Sher e Punjab

Sher e Punjab "OF THE NATION,BY THE NATION,FOR THE NATION"

ਬੀਤੇ ਦਿਨੀ ਟਾਂਡਾ ਵਿਖੇ ਭਗਵਾਨ ਵਾਲ਼ਮਿਕੀ ਸ਼ਕਤੀ ਸੇਨਾ ਵੱਲ਼ੋਂ ਸੂਬਾ ਪ੍ਰਧਾਨ ਐਡਵੋਕੇਟ ਅਜੇ ਥਾਪਰ ਜੀ ਦੀ ਅਗਵਾਈ ਵਿੱਚ ਵਿਸ਼ਾਲ਼ ਮੈਡੀਕਲ ਕੈਂਪ ...
27/04/2026

ਬੀਤੇ ਦਿਨੀ ਟਾਂਡਾ ਵਿਖੇ ਭਗਵਾਨ ਵਾਲ਼ਮਿਕੀ ਸ਼ਕਤੀ ਸੇਨਾ ਵੱਲ਼ੋਂ ਸੂਬਾ ਪ੍ਰਧਾਨ ਐਡਵੋਕੇਟ ਅਜੇ ਥਾਪਰ ਜੀ ਦੀ ਅਗਵਾਈ ਵਿੱਚ ਵਿਸ਼ਾਲ਼ ਮੈਡੀਕਲ ਕੈਂਪ ਲਾਇਆ ਗਿਆ ਤੇ ਸ਼ੇਰ-ਏ-ਪੰਜਾਬ ਦੀ ਸਮੁੱਚੀ ਟੀਮ ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਅਨੁਪਿੰਦਰ ਸਿੰਘ ਲਾਲੀ ਮੁਲਤਾਨੀ ਅਤੇ ਦੁਆਬਾ ਇੰਚਾਰਜ ਸ਼ਰਨਜੀਤ ਸਿੰਘ ਪੱਤੜ ਦਾ ਓਥੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ

🌼✨ ਖਾਲਸਾ ਸਾਜਣਾ ਦਿਵਸ ਅਤੇ ਵਿਸਾਖੀ ਦੀਆਂ ਸ਼ੇਰ-ਏ ਪੰਜਾਬ ਵੱਲ਼ੋਂ ਲੱਖ-ਲੱਖ ਵਧਾਈਆਂ ✨🌼ਸਰਬੱਤ ਸੰਗਤ ਨੂੰ ਮੁਬਾਰਕਾਂ ਇਸ ਪਵਿੱਤਰ ਦਿਨ ਦੀਆਂ, ਜੋ ...
14/04/2026

🌼✨ ਖਾਲਸਾ ਸਾਜਣਾ ਦਿਵਸ ਅਤੇ ਵਿਸਾਖੀ ਦੀਆਂ ਸ਼ੇਰ-ਏ ਪੰਜਾਬ ਵੱਲ਼ੋਂ ਲੱਖ-ਲੱਖ ਵਧਾਈਆਂ ✨🌼

ਸਰਬੱਤ ਸੰਗਤ ਨੂੰ ਮੁਬਾਰਕਾਂ ਇਸ ਪਵਿੱਤਰ ਦਿਨ ਦੀਆਂ, ਜੋ ਸਾਨੂੰ ਸਾਹਸ, ਬਰਾਬਰੀ ਅਤੇ ਧਰਮ ਦੇ ਰਾਹੀਂ ਚੱਲਣ ਦੀ ਪ੍ਰੇਰਣਾ ਦਿੰਦਾ ਹੈ।

ਅੱਜ ਦੇ ਦਿਨ ਸ਼ਾਹ-ਏ-ਸ਼ਹਿਨਸ਼ਾਹ ਗੁਰੂ ਗੋਬਿੰਦ ਰਾਏ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕਰਕੇ ਤੇ ‘ਖਾਲ਼ਸਾ ਖੁੱਦ ਖੁਦਾਏ’ ਦਾ ਦਰਜਾ ਦੇ ਕੇ ਆਪ ਖਾਲ਼ਸੇ ਤੋਂ ਅਮ੍ਰਿਤ ਪਾਨ ਕਰਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋਏ ਅਤੇ ਦੁਨੀਆ ਨੂੰ ਸੱਚ, ਨਿਆਂ ਅਤੇ ਹਿੰਮਤ ਦਾ ਸਬਕ ਦਿੱਤਾ। ਖਾਲਸਾ ਸਿਰਫ ਇੱਕ ਰੂਪ ਨਹੀਂ, ਸਗੋਂ ਇੱਕ ਜੀਵਨ ਜੀਊਣ ਦਾ ਢੰਗ ਹੈ—ਜਿੱਥੇ ਮਨੁੱਖਤਾ ਦੀ ਸੇਵਾ, ਨਿਰਭਉਤਾ ਅਤੇ ਨਿਸ਼ਕਾਮਤਾ ਸਭ ਤੋਂ ਵੱਡੀ ਪਹਿਚਾਣ ਹੈ।

ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਆਪਣੇ ਅੰਦਰ ਦੇ ਡਰ ਨੂੰ ਦੂਰ ਕਰਕੇ ਸੱਚ ਅਤੇ ਨਿਆਂ ਲਈ ਖੜੇ ਰਹੀਏ। ਗੁਰੂ ਸਾਹਿਬ ਦੇ ਬਚਨ—“ਸੂਰਜ ਕਰੇ ਸੋਈ ਭਲਾ”—ਸਾਡੇ ਜੀਵਨ ਨੂੰ ਰੋਸ਼ਨ ਕਰਦੇ ਹਨ ਅਤੇ ਸਾਨੂੰ ਸਹੀ ਰਸਤੇ ਤੇ ਚਲਣ ਦੀ ਪ੍ਰੇਰਣਾ ਦਿੰਦੇ ਹਨ।

🌾 ਵਿਸਾਖੀ ਦੇ ਇਸ ਖੁਸ਼ੀਭਰੇ ਤਿਉਹਾਰ ਤੇ, ਨਵੀਂ ਫਸਲ ਦੀ ਖੁਸ਼ਹਾਲੀ, ਮਿਹਨਤ ਦਾ ਫਲ ਅਤੇ ਰੱਬ ਦੀਆਂ ਬੇਅੰਤ ਬਖ਼ਸ਼ਿਸ਼ਾਂ ਸਾਡੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਉਣ।

🙏 ਆਓ ਅਸੀਂ ਸਾਰੇ ਮਿਲਕੇ ਇਹ ਅਰਦਾਸ ਕਰੀਏ ਕਿ ਵਾਹਿਗੁਰੂ ਸਾਨੂੰ ਸੱਚ ਦੇ ਰਾਹ ਤੇ ਚੱਲਣ ਦੀ ਤਾਕਤ ਬਖ਼ਸ਼ੇ ਅਤੇ ਸਾਡੇ ਘਰਾਂ ਵਿੱਚ ਸਦਾ ਸੁੱਖ-ਸਮ੍ਰਿੱਧੀ ਬਣੀ ਰਹੇ।

ਅੱਜ ਦੇ ਦਿਨ 13 ਅਪ੍ਰੈਲ਼ 1919 ਨੂੰ ਵਿਸਾਖੀ ਵਾਲ਼ੇ ਦਿਨ ਅੰਗਰੇਜ਼ੀ ਹਕੂਮਤ ਨੇ ਭਾਰਤ ਦੇ ਇਤਿਹਾਸ ਵਿੱਚ ਅਜਿਹਾ ਖ਼ੂਨੀ ਸਾਕਾ ਵਰਤਾਇਆ ਜਿਸ ਵਿਚ ਇਕ...
13/04/2026

ਅੱਜ ਦੇ ਦਿਨ 13 ਅਪ੍ਰੈਲ਼ 1919 ਨੂੰ ਵਿਸਾਖੀ ਵਾਲ਼ੇ ਦਿਨ ਅੰਗਰੇਜ਼ੀ ਹਕੂਮਤ ਨੇ ਭਾਰਤ ਦੇ ਇਤਿਹਾਸ ਵਿੱਚ ਅਜਿਹਾ ਖ਼ੂਨੀ ਸਾਕਾ ਵਰਤਾਇਆ ਜਿਸ ਵਿਚ ਇਕ ਹਜਾਰ ਤੋਂ ਵੱਧ ਮਾਸੂਮਾ ਨੂੰ ਬੇਦਰਦੀ ਦੇ ਨਾਲ ਗੋਲ਼ੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਪੰਦਰਾਂ ਸੌ ਤੋਂ ਵੱਧ ਜ਼ਖ਼ਮੀ ਹੋਏ
ਰੂਹ ਦਾ ਦਰਦ ਇਹ ਨੀ ਕਿ ਹੁਕਮਰਾਨ ਕੌਣ ਸੀ ਦੁੱਖ ਇਸ ਗੱਲ ਦਾ ਕਿ ਹੁਕਮ ਦੀ ਤਾਮੀਲ ਕਰਨ ਵਾਲ਼ੇ ਅਤੇ ਹਿੰਦੁਸਤਾਨੀਆਂ ਤੇ ਗੋਲੀਆਂ ਚਲਾ ਕੇ ਜਲ਼ਿਆਂ ਵਾਲ਼ੇ ਬਾਗ ਦੀ ਧਰਤੀ ਨੂੰ ਰੱਤ ਵਿੱਚ ਰੰਗਣ ਵਾਲ਼ੇ ਅੰਗ੍ਰੇਜੀ ਹਕੂਮਤ ਦੀਆਂ ਵਰਦੀਆਂ ਚ ਵੀ ਹਿੰਦੁਸਤਾਨੀ ਸੀ
ਮਾਂ ਭਾਰਤੀ ਦੇ ਉਨ੍ਹਾਂ ਵੀਰ ਸਪੂਤਾਂ ਨੂੰ ਸ਼ਤ ਸ਼ਤ ਨਮਨ🙏🏻

ਬੀਤੇ ਦਿਨੀ ਪਹਿਲ਼ੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ  ਸੁਲਤਾਨਪੁਰ ਲੋਧੀ ਵਿਖੇ ਭਗਵਾਨ ਵਾਲ਼ਮਿਕੀ ਕ੍ਰਾਂ...
10/04/2026

ਬੀਤੇ ਦਿਨੀ ਪਹਿਲ਼ੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਭਗਵਾਨ ਵਾਲ਼ਮਿਕੀ ਕ੍ਰਾਂਤੀ ਸੇਨਾ ਵੱਲ਼ੋਂ ਕਰਵਾਏ ਗਏ ਸਾਲਾਨਾ ਸਤਿਸੰਗ ਸਮਾਗਮ ਦੇ ਨਿੱਘੇ ਸੱਦੇ ਪੱਤਰ ਤੇ ਸ਼ੇਰ-ਏ-ਪੰਜਾਬ ਦੀ ਟੀਮ ਸੂਬਾ ਪ੍ਰਧਾਨ ਹਾਰਡੀ ਲੁਧਿਆਣਾ ਦੀ ਅਗੁਵਾਈ ਹੇਠ ਸੂਬਾ ਸੀਨੀਅਰ ਮੀਤ ਪ੍ਰ. ਅਨੁਪਿੰਦਰ ਸਿੰਘ ਲਾਲੀ ਮੁਲ਼ਤਾਨੀ,ਦੁਆਬਾ ਜ਼ੋਨ ਇੰਚਾਰਜ ਸ਼ਰਨ ਪੱਤੜ ਨਾਲ਼ ਸਤਿਸੰਗ ਵਿੱਚ ਹਾਜ਼ਰੀ ਲਗਵਾਈ।

ਬੀਤੇ ਦਿਨੀ ਫਾਜ਼ਿਲਕਾ ਸ਼ਹਿਰ ਵਿਖੇ ਸ਼ੇਰ-ਏ-ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਨੁਪਿੰਦਰ ਸਿੰਘ ਲਾਲੀ ਮੁਲ਼ਤਾਨੀ ਨੂੰ ਸਾਲ਼ਾਨਾ ਮਨਾਏ ਜਾਣ ਵਾ...
03/04/2026

ਬੀਤੇ ਦਿਨੀ ਫਾਜ਼ਿਲਕਾ ਸ਼ਹਿਰ ਵਿਖੇ ਸ਼ੇਰ-ਏ-ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਨੁਪਿੰਦਰ ਸਿੰਘ ਲਾਲੀ ਮੁਲ਼ਤਾਨੀ ਨੂੰ ਸਾਲ਼ਾਨਾ ਮਨਾਏ ਜਾਣ ਵਾਲ਼ੇ ਹਿੰਦੂ ਨਵ ਵਰਸ਼ ਤੇ ਮੁੱਖ ਬੁਲਾਰੇ ਵੱਜੋਂ ਬੁਲਾਇਆ ਗਿਆ ਅਤੇ ਫਾਜ਼ਿਲਕਾ ਦੇ ਸਮੁੱਚੇ ਸਨਾਤਨੀ ਪਰਿਵਾਰ ਦੇ ਸਨਮੁੱਖ ਵਿਚਾਰ ਰੱਖਣ ਦਾ ਮੌਕਾ ਦਿੱਤਾ ਜਿਸ ਲਈ ਸਾਰੀ ਸੰਯੋਜਕ ਟੀਮ ਦਾ ਤਹਿ ਦਿਲ਼ੋਂ ਧੰਨਵਾਦ 🙏🏻

🙏
23/03/2026

🙏

ਪ੍ਣਾਮ ਸ਼ਹੀਦਾਂ ਨੂੰ🙏
21/03/2026

ਪ੍ਣਾਮ ਸ਼ਹੀਦਾਂ ਨੂੰ🙏

ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ਬੀਤੇ ਦਿਨੀ ਜਲਾਲਾਬਾਦ ਵਿਖੇ ਰਾਏ ਸਿੱਖ ਆਜਾਦ ਸੇਨਾ ਵੱਲ਼ੋਂ ਸਾਲਾਨਾ ਗੁਰਬਾਣੀ ਕਥਾ ਕੀਰਤਨ ਸਮ...
13/03/2026

ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥

ਬੀਤੇ ਦਿਨੀ ਜਲਾਲਾਬਾਦ ਵਿਖੇ ਰਾਏ ਸਿੱਖ ਆਜਾਦ ਸੇਨਾ ਵੱਲ਼ੋਂ ਸਾਲਾਨਾ ਗੁਰਬਾਣੀ ਕਥਾ ਕੀਰਤਨ ਸਮਾਗਮ ਕਰਵਾਇਆ ਗਿਆ ਤੇ ਸ਼ੇਰ-ਏ-ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਲਾਲੀ ਮੁਲਤਾਨੀ ਨੇ ਪ੍ਰਧਾਨ ਬੂਟਾ ਸਿੰਘ ਵਡਵਾਲ਼, ਚੇਅਰਮੈਨ ਕੁਲਦੀਪ ਕਚੂਰਾ ਜੀ ਦੇ ਨਿੱਘੇ ਸੱਦੇ ਤੇ ਪਹੁੰਚ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ 🙏🏻

Address

Ludhiana
141001

Alerts

Be the first to know and let us send you an email when Sher e Punjab posts news and promotions. Your email address will not be used for any other purpose, and you can unsubscribe at any time.

Contact The Organization

Send a message to Sher e Punjab:

Shortcuts

Share