜ ਜਦੋਂ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ, ਤਾਂ ਆਸ਼ਰਮ ਦੇ ਪਰਿਵਾਰਕ ਮੈਂਬਰ ਵੀ ਉਸ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਇਹ ਇਸ ਗੱਲ ਦਾ ਸਬੂਤ ਹੈ ਕਿ ਰਿਸ਼ਤੇ ਸਿਰਫ਼ ਖੂਨ ਨਾਲ ਨਹੀਂ ਬਣਦੇ, ਪਿਆਰ, ਸੇਵਾ ਅਤੇ ਆਪਣਾਪਣ ਨਾਲ ਬਣਦੇ ਹਨ। ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਅਖੀਰਲੇ ਸਫ਼ਰ ਵਿੱਚ ਨਾ ਦੌਲਤ ਸਾਥ ਜਾਂਦੀ ਹੈ, ਨਾ ਸ਼ੋਹਰਤ। ਨਾਲ ਜਾਂਦੇ ਹਨ ਤਾਂ ਸਿਰਫ਼ ਆਪਣੇ ਚੰਗੇ ਕਰਮ, ਲੋਕਾਂ ਦਾ ਪਿਆਰ ਅਤੇ ਉਹ ਦੁਆਵਾਂ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਕਮਾਈਆਂ ਹੁੰਦੀਆਂ ਹਨ। ਆਓ, ਅਸੀਂ ਸਭ ਮਿਲ ਕੇ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਵੀਰ ਸ਼ਿਵਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਸਾਨੂੰ ਸਭ ਨੂੰ ਮਨੁੱਖਤਾ, ਪਿਆਰ ਅਤੇ ਸੇਵਾ ਦੇ ਰਾਹ 'ਤੇ ਚੱਲਣ ਦੀ ਤਾਕਤ ਬਖ਼ਸ਼ਣ।




🙏🕊️

Address

Serve Humanity Serve God Care Center, Madanheri
Mohali
140103

Alerts

Be the first to know and let us send you an email when Serve humanity serve God ਸਰਬਤ ਦਾ ਭਲਾ Charitable Trust posts news and promotions. Your email address will not be used for any other purpose, and you can unsubscribe at any time.

Contact The Organization

Send a message to Serve humanity serve God ਸਰਬਤ ਦਾ ਭਲਾ Charitable Trust:

Shortcuts

Share