Dr. Amanpreet Singh Young Sikh Scholars Welfare Society Ludhiaba

  • Home
  • India
  • Ludhiana
  • Dr. Amanpreet Singh Young Sikh Scholars Welfare Society Ludhiaba

Dr. Amanpreet Singh Young Sikh Scholars Welfare Society Ludhiaba ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ

02/05/26- 30 ਅਪ੍ਰੈਲ 26 ਤੋਂ 02 ਮਈ 26 ਦੌਰਾਨ ਡਾ ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਸ ਵੈਲਫੇਅਰ ਸੁਸਾਇਟੀ ਰਜਿ ਲੁਧਿਆਣਾ ਵਲੋਂ ਪ੍ਰਕਾਸ਼ਿਤ ਗੁ...
02/05/2026

02/05/26- 30 ਅਪ੍ਰੈਲ 26 ਤੋਂ 02 ਮਈ 26 ਦੌਰਾਨ ਡਾ ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਸ ਵੈਲਫੇਅਰ ਸੁਸਾਇਟੀ ਰਜਿ ਲੁਧਿਆਣਾ ਵਲੋਂ ਪ੍ਰਕਾਸ਼ਿਤ ਗੁਰਪੁਰਵਾਸੀ ਡਾ ਅਮਨਪ੍ਰੀਤ ਸਿੰਘ ਦੀ ਕਵਿਤਾਵਾਂ ਵਾਲੀ ਪੁਸਤਕ ਅਮਨ ਤੇ ਪ੍ਰੀਤ ਦੀਆਂ ਪੈੜਾਂ ਹੇਠ ਲਿਖੇ ਅਨੁਸਾਰ ਲਾਇਬ੍ਰੇਰੀਆਂ ਲਈ ਭੇਟ ਕੀਤੀ ਗਈ।
੧ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ, ਤਹਿ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ
੨ ਡਾ ਦਿਲਸ਼ਾਦ, ਦਿਲਸ਼ਾਦ ਬੋਨ ਕੇਅਰ ਸੈਂਟਰ ਜੋਧਾਂ (ਲੁਧਿਆਣਾ)
੩. ਪ੍ਰਿੰਸੀਪਲ ਮਨਦੀਪ ਕੌਰ ਰਾਮਗੜ੍ਹੀਆ ਗਰਲਜ ਸੀ ਸੈ ਸਕੂਲ ਮਿਲਰ ਗੰਜ ਲੁਧਿਆਣਾ
੪ ਪ੍ਰਿੰਸੀਪਲ ਡਾ ਸਤਿੰਦਰ ਕੌਰ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈ ਕਾ, ਜ਼ਿਲ੍ਹਾ ਬਠਿੰਡਾ
੫- ਸ ਫਤਹਿ ਸਿੰਘ, ਡਾਬਾ ਲੁਹਾਰਾ ਰੋਡ, ਫਤਿਹ ਸਿੰਘ ਨਗਰ, ਲੁਧਿਆਣਾ

ਵਿਰਲਾਪ... ਗੁਰਪੁਰਵਾਸੀ ਪੁੱਤਰ ਡਾ ਅਮਨਪ੍ਰੀਤ ਸਿੰਘ ਦੀ ਕਲਮ ਤੋਂ ਜਿਉਂਦੇ ਹੋਇਆਂ ਦੀ ਕਦੇ ਨਾ ਸਾਰ ਲਿੱਤੀ,ਮਰੇ ਹੋਇਆਂ ਦੇ ਭੋਗ ਪਾਉਣ ਲੱਗਾ।ਬੁੱਢੜ...
08/04/2026

ਵਿਰਲਾਪ... ਗੁਰਪੁਰਵਾਸੀ ਪੁੱਤਰ ਡਾ ਅਮਨਪ੍ਰੀਤ ਸਿੰਘ ਦੀ ਕਲਮ ਤੋਂ

ਜਿਉਂਦੇ ਹੋਇਆਂ ਦੀ ਕਦੇ ਨਾ ਸਾਰ ਲਿੱਤੀ,
ਮਰੇ ਹੋਇਆਂ ਦੇ ਭੋਗ ਪਾਉਣ ਲੱਗਾ।
ਬੁੱਢੜੇ ਸਰੀਰ ਨੂੰ ਪਾਣੀ ਨਾ ਪੁਛਿਆ ਕਦੇ,
ਮਰੇ ਹੋਇਆਂ ਤੇ ਜਲੇਬੀਆਂ ਵਰਤਾਉਣ ਲੱਗਾ।
ਬੁੱਢਾ ਤੜਫ਼ਦਾ ਮੰਜ਼ੇ ਤੇ ਪਿਆ ਸੀ ਜਦ,
ਦਵਾਈ ਦਿਵਾਉਣ ਦੀ ਥਾਂ ਲਾਰੇ ਲਾਉਣ ਲੱਗਾ।
ਤੁਰਿਆ ਇੱਕ ਵਾਰ ਕਦੇ ਨਾ ਪਰਤਿਆ ਏ,
ਹੁਣ ਕਿਉਂ ਤੂੰ ਵੈਣ ਝੂਠੇ ਪਾਉਣ ਲੱਗਾ?
ਚਾਰ ਕਾਨੀਆਂ ਚੱਲੇ ਚੁੱਕ ਅਰਥੀ,
ਲਾਂਬੂ ਲਾਉਣ ਦਾ ਹੱਕ ਜਮਾਉਣ ਲੱਗਾ।
ਹਰ ਕੰਮ 'ਚ ਭੱਜ ਭੱਜ ਪਏ ਆਖਿਰ,
ਆਏ-ਗਇਆ 'ਚ ਪਿਆਰ ਦਿਖਾਉਣ ਲੱਗਾ।
ਤੇਰੇ ਪਿਆਰ ਨੂੰ ਤਰਸਦਾ ਚੱਲ ਵਸਿਆ,
ਅੱਜ ਸਰਕਦਾ ਏ ਉਸ ਦੇ ਪਿਆਰ ਦੇ ਲਈ।
ਕਰੇ ਇੱਜ਼ਤ ਮਾਪਿਆਂ ਦੀ ਕਰੀ ਸੇਵਾ,
ਦੇ ਸਤਿਕਾਰ ਤੇ ਸੱਚੇ ਪਿਆਰ ਦੇ ਲਈ।
ਪਹਿਲਾਂ ਕਰ ਸੇਵਾ, ਜਿਨ੍ਹਾਂ ਜਗਤ ਦਿਖਾਇਆ
ਜਿਨ੍ਹਾਂ ਕਰਕੇ ਪੁੱਜਿਆ ਮੁਕਾਮ ਉੱਤੇ।
ਲੋਕ ਹੋਣਗੇ ਬਹੁਤ 'ਅਮਨ' ਦੇ ਨਾਮ ਵਾਲ਼ੇ,
ਪਛਾਣ ਵੱਖਰੀ ਹੈ ਮਾਪਿਆਂ ਦੇ ਨਾਮ ਉੱਤੇ।
ਜੇ ਕਰ ਕਰੀ ਨਾ ਸੇਵਾ ਮਾਪਿਆਂ ਦੀ,
ਜਿੰਨੇ ਮਰਜ਼ੀ ਭੋਗ ਪਵਾਈ ਜਾਵੀਂ।
ਸਭ ਹੋਣਗੇ ਵਿਖਾਵੇ ਪਖੰਡ ਪੂਰੇ,
ਚਾਹੇ ਪਿੱਤਰਾਂ ਤੱਕ ਚੌਲ਼ ਖਵਾਈ ਜਾਵੀਂ।
ਬੁਢਾਪਾ, ਮੌਤ ਤਾਂ ਆਉਣੀ ਅਟੱਲ ਮਿੱਤਰਾ,
ਏਸ ਗੱਲ ਨੂੰ ਸਦਾ ਤੂੰ ਯਾਦ ਰੱਖੀਂ।
ਜੇਕਰ ਕਰੀ ਨਾ ਸੇਵਾ ਤੂੰ ਮਾਪਿਆਂ ਦੀ
ਔਲਾਦ ਆਪਣੀ ਤੋਂ ਕਦੇ ਨਾ ਆਸ ਰੱਖੀ।
(ਡਾ਼ ਅਮਨਪ੍ਰੀਤ ਸਿੰਘ ਲੁਧਿਆਣਾ, ੭੯੭੩੩੨੮੩੯੦)08/05/19

ਜਨਵਰੀ ੨੦੨੬- ੨੯/੦੩/੨੬ ਤੱਕ ਡਾਕਟਰਾਂ ਨੂੰ ਪ੍ਰੀਤ ਸਿੰਘ ਯੰਗ ਸਿਖ ਸਕਾਲਰ ਵੈਲਫੇਅਰ ਸੋਸਾਇਟੀ ਵੱਲੋਂ ਗੁਰਪੁਰਬ ਵਾਸੀ ਡਾਕਟਰ ਅਮਲਪ੍ਰੀਤ ਸਿੰਘ ਦੀਆ...
29/03/2026

ਜਨਵਰੀ ੨੦੨੬- ੨੯/੦੩/੨੬ ਤੱਕ ਡਾਕਟਰਾਂ ਨੂੰ ਪ੍ਰੀਤ ਸਿੰਘ ਯੰਗ ਸਿਖ ਸਕਾਲਰ ਵੈਲਫੇਅਰ ਸੋਸਾਇਟੀ ਵੱਲੋਂ ਗੁਰਪੁਰਬ ਵਾਸੀ ਡਾਕਟਰ ਅਮਲਪ੍ਰੀਤ ਸਿੰਘ ਦੀਆਂ ਲਿਖੀਆਂ ਪੁਸਤਕਾਂ ਹੇਠ ਲਿਖੇ ਅਨੁਸਾਰ ਲਾਇਬ੍ਰੇਰੀਆਂ ਲਈ ਭੇਟ ਕੀਤੀਆਂ ਗਈਆਂ।
੧ ਪ੍ਰਿੰਸੀਪਲ ਡਾ: ਤ੍ਰਿਪਤਾ ਜੀ, ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵਮਨ, ਸਿਵਲ ਲਾਈਨਜ, ਲੁਧਿਆਣਾ
੨ ਪ੍ਰਿੰਸੀਪਲ ਡਾ ਬਲਜੀਤ ਸਿੰਘ, ਬੀਬੀ ਸਰਨ ਕੌਰ ਖਾਲਸਾ ਕਾਲਜ ਚਮਕੌਰ ਸਾਹਿਬ, ਜਿਲਾ ਰੋਪੜ
੩ ਡਾਕਟਰ ਗੁਰਮੇਲ ਸਿੰਘ, ਉਪ ਕੁਲਪਤੀ, ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ, ਜ਼ਿਲਾ ਬਠਿੰਡਾ
੪ ਪ੍ਰਿੰਸੀਪਲ ਰਵਿੰਦਰ ਸਿੰਘ, ਗੁਰੂ ਕਾਸੀ ਗੁਰਮਤਿ ਕਾਲਜ ਤਲਵੰਡੀ ਸਾਬੋ ਜਿਲ੍ਾ ਬਠਿੰਡਾ
੫ ਸ ਬਲਵਿੰਦਰ ਸਿੰਘ, ਖੋਜਾਰਥੀ ਧਰਮ ਅਧਿਐਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ
੬ ਸ ਜਸਵੀਰ ਸਿੰਘ, ਖੋਜਾਰਥੀ ਧਰਮ ਅਧਿਐਨ, ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ
੭ ਬੀਬੀ ਲਵਪ੍ਰੀਤ ਕੌਰ, ਖੋਜਾਰਥੀ ਧਰਮ ਅਧਿਅਨ, ਪੰਜਾਬੀ ਯੂਨੀਵਰਸਿਟੀ ਪਟਿਆਲਾ
੮ ਸ ਅਮਨਦੀਪ ਸਿੰਘ, ਖੋਜਾਰਥੀ ਧਰਮ ਅਧਿਅਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
੯ ਸ ਸੁਖਦੀਪ ਸਿੰਘ, ਖੋਜਾਰਥੀ ਧਰਮ ਅਧਿਅਨ, ਅਕਾਲ ਯੂਨੀਵਰਸਿਟੀ ਤਲਵੰਡੀ ਸਾਹਿਬੋ
੧੦ ਪ੍ਰਿੰਸੀਪਲ ਮਾਲਵਿੰਦਰ ਸਿੰਘ, ਮੀਰੀ ਪੀਰੀ ਖਾਲਸਾ ਕਾਲਜ, ਭਦੌੜ ਜਿਲਾ ਬਰਨਾਲਾ
੧੧ ਪ੍ਰਿੰਸੀਪਲ ਕਿਰਨਦੀਪ ਕੌਰ ਮਾਸਟਰ ਤਾਰਾ ਸਿੰਘ ਕਾਲਜ ਫਾਰ ਵਿਮਨ ਲੁਧਿਆਣਾ
੧੨ ਵਾਈਸ ਪ੍ਰਿੰਸੀਪਲ ਮਨੀ ਛਾਬੜਾ, ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਜ਼ਿਲਾ ਕਪੂਰਥਰਾ
੧੩ ਪ੍ਰਿੰਸੀਪਲ ਸਰਬਜੀਤ ਕੌਰ ਗੁਰੂ ਨਾਨਕ ਦੇਵ ਪੋਟੈਕਨਿਕ ਕਾਲਜ ਗਿੱਲ ਲੁਧਿਆਣਾ
੧੪ ਪ੍ਰਿੰਸੀਪਲ ਕਰਨਵੀਰ ਕੌਰ ਗੁਰੂ ਹਰਗੋਬਿੰਦ ਕਾਲਜ ਆਫ ਨਰਸਿੰਗ ਰਾਏਕੋਟ ਜ਼ਿਲਾ ਲੁਧਿਆਣਾ
੧੫ ਵਾਈਸ ਪ੍ਰਿੰਸੀਪਲ ਡਾਕਟਰ ਕਰਮਜੀਤ ਸਿੰਘ ਸੰਤ ਅਤਰ ਸਿੰਘ ਖਾਲਸਾ ਕਾਲਜ ਸੰਧੌੜ ਜਿਲ੍ਾ ਮਲੇਰਕੋਟਲਾ

05/01/2026
20/10/2025

🙏ਨਾ ਲਾਓ ਅੱਗ ਨਿਰੇ ਨੋਟਾਂ ਨੂੰ
ਕਿਸੇ ਗ਼ਰੀਬ ਤੇ ਕਰ ਉਪਕਾਰ ਦਿਓ।
ਕਿਸੇ ਲੋੜਵੰਦ ਨੂੰ ਜਾ ਮਿਲੋ
ਬੱਚਿਆਂ ਦੀ ਫੀਸ ਉਤਾਰ ਦਿਓ।🙏
❤️ਗੁਰਪੁਰਵਾਸੀ ਪੁੱਤਰ ਡਾ ਅਮਨਪ੍ਰੀਤ ਸਿੰਘ ਦੀ ਕਲਮ ਤੋਂ
👉ਨਾ ਆਤਿਸ਼ਬਾਜ਼ੀ ਚਲਾਉਣੀ ਹੈ
ਅਸੀਂ ਹਰੀ ਦੀਵਾਲੀ ਮਨਾਉਣੀ ਹੈ।

ਹੱਡ ਤੋੜ ਕਮਾਏ ਉਨ੍ਹਾਂ ਨੋਟਾਂ ਨਾਲ਼
ਅਸੀਂ ਸਾਦੀ ਜ਼ਿੰਦਗੀ ਜਿਊਣੀ ਹੈ।

ਅਸੀਂ ਖੁਲ੍ਹੇ ਅਸਮਾਨ ਹੇਠ ਸੱਜਣਾ
ਤਰੋ ਤਾਜ਼ਗੀ ਫਿਰ ਲਿਆਉਣੀ ਹੈ।

ਰੁੱਖ ਲਾਵਾਂਗੇ ਵੱਧ ਤੋਂ ਵੱਧ ਕੇ
ਧਰਤੀ ਬੰਜਰ ਹੋਣ ਤੋਂ ਬਚਾਉਣੀ ਹੈ।

ਬਾਲ਼ ਦੀਵੇ ਮਨਾਂ ਵਿੱਚ ਸਭਨਾਂ ਦੇ
ਪਈ ਪਾੜ ਸਮਾਜ 'ਚ ਮਕਾਉਣੀ ਹੈ।

ਨਾ ਗ਼ਰੀਬ ਰਹੇ ਕੋਈ ਦੁਨੀਆਂ 'ਚ
ਠੱਲ ਪੂੰਜੀਵਾਦ ਨੂੰ ਪਾਉਣੀ ਹੈ।

ਨਾ ਲਾਓ ਅੱਗ ਨਿਰੇ ਨੋਟਾਂ ਨੂੰ
ਕਿਸੇ ਗ਼ਰੀਬ ਕਰ ਉਪਕਾਰ ਦਿਓ।

ਕਿਸੇ ਲੋੜਵੰਦ ਨੂੰ ਜਾ ਮਿਲੋ
ਬੱਚਿਆਂ ਦੀ ਫੀਸ ਉਤਾਰ ਦਿਓ।

ਘਰ ਤਾਂ ਖ਼ੂਬ ਚਮਕਾਇਆ ਏ
ਹੁਣ ਦਿਲ ਨੂੰ ਰੋਸ਼ਨ ਕਰ ਸੱਜਣਾ।

ਨਾ ਬੰਬ ਪਟਾਕੇ ਚਲਾਇਆ ਕਰ
ਪਵਣ ਗੁਰੂ ਦਾ ਖ਼ਿਆਲ ਕਰ ਸੱਜਣਾ।

ਆਓ ਕਰੀਏ ਪ੍ਰਣ ਸਭ ਮਿਲਕੇ ਅਸੀਂ
ਬੰਬ ਪਟਾਕਿਆਂ ਨੂੰ ਸਦਾ ਵਿਸਾਰ ਦੇਈਏ।

ਦੀਵਾਲੀ ਹਰ ਪਲ਼ ਮਨਾਂ 'ਚ ਰੋਸ਼ਨ ਰਹੇ
ਵਾਤਾਵਰਣ ਨੂੰ ਆਪ ਸੰਭਾਲ਼ ਲਈਏ।
ਡਾ਼ ਅਮਨਪ੍ਰੀਤ ਸਿੰਘ, 26/10/19

ਮਨ ਦੇ ਦੀਵੇ ਬਾਲ਼ ਨੀ ਜ਼ਿੰਦੇ- ਗੁਰਪੁਰਵਾਸੀ ਪੁੱਤਰ ਡਾ ਅਮਨਪ੍ਰੀਤ ਸਿੰਘ ਦੀ ਕਲਮ ਤੋਂ ਮਨ ਦੇ ਦੀਵੇ ਬਾਲ ਨੀ ਜਿੰਦੇ ਨਫ਼ਰਤ ਦੇ ਨਿਕਾਲ਼ ਨੀ ਜ਼ਿੰਦ...
20/10/2025

ਮਨ ਦੇ ਦੀਵੇ ਬਾਲ਼ ਨੀ ਜ਼ਿੰਦੇ
- ਗੁਰਪੁਰਵਾਸੀ ਪੁੱਤਰ ਡਾ ਅਮਨਪ੍ਰੀਤ ਸਿੰਘ ਦੀ ਕਲਮ ਤੋਂ
ਮਨ ਦੇ ਦੀਵੇ ਬਾਲ ਨੀ ਜਿੰਦੇ
ਨਫ਼ਰਤ ਦੇ ਨਿਕਾਲ਼ ਨੀ ਜ਼ਿੰਦੇ।
ਆਚਰਣ ਦਾ ਤੂੰ ਤੇਲ ਬਣਾ ਲੈ
ਲਿਵ ਬੱਤੀ ਵੱਟ ਬਾਲ਼ ਨੀਂ ਜ਼ਿੰਦੇ।
ਮਨ ਪ੍ਰਕਾਸ਼ ਦੀ ਜੋਤ ਖਿੜ ਜਾਵੇ
ਮਨ ਨੂੰ ਜ਼ਰਾ ਸੰਭਾਲ ਨੀਂ ਜ਼ਿੰਦੇ।
ਮਨ ਦੇ ਦੀਵੇ ਬਾਲ਼ ਨੀ ਜ਼ਿੰਦੇ...

ਦੇਖ ਕੇ ਤੂੰ ਨਾ ਕਰੀਂ ਕਦੇ ਅਣਡਿੱਠਾ
ਸੱਚ ਲਈ ਆਵਾਜ਼ ਉੱਠਾ ਨੀਂ ਜ਼ਿੰਦੇ।
ਮਜ਼ਲੂਮਾਂ ਦਾ ਬਣ ਜਾਈਏ ਸਹਾਰਾ
ਸਭ ਨੂੰ ਲ਼ੈ ਚੱਲ ਸੰਗ ਨਾਲ਼ ਨੀਂ ਜ਼ਿੰਦੇ।
੫੨ ਰਾਜੇ ਲੈ ਗਵਾਲੀਅਰੋਂ ਆਇਆ
ਦੇਸੀ ਘਿਓ ਦੇ ਦੀਵੇ ਬਾਲ਼ ਨੀ ਜ਼ਿੰਦੇ।
ਮਨ ਦੇ ਦੀਵੇ ਬਾਲ਼ ਨੀ ਜ਼ਿੰਦੇ...

ਕਿਆ ਵਿਦਿਆ ਤੇ ਕਿਆ ਦੌਲਤ ਏਥੇ
ਮੋਹ ਨਾ ਸੰਬੰਧੀਆਂ ਦਾ ਪਾਲ਼ ਨੀਂ ਜ਼ਿੰਦੇ
ਬਹੁਤੇ ਤੁਰ ਗਏ ਵੱਡ ਵੱਡੇ ਅਹੰਕਾਰੀ
ਫਿਰ ਚਲੇ ਨਾ ਪੱਲੇ ਕੁੱਝ ਨਾਲ਼ ਨੀਂ ਜ਼ਿੰਦੇ
ਲੰਕਾ ਦਾ ਰਾਵਣ-ਰਾਜ ਸਾੜ ਰਾਮ ਚੰਦ੍ਰ
ਅਯੁੱਧਿਆ ਜਾ ਕੇ ਦੀਵੇ ਬਾਲ਼ ਨੀ ਜ਼ਿੰਦੇ
ਮਨ ਦੇ ਦੀਵੇ ਬਾਲ਼ ਨੀ ਜਿੰਦੇ....

ਹਰੀ ਦੀਵਾਲੀ ਘਰ ਘਰ ਲਾ ਫੁੱਲ ਬੂਟੇ
ਵਾਤਾਵਰਣ ਲਈਏ ਆ ਸੰਭਾਲ਼ ਨੀਂ ਜ਼ਿੰਦੇ
ਪਟਾਕਿਆਂ ਦਾ ਇੱਥੇ ਦੌਰ ਸਭ ਮੁੱਕ ਜਾਏ
ਤੂੰ ਬਿਮਾਰੀਆਂ ਤੋਂ ਵੀ ਬਚੇ ਨਾਲ਼ ਨੀਂ ਜ਼ਿੰਦੇ
ਕਿਤਾਬਾਂ ਤੋਂ ਲ਼ੈ ਗਿਆਨ ਸ਼ਬਦ ਵਿਚਾਰੀਂ
ਮਨ ਵਿੱਚ ਖਿੜੇ ਨਵੇਂ ਖ਼ਿਆਲ ਨੀਂ ਜ਼ਿੰਦੇ
ਮਨ ਦੇ ਦੀਵੇ ਬਾਲ਼ ਨੀ ਜਿੰਦੇ...
ਅਮਨਪ੍ਰੀਤ ਸਿੰਘ ਲੁਧਿਆਣਾ (੧੪-੧੧-੨੦)

14/08/2025

14-15 ਅਗਸਤ 1947 ਈ. ਦੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਨੰੂ ਸਮਰਪਿਤ: ਗੁਰਪੁਰਵਾਸੀ ਪੁੱਤਰ ਡਾ ਅਮਨਪ੍ਰੀਤ ਸਿੰਘ ਵਲੋਂ 7 ਸਾਲ ਪਹਿਲਾਂ 14 ਅਗਸਤ 2018 ਨੂੰ ਲਿਖੀ ਕਵਿਤਾ - ਤੁਰ ਗਏ ਪੁੱਤਰ ਦੀ ਹਾਜ਼ਰੀ ਪ੍ਰਵਾਨ ਕਰਿਓ- ਸਲ੍ਹੋਪੁਰੀ 🙏
ਘਰ ਦੇ ਬਟਵਾਰੇ ਵੇਲੇ ਮੂਰਖਾਂ ਨੇ ਖੁਸ਼ ਹੋਣਾ
ਹੋਣੀ ਜਿਨ੍ਹਾਂ ਨਾਲ ਹੋਈ ਕੋਲ ਬਹਿ ਕੇ ਕਦੇ ਪੁਛਿਓ...

ਘਰ ਬਾਰ ਤੇ ਪਰਿਵਾਰ ਛੱਡ
ਸਾਂਝੇ ਸਭਿਆਚਾਰ ਛੱਡ
ਜਹਿਰੀ ਜਿਹਾ ਪੀ ਪਾਣੀ
ਮੌਤ ਰਾਣੀ ਘੁੰਡ ਕੱਢ
ਚਾੜੇ ਕਈ ਮੌਤ ਘੋੜੀ..
ਜਿਊਂਦੇ ਕੋਈ ਹੋਵੇ ਉਨ੍ਹਾਂ
ਬਬਾਿਣਆਂ ਨੂੰ ਪੁਛਿਓ....

ਨਹਿਰੂ ਤੇ ਗਾਂਧੀ ਵਾਲੇ
ਜ਼ਨਾਹ ਤੇ ਜਹਾਦ ਵਾਲੇ
ਜਿੱਤੇ ਸੀ ਮਨ ਦੀ ਜਿੱਤ
ਮੇਰੇ ਲਈ ਗ਼ਦਾਰ ਸਾਰੇ।
ਕਦੇ ਦਿੱਲ ਪਿਘਲੇ ਤਾਂ
ਪੁਰਾਣੇ ਬੈਠੇ ਪਿੰਡਾਂ ਚ
ਪੰਜਾਬ ਪਾਕ ਜੰਮਿਆ ਨੂੰ
ਹਾਲ ਕਦੇ ਪੁਛਿਓ...

ਪਿੰਡੀ ਵਾਲੇ ਸ਼ਹਿਰ ਜਾਇਓ
ਮਿੰਟਗੁਮਰੀ, ਪੱਖੋਕੀ ਤੇ
ਲਾਹੌਰ ਝਨਾਂ ਨਹਾਇਓ
ਕੋਈ ਕੂਕ ਵੰਝਲ਼ੀ ਦੀ
ਕੋਈ ਛੇਕ ਪੰਚਮ ਪਾਤਸ਼ਾਹ ਦਾ
ਸੱਚੇ ਦਿਲੋਂ ਜਾ ਬਹਿ
ਰਾਵੀ ਦੇ ਕਿਨਾਿਰਆਂ ਤੋਂ ਪੁਛਿਓ....

ਮਹਾਰਾਜਾ ਰਣਜੀਤ ਸਿੰਘ ਹੁੰਦਾ
ਨਲੂਏ ਸਰਦਾਰ ਤਾਈ
ਪਿਸ਼ਾਵੜ ਚ ਧਾਕ ਪੈਂਦੀ
ਪਾਰ ਸਤਲੁਜ ਜਾਣ ਵੇਲੇ...
ਸੋਚਦਾ ਸੌ ਵਾਰ ਗੋਰਾ।
ਮਾਰ ਤੀ ਜ਼ਮੀਰਾਂ ਵੰਡ
ਲੁੱਟਿਆਂ ਉਜਾਿੜਆਂ ਦੀ
ਡੁੱਬਦੇ ਉਂਨਾਂ ਤਾਰਿਆਂ ਦੀ
ਧੀਆਂ ਅਤੇ ਭੈਣਾਂ ਚੁੰਨੀ
ਖੂਹ ਅਤੇ ਨਹਿਰ ਤੁੰਨੀ
ਲਾਲੋ ਲਾਲ ਵਗੀ ਜਾਂਦੇ
ਪਿਆਸੇ ਦਰਿਆਵਾਂ ਤੋਂ ਪੁਛਿਓ...

ਜਮਰੌਦ ਵਾਲਾ ਕਿਲਾ ਅਤੇ
ਅਜਮੇਰ ਸਰੀਫ ਸਾਂਝੇ
ਨਨਕਾਣੇ ਦੀ ਧਰਤੀ ਸਾਡੀ
ਹਸਨ ਅਬਦਾਲ ਸਾਡੇ
ਨੱਚਦੇ ਸੀ ਲਾਲੇ ਮੁੱਲੇ
੧੪-੧੫ ਅਗਸਤ ਨੂੰ
ਪੈਂਤੀ ਚੱਕੋਂ ਉੱਜੜ ਆਏ
'ਅਮਨ' ਦੇ ਵੱਡੇ ਸਾਰਿਆ ਨੰ ਪੁੱਛਿਓ ...

ਆਵੇ ਨਾ ਹਨੇਰੀ ਕੋਈ
ਝੁਲੇ ਨਾ ਅਜਿਹਾ ਬੁੱਲ੍ਹਾ
ਫਿਰਕਿਆਂ ਦੀ ਰਾਜਨੀਤੀ ਦਾ
ਫਿਰ ਤੋਂ ਨਾ ਮਘੇ ਚੁੱਲ੍ਹਾ
ਸਭ ਰਾਜ਼ੀ ਵੱਸਣ ਨਾਲੇ
ਹੱਦਾਂ ਵਾਲੇ ਬੰਨੇ ਟੁੱਟਣ
ਮੇਲ ਬਾਬਾ ਨਾਨਕ ਫੇਰ ਤੋਂ
ਠੱਗ ਸਾਰੇ ਜਾਣ ਮੁੱਕਣ
ਬਾਬਰ ਜਿਹੇ ਜਾਬਰਾਂ ਨੂੰ
ਲੋਕੋ ਠੱਲ ਪਾਈ ਰੱਖੋ।
ਮਘਦੇ ਹੋਏ ਸਿਵਿਆਂ ਦੇ
ਰਤਾ ਪਲ ਕੋਲ ਬਹਿ ਕੇ
ਤੱਤੇ ਜਿਹੇ ਛੇਕ ਕੋਲੋਂ
ਬਣੇ ਕਿੱਦਾਂ ਉਹ ਪੰਜਾਬ ਸਾਡਾ
ਸਵਾਲ ਇਹੋ ਪੁੱਛਿਓ...!!

ਗੁਰਪੁਰਵਾਸੀ ਪੁੱਤਰ ਡਾ. ਅਮਨਪ੍ਰੀਤ ਸਿੰਘ ਦੀ ਕਲਮ ਤੋਂ 14ਅਗਸਤ 2018 ਨੂੰ ਲਿਖੀ ਕਵਿਤਾ ♥️
ਡਾ ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਸ ਵੈਲਫੇਅਰ ਸੁਸਾਇਟੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਪੁਸਤਕ "ਅਮਨ ਤੇ ਪ੍ਰੀਤ ਦੀਆਂ ਪੈੜਾਂ ਵਿੱਚੋਂ ਧੰਨਵਾਦ ਸਹਿਤ 🙏

https://youtu.be/8B--B_3KTh0
09/08/2025

https://youtu.be/8B--B_3KTh0

-------------------------------------------------------------------------------------------Hashtags ...

ਮੁਹੰਮਦ ਸਿੰਘ ਆਜ਼ਾਦ ਉਰਫ਼ ਊਧਮ ਸਿੰਘ ਸੁਨਾਮਗੁਰਪੁਰਵਾਸੀ ਡਾ ਅਮਨਪ੍ਰੀਤ ਸਿੰਘ     ਸੁਣ ਊਧਮ ਸਿੰਘ  ਵੀਰਿਆ,  ਤੂੰ  ਮੁੜ ਫਿਰ ਵਤਨੀਂ ਆ।ਸਾਰੇ ਪੰਜ...
03/08/2025

ਮੁਹੰਮਦ ਸਿੰਘ ਆਜ਼ਾਦ ਉਰਫ਼ ਊਧਮ ਸਿੰਘ ਸੁਨਾਮ
ਗੁਰਪੁਰਵਾਸੀ ਡਾ ਅਮਨਪ੍ਰੀਤ ਸਿੰਘ

ਸੁਣ ਊਧਮ ਸਿੰਘ ਵੀਰਿਆ, ਤੂੰ ਮੁੜ ਫਿਰ ਵਤਨੀਂ ਆ।
ਸਾਰੇ ਪੰਜਾਬ ਨੂੰ ਜਲਿਆਂ ਬਾਗ਼, ਲੀਡਰਾਂ ਨੇ ਦਿੱਤਾ ਬਣਾ।

ਸਭੇ ਜਨਰਲ ਡਾਇਰ ਬਣੇ, ਹੁਣ ਹੁਕਮ ਰਹੇ ਨੇ ਚੜਾ।
ਆੜ ਬੇਰੋਜ਼ਗਾਰੀ ਦੀ ਮਰ ਰਹੇ, ਤੇਰੇ ਉਹ ਵੀਰ ਭਰਾ।

ਪਾੜਨ ਸਰੂਪ ਪਾਵਨ ਗ੍ਰੰਥ ਦੇ, ਲਈਆਂ ਕਸਮਾਂ ਉਨ੍ਹਾਂ ਖਾ।
ਨਾ ਹੀ ਲਿਆਂਦੀ ਸ਼ਾਂਤੀ, ਨਾ ਕੋਈ ਲੇਵੇ ਸੁੱਖ ਦਾ ਸਾਹ।

ਏਥੇ ਡੇਰੇ ਵੱਧਦੇ ਜਾਂਵਦੇ, ਸਭ ਵੋਟਾਂ ਵਾਲੇ ਨੇ ਖੂਹ
ਮਰਦੇ ਕਿਸਾਨ ਪੰਜਾਬ ਦੇ, ਚੁੰਨੀ ਪੱਗ ਤੇ ਲੱਗਿਆ ਲਹੂ।

ਦਿਨ ਦਿਹਾੜੇ ਹੋਏ ਲਾਪਤਾ, ਕੱਢ ਕਿਡਨੀਆਂ ਵੇਚਦੇ ਲੋਕ।
ਡਾਕਟਰ ਦਾ ਧੰਦਾ ਬਣ ਗਿਆ, ਮੁਕ ਗਏ ਛੋਟੇ ਉਦਯੋਗ।

ਏਥੇ ਮੁੱਕਿਆ ਨਾਂ ਈਮਾਨ ਦਾ, ਹੈ ਮਿਲਾਵਟ ਦਾ ਦੌਰ।
ਏਥੇ ਪਾਣੀ ਮੁੱਕ ਗਿਆ ਵੀਰਿਆ, ਧਰਤੀ ਦੱਸ ਪਈ ਰੋ।

ਰੁੱਖ ਨਾ ਦਿਸਦੇ ਬਾਹਲ਼ੇ, ਨਾ ਚਿੜੀਆਂ ਦੀ ਕੋਈ ਉਡਾਰਿ।
ਬਿਹਾਰੀਆਂ ਕਬਜ਼ਾ ਕਰ ਲਿਆ, ਪੰਜਾਬੀ ਤੁਰ ਪਏ ਬਾਹਰ।

ਦੁੱਖ ਕਿਸੇ ਦਾ ਨਾ ਜਾਣਦੇ, ਕਿਸੇ ਨਾ ਦਿੰਦੇ ਭੇਤ।
ਮਾਰ ਮੁਕਾ ਕੇ ਸੁੱਟ ਗਿਆ, ਕਿਸੇ ਬੇਗਾਨੇ ਦੇ ਖੇਤ।

ਇੱਥੇ ਚਿੱਟਾ ਵਿਕਦਾ ਵੀਰਿਆ, ਭੁੱਕੀ ਅਫੀਮ ਦੇ ਠੇਕੇਦਾਰ
ਏਥੇ ਜ਼ਿਸਮ ਫਿਰੋਸ਼ੀ ਚੱਲ ਪਈ, ਤੇ ਕਲੱਬਾਂ 'ਚ ਨਚਾਰ।

ਬਾਬਾ ਬੋਲਦਾ ਰਹਿ ਗਿਆ, ਬਸ! ਗੁਰੂ ਘਰਾਂ ਦੇ ਵਿੱਚ।
ਗੋਲਕ ਚੁੱਕ ਕੇ ਲ਼ੈ ਗਏ, ਵੱਡੇ ਢਿੱਡਾਂ ਵਾਲੇ ਰਿੱਛ।

ਨਾ ਕੋਈ ਸੁਣੀਂ ਪੁਕਾਰ ਹੈ, ਕਿਸੇ ਗ਼ਰੀਬ ਕੋਲ਼ ਖਲੋ
ਹੋਰ ਨਾ ਸਕਾਂ ਦੱਸ ਮੈਂ, ਬਸ! ਆਪੇ ਹੀ ਤੂੰ ਨੇੜੇ ਹੋ।

ਪੜੇ ਲਿਖੇ ਨੇ ਮਰ ਰਹੇ, ਲਈਆਂ ਗਲਾਂ 'ਚ ਡਿਗਰੀਆਂ ਪਾ
ਅਨਪੜ੍ਹ ਜਾਂ ਪੰਜ ਪਾਸ ਨੇ, ਲਏ ਮੁਲਕ ਨੂੰ ਉਹ ਚਲਾ।

ਭਰ ਭਰ ਟੈਕਸ ਓ ਵਸੂਲਦੇ, ਲੱਦੇ ਗਾਂਧੀ ਵਾਲੇ ਨੋਟ।
ਨਾ ਹੁਣ ਬਚਣ ਘਰ ਆਲ੍ਹਣੇ, ਨਾ ਹੀ ਬਚਦੇ ਨੇ ਬੋਟ।

ਚੱਲ ਹੁਣ ਨਾ ਛੱਡੀਏ ਓਡਵਾਇਰ ਨੂੰ, ਡਾਇਰ ਨੂੰ ਪਾਰ ਬੁਲਾ
ਹੁਣ ਤੂੰ ਲੰਡਨੋਂ ਪਰਤ ਕੇ, ਕਦੇ ਵਿੱਚ ਪੰਜਾਬ ਦੇ ਆ।

ਮਿੱਟੀ ਛੋਹ ਪੰਜਾਬ ਦੀ, ਕਰ ਲੈਂ ਹੁਣ ਕੋਲ ਇਕਰਾਰ
ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਤਕੜੇ ਕਰੋ ਬਾਲ।
ਡਾ਼ ਅਮਨਪ੍ਰੀਤ ਸਿੰਘ, 31/07/19

Address

Ludhiana

Telephone

+917973329833

Website

Alerts

Be the first to know and let us send you an email when Dr. Amanpreet Singh Young Sikh Scholars Welfare Society Ludhiaba posts news and promotions. Your email address will not be used for any other purpose, and you can unsubscribe at any time.

Contact The Organization

Send a message to Dr. Amanpreet Singh Young Sikh Scholars Welfare Society Ludhiaba:

Share