Kisan Majdoor Association Punjab

Kisan Majdoor Association Punjab ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ (ਰਜਿ.140) ਕਿਸਾਨ , ਕਿਸਾਨੀ , ਮਜਦੂਰ ਜਮਾਤ ਨਾਲ ਜੁੜੀ ਜਥੇਬੰਦੀ ਹੈ।

ਮਿਲੀ ਜਾਣਕਾਰੀ ਅਨੁਸਾਰ ਲੋਕ ਪੱਖੀ ਪੱਤਰਕਾਰ ਬਲਰਾਜ ਮੌੜ ਨੂੰ ਪੰਜਾਬ ਪੁਲਸ ਵੱਲੋ ਨਜਾਇਜ ਰੂਪ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਕਿਸਾਨ ਮਜ਼ਦੂਰ ਐ...
12/04/2026

ਮਿਲੀ ਜਾਣਕਾਰੀ ਅਨੁਸਾਰ ਲੋਕ ਪੱਖੀ ਪੱਤਰਕਾਰ ਬਲਰਾਜ ਮੌੜ ਨੂੰ ਪੰਜਾਬ ਪੁਲਸ ਵੱਲੋ ਨਜਾਇਜ ਰੂਪ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਵੱਲੋਂ ਇਸਦੀ ਨਿਖੇਧੀ ਕਰਦੇ ਹਾਂ । ਪੰਜਾਬ ਸਰਕਾਰ ਮੀਡੀਆ ਅਤੇ ਪੱਤਰਕਾਰਾਂ ਦੀ ਅਵਾਜ ਨੂੰ ਦੱਬਣਾ ਬੰਦ ਕਰੇ।

20/02/2026

ਭੱਠਾ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ
ਸਬ ਹੈਡਿੰਗ: 23 ਫਰਵਰੀ ਤੱਕ ਮੰਗਾਂ ਨਾ ਮੰਨੀਆਂ ਤਾਂ 24 ਨੂੰ ਪੱਕਾ ਮੋਰਚਾ ਲਗੇਗਾ
ਸੰਗਰੂਰ 20ਫਰਵਰੀ (ਕੁਲਦੀਪ ਸੱਗੂ ਬੁਗਰਾ)
ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ (ਰਜਿ. 140) ਵੱਲੋਂ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਹ ਮੰਗ ਪੱਤਰ ਜ਼ਿਲ੍ਹਾ ਪ੍ਰਧਾਨ ਦਿਲਵਰ ਖਾਨ ਦੀ ਅਗਵਾਈ ਹੇਠ ਦਿੱਤਾ ਗਿਆ।
ਮੰਗ ਪੱਤਰ ਵਿੱਚ ਜਥੇਬੰਦੀ ਵੱਲੋਂ ਦਰਸਾਇਆ ਗਿਆ ਕਿ ਜ਼ਿਲ੍ਹਾ ਸੰਗਰੂਰ ਅੰਦਰ ਚੱਲ ਰਹੇ ਇੱਟ ਭੱਠਿਆਂ ’ਤੇ ਮਜ਼ਦੂਰਾਂ ਨੂੰ ਕਿਰਤ ਕਮਿਸ਼ਨਰ ਪੰਜਾਬ ਵੱਲੋਂ ਨਿਰਧਾਰਿਤ ਕਾਨੂੰਨਨ ਰੇਟਾਂ ਤੋਂ ਘੱਟ ਉਜਰਤ ਦਿੱਤੀ ਜਾ ਰਹੀ ਹੈ, ਜੋ ਕਿ ਸਿੱਧੇ ਤੌਰ ’ਤੇ Minimum Wages Act, 1948 ਦੀ ਉਲੰਘਣਾ ਹੈ। ਭਰਾਈ ਮਜ਼ਦੂਰਾਂ ਨੂੰ ਪ੍ਰਤੀ ਹਜ਼ਾਰ ਇੱਟਾਂ ਦੇ ਘੱਟ ਰੇਟ ਦਿੱਤੇ ਜਾ ਰਹੇ ਹਨ ਅਤੇ ਹੋਰ ਵਰਗਾਂ ਦੇ ਮਜ਼ਦੂਰਾਂ ਨੂੰ ਵੀ ਬਣਦੀ ਦਿਹਾੜੀ ਨਹੀਂ ਮਿਲ ਰਹੀ।
ਜਥੇਬੰਦੀ ਨੇ ਮੰਗ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਭੱਠਿਆਂ ਦੀ ਜਾਂਚ ਕਰਵਾ ਕੇ ਕਾਨੂੰਨ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਉਲੰਘਣਾ ਕਰਨ ਵਾਲੇ ਭੱਠਾ ਮਾਲਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਹਰ ਇਕ ਭੱਠੇ ’ਤੇ ਉਜਰਤਾਂ ਸਬੰਧੀ ਰੇਟ ਸੂਚੀ ਲਗਾਉਣ ਅਤੇ ਮਜ਼ਦੂਰਾਂ ਲਈ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਗਈ।
ਆਗੂਆਂ ਨੇ ਸਪਸ਼ਟ ਚੇਤਾਵਨੀ ਦਿੱਤੀ ਕਿ ਜੇਕਰ 23 ਫਰਵਰੀ ਤੱਕ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ 24 ਫਰਵਰੀ ਨੂੰ ਪੱਕਾ ਮੋਰਚਾ ਲਗਾਇਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਦੀ ਹੋਵੇਗੀ। ਇਸ ਮੌਕੇ ਉਹਨਾਂ ਦੇ ਨਾਲ ਜਸਵਿੰਦਰ ਸਿੰਘ ਹੈਪੀ, ਸ਼ੌਂਕਤਅਲੀ, ਅਜੀਜ ਮਾਨ, ਬਲਕਾਰ ਸਿੰਘ, ਜੱਗੀ ਖਾਨ ਆਦਿ ਹਾਜ਼ਰ ਸਨ।

19/02/2026
19/02/2026
19/02/2026
09/02/2026
08/02/2026
30/01/2026

Address

Bus Stand Kot Dharmu, Mansa Sirsa Road
Mansa

Website

Alerts

Be the first to know and let us send you an email when Kisan Majdoor Association Punjab posts news and promotions. Your email address will not be used for any other purpose, and you can unsubscribe at any time.

Share