Helping Hands Charitable Trust

Helping Hands Charitable Trust The Main objective of the organisation is to provide financial assistance and other possible help to financially weak students.

ਮਾਘੀ ਮੌਕੇ ਹੈਲਪਿੰਗ ਹੈੰਡਜ ਚੈਰੀਟੇਬਲ ਟਰੱਸਟ ਮੌੜ ਵੱਲੋਂ ਨਿਸਾਨ ਕਰੋਪ ਦੀ ਮੱਦਦ ਨਾਲ ਬੰਗਾਲੀ ਬਾਬਾ ਵਾਲੇ ਸਕੂਲ ਦੇ 70 ਵਿਦਿਆਰਥੀਆਂ ਨੂੰ ਕੋਟੀਆ...
16/01/2026

ਮਾਘੀ ਮੌਕੇ ਹੈਲਪਿੰਗ ਹੈੰਡਜ ਚੈਰੀਟੇਬਲ ਟਰੱਸਟ ਮੌੜ ਵੱਲੋਂ ਨਿਸਾਨ ਕਰੋਪ ਦੀ ਮੱਦਦ ਨਾਲ ਬੰਗਾਲੀ ਬਾਬਾ ਵਾਲੇ ਸਕੂਲ ਦੇ 70 ਵਿਦਿਆਰਥੀਆਂ ਨੂੰ ਕੋਟੀਆਂ ਅਤੇ ਬੂਟ ਵੰਡੇ ਗਏ

ਮਾਘੀ ਮੌਕੇ ਹੈਲਪਿੰਗ ਹੈੰਡਜ ਚੈਰੀਟੇਬਲ ਟਰੱਸਟ ਮੌੜ ਵੱਲੋਂ ਨਿਸਾਨ ਕਰੋਪ ਦੀ ਮੱਦਦ ਨਾਲ ਵਿਦਿਆਰਥੀਆਂ ਨੂੰ 250 ਕੋਟੀਆਂ ਅਤੇ ਬੂਟ ਵੰਡੇ ਗਏ  ਹੈਲਪਿ...
14/01/2026

ਮਾਘੀ ਮੌਕੇ ਹੈਲਪਿੰਗ ਹੈੰਡਜ ਚੈਰੀਟੇਬਲ ਟਰੱਸਟ ਮੌੜ ਵੱਲੋਂ ਨਿਸਾਨ ਕਰੋਪ ਦੀ ਮੱਦਦ ਨਾਲ ਵਿਦਿਆਰਥੀਆਂ ਨੂੰ 250 ਕੋਟੀਆਂ ਅਤੇ ਬੂਟ ਵੰਡੇ ਗਏ

ਹੈਲਪਿੰਗ ਹੈੰਡਜ ਚੈਰੀਟੇਬਲ ਟਰੱਸਟ ਮੌੜ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਮਾਘੀ ਮੌਕੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ 250 ਕੋਟੀਆਂ ਅਤੇ ਬੂਟ ਵੰਡੇ ਗਏ। ਇਸ ਵਿੱਚ ਬਾਬਾ ਬੰਗਾਲੀ ਜੀ ਦੀ ਪ੍ਰੇਰਣਾ ਸਦਕਾ ਚੱਲ ਰਹੇ ਸੰਤ ਉਜਵਲਾ ਨੰਦ ਜੀ ਵਿਸ਼ਵ ਵਿਦਿਆਲਿਆ ਦੇ 70 ਬੱਚੇ ਵੀ ਸ਼ਾਮਿਲ ਸਨ। ਇਸ ਸਕੂਲ ਵਿੱਚ ਬੱਚਿਆਂ ਨੂੰ ਬਿਲਕੁਲ ਫਰੀ ਪੜਾਉਣ ਦੇ ਨਾਲ ਖਾਣਾ, ਕਿਤਾਬਾਂ ਆਦਿ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਇਸ ਦੌਰਾਨ ਸੰਸਥਾ ਦੇ ਪ੍ਰਧਾਨ ਸੰਦੀਪ ਸਿੰਗਲਾ ਜੀ ਨੇ ਦੱਸਿਆ ਕਿ ਸੰਸਥਾ ਦਾ ਮਕਸਦ ਇਲਾਕੇ ਦੇ ਹਰ ਬੱਚੇ ਨੂੰ ਪੜਾਉਣਾ ਹੈ, ਜਿਸ ਲਈ ਸੰਸਥਾ ਵੱਲੋਂ ਹਰ ਸੰਭਵ ਮੱਦਦ ਕੀਤੀ ਜਾਵੇਗੀ। ਸੰਸਥਾ ਦੇ ਚੇਅਰਮੈਨ ਨੀਰਜ ਗਰਗ ਨੇ ਇਸ ਸੇਵਾ ਵਿਚ ਨਿਸਾਨ ਕਰੌਪ ਪ੍ਰੋਟੈਕਸ਼ਨ ਪ੍ਰਾਈਵੇਟ ਲਿਮਿਟਡ ਦਾ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਨਿਸਾਨ ਕੰਪਨੀ ਦੇ ਐੱਮ. ਡੀ. ਸ਼੍ਰੀ ਬੱਬੂ ਮਿੱਤਲ ਨੇ ਅੱਗੇ ਵੀ ਇਸ ਤਰਾ ਦੇ ਸਮਾਜਿਕ ਕੰਮਾਂ ਵਿਚ ਸਹਿਯੋਗ ਦੇਣ ਦਾ ਵਾਦਾ ਕੀਤਾ। ਉਹਨਾਂ ਨੇ ਇਹ ਵੀ ਕਿਹਾ ਸੰਸਥਾ ਦੇ ਮੈਂਬਰ ਲੋਕ ਭਲਾਈ ਦੇ ਕੰਮਾਂ ਲਈ ਵਚਨਬੱਧ ਹਨ। ਮਾਘੀ ਮੌਕੇ ਇਸ ਸਕੂਲ ਤੋ ਇਲਾਵਾ ਮੰਡੀ ਦੇ ਵੱਖ ਵੱਖ ਸਕੂਲਾਂ ਦੇ ਕਰੀਬ 200 ਬੱਚਿਆਂ ਨੂੰ ਗਰਮ ਕੋਟੀਆਂ ਅਤੇ ਬੂਟ ਵੰਡੇ ਗਏ ਸਨ। ਇਸ ਮੌਕੇ ਸੰਸਥਾ ਦੇ ਕੈਸ਼ੀਅਰ ਕਪਿਲ ਸ਼ਰਮਾ, ਸੈਕਟਰੀ ਕੇਸ਼ਵ ਸਿੰਗਲਾ, ਮੁਕੇਸ਼ ਸਿੰਗਲਾ, ਦੀਪਕ ਵਰਮਾ ਗਗਨਦੀਪ ਔਲਖ, ਦੀਪਕ ਸਿੰਗਲਾ, ਮੋਹਿਤ ਕੁਮਾਰ, ਮੋਹਿੰਦਰ ਪਾਲ ਟੋਨੀ, ਦਵਿੰਦਰ ਬਾਸਲ, ਰਾਜਿੰਦਰ ਕੁਮਾਰ, ਲੱਕੀ ਸ਼ਰਮਾ ਤੇ ਸਕੂਲ ਕਮੇਟੀ ਵੀ ਹਾਜਰ ਸਨ। ਇਸ ਮੌਕੇ ਰਾਕੇਸ਼ ਕੁਮਾਰ ਅਤੇ ਦਰਸ਼ਨ ਕੁਮਾਰ ਵੀ ਮੌਜੂਦ ਸਨ

ਕੋਟੀਆਂ ਅਤੇ ਬੂਟ ਵੰਡਣ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਵੱਖ ਵੱਖ ਸਕੂਲਾਂ ਵਿੱਚ 64 ਜ਼ਰੂਰਤਮੰਦ ਬੱਚਿਆਂ ਨੂੰ ਸਕੂਲ ਵਾਲੀਆਂ ਕੋਟੀਆਂ ਅਤੇ ਬੂਟ ਵੰ...
24/01/2025

ਕੋਟੀਆਂ ਅਤੇ ਬੂਟ ਵੰਡਣ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਵੱਖ ਵੱਖ ਸਕੂਲਾਂ ਵਿੱਚ 64 ਜ਼ਰੂਰਤਮੰਦ ਬੱਚਿਆਂ ਨੂੰ ਸਕੂਲ ਵਾਲੀਆਂ ਕੋਟੀਆਂ ਅਤੇ ਬੂਟ ਵੰਡੇ ਗਏ

ਬੀਤੇ ਦਿਨੀਂ ਮਾਘੀ ਦੀ ਸੰਗਰਾਂਦ ਤੇ Helping Hands charitable Trust maur ਵਲੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 69 ਗਰੀਬ ਬੱਚਿਆਂ ਨੂੰ ਸਕੂਲ...
15/01/2025

ਬੀਤੇ ਦਿਨੀਂ ਮਾਘੀ ਦੀ ਸੰਗਰਾਂਦ ਤੇ Helping Hands charitable Trust maur ਵਲੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 69 ਗਰੀਬ ਬੱਚਿਆਂ ਨੂੰ ਸਕੂਲ ਵਾਲੀਆਂ ਕੋਟੀਆਂ ਅਤੇ ਬੂਟ ਵੰਡੇ ਗਏ।

Thanks for media coverage
14/02/2024

Thanks for media coverage

ਹੈਲਪਿੰਗ ਹੈੰਡਜ ਚੈਰੀਟੇਬਲ ਟਰੱਸਟ ਮੌੜ ਵਲੋ ਅਯੋਗ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ।  ਹੈਲਪਿੰਗ ਹੈੰਡਜ ਚੈਰੀਟੇਬਲ ਟਰੱਸਟ ਮੌ...
13/02/2024

ਹੈਲਪਿੰਗ ਹੈੰਡਜ ਚੈਰੀਟੇਬਲ ਟਰੱਸਟ ਮੌੜ ਵਲੋ ਅਯੋਗ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ।

ਹੈਲਪਿੰਗ ਹੈੰਡਜ ਚੈਰੀਟੇਬਲ ਟਰੱਸਟ ਮੌੜ ਦੇ ਸਮੁੱਚੀ ਟੀਮ ਵਲੋਂ ਮੌੜ ਮੰਡੀ ਵਿਖੇ ਚੱਲ ਰਿਹਾ ਸਰਕਾਰੀ ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਦੇ ਵਿਚ ਪੜ੍ਹ ਰਹੇ ਬੱਚੇ ਜੋ ਕਿਸੇ ਨਾ ਕਿਸੇ ਰੂਪ ਵਿੱਚ ਅੰਗਹੀਣ ਅਤੇ ਦਿਮਾਗੀ ਤੌਰ ਬੀਮਾਰ ਹਨ, 30 ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ ਇਸ ਇਸ ਦੌਰਾਨ ਸੰਸਥਾ ਦੇ ਪ੍ਰਧਾਨ ਸੰਦੀਪ ਸਿੰਗਲਾ ਜੀ ਨੇ ਦੱਸਿਆ ਕਿ ਇਸ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ ਬਹੁਤ ਮਿਹਨਤ ਨਾਲ ਕਰਵਾਉਣੀ ਪੈਂਦੀ ਹੈ। ਇਸ ਦੋਰਾਨ ਅਧਿਆਪਕ ਮੈਡਮ ਵੀਰਪਾਲ, ਮੈਡਮ ਮਨਪ੍ਰੀਤ, ਮੈਡਮ ਰਮਨਦੀਪ ਨੇ ਦਸਿਆ ਕਿ ਇਸ ਸਕੂਲ ਵਿੱਚ ਅਜਿਹੇ ਬੱਚੇ ਪੜ੍ਹਦੇ ਹਨ ਜਿਹਨਾਂ ਨੂੰ ਅੱਖਾਂ ਤੋ ਬਿਲਕੁਲ ਨਹੀਂ ਦਿਖਦਾ ਅਤੇ ਦਿਮਾਗੀ ਤੌਰ ਤੇ ਬੀਮਾਰ ਹੋਣ ਕਾਰਨ ਇਹਨਾਂ ਨੂੰ ਬਹੁਤ ਮਿਹਨਤ ਕਰਕੇ ਪੜ੍ਹਾਉਣਾ ਪੈੰਦਾ ਹੈ। ਪ੍ਰਿੰਸੀਪਲ ਮੈਡਮ ਅਨੂ ਜੀ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਇਹਨਾਂ ਬੱਚਿਆਂ ਦੀ ਸਮੇਂ ਸਮੇਂ ਤੇ ਮਦਦ ਕਰਕੇ ਭਵਿੱਖ ਨੂੰ ਸੇਵਾ ਦੀ ਭਾਵਨਾ ਨਾਲ ਉੱਜਵਲ ਬਣਾਉਂਦੇ ਹਨ ਤੇ ਸੰਸਥਾ ਦੇ ਫਾਊਂਡਰ ਨੀਰਜ ਗਰਗ ਨੇ ਕਿਹਾ ਸੰਸਥਾ ਦੇ ਮੈਂਬਰ ਲੋਕ ਭਲਾਈ ਦੇ ਕੰਮਾਂ ਲਈ ਵਚਨਬੱਧ ਹਨ । ਇਸ ਮੌਕੇ ਸੰਸਥਾ ਦੇ ਕੈਸ਼ੀਅਰ ਕਪਿਲ ਸ਼ਰਮਾ, ਸੈਕਟਰੀ ਕੇਸ਼ਵ ਸਿੰਗਲਾ, ਮੁਕੇਸ਼ ਸਿੰਗਲਾ, ਦੀਪਕ ਵਰਮਾ ਗਗਨਦੀਪ ਔਲਖ, ਦੀਪਕ ਸਿੰਗਲਾ, ਮੋਹਿਤ ਕੁਮਾਰ, ਮੋਹਿੰਦਰ ਪਾਲ ਟੋਨੀ, ਦਵਿੰਦਰ ਬਾਸਲ, ਰਾਜਿੰਦਰ ਕੁਮਾਰ, ਲੱਕੀ ਸ਼ਰਮਾ, ਸਚਿਨ ਕੁਮਾਰ ਤੇ ਸੁਮਿਤ ਕੁਮਾਰ ਸਕੂਲ ਕਮੇਟੀ ਵੀ ਹਾਜਰ ਸਨ।

Thanks for media coverage
15/01/2024

Thanks for media coverage

Thanks for media coverage
15/01/2024

Thanks for media coverage

ਮਾਘੀ ਮੌਕੇ ਹੈਲਪਿੰਗ ਹੈੰਡਜ ਚੈਰੀਟੇਬਲ ਟਰੱਸਟ ਮੌੜ ਨੂੰ ਵਿਦਿਆਰਥੀਆਂ ਨੂੰ 250 ਕੋਟੀਆਂ ਅਤੇ ਬੂਟ ਵੰਡੇ ਗਏ  ਹੈਲਪਿੰਗ ਹੈੰਡਜ ਚੈਰੀਟੇਬਲ ਟਰੱਸਟ ਮ...
14/01/2024

ਮਾਘੀ ਮੌਕੇ ਹੈਲਪਿੰਗ ਹੈੰਡਜ ਚੈਰੀਟੇਬਲ ਟਰੱਸਟ ਮੌੜ ਨੂੰ ਵਿਦਿਆਰਥੀਆਂ ਨੂੰ 250 ਕੋਟੀਆਂ ਅਤੇ ਬੂਟ ਵੰਡੇ ਗਏ

ਹੈਲਪਿੰਗ ਹੈੰਡਜ ਚੈਰੀਟੇਬਲ ਟਰੱਸਟ ਮੌੜ ਦੇ ਸਮੁੱਚੀ ਟੀਮ ਵਲੋਂ ਬਾਬਾ ਬੰਗਾਲੀ ਜੀ ਦੀ ਦੇਖ ਰੇਖ ਹੇਠ ਚੱਲ ਰਹੇ ਸੰਤ ਉਜਵਲਾ ਨੰਦ ਜੀ ਵਿਸ਼ਵ ਵਿਦਿਆਲਿਆ ਸਕੂਲ ਜੋਂ ਬਾਬਾ ਬੰਗਾਲੀ ਜੀ ਦੇ ਪ੍ਰੇਰਣਾ ਸਦਕਾ ਚਲਦਾ ਆ ਰਿਹਾ ਹੈ ।ਸੰਸਥਾ ਵਲੋਂ ਸਕੂਲ ਦੇ 50 ਬੱਚਿਆਂ ਸਮੇਤ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੂੰ 250 ਕੋਟੀਆਂ ਅਤੇ ਬੂਟ ਵੰਡੇ ਗਏ । ਇਸ ਇਸ ਦੌਰਾਨ ਸੰਸਥਾ ਦੇ ਪ੍ਰਧਾਨ ਸੰਦੀਪ ਸਿੰਗਲਾ ਜੀ ਨੇ ਦੱਸਿਆ ਕਿ ਇਸ ਸਕੂਲ ਵਿੱਚ ਬੱਚਿਆਂ ਨੂੰ ਬਿਲਕੁਲ ਮੁਫਤ ਪੜ੍ਹਾਈ ਕਰਾਈ ਜਾਂਦੀ ਹੈ। ਇਸ ਦੋਰਾਨ ਜੋ ਅਧਿਆਪਕ ਇਸ ਸਕੂਲ ਵਿੱਚ ਬਿਲਕੁਲ ਮੁਫਤ (ਬਿਨਾਂ ਤਨਖਾਹ ਤੋਂ) ਪੜ੍ਹਾਉਂਦੇ ਹਨ ਅਤੇ ਇਹਨਾਂ ਗਰੀਬ ਬੱਚਿਆਂ ਭਵਿੱਖ ਨੂੰ ਸੇਵਾ ਦੀ ਭਾਵਨਾ ਨਾਲ ਉੱਜਵਲ ਬਣਾਉਂਦੇ ਹਨ ਤੇ ਉਹਨਾਂ ਨੇ ਇਹ ਵੀ ਕਿਹਾ ਸੰਸਥਾ ਦੇ ਮੈਂਬਰ ਲੋਕ ਭਲਾਈ ਦੇ ਕੰਮਾਂ ਲਈ ਵਚਨਬੱਧ ਹਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਕਮਲੇਸ਼ ਦੇਵੀ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਸੰਸਥਾਵਾ ਦੀ ਮਦਦ ਨਾਲ ਹੀ ਇਹ ਸਕੂਲ ਪਿਛਲੇ ਕਈ ਸਾਲਾਂ ਤੋਂ ਬਿਲਕੁਲ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਬਿਲਕੁਲ ਮੁਫਤ ਪੜ੍ਹਾਈ ਕਰਵਾ ਰਿਹਾ ਹੈ। ਇਸ ਸਕੂਲ ਵਿਚ ਕੁੱਲ 71 ਗਰੀਬ ਬੱਚੇ ਪੜ੍ਹ ਰਹੇ ਹਨ । ਮਾਘੀ ਮੌਕੇ ਇਸ ਸਕੂਲ ਤੋ ਇਲਾਵਾ ਮੰਡੀ ਦੇ ਵੱਖ ਵੱਖ ਸਕੂਲਾਂ ਦੇ ਕਰੀਬ 200 ਬੱਚਿਆਂ ਨੂੰ ਗਰਮ ਕੋਟੀਆਂ ਅਤੇ ਬੂਟ ਵੰਡੇ ਗਏ ਸਨ। ਇਸ ਮੌਕੇ ਸੰਸਥਾ ਦੇ ਕੈਸ਼ੀਅਰ ਕਪਿਲ ਸ਼ਰਮਾ, ਸੈਕਟਰੀ ਕੇਸ਼ਵ ਸਿੰਗਲਾ, ਮੁਕੇਸ਼ ਸਿੰਗਲਾ, ਦੀਪਕ ਵਰਮਾ ਗਗਨਦੀਪ ਔਲਖ, ਦੀਪਕ ਸਿੰਗਲਾ, ਮੋਹਿਤ ਕੁਮਾਰ, ਮੋਹਿੰਦਰ ਪਾਲ ਟੋਨੀ, ਦਵਿੰਦਰ ਬਾਸਲ, ਰਾਜਿੰਦਰ ਕੁਮਾਰ, ਲੱਕੀ ਸ਼ਰਮਾ ਤੇ ਸਕੂਲ ਕਮੇਟੀ ਵੀ ਹਾਜਰ ਸਨ। ਇਹਨਾਂ ਵਿਚ ਸੰਜੀਵ ਕੁਮਾਰ ਬੀਰਬਲ, ਸੰਦੀਪ ਕੁਮਾਰ ਕਾਕਾ, ਸੰਦੀਪ ਕੁਮਾਰ ਪੱਪੂ ਦਾ ਵਿਸ਼ੇਸ਼ ਤੌਰ ਤੇ ਯੋਗਦਾਨ ਰਿਹਾ।ਸੰਸਥਾ ਦੇ ਚੇਅਰਮੈਨ ਨੀਰਜ਼ ਗਰਗ ਨੇ ਲੋਹੜੀ ਅਤੇ ਮਾਘੀ ਦਿਆਂ ਵਧਾਈਆਂ ਦਿੱਤੀਆਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।

06/09/2023

कृष्ण जन्म अष्टमी की हार्दिक शुभकामनाएं... लड्डू गोपाल सब की मनोकामना पूर्ण करें...

Helping Hands charitable Trust maur  ਵਲੋ ਕੱਲ ਇਕ ਵ੍ਹੀਲ ਚੇਅਰ ਵਾਸਤੇ ਬੇਨਤੀ ਕੀਤੀ ਗਈ ਸੀ ਜਿਸ ਦੀ ਸੇਵਾ kalki jan seva ਫਾਊਂਡੇਸ਼ਨ ਦੇ...
05/09/2023

Helping Hands charitable Trust maur ਵਲੋ ਕੱਲ ਇਕ ਵ੍ਹੀਲ ਚੇਅਰ ਵਾਸਤੇ ਬੇਨਤੀ ਕੀਤੀ ਗਈ ਸੀ ਜਿਸ ਦੀ ਸੇਵਾ kalki jan seva ਫਾਊਂਡੇਸ਼ਨ ਦੇ ਸਹਿਯੋਗ ਨਾਲ ਰਮੇਸ਼ ਮੰਗਲਾ ਜੀ ਨੇ ਸੇਵਾ ਕੀਤੀ ਹੈ। ਅੱਜ ਵ੍ਹੀਲ ਚੇਅਰ ਭੈਣੀ ਬਾਘਾ ਵਿਖੇ ਅੰਮ੍ਰਿਤਪਾਲ ਸਿੰਘ ਨੂੰ ਅਪੰਗ ਹੋਏ ਨੂੰ 4 ਸਾਲ ਹੋ ਗਏ ਹਨ ਘਰ ਦਾ ਸਾਰਾ ਸਾਮਾਨ ਵਿਕ ਚੁੱਕਾ ਹੈ। ਘਰ ਦੇ ਮੈਂਬਰ ਥੱਲੇ ਗੱਦੇ ਲਗਾ ਕੇ ਰਾਤਾਂ ਕੱਟ ਰਹੇ ਹਨ। Helping Hands charitable Trust maur ਵਲੋ ਇਸ ਪਰਿਵਾਰ ਦੀ ਮਦਦ ਲਈ ਅਪੀਲ ਕਰਦੀ ਹੈ।

Address

Shop No. 26 Grain Market
Maur Mandi
151509

Telephone

+919888023388

Website

Alerts

Be the first to know and let us send you an email when Helping Hands Charitable Trust posts news and promotions. Your email address will not be used for any other purpose, and you can unsubscribe at any time.

Contact The Organization

Send a message to Helping Hands Charitable Trust:

Share