Unified kaurs

Unified kaurs Contact information, map and directions, contact form, opening hours, services, ratings, photos, videos and announcements from Unified kaurs, Non-Governmental Organization (NGO), pakhowal Road, Ludhiana.

ਜਲੰਧਰ ਦੀ ਜੈਸਮੀਨ ਨੇ ਕੀਤਾ ਪੰਜਾਬ ਦਾ ਨਾਮ ਰੌਸ਼ਨ ਇੰਗਲੈਂਡ ਚ ਗ੍ਰਹਿ ਮੰਤਰਾਲੇ ਚ ਡਿਜੀਟਲ ਸੰਚਾਰ ਅਧਿਕਾਰੀਆ ਦੇ ਡਾਇਰੈਕਟਰ ਵਜੋਂ ਹੋਈ ਚੋਣ।    ...
23/12/2023

ਜਲੰਧਰ ਦੀ ਜੈਸਮੀਨ ਨੇ ਕੀਤਾ ਪੰਜਾਬ ਦਾ ਨਾਮ ਰੌਸ਼ਨ ਇੰਗਲੈਂਡ ਚ ਗ੍ਰਹਿ ਮੰਤਰਾਲੇ ਚ ਡਿਜੀਟਲ ਸੰਚਾਰ ਅਧਿਕਾਰੀਆ ਦੇ ਡਾਇਰੈਕਟਰ ਵਜੋਂ ਹੋਈ ਚੋਣ।

ਬਹੁਤ ਲੋਕਾਂ ਦੀ ਸੋਚ ਹੈ ਕਿ ਮੁੰਡੇ ਬਾਹਰ ਜਾਕੇ ਬਿਗੜ ਜਾਂਦੇ ਨੇ ਤੇ ਗਲਤ ਸੰਗਤ ਚ ਪਹਿ ਜਾਂਦੇ ਨੇ। ਪਰ ਜਿਹਨਾਂ ਨੇ ਬਚਪਨ ਚ ਮਾੜਾ ਟਾਈਮ ਦੇਖਿਆ ਹੋ...
16/12/2023

ਬਹੁਤ ਲੋਕਾਂ ਦੀ ਸੋਚ ਹੈ ਕਿ ਮੁੰਡੇ ਬਾਹਰ ਜਾਕੇ ਬਿਗੜ ਜਾਂਦੇ ਨੇ ਤੇ ਗਲਤ ਸੰਗਤ ਚ ਪਹਿ ਜਾਂਦੇ ਨੇ। ਪਰ ਜਿਹਨਾਂ ਨੇ ਬਚਪਨ ਚ ਮਾੜਾ ਟਾਈਮ ਦੇਖਿਆ ਹੋਵੇ,ਮਾਪਿਆ ਨੂੰ ਗਰੀਬੀ ਚ ਸੰਘਰਸ਼ ਕਰਦੇ ਦੇਖਿਆ ਹੋਵੇ ਤਾਂ ਓਹਨਾ ਨੂੰ ਪਤਾ ਹੁੰਦਾ ਕਿ ਸਾਨੂੰ ਆਪ ਮਿਹਨਤ ਕਰਕੇ ਆਪਣਾ ਘਰ ਚਲਾਣਾ ਹੁੰਦਾ ਹੈ ਤੇ ਜਿੰਦਗੀ ਚ ਸਫਲ ਇਨਸਾਨ ਬਣਨਾ ਹੁੰਦਾ ਹੈ। ਜਿਵੇਂ ਅਰਮਨਪ੍ਰੀਤ ਸਿੰਘ ਨੇ ਅਮਰੀਕੀ ਫੌਜ ਚ ਭਰਤੀ ਹੋਕੇ ਦੂਜੇ ਨੌਜਵਾਨਾਂ ਨੂੰ ਸੇਧ ਦਿੱਤੀ ਹੈ ਕਿ ਮਿਹਨਤ ਕਰਕੇ ਨਿੱਕੀ ਉਮਰੇ ਵੱਡੇ ਮੁਕਾਮ ਵੀ ਹਾਸਲ ਕੀਤੇ ਜਾ ਸਕਦੇ ਨੇ।

ਦੁਨੀਆ ਦੇ ਕਿਸੇ ਦੇਸ਼ ਚ ਚਲੇ ਜਾਓ ਹਰ ਪਾਸੇ ਤੁਹਾਨੂੰ ਸਿੱਖ ਦੇਖਣ ਨੂੰ ਮਿਲਣਗੇ,ਸਿੱਖ ਕੌਮ ਨੇ ਦੁਨੀਆ ਭਰ ਚ ਅਪਣਾ ਨਾ ਰੌਸ਼ਨ ਕੀਤਾ ਹੈ। ਸਿੱਖ ਆਪਣ...
14/12/2023

ਦੁਨੀਆ ਦੇ ਕਿਸੇ ਦੇਸ਼ ਚ ਚਲੇ ਜਾਓ ਹਰ ਪਾਸੇ ਤੁਹਾਨੂੰ ਸਿੱਖ ਦੇਖਣ ਨੂੰ ਮਿਲਣਗੇ,ਸਿੱਖ ਕੌਮ ਨੇ ਦੁਨੀਆ ਭਰ ਚ ਅਪਣਾ ਨਾ ਰੌਸ਼ਨ ਕੀਤਾ ਹੈ। ਸਿੱਖ ਆਪਣੇ ਅਣਖੀ,ਜੁਝਾਰੂ ਤੇ ਮਿਹਨਤੀ ਸੁਬਾਹ ਕਰਕੇ ਜਾਣੇ ਜਾਂਦੇ ਨੇ।ਵੱਖ ਵੱਖ ਦੇਸ਼ਾਂ ਵਿਚ ਸਿੱਖਾਂ ਨੇ ਬਹੁਤ ਵੱਡੇ ਮੁਕਾਮ ਤੇ ਔਹਦੇ ਹਾਸਿਲ ਕੀਤੇ ਹਨ। ਜਿਵੇਂ ਸ ਜਗਤੇਸ਼ਵਰ ਸਿੰਘ ਬੈਂਸ ਨੇ ਇਕ ਅਮਰੀਕਨ ਟੀਵੀ ਸ਼ੋਅ ਨੂੰ ਜਿੱਤਿਆ ਵੀ ਤੇ ਨਾਲ ਹੀ ਸਿੱਖ ਧਰਮ ਤੇ ਇਤਿਹਾਸ ਬਾਰੇ ਅਮਰੀਕਨ ਲੋਕਾਂ ਨੂੰ ਦਸਿਆ। ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੂਜੇ ਦੇਸ਼ ਦੇ ਲੋਕ ਸਾਡੇ ਪਿਛੋਕੜ ਤੇ ਇਤਿਹਾਸ ਨੂੰ ਜਾਣਨ ਗੇ।

ਸਾਡੇ ਸਮਜ ਚ ਹਜੇ ਵੀ ਕਈ ਲੋਕ ਨੇ ਜੌ ਕੁੜੀਆ ਨੂੰ ਮੁੰਡਿਆ ਦੇ ਬਰਾਬਰ ਦਾ ਦਰਜਾ ਨਹੀਂ ਦਿੰਦੇ,ਓਹਨਾ ਤੇ ਪਾਬੰਦੀਆਂ ਵੀ ਲਾਉਂਦੇ ਨੇ ਤੇ ਕਈ ਤਾਂ ਕੁੜੀ...
12/12/2023

ਸਾਡੇ ਸਮਜ ਚ ਹਜੇ ਵੀ ਕਈ ਲੋਕ ਨੇ ਜੌ ਕੁੜੀਆ ਨੂੰ ਮੁੰਡਿਆ ਦੇ ਬਰਾਬਰ ਦਾ ਦਰਜਾ ਨਹੀਂ ਦਿੰਦੇ,ਓਹਨਾ ਤੇ ਪਾਬੰਦੀਆਂ ਵੀ ਲਾਉਂਦੇ ਨੇ ਤੇ ਕਈ ਤਾਂ ਕੁੜੀਆ ਨੂੰ ਪੜਾਈ ਵੀ ਪੂਰੀ ਨੀ ਕਰਨ ਦਿੰਦੇ। ਪਰ ਜ਼ੇ ਅਗਰ ਕੁੜੀਆ ਨੂੰ ਚੰਗੀ ਪੜ੍ਹਾਈ ਕਰਨ ਦਿੱਤੀ ਜਾਵੇ ਤੇ ਪ੍ਰੇਰਿਤ ਕੀਤਾ ਜਾਵੇ ਤਾਂ ਉਹ ਚੰਗੇ ਮੁਕਾਮ ਹਾਸਿਲ ਕਰ ਸਕਦੀਆ ਨੇ। ਸਿਰਫ 23 ਸਾਲ ਦੀ ਉਮਰ ਚ ਜਸਕੀਰਤ ਸੈਣੀ ਨੇ ਇਟਾਲੀਅਨ ਪੁਲਸ ਚ ਭਰਤੀ ਹੋਕੇ ਸਭ ਨੂੰ ਉਧਾਰਨ ਦਿੱਤੀ ਹੈ ਕਿ ਕੁੜੀਆ ਵੀ ਮਿਹਨਤ ਕਰਕੇ ਚੰਗੇ ਮੁਕਾਮ ਤੇ ਕੰਮ ਕਰ ਸਕਦੀਆ ਨੇ।

12/12/2023

ਜਿਹਨਾਂ ਦੇ ਹੌਂਸਲੇ ਬੁਲੰਦ ਹੋਣ ਤੇ ਦਿਨ ਰਾਤ ਮਿਹਨਤ ਕੀਤੀ ਹੋਵੇ ਤਾਂ ਮੰਜਿਲ ਮਿਲ ਹੀ ਜਾਂਦੀ ਹੈ। ਇਹ ਗੱਲ ਤਾਂ ਸੱਚ ਹੈ ਕਿ ਅਗਰ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੋਵੇ ਤੇ ਤੁਹਾਡਾ ਪੂਰਾ ਸਹਿਯੋਗ ਕਰੇ ਤਾਂ ਜਿੰਦਗੀ ਚ ਕੋਈ ਮੁਕਾਮ ਹਾਸਲ ਕਰਨਾ ਔਖਾ ਨੀ ਹੁੰਦਾ ਚਾਹੇ ਹਾਲਾਤ ਤੁਹਾਡੇ ਚੰਗੇ ਨਾ ਹੋਣ। ਇਸੇ ਤਰ੍ਹਾਂ ਅੱਜ ਨਵਦੀਪ ਫੌਜ ਵਿੱਚ ਭਰਤੀ ਹੋਣ ਵਾਲੀ ਪੰਜਾਬ ਦੀ ਪਹਿਲੀ ਧੀ ਬਣੀ ਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਤੇ ਓਹਨਾ ਦੀ ਕੀਤੀ ਹੋਈ ਮਿਹਨਤ ਦਾ ਮੁੱਲ ਮੋੜਿਆ ਹੈ। ਇਹ ਸਭ ਮਾਪਿਆ ਨੂੰ ਸੰਦੇਸ਼ ਹੈ ਕਿ ਅਗਰ ਕੁੜੀਆ ਨੂੰ ਚੰਗੀ ਸਿੱਖਿਆ ਤੇ ਪ੍ਰੇਰਨਾ ਮਿਲੇ ਤਾਂ ਉਹ ਜਿੰਦਗੀ ਚ ਬਹੁਤ ਕਰ ਸਕਦੀਆਂ ਨੇ।

ਪੰਜਾਬੀਆ ਨੇ ਹਮੇਸ਼ਾ ਹਰ ਖੇਤਰ ਤੇ ਹਰ ਖਿੱਤੇ ਵਿੱਚ ਤਰੱਕੀ ਕੀਤੀ ਹੈ ਤੇ ਪੰਜਾਬ ਦਾ ਨਾ ਦੁਨੀਆ ਭਰ ਚ ਰੌਸ਼ਨ ਕੀਤਾ ਹੈ। ਸਾਡੇ ਲਈ ਇਹ ਬਹੁਤ ਮਾਣ ਵਾ...
11/12/2023

ਪੰਜਾਬੀਆ ਨੇ ਹਮੇਸ਼ਾ ਹਰ ਖੇਤਰ ਤੇ ਹਰ ਖਿੱਤੇ ਵਿੱਚ ਤਰੱਕੀ ਕੀਤੀ ਹੈ ਤੇ ਪੰਜਾਬ ਦਾ ਨਾ ਦੁਨੀਆ ਭਰ ਚ ਰੌਸ਼ਨ ਕੀਤਾ ਹੈ। ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਦੂਜਿਆਂ ਦੇਸ਼ਾਂ ਵਿਚ ਜਾਕੇ ਵੀ ਚੰਗੇ ਮੁਕਾਮ ਹਾਸਿਲ ਕੀਤੇ ਨੇ। ਜਿਹਦਾ ਸ ਦਿਲਜੀਤ ਸਿੰਘ ਬਰਾੜ ਜੀ ਕੈਨੇਡਾ ਦੇ ਮੈਨੀਟੋਬਾ ਸੂਬੇ ਚ ਸਪੀਕਰ ਦੀ ਕੁਰਸੀ ਤੇ ਬੈਠਣ ਵਾਲੇ ਪਹਿਲੇ ਸਿੱਖ ਬਣੇ।

ਜਿਹਨਾਂ ਨੇ ਜਿੰਦਗੀ ਚ ਉਚੀਆ ਉਡਾਣਾਂ ਭਰਨ ਦਾ ਨਿਸਚਾ ਕੀਤਾ ਹੋਵੇ ਤਾਂ ਉਹ ਕਦੇ ਵੀ ਨਿੱਕਿਆ ਠੋਕਰਾਂ ਖਾਕੇ ਰੁਕਦੇ ਨੀ,ਸਗੋ ਆਪਣੀ ਲਗਨ ਤੇ ਹੋਰ ਮਿਹਨ...
09/12/2023

ਜਿਹਨਾਂ ਨੇ ਜਿੰਦਗੀ ਚ ਉਚੀਆ ਉਡਾਣਾਂ ਭਰਨ ਦਾ ਨਿਸਚਾ ਕੀਤਾ ਹੋਵੇ ਤਾਂ ਉਹ ਕਦੇ ਵੀ ਨਿੱਕਿਆ ਠੋਕਰਾਂ ਖਾਕੇ ਰੁਕਦੇ ਨੀ,ਸਗੋ ਆਪਣੀ ਲਗਨ ਤੇ ਹੋਰ ਮਿਹਨਤ ਕਰਕੇ ਅੱਗੇ ਵਦਦੇ ਜਾਂਦੇ ਹਨ ਤੇ ਆਪਣੇ ਮੁਕਾਮ ਨੂੰ ਹਾਸਿਲ ਕਰਕੇ ਹੀ ਰਹਿੰਦੇ ਨੇ। ਜਿਵੇਂ ਅਮਰੀਨ ਢਿੱਲੋਂ ਕੈਨੇਡਾ ਵਿਚ ਪਾਇਲਟ ਬਣੀ ਤੇ ਦੂਜਿਆ ਬਚਿਆ ਲਈ ਉਧਾਰਨ ਬਣੀ।

ਜਦੋਂ ਕਿਸੇ ਮੁਕਾਮ ਨੂੰ ਹਾਸਲ ਕਰਨ ਲਈ ਜਨੂਨ ਤੇ ਜਜ਼ਬਾ ਹੋਵੇ ਤਾਂ ਸਫਲਤਾ ਜਰੂਰ ਮਿਲਦੀ ਹੈ। ਇਹਨਾਂ ਬਚਿਆ ਨੇ ਜੱਜ ਬਣਕੇ ਦੂਜਿਆਂ ਬਚਿਆ ਨੂੰ ਸੇਧ ਦ...
08/12/2023

ਜਦੋਂ ਕਿਸੇ ਮੁਕਾਮ ਨੂੰ ਹਾਸਲ ਕਰਨ ਲਈ ਜਨੂਨ ਤੇ ਜਜ਼ਬਾ ਹੋਵੇ ਤਾਂ ਸਫਲਤਾ ਜਰੂਰ ਮਿਲਦੀ ਹੈ। ਇਹਨਾਂ ਬਚਿਆ ਨੇ ਜੱਜ ਬਣਕੇ ਦੂਜਿਆਂ ਬਚਿਆ ਨੂੰ ਸੇਧ ਦਿੱਤੀ ਹੈ ਕਿ ਆਮ ਪਰਿਵਾਰ ਦੇ ਹੋਕੇ ਵੀ ਆਪਣੀ ਮਿਹਨਤ ਸਦਕਾ ਵੱਡੇ ਟੀਚੇ ਨੂੰ ਹਾਸਲ ਕਰ ਸਕਦੇ ਆ।

07/12/2023

ਲੋਕ ਵਿਆਹ ਤੇ ਲਖਾ ਪੈਸੇ ਲਾਉਂਦੇ ਨੇ ਤੇ ਕਈ ਤਾਂ ਲੱਖਾਂ ਪੈਸੇ ਦੇਕੇ ਗਾਉਣ ਵਾਲੇ ਵੀ ਬੁਲਾਉਂਦੇ ਨੇ ਪਰ ਜਦੋਂ ਇਕ ਗ੍ਰੰਥੀ ਸਿੰਘ ਪਾਠ ਦੀ ਭੇਟਾ ਮੰਗਦਾ ਆ ਤੇ ਓਹਦੋਂ ਲੋਕ ਤੋਲ ਮੋਲ ਕਰਨ ਲਗ ਜਾਂਦੇ ਨੇ ਕਿ ਪੈਸੇ ਘਟ ਕਰ ਲਓ। ਸਾਨੂੰ ਸਭ ਨੂੰ ਇਹ ਸੋਚਣਾ ਪਏਗਾ ਕਿ ਗ੍ਰੰਥੀ ਸਿੰਘ ਨੇ ਵੀ ਘਰ ਚਲਾਣਾ ਹੁੰਦਾ ਤੇ ਪਰਿਵਾਰ ਪਾਲਣਾ ਹੁੰਦਾ ਆ। ਅਗਰ ਅੱਜ ਗ੍ਰੰਥੀ ਸਿੰਘਾਂ ਦੇ ਆਰਥਿਕ ਹਾਲਾਤ ਸਹੀ ਨਾ ਹੋਏ ਤਾਂ ਆਉਣ ਵਾਲੀ ਪੀੜਿਆ ਚੋ ਗ੍ਰੰਥੀ ਸਿੰਘ ਬਹੁਤ ਘਟ ਮਿਲਣਗੇ। ਜਿਹਦਾ ਕਿ ਇਸ ਵੀਡਿਉ ਵਿਚ ਇਕ ਛੋਟਾ ਜਿਹਾ ਬੱਚਾ ਬੋਲ ਰਿਹਾ ਕੇ ਗਾਇਕੀ ਦੇ ਖੇਤਰ ਵਿੱਚ ਬਹੁਤ ਪੈਸੇ ਨੇ ਪਰ ਗ੍ਰੰਥੀ ਸਿੰਘ ਬਣਕੇ ਓਹ ਇਹਨੇ ਪੈਸੇ ਨਹੀਂ ਕਮਾ ਸਕਦਾ। ਸਾਨੂੰ ਸਭ ਨੂੰ ਇਸ ਗੱਲ ਬਾਰੇ ਜਰੂਰ ਵੀਚਾਰ ਕਰਨਾ ਚਾਹੀਦਾ ਤੇ ਗ੍ਰੰਥੀ ਸਿੰਘਾ ਦਾ ਸਹਿਯੋਗ ਕਰਨਾ ਚਾਹੀਦਾ।

ਜਦੋਂ ਔਖਾ ਰਸਤਾ ਚੁਣਿਆ ਹੋਵੇ ਤਾਂ ਔਕੜਾਂ ਬਹੁਤ ਆਉਂਦੀਆਂ ਨੇ ਤੇ ਤਾਨ੍ਹੇ ਮਿਹਣੇ ਵੀ ਸੁਣਨੇ ਪੈਂਦੇ,ਸਾਥ ਤਾਂ ਕੋਈ ਨੀ ਦਿੰਦਾ।ਆਪਣੇ ਤੇ ਵਿਸ਼ਵਾਸ ਤ...
06/12/2023

ਜਦੋਂ ਔਖਾ ਰਸਤਾ ਚੁਣਿਆ ਹੋਵੇ ਤਾਂ ਔਕੜਾਂ ਬਹੁਤ ਆਉਂਦੀਆਂ ਨੇ ਤੇ ਤਾਨ੍ਹੇ ਮਿਹਣੇ ਵੀ ਸੁਣਨੇ ਪੈਂਦੇ,ਸਾਥ ਤਾਂ ਕੋਈ ਨੀ ਦਿੰਦਾ।ਆਪਣੇ ਤੇ ਵਿਸ਼ਵਾਸ ਤੇ ਕੁਛ ਪਾਉਣ ਦਾ ਜਜ਼ਬਾ ਹੋਵੇ ਤਾਂ ਹਾਲਾਤ ਚਾਹੇ ਜੌ ਮਰਜੀ ਹੋਣ,ਇਕ ਦਿਨ ਮੰਜਿਲ ਮਿਲ ਹੀ ਜਾਂਦੀ ਆ। ਅੱਜ ਪਰਮਿੰਦਰ ਕੌਰ ਜੀ ਜੱਜ ਬਣਕੇ ਹੋਰਾਂ ਲਈ ਪ੍ਰੇਰਨਾ ਬਣੇ।

05/12/2023

ਇਕ ਗ੍ਰੰਥੀ ਸਿੰਘ ਜੋ ਕਿ ਸਰਬੱਤ ਦਾ ਭਲਾ ਮੰਗਦੇ ਨੇ,ਸਭ ਦੀ ਚੜਦੀਕਲਾ ਦੀ ਅਰਦਾਸ ਕਰਦੇ ਨੇ ਪਰ ਓਹਨਾ ਦਾ ਖਿਆਲ ਕੋਈ ਨਹੀਂ ਰਖਦਾ। ਓਹਨਾ ਦੇ ਰਹਿਣ ਸਹਿਣ,ਖਾਣਪੀਣ ਤੇ ਪਰਿਵਾਰ ਦਾ ਕੋਈ ਧਿਆਨ ਨੀ ਰਖਦਾI

ਇਕ ਅਜਿਹਾ ਸਮਾ ਸੀ ਕਿ ਸਾਡੇ ਸਮਾਜ ਚ ਕੁੜੀਆ ਨੂੰ ਇਹ ਸਿਖਾਇਆ ਜਾਂਦਾ ਸੀ ਕੇ ਘਰ ਸੰਭਾਲਣਾ ਤੇ ਕਦੇ ਵੀ ਕੋਈ ਨੌਕਰੀ ਨਹੀ ਕਰਨੀ ਤੇ ਨਾ ਕਦੇ ਘਰ ਦੇ ਵ...
04/12/2023

ਇਕ ਅਜਿਹਾ ਸਮਾ ਸੀ ਕਿ ਸਾਡੇ ਸਮਾਜ ਚ ਕੁੜੀਆ ਨੂੰ ਇਹ ਸਿਖਾਇਆ ਜਾਂਦਾ ਸੀ ਕੇ ਘਰ ਸੰਭਾਲਣਾ ਤੇ ਕਦੇ ਵੀ ਕੋਈ ਨੌਕਰੀ ਨਹੀ ਕਰਨੀ ਤੇ ਨਾ ਕਦੇ ਘਰ ਦੇ ਵਪਾਰ ਚ ਦਾਖਲ ਦੇਣਾ। ਉੱਥੇ ਅੱਜ ਜੈਸਿਕਾ ਨੇ ਜੋ ਕਿ ਪੰਜਾਬ ਦੀ ਰਹਿਣ ਵਾਲੀ ਕੁੜੀ ਜਿਸਨੇ ਇਟਲੀ ਚ ਨਗਰ ਕੌਸਲ ਦੀ ਚੋਣ ਜਿੱਤੀ ਤੇ ਇਹ ਸਿੱਧ ਕੀਤਾ ਕਿ ਜੇਂ ਕੁੜੀਆ ਘਰ ਦਾ ਮੁੱਢ ਬਨ ਸਕਦੀਆਂ ਹਨ ਤੇ ਓਹ ਰਾਜਨੀਤੀ ਚ ਵੀ ਮੁੱਢ ਬਣਕੇ ਸਮਾਜ ਨੂੰ ਸੰਭਾਲ ਸਕਦੀਆਂ ਹਨ।

Address

Pakhowal Road
Ludhiana
141003

Website

Alerts

Be the first to know and let us send you an email when Unified kaurs posts news and promotions. Your email address will not be used for any other purpose, and you can unsubscribe at any time.

Share