Manukhta di sewa sab ton vaddi sewa society

Manukhta di sewa sab ton vaddi sewa society Contact : +91 97803-00071, 0161-5200071 Yet to date we helped a lot of deserving people those are helpless on earth of God.
(7904)

India, Punjab, Ludhiana based organization, serving the humanity by the means of providing free shelter, food, medical and other vital service to poor, homeless, sick and needy people. Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
__________________________________________
[We, being registered social worker society help and cure most deprived, helpless, homeless, sick and wounded people. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #ਮਨੁੱਖਤਾ

21/09/2026

ਸ਼ੂਗਰ ਕਾਰਨ ਗਲਿਆ ਹੋਇਆ ਪੈਰ ਲੈ ਕੇ ਦਿੱਲੀ ਤੋਂ ਪਹੁੰਚਿਆ ਵੀਰ ਰਮੇਸ਼ ਕੁਮਾਰ
ਅਰਦਾਸ ਕਰਿਓ ਮਾੜੇ ਵਕਤ 'ਚ ਇਕੱਲਾ ਰਹਿ ਗਿਆ ਵੀਰ ਜਲਦ ਤੰਦਰੁਸਤ ਹੋ ਜਾਵੇ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call: 97803-00071
Call/WhatsApp: 01615200071


ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 21-09-2026 ਨੂੰ ਵੀਰ ਰਮੇਸ਼ ਕੁਮਾਰ ਦੀ ਸੇਵਾ ਕਰਨ ਦਾ ਮੌਕਾ ਨਜਫ਼ਗੜ੍ਹ, ਦਿੱਲੀ ਤੋਂ ਮਿਲਿਆ। ਵੀਰ ਆਪਣੇ ਇੱਕ ਦੋਸਤ ਨਾਲ ਸੰਸਥਾ ਵਿਖੇ ਪਹੁੰਚਿਆ। ਜਾਣਕਾਰੀ ਦਿੰਦਿਆਂ ਵੀਰ ਨੇ ਦੱਸਿਆ ਕਿ ਉਹ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੈ। ਸ਼ੂਗਰ ਕਾਰਨ ਉਸ ਦੇ ਪੈਰ ’ਤੇ ਹੋਇਆ ਜ਼ਖ਼ਮ ਲਗਾਤਾਰ ਵਧਦਾ ਗਿਆ ਅਤੇ ਹੁਣ ਪੈਰ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ।
ਕੁਝ ਦਿਨ ਪਹਿਲਾਂ ਹੀ ਵੀਰ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ। ਵੀਰ ਅਨੁਸਾਰ, ਉਸ ਦੇ ਪਿਤਾ ਜੀ ਆਪਣਾ ਘਰ ਉਸ ਦੀ ਵਿਆਹੀ ਹੋਈ ਭੈਣ ਦੇ ਨਾਮ ਕਰ ਗਏ ਸਨ, ਕਿਉਂਕਿ ਵੀਰ ਮਾਰਕੀਟਿੰਗ ਦਾ ਕੰਮ ਕਰਦਾ ਸੀ ਅਤੇ ਕੰਮ ਦੇ ਸਿਲਸਿਲੇ ਵਿੱਚ ਵੱਖ-ਵੱਖ ਥਾਵਾਂ ’ਤੇ ਜਾਂਦਾ ਰਹਿੰਦਾ ਸੀ। ਇਸ ਦੌਰਾਨ ਘਰ ਵਿੱਚ ਬਜ਼ੁਰਗ ਪਿਤਾ ਜੀ ਦੀ ਦੇਖਭਾਲ ਉਸ ਦੀ ਭੈਣ ਹੀ ਕਰਦੀ ਸੀ।
ਪਿਤਾ ਜੀ ਦੀ ਮੌਤ ਤੋਂ ਬਾਅਦ ਵੀਰ ਕੋਲ ਰਹਿਣ ਲਈ ਕੋਈ ਥਾਂ ਨਹੀਂ ਬਚੀ। ਵੀਰ ਨੇ ਦੱਸਿਆ ਕਿ ਹੁਣ ਉਸ ਦੀ ਭੈਣ ਵੀ ਉਸ ਨੂੰ ਘਰ ਵਿੱਚ ਰਹਿਣ ਨਹੀਂ ਦੇ ਰਹੀ। ਬਿਮਾਰੀ, ਪੈਰ ਦੇ ਗੰਭੀਰ ਜ਼ਖ਼ਮ ਅਤੇ ਰਹਿਣ ਲਈ ਛੱਤ ਨਾ ਹੋਣ ਕਾਰਨ ਦਰ-ਦਰ ਦੀਆਂ ਠੋਕਰਾਂ ਖਾਂਦਾ ਵੀਰ ਆਖ਼ਰਕਾਰ ਸੁਪਨਿਆਂ ਦੇ ਘਰ ਪਹੁੰਚਿਆ।
ਸੰਗਤ ਅੱਗੇ ਬੇਨਤੀ ਹੈ ਕਿ ਵੀਰ ਰਮੇਸ਼ ਕੁਮਾਰ ਦੀ ਤੰਦਰੁਸਤੀ ਲਈ ਅਰਦਾਸ ਜ਼ਰੂਰ ਕਰਿਓ। ਵਾਹਿਗੁਰੂ ਜੀ ਮਿਹਰ ਕਰਨ ਕਿ ਸੁਪਨਿਆਂ ਦੇ ਘਰ ਰਹਿ ਕੇ ਉਸ ਦੇ ਪੈਰ ਦਾ ਜ਼ਖ਼ਮ ਜਲਦੀ ਠੀਕ ਹੋ ਜਾਵੇ ਅਤੇ ਉਹ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਹੋ ਕੇ ਆਉਣ ਵਾਲਾ ਜੀਵਨ ਸਨਮਾਨ ਅਤੇ ਖ਼ੁਸ਼ੀਆਂ ਨਾਲ ਬਤੀਤ ਕਰ ਸਕੇ।

ਇਕੱਠਿਆਂ ਲੰਗਰ ਛੱਕ ਰਿਹਾ ਸਾਡਾ ਸਾਰਾ ਪਰਿਵਾਰ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ | Call: 97803-00071Call/WhatsApp: 01615200071  ...
21/09/2026

ਇਕੱਠਿਆਂ ਲੰਗਰ ਛੱਕ ਰਿਹਾ ਸਾਡਾ ਸਾਰਾ ਪਰਿਵਾਰ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call: 97803-00071
Call/WhatsApp: 01615200071

21/09/2026

ਤੰਦਰੁਸਤ ਹੋ ਕੇ ਆਪਣੇ ਭਰਾਵਾਂ ਨਾਲ ਘਰ ਚੱਲੀ ਭੈਣ ਅਕਬਰੀ ਬੇਗਮ
ਸੜਕ ਹਾਦਸੇ 'ਚ ਪਤੀ ਤੇ ਪੁੱਤ ਨੂੰ ਗੁਆ ਬੈਠੀ ਭੈਣ ਦੇ ਚੰਗੇ ਭਵਿੱਖ ਲਈ ਕਰਿਓ ਅਰਦਾਸ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call: 97803-00071
Call/WhatsApp: 01615200071


ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 18-03-2026 ਨੂੰ ਦਰਬੰਗਾ (ਬਿਹਾਰ) ਦੀ ਰਹਿਣ ਵਾਲੀ ਭੈਣ ਅਕਬਰੀ ਬੇਗਮ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਭੈਣ ਇੱਕ ਸੜਕ ਹਾਦਸੇ ਵਿੱਚ ਆਪਣੇ ਪਤੀ ਅਤੇ ਪੁੱਤਰ ਨੂੰ ਗੁਆ ਚੁੱਕੀ ਸੀ। ਉਸੇ ਹਾਦਸੇ ਦੌਰਾਨ ਭੈਣ ਦੇ ਸਿਰ ਅਤੇ ਚੂਲੇ ’ਤੇ ਵੀ ਇੰਨੀ ਗੰਭੀਰ ਸੱਟ ਲੱਗੀ ਕਿ ਉਹ ਆਪਣੀ ਸੁੱਧ-ਬੁੱਧ ਗੁਆ ਬੈਠੀ ਸੀ ਅਤੇ ਉਸਦਾ ਚੂਲਾ ਵੀ ਟੁੱਟ ਗਿਆ ਸੀ।
ਭੈਣ ਨੂੰ ਸੁਪਨਿਆਂ ਦੇ ਘਰ ਲਿਆਉਣ ਤੋਂ ਬਾਅਦ ਉਸਦਾ ਇਲਾਜ ਸ਼ੁਰੂ ਕਰਵਾਇਆ ਗਿਆ ਅਤੇ ਉਸਦੇ ਆਪ੍ਰੇਸ਼ਨ ਵੀ ਹੋਏ। ਵਾਹਿਗੁਰੂ ਜੀ ਦੀ ਮਿਹਰ ਸਦਕਾ ਹੁਣ ਭੈਣ ਬਿਲਕੁਲ ਤੰਦਰੁਸਤ ਹੈ ਅਤੇ ਆਪਣੇ ਪੈਰਾਂ ’ਤੇ ਤੁਰਨ ਦੇ ਯੋਗ ਹੋ ਗਈ ਹੈ। ਮਿਤੀ 20-09-2026 ਨੂੰ ਭੈਣ ਆਪਣੇ ਭਰਾਵਾਂ ਦੇ ਨਾਲ ਆਪਣੇ ਘਰ ਵਾਪਿਸ ਜਾ ਰਹੀ ਹੈ। ਸੰਗਤ ਜੀ, ਅਰਦਾਸ ਕਰਿਓ ਕਿ ਭੈਣ ਦਾ ਆਉਣ ਵਾਲਾ ਜੀਵਨ ਖੁਸ਼ੀਆਂ ਅਤੇ ਤੰਦਰੁਸਤੀ ਨਾਲ ਭਰਿਆ ਹੋਵੇ। ਵਾਹਿਗੁਰੂ ਜੀ ਭੈਣ ਨੂੰ ਆਪਣੇ ਪਤੀ ਤੇ ਪੁੱਤਰ ਦੀ ਮੌਤ ਦੇ ਡੂੰਘੇ ਸਦਮੇ ਵਿੱਚੋਂ ਉੱਭਰਨ ਦੀ ਹਿੰਮਤ ਬਖ਼ਸ਼ਣ।

21/09/2026

ਸਾਰਾ ਪਰਿਵਾਰ ਇਕੱਠਿਆਂ ਬੈਠ ਕੇ ਛਕ ਰਿਹਾ ਪ੍ਰਸ਼ਾਦਾ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call : 97803-00071
Call/WhatsApp: 01615200071
.

21/09/2026

ਸਾਡੇ ਘਰ ਦੀਆਂ "ਪਰੀਆਂ"

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call: 97803-00071
Call/WhatsApp: 01615200071

20/09/2026

ਤੁਹਾਡੀਆਂ ਸ਼ੇਅਰ ਕੀਤੀਆਂ Videos ਸਦਕਾ ਲੱਭ ਗਿਆ ਇਸ ਮਾਂ ਦਾ ਘਰ
ਸੁਪਨਿਆਂ ਦੇ ਘਰ ਆਪਣੀ ਮਾਂ ਸ਼ੀਲਾ (ਰੱਜੋ) ਨੂੰ ਮਿਲਣ ਪਹੁੰਚੀ ਧੀ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call: 97803-00071
Call/WhatsApp: 01615200071

Watch Rescue Video : https://www.facebook.com/reel/2410131786062698

ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 26-08-2026 ਨੂੰ ਇੱਕ ਅਣਪਛਾਤੀ ਮਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਜੋ ਆਪਣਾ ਨਾਮ ਰੱਜੋ ਦੱਸ ਰਹੀ ਹੈ।
ਇਹ ਮਾਂ ਪਿੰਡ ਸੁਭਾਨਾ, ਭੰਡਾਲ ਕਲੋਨੀ, ਜਲੰਧਰ ਕੈਂਟ ਦੀ ਬੈਕ ਸਾਈਡ ’ਤੇ ਬੇਹੱਦ ਮਾੜੇ ਅਤੇ ਲਾਵਾਰਸ ਹਾਲਾਤਾਂ ਵਿੱਚ ਇੱਕ ਖਾਲੀ ਪਏ ਪਲਾਟ ਅੰਦਰ ਘਾਹ ਉੱਤੇ ਬੈਠੀ ਮਿਲੀ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਮਾਂ ਕਈ ਵਾਰ ਰਾਤ ਨੂੰ ਝਾੜੀਆਂ ਪਿੱਛੇ ਲੁਕ ਕੇ ਸੌਂ ਜਾਂਦੀ ਹੈ ਅਤੇ ਬਾਕੀ ਸਾਰਾ ਦਿਨ ਇਸੇ ਤਰ੍ਹਾਂ ਘਾਹ ਉੱਤੇ ਬੈਠੀ ਰਹਿੰਦੀ ਹੈ।
ਜੇਕਰ ਕੋਈ ਮਾਂ ਨੂੰ ਆਪਣੇ ਨਾਲ ਘਰ ਲਿਜਾਣ ਲਈ ਕਹਿੰਦਾ ਹੈ ਤਾਂ ਉਹ ਜਾਣ ਤੋਂ ਇਨਕਾਰ ਕਰ ਦਿੰਦੀ ਹੈ। ਕੋਈ ਰੋਟੀ-ਪਾਣੀ ਦੇ ਦਿੰਦਾ ਹੈ ਤਾਂ ਖਾ ਲੈਂਦੀ ਹੈ, ਪਰ ਸਾਰਾ ਦਿਨ ਉੱਥੇ ਹੀ ਬੈਠੀ ਰਹਿੰਦੀ ਹੈ।
ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੋਣ ਕਾਰਨ ਮਾਂ ਆਪਣੇ ਬਾਰੇ ਜ਼ਿਆਦਾ ਕੁਝ ਬੋਲ ਕੇ ਨਹੀਂ ਦੱਸ ਰਹੀ। ਮਾਂ ਜਿੰਨੀ ਕੁ ਜਾਣਕਾਰੀ ਦੇ ਰਹੀ ਹੈ, ਇਹ ਪਤਾ ਨਹੀਂ ਕਿ ਉਹ ਸਹੀ ਹੈ ਜਾਂ ਗ਼ਲਤ। ਮਾਂ ਨੇ ਆਪਣਾ ਨਾਮ ਰੱਜੋ ਅਤੇ ਆਪਣਾ ਪਤਾ ਪਾਣੀਪਤ (ਹਰਿਆਣਾ) ਦੱਸਿਆ ਹੈ। ਮਾਂ ਦੇ ਸਿਰ ਦੇ ਵਾਲ ਵੀ ਕਿਸੇ ਵੱਲੋਂ ਕੱਟੇ ਹੋਏ ਹਨ। ਆਸ-ਪਾਸ ਦੇ ਲੋਕਾਂ ਅਨੁਸਾਰ ਮਾਂ ਪਿਛਲੇ ਕਰੀਬ ਪੰਜ-ਛੇ ਦਿਨਾਂ ਤੋਂ ਇਸੇ ਥਾਂ ’ਤੇ ਬੈਠੀ ਸੀ। ਸੁਪਨਿਆਂ ਦੇ ਘਰ ਲੈ ਕੇ ਆਉਣ ਤੋਂ ਬਾਅਦ ਮਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਅਤੇ ਤੁਹਾਡੀਆਂ ਅਰਦਾਸਾਂ ਅਤੇ ਸਾਡੀ ਟੀਮ ਦੇ ਮੈਂਬਰਾਂ ਦੀਆਂ ਕੋਸ਼ਿਸ਼ਾਂ ਸਦਕਾ ਮਾਂ ਦੇ ਘਰ ਦਾ (ਪਿੰਡ ਖੰਦਰਾਹੀ , ਤਹਿ - ਗੋਹਾਨਾ , ਸੋਨੀਪਤ) ਪਤਾ ਲੱਗ ਗਿਆ। ਉੱਥੇ ਸੰਪਰਕ ਕਰਨ ’ਤੇ ਪਤਾ ਲੱਗਿਆ ਕਿ ਮਾਂ ਦੇ ਤਿੰਨ ਬੱਚੇ ਦੀਪਕ, ਸਨੀ, ਅਤੇ ਕਾਜਲ ਹਨ। ਮਾਂ ਪਿਛਲੇ 20-22 ਸਾਲਾਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ ਅਤੇ ਆਪਣੇ ਭਰਾ ਕੋਲ ਜਲੰਧਰ ਵਿਖੇ ਰਹਿ ਰਹੀ ਸੀ। ਮਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ।
ਜਦੋਂ ਮਾਂ ਦੀ ਧੀ ਕਾਜਲ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਆਪਣੀ ਮਾਂ ਨੂੰ ਮਿਲਣ ਲਈ ਸੁਪਨਿਆਂ ਦੇ ਘਰ ਪਹੁੰਚੀ। ਅਰਦਾਸ ਕਰਿਓ ਕਿ ਮਾਂ ਜਲਦੀ ਤੰਦਰੁਸਤ ਹੋ ਜਾਵੇ ਅਤੇ ਆਪਣਾ ਆਉਣ ਵਾਲਾ ਜੀਵਨ ਆਪਣੇ ਘਰ-ਪਰਿਵਾਰ ਵਿੱਚ ਆਪਣਿਆਂ ਦੇ ਨਾਲ ਖ਼ੁਸ਼ੀ-ਖ਼ੁਸ਼ੀ ਬਤੀਤ ਕਰੇ।

20/09/2026

ਜੇਕਰ ਕੋਈ ਵੀਰ ਨੂੰ ਪਛਾਣਦਾ ਤਾਂ ਅੰਤਿਮ ਸਸਕਾਰ ਤੱਕ ਜ਼ਰੂਰ ਪਹੁੰਚਿਓ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call/WhatsApp: 97803-00071, 01615200071



Watch Rerscue Video : https://www.facebook.com/reel/1743015690323814
ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 17-09-2026 ਨੂੰ ਇੱਕ ਅਣਪਛਾਤੇ ਵੀਰ ਦੀ ਸੇਵਾ ਏਮਜ਼ ਹਸਪਤਾਲ, ਬਠਿੰਡਾ ਦੇ ਲੰਗਰ ਹਾਲ ਵਿੱਚੋਂ ਮਿਲੀ। ਵੀਰ ਹਸਪਤਾਲ ਦੇ ਲੰਗਰ ਹਾਲ ਵਿੱਚ ਲੋਕਾਂ ਵੱਲੋਂ ਛੱਡੀ ਗਈ ਜੂਠ ਵਿੱਚੋਂ ਖਾਣ ਲਈ ਮਜਬੂਰ ਸੀ। ਆਪਣੀ ਸੁੱਧ-ਬੁੱਧ ਵੀ ਗੁਆ ਚੁੱਕੇ ਵੀਰ ਦੇ ਗਲੇ ਅਤੇ ਗਰਦਨ ਉੱਤੇ ਇੱਕ ਬਹੁਤ ਵੱਡਾ ਜ਼ਖ਼ਮ ਸੀ, ਜਿਸ ਵਿੱਚ ਕੀੜੇ ਵੀ ਪਏ ਹੋਏ ਸਨ। ਪੋਲੀਓ ਦਾ ਸ਼ਿਕਾਰ ਹੋਣ ਕਾਰਨ ਤੁਰ-ਫਿਰ ਵੀ ਨਹੀਂ ਸਕਦਾ ਅਤੇ ਕੂਹਣੀਆਂ ਦੇ ਸਹਾਰੇ ਰੁੜ੍ਹ-ਰੁੜ੍ਹ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਸੀ । ਵੀਰ ਦੀ ਮਾਨਸਿਕ ਹਾਲਤ ਵੀ ਠੀਕ ਨਹੀਂ ਹੈ ਅਤੇ ਉਹ ਬੋਲ ਕੇ ਆਪਣੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਪਾ ਰਿਹਾ ਸੀ ।
ਸੁਪਨਿਆਂ ਦੇ ਘਰ ਲੈ ਕੇ ਆਉਣ ਤੋਂ ਬਾਅਦ ਵੀਰ ਦੇ ਜ਼ਖ਼ਮਾਂ ਵਿੱਚੋਂ ਕੀੜੇ ਕੱਢ ਕੇ ਇਲਾਜ ਸ਼ੁਰੂ ਕੀਤਾ ਗਿਆ, ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਵੀਰ 20-09-2026 ਨੂੰ ਅਕਾਲ ਚਲਾਣਾ ਕਰ ਗਿਆ। ਅਰਦਾਸ ਕਰਿਓ ਕਿ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ। ਇਸ Post ਨੂੰ ਵੱਧ ਤੋਂ ਵੱਧ ਸਾਂਝਾ ਕਰੋ, ਤਾਂ ਜੋ ਵੀਰ ਦੇ ਘਰ-ਪਰਿਵਾਰ ਤੱਕ ਸੁਨੇਹਾ ਪਹੁੰਚ ਸਕੇ।

20/09/2026

ਤੁਹਾਡੇ ਆਂਢ-ਗੁਆਂਢ ਤਾਂ ਨਹੀਂ ਕੋਈ ਕੱਟ ਰਿਹਾ ਬਾਪੂ ਗੋਪਾਲ ਜੀ ਵਾਂਗ ਗੁਲਾਮੀ !
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call: 97803-00071
Call/WhatsApp: 01615200071

ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਪਿੰਡ ਚੰਦਬਾਜਾ, ਜ਼ਿਲ੍ਹਾ ਫ਼ਰੀਦਕੋਟ ਤੋਂ ਇੱਕ ਗੁੰਗੇ ਅਤੇ ਬੋਲੇ ਇਨਸਾਨ ਨੂੰ ਮਿਤੀ 31-7-2019 ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚੋਂ ਆਜ਼ਾਦ ਕਰਵਾਉਣ ਦਾ ਮੌਕਾ ਮਿਲਿਆ। ਗੋਪਾਲ ਨਾਮ ਦਾ ਇਹ ਰੱਬ ਰੂਪੀ ਇਨਸਾਨ 40-45 ਸਾਲਾਂ ਤੋਂ ਸ:ਬੋਹੜ ਸਿੰਘ ਬਰਾੜ ਦੇ ਘਰ ਵਿੱਚ ਦਿਨ-ਰਾਤ ਡੰਗਰਾਂ ਦਾ ਗੋਹਾ-ਕੂੜਾ ਚੁੱਕਣ ਲਈ ਮਜਬੂਰ ਸੀ।ਬਾਪੂ ਜੀ ਨਾ ਤਾਂ ਬੋਲ ਸਕਦੇ ਹਨ ਅਤੇ ਨਾ ਹੀ ਸੁਣ ਸਕਦੇ ਹਨ ਇਹਨਾਂ ਨੂੰ ਆਪਣੇ ਪਰਿਵਾਰ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਹੁਣ ਬਾਪੂ ਜੀ ਸੁਪਨਿਆਂ ਦੇ ਘਰ ਵਿੱਚ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਹਨ I ਅਰਦਾਸ ਕਰਿਓ ਕਿ ਸਾਡੇ ਬਾਪੂ ਜੀ ਹਮੇਸ਼ਾ ਚੜ੍ਹਦੀਕਲਾ 'ਚ ਰਹਿਣ।

ਜੇਕਰ ਕੋਈ ਵੀਰ ਨੂੰ ਪਛਾਣਦਾ ਤਾਂ ਅੰਤਿਮ ਸਸਕਾਰ ਤੱਕ ਜ਼ਰੂਰ ਪਹੁੰਚਿਓ। ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |Call/WhatsApp: 97803-00071...
20/09/2026

ਜੇਕਰ ਕੋਈ ਵੀਰ ਨੂੰ ਪਛਾਣਦਾ ਤਾਂ ਅੰਤਿਮ ਸਸਕਾਰ ਤੱਕ ਜ਼ਰੂਰ ਪਹੁੰਚਿਓ।

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call/WhatsApp: 97803-00071, 01615200071

Watch Rerscue Video : https://www.facebook.com/reel/1743015690323814

ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 17-09-2026 ਨੂੰ ਇੱਕ ਅਣਪਛਾਤੇ ਵੀਰ ਦੀ ਸੇਵਾ ਏਮਜ਼ ਹਸਪਤਾਲ, ਬਠਿੰਡਾ ਦੇ ਲੰਗਰ ਹਾਲ ਵਿੱਚੋਂ ਮਿਲੀ। ਵੀਰ ਹਸਪਤਾਲ ਦੇ ਲੰਗਰ ਹਾਲ ਵਿੱਚ ਲੋਕਾਂ ਵੱਲੋਂ ਛੱਡੀ ਗਈ ਜੂਠ ਵਿੱਚੋਂ ਖਾਣ ਲਈ ਮਜਬੂਰ ਸੀ। ਆਪਣੀ ਸੁੱਧ-ਬੁੱਧ ਵੀ ਗੁਆ ਚੁੱਕੇ ਵੀਰ ਦੇ ਗਲੇ ਅਤੇ ਗਰਦਨ ਉੱਤੇ ਇੱਕ ਬਹੁਤ ਵੱਡਾ ਜ਼ਖ਼ਮ ਸੀ, ਜਿਸ ਵਿੱਚ ਕੀੜੇ ਵੀ ਪਏ ਹੋਏ ਸਨ। ਪੋਲੀਓ ਦਾ ਸ਼ਿਕਾਰ ਹੋਣ ਕਾਰਨ ਤੁਰ-ਫਿਰ ਵੀ ਨਹੀਂ ਸਕਦਾ ਅਤੇ ਕੂਹਣੀਆਂ ਦੇ ਸਹਾਰੇ ਰੁੜ੍ਹ-ਰੁੜ੍ਹ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਸੀ । ਵੀਰ ਦੀ ਮਾਨਸਿਕ ਹਾਲਤ ਵੀ ਠੀਕ ਨਹੀਂ ਹੈ ਅਤੇ ਉਹ ਬੋਲ ਕੇ ਆਪਣੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਪਾ ਰਿਹਾ ਸੀ ।
ਸੁਪਨਿਆਂ ਦੇ ਘਰ ਲੈ ਕੇ ਆਉਣ ਤੋਂ ਬਾਅਦ ਵੀਰ ਦੇ ਜ਼ਖ਼ਮਾਂ ਵਿੱਚੋਂ ਕੀੜੇ ਕੱਢ ਕੇ ਇਲਾਜ ਸ਼ੁਰੂ ਕੀਤਾ ਗਿਆ, ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਵੀਰ 20-09-2026 ਨੂੰ ਅਕਾਲ ਚਲਾਣਾ ਕਰ ਗਿਆ। ਅਰਦਾਸ ਕਰਿਓ ਕਿ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ। ਇਸ Post ਨੂੰ ਵੱਧ ਤੋਂ ਵੱਧ ਸਾਂਝਾ ਕਰੋ, ਤਾਂ ਜੋ ਵੀਰ ਦੇ ਘਰ-ਪਰਿਵਾਰ ਤੱਕ ਸੁਨੇਹਾ ਪਹੁੰਚ ਸਕੇ।

20/09/2026

ਐਤਵਾਰ ਨੂੰ ਸਾਰਾ ਪਰਿਵਾਰ ਇਕੱਠਿਆਂ ਬੈਠ ਕੇ ਛਕ ਰਿਹਾ ਪ੍ਰਸ਼ਾਦਾ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call : 97803-00071
Call/WhatsApp: 01615200071

.

Address

Manukhta Di Sewa Society, V. P. O. Hassanpur
Ludhiana
141102

Alerts

Be the first to know and let us send you an email when Manukhta di sewa sab ton vaddi sewa society posts news and promotions. Your email address will not be used for any other purpose, and you can unsubscribe at any time.

Contact The Organization

Send a message to Manukhta di sewa sab ton vaddi sewa society:

Shortcuts

Share