24/04/2026
ਕੌਂਸਲਰ ਟੀਨਾ ਸ਼ਰਮਾਂ ਦੇ ਪਤੀ ਯੂਥ ਕਾਂਗਰਸ ਬਲਾਕ ਪ੍ਰਧਾਨ ਰੋਹਿਤ ਸ਼ਰਮਾ ਸ਼ੈਂਕੀ ਦੀ ਅਗਵਾਈ ਹੇਠ ਗੋਇਲ ਕਲੋਨੀ ਸ੍ਰੀ ਸੁਭਾਸ਼ ਬੰਸਲ ਜੀ ਦੇ ਗ੍ਰਹਿ ਵਿਖੇ ਹੋਈ ਕਾਂਗਰਸ ਦੇ ਹੱਕ ਵਿੱਚ ਭਾਰੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਦਾ ਮੁੱਖ ਏਜੰਡਾ ਆਉਣ ਵਾਲੇ ਨਗਰ ਕੌਂਸਲ ਚੋਣ ਅਤੇ 2027 ਵਿਧਾਨ ਸਭਾ ਚੋਣਾਂ, ਰੁਕੇ ਹੌਏ ਰੇਲਵੇ ਪੁਲ ਦੇ ਕੰਮ ਬਾਰੇ ਚਰਚਾ ਰਿਹਾ ਇਸ ਮੀਟਿੰਗ ਵਿੱਚ ਸ਼ਹਿਰ ਦੇ ਸਾਰੇ ਹੀ ਜਾਣੇ ਮਾਣੇ ਬਿਜਨਸਮੈਨ ਮੌਜੂਦ ਰਹੇ ਸਾਬਕਾ ਕੈਬਨਟ ਮੰਤਰੀ ਕਾਕਾ ਰਣਦੀਪ ਸਿੰਘ ਜੀ ਨਾਭਾ ਵੱਲੋਂ ਬਿਜਨਸਮੈਨਾ ਦੇ ਕਾਰੋਬਾਰ ਵਿੱਚ ਜੋ ਦਿੱਕਤ ਆ ਰਹੀ ਹੈ ਉਹਨਾਂ ਨੂੰ ਤਸੱਲੀ ਬਖਸ਼ ਸੁਣਿਆ ਗਿਆ ਤੇ ਵਾਅਦਾ ਵੀ ਕੀਤਾ ਗਿਆ ਕਿ 2027 ਵਿੱਚ ਸਰਕਾਰ ਬਣਦੀ ਹੀ ਸਭ ਤੋਂ ਪਹਿਲਾਂ ਬਿਜਨਸ ਦੀ ਦਿੱਕਤਾਂ ਨੂੰ ਦੂਰ ਕੀਤਾ ਜਾਵੇਗਾ। ਕਾਕਾ ਜੀ ਨੇ ਕਿਹਾ ਕੀ ਵਪਾਰੀ ਦੇ ਟੈਕਸ ਨਾਲ਼ ਹੀ ਸਟੇਟ ਚਲਦੀ ਹੈ ਇਸ ਕਰ ਕੇ ਓਹਨਾ ਦੇ ਵੱਲੋ ਕਿਸੇ ਵੀ ਵਪਾਰੀ ਨੂੰ ਨਰਾਜ ਨਹੀਂ ਕੀਤਾ ਜਾਵੇਗਾ ਕਾਕਾ ਜੀਂ ਨੇ ਕਿਹਾ ਕੀ ਆਉਣ ਵਾਲੇ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਧ ਚੜ ਕੇ ਹਿੱਸਾ ਲਏਗੀ ਤੇ ਕਮੇਟੀ ਕਾਂਗਰਸ ਦੀ ਬਣਾਏਗੀ ਅਤੇ ਉਹ ਦਿਨ ਦੂਰ ਨਹੀਂ ਜਦੋਂ 2027 ਦੇ ਵਿੱਚ ਪੰਜਾਬ ਦੇ ਲੋਕ ਮੁੜ ਤੋਂ ਕਾਂਗਰਸ ਦੀ ਸਰਕਾਰ ਨੂੰ ਚੁਣਨਗੇ ਬਾਕੀ ਰੋਹਿਤ ਸ਼ਰਮਾ ਸ਼ੈਂਕੀ ਵੱਲੋਂ ਵੀ ਵਾਰਡ ਵਾਸੀਆਂ ਨੂੰ ਇਹ ਯਕੀਨ ਦਵਾਇਆ ਗਿਆ ਕਿ ਉਹ ਵੀ ਲੰਬੇ ਸਮੇਂ ਤੋਂ ਵਾਰਡ ਦੀ ਸੇਵਾ ਕਰਦੇ ਆ ਰਹੇ ਹਨ ਤੇ ਅੱਗੇ ਵੀ ਵਾਰਡ ਦੀ ਸੇਵਾ ਬਿਨਾਂ ਕਿਸੇ ਸਵਾਰਥ ਤੋਂ ਕਰਦੇ ਰਹਿਣਗੇ ਅਤੇ ਉਹਨਾਂ ਕਿਹਾ ਕਾਂਗਰਸ ਪਾਰਟੀ ਦੀ ਮਜਬੂਤੀ ਸੀ ਉਹਨਾਂ ਦਾ ਮੁੱਖ ਉਦੇਸ਼ ਹੈ ਇਸ ਮੌਕੇ ਸੁਬਾਸ਼ ਬਾਂਸਲ(ਧਰਮ ਮਿੱਲ ਵਾਲੇ) ਪ੍ਰਕਾਸ਼ ਚੰਦ ਗਰਗ, ਦਿਨੇਸ਼ ਗਰਗ, ਦਿਨੇਸ਼ ਅਗਰਵਾਲ(ਧੀਮਾਨ ਮਿੱਲ ਵਾਲੇ ),ਗੋਪਾਲ ਸ਼ਰਮਾਂ (lic ਵਾਲੇ)ਦਿਨੇਸ਼ ਬਾਂਸਲ(ਪੀ ਵੀ ਮਿੱਲ ਵਾਲੇ ),ਸੰਜੀਵ ਗੋਇਲ(ਮਧਾਵ ਗਰੁੱਪ ), ਮਨੀਸ਼ ਗਾਵਰੀ, ਰਮੇਸ਼ ਗੋਇਲ(ਆਰ ਕੇ ਮਿੱਲ ਵਾਲੇ ), ਵਿਨੋਦ ਗੋਇਲ, ਵਿਸ਼ਾਲ ਬਾਂਸਲ, ਵਰੁਣ ਬਾਂਸਲ, ਸ਼ੋਰਯਾ ਬਾਂਸਲ, ਨਿਰਮਲ ਬੱਸੀ,ਇਸ਼ੂ ਬਾਂਸਲ, ਅਨਿਲ ਕੁਮਾਰ ਪਿੰਕੀ ਗੁਪਤਾ, ਪਵਨ ਗੋਇਲ, ਲਵਣ ਗੋਇਲ, ਜਗਮੀਤ singh ਸਹੋਤਾ, ਸੰਜੀਵ ਦੱਤਾ ਬਲਾਕ ਪ੍ਰਧਾਨ, x mc ਅਰਵਿੰਦ ਸਿੰਗਲਾ, ਰਣਜੀਤ ਸਿੰਘ ਅੰਬੇ ਮਾਜਰਾ, ਨਵਜਿੱਤ ਨਵੀ,ਜਸਦੀਪ ਕੰਗ, ਸ਼ਿਵ ਸ਼ਰਮਾਂ, ਆਫ਼ਿਸ ਇੰਚਾਰਜ ਕਮਲਜਿੱਤ ਸਿੰਘਾ ਸੋਮਾ ਜੱਸੜ ਮੌਜੂਦ ਰਹੇ.