Guru Har Rai Sewa Society Mansa

Guru Har Rai Sewa Society Mansa To work for the Protection & betterment of Environment, reduction of Global Warming, propagate the ideas of less Carbon Emission life style.

To work for the Protection & betterment of Environment, reduction of Global Warming, propagate the ideas of less Carbon Emission life style in general public, to work for the Protection of Ozone Layer & enlightened General public about its Depletion.

ਮੈਂ ਵੀ ਇਹਨਾਂ ਕੂੜੇ ਦੇ ਪਹਾੜਾਂ ਵਾਸਤੇ ਇਕੱਲੀਆਂ ਸਰਕਾਰਾਂ ਨੂੰ ਹੀ ਦੋਸ਼ੀ ਮੰਨਦਾ ਹੁੰਦਾ ਸੀ।ਫੇਰ ਪਤਾ ਲੱਗਾ ਇਹ ਪਹਾੜ ਤਾਂ ਆਪਾਂ ਸਭ ਨੇ ਮਿਲ ਕੇ...
09/04/2026

ਮੈਂ ਵੀ ਇਹਨਾਂ ਕੂੜੇ ਦੇ ਪਹਾੜਾਂ ਵਾਸਤੇ ਇਕੱਲੀਆਂ ਸਰਕਾਰਾਂ ਨੂੰ ਹੀ ਦੋਸ਼ੀ ਮੰਨਦਾ ਹੁੰਦਾ ਸੀ।

ਫੇਰ ਪਤਾ ਲੱਗਾ ਇਹ ਪਹਾੜ ਤਾਂ ਆਪਾਂ ਸਭ ਨੇ ਮਿਲ ਕੇ ਬਣਾਏ ਨੇਂ।

ਤੇ ਜੇ ਆਪਾਂ ਗਿੱਲਾ ਤੇ ਸੁੱਕਾ ਕੂੜਾ
ਅੱਡ ਨਾ ਕਰਨ ਲੱਗੇ ਤਾਂ ਅਜਿਹੇ ਪਹਾੜਾਂ ਨੇਂ ਸਾਡੀ ਖੇਤੀਯੋਗ ਤੇ ਰਿਹਾਇਸ਼ੀ ਜ਼ਮੀਨਾਂ ਤੇ ਵੀ ਕਬਜ਼ਾ ਕਰ ਲੈਣੈਂ।

" ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ।।" ਗੁਰਬਾਣੀ ਅਨੁਸਾਰ ਚਿੜੀ ਦਾ ਚੁਹਕਣਾ ਅਮ੍ਰਿਤ ਵੇਲੇ ਉਠਕੇ ਕੇ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਦਾ ਸ...
20/03/2026

" ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ।।"

ਗੁਰਬਾਣੀ ਅਨੁਸਾਰ ਚਿੜੀ ਦਾ ਚੁਹਕਣਾ ਅਮ੍ਰਿਤ ਵੇਲੇ ਉਠਕੇ ਕੇ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਦਾ ਸੁਨੇਹਾ ਹੈ।
ਇਹਨਾਂ ਦੀ ਖੁਰਾਕ ਵਿੱਚ ਹਰ ਕਿਸਮ ਦੇ ਬੀਜ, ਦਾਣੇ, ਮਨੁੱਖਾਂ ਦੁਆਰਾ ਸੁੱਟਿਆ ਗਿਆ ਖਾਣਾ ,ਕੀੜੇ ਮਕੌੜੇ ਆਦਿ ਹਨ। ਇਹ ਛਾਂਦਾਰ ਰੁੱਖਾਂ ਨੂੰ ਨੁਕਸਾਨ ਕਰਨ ਵਾਲੇ ਕੀਟਾਂ ਨੂੰ ਵੀ ਖਾ ਜਾਂਦੀਆਂ ਹਨ। ਸਾਲ ਵਿੱਚ ਚਾਰ ਵਾਰ ਆਂਡੇ ਦੇਣ ਕਰਕੇ ਬਹੁਤ ਸਾਰੇ ਬੱਚੇ ਪੈਦਾ ਕਰ ਸਕਦੀ ਹੈ। ਇਕ ਵਾਰ ਵਿਚ ਚਾਰ ਜਾਂ ਪੰਜ ਅੰਡੇ ਦਿੱਤੇ ਜਾਂਦੇ ਹਨ , ਛੋਟੇ ਛੋਟੇ ਬੋਟਾਂ ਨੂੰ ਚਿੜੇ ਅਤੇ ਚਿੜੀ ਦੁਆਰਾ ਕੀੜੇ ਮਕੌੜੇ ਹੀ ਖੁਆਏ ਜਾਂਦੇ ਹਨ। ਇਹ ਬੋਟਾਂ ਨੂੰ ਸ਼ੁਰੂਆਤੀ ਦਿਨਾਂ ਵਿੱਚ ਕੀੜੇ-ਮਕੌੜੇ ਖੁਆਂਦੇ ਹਨ ਪਰ ਵੱਡੇ ਹੋਣ ਤੇ ਸਿਰਫ ਦਾਣੇ ਜਾਂ ਬੀਜ ਖਾਂਦੇ ਹਨ। ਜੋ ਕਿ ਪ੍ਰਕਿਰਤੀ ਦੀ ਬਣਾਈ ਹੋਈ ਵਿਵਸਥਾ ਨੂੰ ਚਲਦਾ ਰੱਖਣ ਲਈ ਬਹੁਤ ਜ਼ਰੂਰੀ ਹੈ।
ਅਜੌਕੇ ਮਨੁੱਖੀ ਘਰਾਂ ਵਿੱਚ ਇਸ ਪਿਆਰੇ ਪੰਛੀ ਦੇ ਰਹਿਣ ਦੀ ਥਾਂ ਹੀ ਨਹੀਂ ਬਚੀ, ਜਿਸ ਕਾਰਨ ਚਿੜੀਆਂ ਦੀ ਗਿਣਤੀ ਸ਼ਹਿਰਾਂ ਵਿੱਚੋਂ ਤਾਂ ਬਿਲਕੁਲ ਖ਼ਤਮ ਹੀ ਹੋ ਚੁੱਕੀ ਹੈ। ਇਸੇ ਲਈ ਸ਼ਾਇਦ World Sparrow Day on March 20, 2026 ਦਾ theme “Creating Bird-Friendly Cities & Communities” ਰੱਖਿਆ ਗਿਆ ਹੈ। ਇਸ ਲਈ ਹੁਣ ਲੋੜ ਹੈ ਕਿ ਰਿਹਾਇਸ਼ੀ ਕਲੋਨੀਆਂ ਅਤੇ ਦਫ਼ਤਰੀ ਇਮਾਰਤੀ ਢਾਂਚਿਆਂ ਵਿੱਚ Green Areas ਦੀ ਬਜਾਏ Dense Forest Areas ਦੀ। ਸੋ ਆਓ ਹੁਣ ਤੋਂ urban planning ਵਿੱਚ Dense Forest Areas ਦੀ ਮੌਜੂਦਗੀ ਯਕੀਨੀਂ ਬਣਾਈਏ, ਜਿਸ ਨਾਲ ਚਿੜੀਆਂ ਅਲੋਪ ਹੋਂਣ ਤੋਂ ਬਚ ਜਾਣ।

ਬੇਨਤੀ ਕਰਤਾ - ਗੁਰੂ ਹਰਿ ਰਾਇ ਸੇਵਾ ਸੋਸਾਇਟੀ, ਮਾਨਸਾ।

ਵਾਤਾਵਰਨ ਅਤੇ ਗੁਰਬਾਣੀ ਪ੍ਰੱਪਖਤਾ ਲਈ ਬਹੁਤ ਸਾਰੀਆਂ ਬਖਸ਼ਿਸ਼ਾਂ ਕਰਨ ਵਾਲੇ ਗੁਰੂ ਹਰਿ ਰਾਇ ਸਾਹਿਬ ਦੇ ਗੁਰਿਆਈ ਦਿਵਸ   ਅਤੇ    ਨਵੇਂ ਨਾਨਕਸ਼ਾਹੀ...
14/03/2026

ਵਾਤਾਵਰਨ ਅਤੇ ਗੁਰਬਾਣੀ ਪ੍ਰੱਪਖਤਾ ਲਈ ਬਹੁਤ ਸਾਰੀਆਂ ਬਖਸ਼ਿਸ਼ਾਂ ਕਰਨ ਵਾਲੇ ਗੁਰੂ ਹਰਿ ਰਾਇ ਸਾਹਿਬ ਦੇ ਗੁਰਿਆਈ ਦਿਵਸ ਅਤੇ ਨਵੇਂ ਨਾਨਕਸ਼ਾਹੀ ਸਾਲ 558 ਨੂੰ ਮੁੱਖ ਰੱਖਦੇ ਹੋਏ ਅੱਜ ਗੁਰੂ ਹਰਿ ਰਾਇ ਸੇਵਾ ਸੋਸਾਇਟੀ, ਮਾਨਸਾ ਅਤੇ MSc Environment Science ਦੇ ਵਿਦਿਆਰਥੀਆਂ ਵੱਲੋਂ ਵਿਰਾਸਤੀ ਰੁੱਖ ਲਗਾਏ ਗਏ।

ਨਾਨਕਸ਼ਾਹੀ ਕਲੰਡਰ ਮੁਤਾਬਕ ਤਾਂ ਇਹ ਨਵਾਂ ਸਾਲ ਹੈ ਹੀ ਇਸ ਦੇ ਨਾਲ ਹੀ ਕੁਦਰਤ ਦਾ ਵੀ ਨਵਾਂ ਸਾਲ ਹੈ ਜੋ ਫੁੱਲ, ਨਵੀਂ ਟਹਿਣੀਆਂ, ਪੰਛੀਆਂ ਵੱਲੋਂ ਨਵੇਂ ਆਲ੍ਹਣੇ ਬਣਾ ਕੇ ਨਵਾਂ ਸਾਲ ਮਨਾਇਆ ਜਾ ਰਿਹਾ ਹੈ। ਆਓ ਅਸੀਂ ਵੀ ਇਸ ਨਵੇਂ ਸਾਲ ਦਾ ਹਿੱਸਾ ਬਣੀਏਂ ਤੇ ਵਿਰਾਸਤੀ ਪੌਦੇ ਲਗਾ ਕੇ, ਏਕਲ ਵਰਤੋਂ ਪਲਾਸਟਿਕ ਨਾ ਵਰਤਣ ਦਾ ਸੰਕਲਪ ਲੈ ਕੇ, ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਕਰਨ ਦਾ ਸੰਕਲਪ ਲੈ ਕੇ ਨਵਾਂ ਸਾਲ ਮਨਾਈਏ।
ਬੇਨਤੀ ਕਰਤਾ - ਗੁਰੂ ਹਰਿ ਰਾਇ ਸੇਵਾ ਸੋਸਾਇਟੀ, ਮਾਨਸਾ।

Address

Parwaj Pal Singh, Back Side Of Judicial Court Complex
Mansa
151505

Telephone

919878237767

Website

Alerts

Be the first to know and let us send you an email when Guru Har Rai Sewa Society Mansa posts news and promotions. Your email address will not be used for any other purpose, and you can unsubscribe at any time.

Contact The Organization

Send a message to Guru Har Rai Sewa Society Mansa:

Shortcuts

Share