ਜਿਲ੍ਹਾ ਮੋਗਾ-ਬੀ ਕੇ ਯੂ-ਉਗਰਾਹਾਂ

  • Home
  • India
  • Moga
  • ਜਿਲ੍ਹਾ ਮੋਗਾ-ਬੀ ਕੇ ਯੂ-ਉਗਰਾਹਾਂ

ਜਿਲ੍ਹਾ ਮੋਗਾ-ਬੀ ਕੇ ਯੂ-ਉਗਰਾਹਾਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਿਹਾਲ ਸਿੰਘ ਵਾਲਾ ਪਿੰਡ ਭਾਗੀਕੇ ਵਿਖੇ ਔਰਤ ਇਕਾਈ ਦੀ ਚੋਣ ਕੁਲਦੀਪ ਕੌਰ ਕੁੱਸਾ ਦੀ ਅਗਵਾਈ ਹੇਠ ਕੀਤੀ...
08/06/2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਿਹਾਲ ਸਿੰਘ ਵਾਲਾ ਪਿੰਡ ਭਾਗੀਕੇ ਵਿਖੇ ਔਰਤ ਇਕਾਈ ਦੀ ਚੋਣ ਕੁਲਦੀਪ ਕੌਰ ਕੁੱਸਾ ਦੀ ਅਗਵਾਈ ਹੇਠ ਕੀਤੀ ਗਈ।

ਨਿਹਾਲ ਸਿੰਘ ਵਾਲਾ 07 ਜੂਨ (   ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੀ ਮੀਟਿੰਗ ਬਲਾਕ ਪ੍ਰਧਾਨ ਗੁਰ...
08/06/2026

ਨਿਹਾਲ ਸਿੰਘ ਵਾਲਾ 07 ਜੂਨ ( ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ ਪ੍ਰਧਾਨਗੀ ਹੇਠ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਯਾਦਗਾਰ ਤੇ ਹੋਈ। ਮੀਟਿੰਗ ਵਿੱਚ ਛਿਮਾਹੀ ਫੰਡਾੰ ਅਤੇ ਪ੍ਰੋਗਰਾਮ ਵਿੱਚ ਸਹੀ ਸਮੇਂ ਤੇ ਆਉਣ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ। 10 ਜੂਨ ਨੂੰ ਸੂਬਾ ਪੱਧਰੀ ਪ੍ਰੋਗਰਾਮ ਦੀ ਤਿਆਰੀ ਜ਼ਿਲ੍ਹਾ ਪੱਧਰੀ ਬੱਧਨੀ ਕਲਾਂ ਵਿਖੇ ਹੋ ਰਹੀ ਸਿੱਖਿਆ ਮੀਟਿੰਗ ਅਤੇ 11 ਮਈ ਨੂੰ ਬਲਾਕ ਨਿਹਾਲ ਸਿੰਘ ਵਾਲਾ ਵਿੱਚ ਦੇ ਪਿੰਡਾਂ ਵਿੱਚ ਆਏ ਤੇਜ਼ ਝੱਖੜ ਅਤੇ ਗੜੇਮਾਰੀ ਨਾਲ ਖ਼ਰਾਬ ਹੋਈਆ ਫਸਲਾਂ ਅਤੇ ਸਬਜ਼ੀਆਂ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਮੁਆਵਜ਼ੇ ਲਈ, ਮਜਬੂਰੀਵੱਸ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਲਈ ਅੱਗ ਤੇ ਕਿਸਾਨਾਂ ਤੇ ਪਾਏ ਕੇਸਾਂ ਦੇ ਖਿਲਾਫ ਐਸ ਡੀ ਐਮ ਨਿਹਾਲ ਸਿੰਘ ਵਾਲਾ ਦੇ ਦਫ਼ਤਰ ਅੱਗੇ 12 ਜੂਨ ਨੂੰ ਧਰਨਾ ਲਗਾਇਆ ਜਾਵੇਗਾ
ਇਹਨਾਂ ਦੋਵੇ ਪ੍ਰੋਗਰਾਮਾਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਮੀਟਿੰਗ ਦੇ ਅੰਤ ਵਿੱਚ ਪਟਿਆਲਾ ਵਿਖੇ 5 ਜੂਨ 2600 ਬੇਰੁਜ਼ਗਾਰ ਅਪ੍ਰੈਟਸਿਪ ਲਾਈਨਮੈਨਾਂ ਤੇ ਲਾਠੀਚਾਰਜ ਦੇ ਖਿਲਾਫ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ।
ਮੀਟਿੰਗ ਵਿੱਚ ਜਰਨਲ ਸਕੱਤਰ ਬੂਟਾ ਸਿੰਘ ਭਾਗੀਕੇ, ਕੁਲਦੀਪ ਕੌਰ ਕੁੱਸਾ, ਕਰਮਜੀਤ ਕੌਰ ਹਿੰਮਤਪੁਰਾ, ਸਰਬਜੀਤ ਸਿੰਘ ਖਾਈ, ਖਜਾਨਚੀ ਕੇਵਲ ਕ੍ਰਿਸ਼ਨ ਬੱਧਨੀ ਕਲਾਂ, ਸਵਰਨ ਸਿੰਘ , ਗੁਰਮੁਖ ਸਿੰਘ ਆਦਿ ਤੋਂ ਇਲਾਵਾ ਪਿੰਡਾਂ ਦੇ ਪ੍ਰਧਾਨ ਸਕੱਤਰ ਹਾਜ਼ਰ ਸਨ।
ਜਾਰੀ ਕਰਤਾ
ਜਰਨਲ ਸਕੱਤਰ ਬੂਟਾ ਸਿੰਘ ਭਾਗੀਕੇ
98157-50020

ਕੱਲ 2600 ਬੇਰੁਜ਼ਗਾਰ ਅਪ੍ਰੈਟਸਿਪ  ਲਾਈਨ ਮੈਨ  ਤੇ ਪਟਿਆਲਾ ਪਾਵਰ ਕੌਮ ਵਿਖੇ ਕੀਤੇ ਗਏ ਲਾਠੀ ਚਾਰਜ ਦਾ ਵਿਰੋਧ ਕਰਦੇ ਹੋਏ ਅੱਜ ਪੰਜਾਬ ਸਰਕਾਰ ਦੀ ਅ...
06/06/2026

ਕੱਲ 2600 ਬੇਰੁਜ਼ਗਾਰ ਅਪ੍ਰੈਟਸਿਪ ਲਾਈਨ ਮੈਨ ਤੇ ਪਟਿਆਲਾ ਪਾਵਰ ਕੌਮ ਵਿਖੇ ਕੀਤੇ ਗਏ ਲਾਠੀ ਚਾਰਜ ਦਾ ਵਿਰੋਧ ਕਰਦੇ ਹੋਏ ਅੱਜ ਪੰਜਾਬ ਸਰਕਾਰ ਦੀ ਅਰਥੀ ਫੂਕਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਿਹਾਲ ਸਿੰਘ ਵਾਲਾ ਪਿੰਡ ਤਖਤੂਪੁਰਾ।ਇਸ ਤੋਂ ਪਹਿਲਾਂ ਬਲਾਕ ਦੀ ਮੀਟਿੰਗ ਵੀ ਕੀਤੀ ਗਈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਹਿੰਮਤਪੁਰਾ ਦੇ ਵਰਕਰ ਮਾਤਾ ਮੁਖਤਿਆਰ ਕੌਰ 24 ਮਈ ਦੁਪਿਹਰ  ਨੂੰ ਸਦੀਵੀ ਵਿਛੋੜਾ ਦੇ ਸਨ। ਉਹਨਾਂ...
25/05/2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਹਿੰਮਤਪੁਰਾ ਦੇ ਵਰਕਰ ਮਾਤਾ ਮੁਖਤਿਆਰ ਕੌਰ 24 ਮਈ ਦੁਪਿਹਰ ਨੂੰ ਸਦੀਵੀ ਵਿਛੋੜਾ ਦੇ ਸਨ। ਉਹਨਾਂ ਦਾ 25 ਮਈ ਨੂੰ ਕਿਸਾਨੀ ਝੰਡਾ ਪਾਕੇ ਸੰਸਕਾਰ ਕੀਤਾ ਗਿਆ।ਉਹ ਦਿੱਲੀ ਅੰਦੋਲਨ ਤੋਂ ਜੱਥੇਬੰਦੀ ਨਾਲ ਜੁੜੇ ਹੋਏ ਸੀ।ਉਹਨਾਂ ਵੱਲੋਂ ਕਿਸਾਨ ਲਹਿਰ ਵਿੱਚ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸੰਸਕਾਰ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆਗੂ ਅਤੇ ਵਰਕਰ ਪਿੰਡ ਵਾਸੀ, ਪਰਿਵਾਰਿਕ ਮੈਂਬਰ, ਰਿਸ਼ਤੇਦਾਰ ਆਦਿ ਹਾਜ਼ਰ ਸਨ।

25/05/2026

*ਪ੍ਰੈਸ ਬਿਆਨ*
*ਪੰਜਾਬ ਸਰਕਾਰ ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟ ਦੇ ਮੁਲਾਜ਼ਮਾਂ ਦੇ ਹੱਕੀ ਸੰਘਰਸ਼ ਨੂੰ ਕੁਚਲਣ ਦੀਆਂ ਸਾਜ਼ਿਸ਼ਾਂ ਛੱਡ ਕੇ ਉਨ੍ਹਾਂ ਨੂੰ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰੇ* - ਉਗਰਾਹਾਂ
ਚੰਡੀਗੜ੍ਹ 22 ਮਈ ( ) ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟਾਂ ਦੇ ਮੁਲਾਜ਼ਮਾਂ ਦੇ ਹੱਕੀ ਸੰਘਰਸ਼ ਦੀ ਹਿਮਾਇਤ ਵਿੱਚ ਪ੍ਰੈਸ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਪੰਜਾਬ ਭਰ ਦੇ ਮਿਲਕ ਅਤੇ ਕੈਟਲਫੀਡ ਪਲਾਂਟਾਂ ਦੇ ਆਊਟਸੋਰਸਡ ਮੁਲਾਜ਼ਮ ਪਿਛਲੇ ਇਕ ਹਫਤੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਮੋਰਚੇ ਤੇ ਬੈਠੇ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਮੈਨੇਜਮੈਂਟ ਉਨ੍ਹਾਂ ਨੂੰ ਵਿਭਾਗ ਵਿੱਚ ਲਿਆ ਕੇ ਸਿੱਧੇ ਕੰਟਰੈਕਟ 'ਤੇ ਲੈਣ ਦੀ ਪ੍ਰਪੋਜ਼ਲ ਤਿਆਰ ਕਰ ਕੇ ਸਰਕਾਰ ਵਲੋਂ ਗਠਿਤ ਸਬ-ਕਮੇਟੀ ਪੰਜਾਬ ਨੂੰ ਭੇਜੇ ਤਾਂ ਜੋ ਪੰਜਾਬ ਦੇ ਹੋਰ ਆਊਟਸੋਰਸਡ/ਇਨਲਿਸਟਮੈਂਟ ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮਾਂ ਦੇ ਨਾਲ ਕੰਪਨੀਆਂ/ਸੁਸਾਇਟੀਆਂ ਰਾਹੀਂ ਭਰਤੀ ਮੁਲਾਜ਼ਮਾਂ ਦੀ ਤਰ੍ਹਾਂ ਉਨ੍ਹਾਂ ਨੂੰ ਵਿਭਾਗ ਵਿੱਚ ਸਿੱਧੇ ਕੰਟਰੈਕਟ 'ਤੇ ਰਖਿਆ ਜਾਵੇ। ਤ੍ਰਾਸਦੀ ਇਹ ਹੈ ਕਿ ਇਸ ਕੰਮ ਲਈ ਵਿੱਤ ਮੰਤਰੀ ਦੀ ਅਗਵਾਈ ਵਿੱਚ ਬਣੀ ਸਬ-ਕਮੇਟੀ ਵਲੋਂ ਵੀ ਵਾਰ ਵਾਰ ਮੰਗ ਵੀ ਕੀਤੀ ਜਾ ਰਹੀ ਹੈ,ਪਰ ਮਿਲਕ ਪਲਾਂਟਾਂ ਦੀ ਮੈਨੇਜਮੈਂਟ ਨਾਂ ਤਾਂ ਮੁਲਾਜ਼ਮਾਂ ਦੀ ਅਪੀਲ ਨੂੰ ਹੀ ਪ੍ਰਵਾਨ ਕਰ ਰਹੀ ਹੈ ਅਤੇ ਨਾ ਹੀ ਸਬ-ਕਮੇਟੀ ਦੇ ਚੇਅਰਮੈਨ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਹੈ। ਇਸ ਤੋਂ ਉਲਟ ਧੱਕੇ ਅਤੇ ਧੌਂਸ ਦੇ ਜ਼ੋਰ ਇਨ੍ਹਾਂ ਮੁਲਾਜ਼ਮਾਂ ਦੇ ਹੱਕੀ ਸੰਘਰਸ਼ ਨੂੰ ਕੁਚਲਣ ਲਈ ਤਾਣ ਲਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਮੈਨੇਜਮੈਂਟ ਦੀਆਂ ਇਨ੍ਹਾਂ ਧੱਕੜ ਅਤੇ ਮੁਲਾਜ਼ਮ ਵਿਰੋਧੀ ਕਾਰਵਾਈਆਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਤੇ ਮੈਨੇਜਮੈਂਟ ਨੂੰ ਇਹ ਚੇਤਾਵਨੀ ਦਿੰਦੀ ਹੈ ਕਿ ਜਬਰ ਅਤੇ ਧੱਕੇ ਦੇ ਜ਼ੋਰ ਵੇਰਕਾ ਮਿਲਕ ਪਲਾਂਟਾਂ ਦੇ ਮੁਲਾਜ਼ਮਾਂ ਦੇ ਹੱਕੀ ਸੰਘਰਸ਼ ਨੂੰ ਕੁਚਲਣ ਦਾ ਰਾਹ ਛੱਡਕੇ ਉਨ੍ਹਾਂ ਨੂੰ ਵਿਭਾਗ ਵਿੱਚ ਲੈਣ ਦੀ ਪ੍ਰਪੋਜ਼ਲ ਤਿਆਰ ਕਰਕੇ ਸਰਕਾਰ ਨੂੰ ਭੇਜਣ ਦੀ ਮੰਗ ਪ੍ਰਵਾਨ ਕਰੇ ਨਹੀਂ ਤਾਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਇਨ੍ਹਾਂ ਮੁਲਾਜ਼ਮਾਂ ਦੇ ਹੱਕੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਮਜਬੂਰ ਹੋਵੇਗੀ ਜਿਸ ਲਈ ਮੈਨੇਜਮੈਂਟ ਖੁਦ ਜ਼ਿੰਮੇਵਾਰ ਹੋਵੇਗੀ ‌।
ਜਾਰੀ ਕਰਤਾ ---- ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ)

25/05/2026
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਹਿੰਮਤਪੁਰਾ ਦੇ ਵਰਕਰ ਮਾਤਾ ਮੁਖਤਿਆਰ ਕੌਰ 24 ਮਈ ਦੁਪਿਹਰ  ਨੂੰ ਸਦੀਵੀ ਵਿਛੋੜਾ ਦੇ ਹਨ।ਉਹ ਦਿੱ...
25/05/2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਹਿੰਮਤਪੁਰਾ ਦੇ ਵਰਕਰ ਮਾਤਾ ਮੁਖਤਿਆਰ ਕੌਰ 24 ਮਈ ਦੁਪਿਹਰ ਨੂੰ ਸਦੀਵੀ ਵਿਛੋੜਾ ਦੇ ਹਨ।ਉਹ ਦਿੱਲੀ ਅੰਦੋਲਨ ਤੋਂ ਜੱਥੇਬੰਦੀ ਨਾਲ ਜੁੜੇ ਹੋਏ ਸੀ।ਉਹਨਾਂ ਵੱਲੋਂ ਕਿਸਾਨ ਲਹਿਰ ਵਿੱਚ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ
ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ। ਉਹਨਾਂ ਦਾ ਸੰਸਕਾਰ 25 ਮਈ ਨੂੰ ਸਵੇਰੇ 9.30 ਵਜੇ ਹੋਵੇਗਾ।ਸਾਰੇ ਪਿੰਡ ਵਾਸੀਆਂ ਨੂੰ ਸੰਸਕਾਰ ਤੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

Address

Moga

Website

Alerts

Be the first to know and let us send you an email when ਜਿਲ੍ਹਾ ਮੋਗਾ-ਬੀ ਕੇ ਯੂ-ਉਗਰਾਹਾਂ posts news and promotions. Your email address will not be used for any other purpose, and you can unsubscribe at any time.

Share