08/06/2026
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।। ਜੇਹਾ ਚੀਰੀ ਲਿਖਿਆ, ਤੇਹਾ ਹੁਕਮ ਕਮਾਹਿ । ਘੱਲੇ ਆਵਹਿ ਨਾਨਕਾ, ਸਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਸਰਦਾਰਨੀ ਅਮਰਜੀਤ ਕੌਰ ਧਰਮਸੁਪਤਨੀ ਸਵਰਗਵਾਸੀ ਸਰਦਾਰ ਜਗਜੀਤ ਸਿੰਘ ਨੰਬਰਦਾਰ ਗੱਜੂ ਪੱਤੀ ਵਾਲੇ
ਪਰਮਾਤਮਾ ਦੀ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਓਸ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ I
ਉਹਨਾਂ ਦੇ ਭੋਗ ਤੇ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਆਪਣੇ ਅਮਰ ਸਿੰਘ ਵੈਲਫੇਅਰ ਕਲੱਬ ਨੂੰ (1100) ਗਿਆਰਾਂ ਸੌ ਰੁਪਏ ਦੀ ਸੇਵਾ ਦਿੱਤੀ ਹੈ।
ਅਮਰ ਸਿੰਘ ਵੈਲਫੇਅਰ ਕਲੱਬ ਵੱਲੋਂ ਸਮੂਹ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਲੱਬ ਨੂੰ ਮਾਇਆ ਦਾ ਸਹਿਯੋਗ ਦੇਣ ਲਈ।
ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾਂ ਮੰਨਣ ਦਾ ਬਲ ਬਖਸ਼ੇ I
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ II