04/09/2026
ਕੁਰੁਕਸ਼ੇਤਰ ਦੀ ਜੰਗ ਖ਼ਤਮ ਹੋਣ ਵੱਲ ਸੀ…
ਮੈਦਾਨ ਵਿੱਚ ਲਾਸ਼ਾਂ ਖਿੱਲਰੀਆਂ ਪਈਆਂ ਸਨ।
ਧੂੜ, ਖੂਨ ਅਤੇ ਚੀਖਾਂ ਨਾਲ ਭਰੀ ਉਸ ਧਰਤੀ 'ਤੇ ਇੱਕ ਮਹਾਨ ਯੋਧਾ ਜ਼ਖ਼ਮੀ ਪਿਆ ਸੀ—
ਕਰਨ।
ਜਿਸਨੇ ਸਾਰੀ ਉਮਰ ਦਾਨ ਕੀਤਾ…
ਜਿਸਨੇ ਕਦੇ ਕਿਸੇ ਮੰਗਤੇ ਨੂੰ ਖਾਲੀ ਹੱਥ ਨਹੀਂ ਮੋੜਿਆ…
ਜਿਸਦੀ ਦਾਨਵੀਰਤਾ ਦੀ ਮਿਸਾਲ ਦਿੱਤੀ ਜਾਂਦੀ ਸੀ…
ਅੱਜ ਉਹੀ ਕਰਨ ਮੌਤ ਦੇ ਦਰਵਾਜ਼ੇ 'ਤੇ ਖੜ੍ਹਾ ਸੀ।
ਉਸਨੇ ਕ੍ਰਿਸ਼ਨ ਵੱਲ ਵੇਖਿਆ…
ਅੱਖਾਂ ਵਿੱਚ ਦਰਦ ਸੀ, ਪਰ ਉਸ ਦਰਦ ਨਾਲੋਂ ਵੱਡਾ ਇੱਕ ਸਵਾਲ ਸੀ।
ਉਸਨੇ ਹੌਲੀ ਜਿਹੀ ਆਵਾਜ਼ ਵਿੱਚ ਪੁੱਛਿਆ—
“ਕ੍ਰਿਸ਼ਨ… ਮੈਂ ਸਾਰੀ ਉਮਰ ਦਾਨ-ਪੁੰਨ ਕੀਤਾ।
ਜਿੰਨਾ ਹੋ ਸਕਿਆ, ਲੋਕਾਂ ਦੀ ਮਦਦ ਕੀਤੀ।
ਕਿਸੇ ਨੂੰ ਖਾਲੀ ਹੱਥ ਨਹੀਂ ਮੋੜਿਆ।
ਫਿਰ ਮੇਰੀ ਜ਼ਿੰਦਗੀ ਦਾ ਅੰਤ ਐਨਾ ਦੁਖਦਾਈ ਕਿਉਂ?”
ਕ੍ਰਿਸ਼ਨ ਕੁਝ ਪਲ ਚੁੱਪ ਰਹੇ…
ਸ਼ਾਇਦ ਉਹ ਕਰਨ ਦੇ ਜ਼ਖ਼ਮ ਨਹੀਂ,
ਉਸਦੇ ਪੂਰੇ ਜੀਵਨ ਨੂੰ ਦੇਖ ਰਹੇ ਸਨ।
ਫਿਰ ਕ੍ਰਿਸ਼ਨ ਨੇ ਕਿਹਾ—
“ਕਰਨ, ਤੇਰੇ ਕੀਤੇ ਦਾਨ ਨੂੰ ਮੈਂ ਨਕਾਰਦਾ ਨਹੀਂ।
ਤੇਰੀ ਦਾਨਵੀਰਤਾ ਨੂੰ ਸੰਸਾਰ ਵੀ ਯਾਦ ਰੱਖੇਗਾ।
ਪਰ ਇੱਕ ਗੱਲ ਯਾਦ ਰੱਖ…”
ਕ੍ਰਿਸ਼ਨ ਦੀ ਆਵਾਜ਼ ਗੰਭੀਰ ਹੋ ਗਈ—
**“ਸਿਰਫ਼ ਚੰਗੇ ਕੰਮ ਕਰਨਾ ਹੀ ਕਾਫ਼ੀ ਨਹੀਂ ਹੁੰਦਾ…
ਇਹ ਵੀ ਜ਼ਰੂਰੀ ਹੈ ਕਿ ਅਸੀਂ ਕਿਸ ਦੇ ਨਾਲ ਖੜ੍ਹੇ ਹਾਂ।”**
ਕਰਨ ਚੁੱਪ ਰਿਹਾ।
ਕ੍ਰਿਸ਼ਨ ਨੇ ਅੱਗੇ ਕਿਹਾ—
“ਜਦੋਂ ਤੂੰ ਅਧਰਮ ਦੇ ਨਾਲ ਖੜ੍ਹਾ ਹੋਇਆ,
ਤਾਂ ਤੇਰੀ ਚੰਗਿਆਈ ਵੀ ਉਸ ਅਧਰਮ ਦੀ ਤਾਕਤ ਬਣਦੀ ਗਈ।”
ਹੁਣ ਆਉਂਦੇ ਇਸ ਤਸਵੀਰ ਤੇ, ਸਾਡਾ ਅੱਜ ਦਾ ਫੈਸਲਾ ਹੀ ਸਾਡਾ ਕੱਲ ਬਣਨਾ ਹੈ, ਕੀ ਲੋਕਤੰਤਰ ਵਿਚ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਨਹੀਂ ਹੈ? ਕੀ ਉਸ ਨਾਲ਼ ਅਜਿਹਾ ਸਲੂਕ ਜਾਇਜ ਹੈ, ਕੀ ਅਸੀਂ ਐਸੀ ਜਿਆਦਤੀ ਖਿਲਾਫ਼ ਚੁੱਪ ਰਹਿ ਕੇ ਕਰਨ ਵਾਂਗੂ ਅਪਣੇ ਸਾਰੇ ਪੁੰਨ ਦਾਨ ਧਰਮ ਕਰਮ ਖੂਹ ਵਿਚ ਨਹੀਂ ਪਾ ਰਹੇ।
ਸੱਚ ਦਾ ਸਾਥ ਦੇਣਾ ਚਾਹੀਦਾ ਹੈ
MyPunjab #ਪੰਜਾਬ #ਪੰਜਾਬੀ #ਪੰਜਾਬਨਿਊਜ਼ #ਇਨਸਾਫ #ਕਿਸਾਨ ਦੀਪ ਸਿੱਧੂ ਵਾਰਿਸ ਪੰਜਾਬ ਦੇ ਜਿੰਦਾਬਾਦ 💪Deep Sidhu Team Raja Kahlon🪯💪 fansਪੰਜਾਬ ਦੇ ਦਰਦੀSidhu Moose Wala