ਜੱਟ ਬਾਣੀਆ ਡਾਇਰੀ

ਜੱਟ ਬਾਣੀਆ ਡਾਇਰੀ ਬਦਮਾਸ਼ੀ ਨਸ਼ਾ ਪਿਆਰ ਤਿੰਨੋ ਹੀ,ਗਭਰੂ ਨੇ ਕੀਤੇ ਹੁਬਕੇ ਆ,,
ਤਾਰੀਆ ਲਾਕੇ ਨਿਕਲ ਆਉਂਦਾ ਏ, ਲੋਕੀ ਜਿੱਥੇ ਡੁੱਬਦੇ ਆ।।✍️

_ਮੈਂ ਰਾਹੀਂ ਓਹਨਾ ਸਫ਼ਰਾ ਦਾ_  _ਜਿਹੜੇ ਮੁੱਕਣੇ ਨਹੀਂ, ਮੈਂ ਮੁੱਕ ਜਾਣਾ😔_ਮੈਂ ਤੁਰਦੇ ਤੁਰਦੇ ਥੱਕ ਜਾਣਾ_  _ਤੇ ਚਲਦੇ ਚਲਦੇ ਰੁੱਕ ਜਾਣਾ_  _ਜਿੰਦ...
13/05/2026

_ਮੈਂ ਰਾਹੀਂ ਓਹਨਾ ਸਫ਼ਰਾ ਦਾ_
_ਜਿਹੜੇ ਮੁੱਕਣੇ ਨਹੀਂ, ਮੈਂ ਮੁੱਕ ਜਾਣਾ😔
_ਮੈਂ ਤੁਰਦੇ ਤੁਰਦੇ ਥੱਕ ਜਾਣਾ_
_ਤੇ ਚਲਦੇ ਚਲਦੇ ਰੁੱਕ ਜਾਣਾ_
_ਜਿੰਦਗੀ ਦੇ ਥਪੇੜੇ ਵਜਨੇ ਜਦ
_ਮੇਰੇ ਲੱਕ ਨੇ ਸਜਣਾ ਝੁੱਕ ਜਾਣਾ_
_ਚਾਰ ਕੰਧਿਆਂ ਉਤੇ ਜਾਊ ਫਿਰ_
_ਮੇਰੇ ਜਿਸਮ ਨੇ ਆਖਿਰ ਫੁਕ ਜਾਣਾ।।_

_ਰੂਹ ਨਿਕਲ ਜਾਣੀ ਨਵੇ ਸਫ਼ਰਾਂ ਤੇ_
_ਨਵੇਂ ਰਾਹੀਆਂ ਨੂੰ ਮਿਲ ਘੁਲ਼ ਜਾਣਾ_
_ਕਰਮਾਂ ਦੀ ਗਠੜੀ ਕੋਲ ਹੋਣੀ_
_ਹਮਸਫਰਾਂ ਨੂੰ ਮੈਂ ਭੁੱਲ ਜਾਣਾ_
_ਹੱਸ ਖੇਡ ਲੈ ,ਇਹਨਾਂ ਗਿਲੇਆਂ ਨਾਲ_
_ਬੇਰਾ ਨੇ ਸਜਣਾ ਡੁੱਲ ਜਾਣਾ_
ਫਿਰ ਸਾਫ ਕਰਨ ਨੂੰ ਚਿਰ ਲੱਗਣਾ
ਚਿੱਕੜ ਦੇ ਵਿਚ ਹੀ ਰੁਲ ਜਾਣਾ

_ਵਕਤ ਤੋਂ ਪਹਿਲਾ ਸਾਹਾ ਨੇ
_ਨਿਕਲਦੇ ਨਿਕਲਦੇ ਸੁੱਕ ਜਾਣਾ,_
_ਜੱਟ ਬਾਣੀਆ ਓਹਨਾਂ ਸਫ਼ਰਾਂ ਤੇ_
_ਜੋ ਮੁੱਕਨੇ ਨੀ, ਮੈਂ ਮੁੱਕ ਜਾਣਾ।।

ਚਲਦਾ(Going on)
©ਵਿਪਨ ਗੁਪਤਾ।।
#ਜੱਟਬਾਣੀਆ #ਪੇਂਡੂਬਾਣੀਆ

10/05/2026

Happy mother's day ♥️ਬਦਨਸੀਬ ਮਾਪੇ 😭
#ਜੱਟਬਾਣੀਆ #ਪੇਂਡੂਬਾਣੀਆ

08/05/2026

ਕਈ ਆਏ ਕਈ ਤੁਰਗੇ 🙏
#ਜੱਟਬਾਣੀਆ #ਪੇਂਡੂਬਾਣੀਆ

ਮੇਰੇ ਅੰਦਰ ਦੀ ਉਦਾਸੀਮੈਥੋਂ ਬਿਨਾਂ ਸਾਰਦੀ ਹੀ ਨਹੀਂਮੈਨੂੰ ਜਿਉਣ ਵੀ ਨੀ ਦਿੰਦੀਤੇ ਇਹ ਮਾਰਦੀ ਵੀ ਨਹੀਂਮੇਰੇ ਅੰਦਰ ਦੀ...ਮੇਰੇ ਦਿਲ ਨੂੰ ਆ ਰੋਗ ਲੱ...
08/05/2026

ਮੇਰੇ ਅੰਦਰ ਦੀ ਉਦਾਸੀ
ਮੈਥੋਂ ਬਿਨਾਂ ਸਾਰਦੀ ਹੀ ਨਹੀਂ
ਮੈਨੂੰ ਜਿਉਣ ਵੀ ਨੀ ਦਿੰਦੀ
ਤੇ ਇਹ ਮਾਰਦੀ ਵੀ ਨਹੀਂ
ਮੇਰੇ ਅੰਦਰ ਦੀ...

ਮੇਰੇ ਦਿਲ ਨੂੰ ਆ ਰੋਗ ਲੱਗਾ
ਵਿਯੋਗ ਦਾ ਭੈੜਾ
ਭੋਗ ਸੱਧਰਾਂ ਦਾ ਪਿਆ
ਮਨ ਸੋਗ਼ ਦਾ ਵਿਹੜਾ
ਰਾਖ ਹੋਈਆਂ ਰੀਝਾਂ
ਹੰਝੂਆਂ 'ਚ ਤਾਰਦੀ ਹੀ ਨਹੀਂ
ਹੌਕੇ ਸਿਸਕੀਆਂ ਲੈਂਦੀ
ਚੀਕਾਂ ਮਾਰਦੀ ਵੀ ਨਹੀਂ
ਮੇਰੇ ਅੰਦਰ ਦੀ ਉਦਾਸੀ...

ਹਾੜ-ਸਾਉਣ ਦਾ ਮਹੀਨਾ
ਵਰ੍ਹੇ ਪੀੜ ਦੀ ਹੀ ਲੂ
ਪੋਹ-ਮਾਘ ਵਿੱਚ ਕਰੇ
ਹੱਡੀ ਰੀੜ੍ਹ ਦੀ ਚੂ-ਚੂ
ਪੂਰੇ ਵਰ੍ਹੇ ਪੀਸੇ, ਛੱਡੇ ਘੜੀ
ਕੋਈ ਵਾਰ ਦੀ ਹੀ ਨਹੀਂ
ਕਰੇ ਸ਼ਰਮ ਏਹ ਭੋਰਾ
ਦਿਨ-ਤਿਉਹਾਰ ਦੀ ਵੀ ਨਹੀਂ
ਮੇਰੇ ਅੰਦਰ ਦੀ ਉਦਾਸੀ...

ਦਿਖਾ ਲਿਆ ਹਕੀਮਾਂ-ਦਵਾ
ਦਾਰੂ ਕੀਤੀ ਨਾ ਅਸਰ
ਵਾਂਗ ਪਾਗਲਾਂ ਦੇ ਭਟਕਾਂ
ਜਿਓਂ ਹੋਗੀ ਏ ਕਸਰ
ਸੀਨੇ ਚੁੱਭਦੀ ਆ ਯਾਦ
ਜਾਂਦੀ ਯਾਰ ਦੀ ਹੀ ਨਹੀਂ
'ਜੱਟ ਬਾਣੀਏ' ਨਾਲ ਗੱਲ ਕਰੇ
ਪਿਆਰ ਦੀ ਵੀ ਨਹੀਂ
ਮੇਰੇ ਅੰਦਰ ਦੀ ਉਦਾਸੀ...

ਨੋਟ: ਪਿਛਲੀਆਂ ਕੁਝ ਲਿਖਤਾ ਤੁਹਾਡੇ ਤਕ ਪਹੁੰਚੀਆਂ ਨਹੀਂ, ਇਕ ਵਾਰ ਨਜਰ ਜਰੂਰ ਮਾਰਨਾ🙏

ਚਲਦਾ(Going on)
©ਵਿਪਨ ਗੁਪਤਾ।।
#ਜੱਟਬਾਣੀਆ #ਪੇਂਡੂਬਾਣੀਆ

06/05/2026

ਦਰਦ ਤੋਂ ਦਵਾ ਬਣਨ ਦਾ ਫਾਰਮੂਲਾ 💊💗

#ਜੱਟਬਾਣੀਆ

06/05/2026

मेरी मोहब्बत💗 #ਜੱਟਬਾਣੀਆ #दर्द

05/05/2026

दर्द जब लफ़्ज़ों में उतर आए... ✍️😔ਜੱਟਬਾਣੀਆ

ਮੇਰੇ ਹਿਕ ਦੀ ਜੋ ਅੱਗ ,ਢਿੱਡ ਪਾਲੀ ਜਾਂਦੀ ਆ,, ਨਾਲੋ ਨਾਲ ਮੇਰੇ ਜਿਸਮ ਨੂੰ ,ਬਾਲੀ ਜਾਂਦੀ ਆ,, ਮੇਰੇ ਹਿਕ ਦੀ ਜੋ ਅੱਗ......।ਮਾਂ ਦੀ ਕੋਖ ਰਾਹੀਂ...
04/05/2026

ਮੇਰੇ ਹਿਕ ਦੀ ਜੋ ਅੱਗ ,ਢਿੱਡ ਪਾਲੀ ਜਾਂਦੀ ਆ,,
ਨਾਲੋ ਨਾਲ ਮੇਰੇ ਜਿਸਮ ਨੂੰ ,ਬਾਲੀ ਜਾਂਦੀ ਆ,,
ਮੇਰੇ ਹਿਕ ਦੀ ਜੋ ਅੱਗ......।

ਮਾਂ ਦੀ ਕੋਖ ਰਾਹੀਂ ਆਇਆ, ਜਾਣਾ ਕੁੱਜੇ ਵਿਚ ਆ,,
ਕਿੱਥੋਂ ਆਇਆ ਕਿੱਥੇ ਜਾਣਾ, ਰਾਜ ਗੁੱਝੇ ਵਿਚ ਆ,,
ਕਾਹਤੋ ਕਠਾ ਕਰੀ ਜਾਨਾ,ਸਵਾਲ ਟਾਲੀ ਜਾਂਦੀ ਆ,,
ਮੇਰੇ ਹਿਕ ਦੀ ਜੋ ਅੱਗ, ਢਿੱਡ ਪਾਲੀ ਜਾਂਦੀ ਆ।।

ਜਾਵੇ ਖੋਹ ਕੇ ਹੱਕ ਪਕਾਈ, ਧਰਕੇ ਲਾਲਚ ਦੀ ਕੜਾਹੀ,
ਜਾਨ ਵਾਰਦਾ ਸੀ ਕਦੇ,ਸ਼ਰੀਕ ਬਣ ਗਏ ਨੇ ਭਾਈ,,
ਗੁੱਸੇ ਨਾਲ ਭਖ ਭਖ, ਸੰਬੰਧ ਜਾਲੀ ਜਾਂਦੀ ਆ
ਮੇਰੇ ਹਿਕ ਦੀ ਜੋ ਅੱਗ, ਢਿੱਡ ਪਾਲੀ ਜਾਂਦੀ ਆ।।

ਪਾਇਆ ਵੈਰ ਤੇ ਵਿਰੋਧ, ਵੈਰੀ ਹੋ ਗਏ ਨੇ ਲੋਕ,,
ਏਥੇ ਕਿਸੇ ਨੇ ਨੀ ਰਹਿਣਾ, ਪੈ ਜਾਣਾ ਏ ਵਿਯੋਗ,,
ਅਖੀਰ ਮਿੱਟੀ ਨੇ ਮਿੱਟੀ ਹੋਣਾ, ਰੂਹ ਤਾਂ ਖਾਲੀ ਜਾਂਦੀ ਆ ,,
ਮੇਰੇ ਹਿਕ ਦੀ ਜੋ ਅੱਗ, ਢਿੱਡ ਪਾਲੀ ਜਾਂਦੀ ਆ।।

ਚਲਦਾ(Going on)
©ਵਿਪਨ ਗੁਪਤਾ।।
#ਜੱਟਬਾਣੀਆ #ਪੇਂਡੂਬਾਣੀਆ

*ਖ਼ਬਰੇ ਖ਼ਬਰਾਂ ਸੱਚ ਨੇ ਕਿ*   *ਏਹ ਉੱਡ ਰਹੀਆਂ ਅਫ਼ਵਾਹਾਂ ਨੇ*   *ਸੱਜਣ ਜੇ ਮੇਰਾ ਸਾਥ ਛੱਡ ਗਏ*  *ਨਾਲ ਸਾਥ ਛੱਡ ਦੇਣਾ ਮੇਰੇ ਸਾਹਾਂ ਨੇ**ਉਹਨਾ...
03/05/2026

*ਖ਼ਬਰੇ ਖ਼ਬਰਾਂ ਸੱਚ ਨੇ ਕਿ*
*ਏਹ ਉੱਡ ਰਹੀਆਂ ਅਫ਼ਵਾਹਾਂ ਨੇ*
*ਸੱਜਣ ਜੇ ਮੇਰਾ ਸਾਥ ਛੱਡ ਗਏ*
*ਨਾਲ ਸਾਥ ਛੱਡ ਦੇਣਾ ਮੇਰੇ ਸਾਹਾਂ ਨੇ*

*ਉਹਨਾਂ ਨੂੰ ਜਾਕੇ ਪੁੱਛਾਂ ਕਿੱਦਾਂ*
*ਮੈਨੂੰ ਰੋਕ ਲੈਣਾ ਵਿੱਚੋਂ ਰਾਹਾਂ ਨੇ*
*ਕਿਉਂਕਿ ਸੋਚ ਚੱਲੇ ਜੇ ਗੱਲ ਸੱਚ ਹੋਈ ਤਾਂ*
*ਦਮ ਤੋੜ ਹੀ ਦੇਣਾ ਮੇਰਾ ਧਾਹਾਂ ਨੇ*

ਨੋਟ: ਕੁਝ ਸ਼ਬਦ ਤੁਹਾਨੂੰ ਸ਼ੇਅਰ ਸਮਝਾਉਣ ਲਈ ਲਿਖਨੇ ਪੈਂਦੇ, ਨਹੀਂ ਲੋੜ ਨੀ ਇਹਨਾ ਦੀ।ਵੈਸੇ ਮੇਰੇ ਕੋਲ ਹਜੇ 3,4 ਦਿਨ ਹੈ,ਓਨਾ ਚਿਰ ਸ਼ਾਇਰੀ ਸੁਣੋ🙏

ਚਲਦਾ(Going on)
©ਵਿਪਨ ਗੁਪਤਾ।।
#ਜੱਟਬਾਣੀਆ #ਪੇਂਡੂਬਾਣੀਆ

_ਦਰਦ ਛੁਪਾਵਾਂ ਕਿੱਦਾਂ ਜੱਗ ਤੋਂ_  _ਹੱਸਾਂ ਤਾਂ ਕਹਿੰਦੇ ਪੱਥਰ ਦਾ_  _ਚੁੱਪ ਰਹਾਂ ਤਾਂ ਅੰਦਰੋਂ ਖਾਵੇ_  _ਚਿਹਰਾ ਬੋਲੇ ਕੋਈ ਚੱਕਰ ਆ__ਕੱਢਦਾ ਹਾਂ...
01/05/2026

_ਦਰਦ ਛੁਪਾਵਾਂ ਕਿੱਦਾਂ ਜੱਗ ਤੋਂ_
_ਹੱਸਾਂ ਤਾਂ ਕਹਿੰਦੇ ਪੱਥਰ ਦਾ_
_ਚੁੱਪ ਰਹਾਂ ਤਾਂ ਅੰਦਰੋਂ ਖਾਵੇ_
_ਚਿਹਰਾ ਬੋਲੇ ਕੋਈ ਚੱਕਰ ਆ_

_ਕੱਢਦਾ ਹਾਂ ਜੇ ਲਿਖ ਕੇ ਦੁੱਖ ਨੂੰ_
_ਕਾਗਜ਼ ਵਿਛਾਉਣਾ ਸੱਥਰ ਦਾ_
_ਦਿਲ ਦਾ ਭਾਰ ਪਤਾ ਲੱਗ ਜਾਂਦਾ_
_ਵਜ਼ਨ ਦੇਖ ਕੇ ਅੱਖਰ ਦਾ_😔

ਚਲਦਾ(Going on)
©ਵਿਪਨ ਗੁਪਤਾ।।
#ਜੱਟਬਾਣੀਆ #ਪੇਂਡੂਬਾਣੀਆ

ਕਿਸੇ ਨੂੰ ਕੀ ਪਤਾ ਇਸ ਕਲਮ ਦਾ ਭਾਰ, ਕਿੰਨੇ ਰਿਸ਼ਤਿਆਂ ਦੀ ਮੌਤ ਦੇ ਬਰਾਬਰ ਆ,,ਇਕ ਇਕ ਸ਼ਬਦ ਇਕ ਹੰਝੂ ਦੀ ਕੀਮਤ ਆ, ਦੁਨੀਆ ਦਾ ਰੱਬ ਮੇਰੇ ਲਈ ਜਾਬਰ...
30/04/2026

ਕਿਸੇ ਨੂੰ ਕੀ ਪਤਾ ਇਸ ਕਲਮ ਦਾ ਭਾਰ, ਕਿੰਨੇ ਰਿਸ਼ਤਿਆਂ ਦੀ ਮੌਤ ਦੇ ਬਰਾਬਰ ਆ,,
ਇਕ ਇਕ ਸ਼ਬਦ ਇਕ ਹੰਝੂ ਦੀ ਕੀਮਤ ਆ, ਦੁਨੀਆ ਦਾ ਰੱਬ ਮੇਰੇ ਲਈ ਜਾਬਰ ਆ।।

ਉਮਰ ਤਾ ਹੁਣ ਕੀ ਲੱਗਣੀ 😔
Happy birthday mom dad💗

ਚਲਦਾ(Going on)
©ਵਿਪਨ ਗੁਪਤਾ।।
#ਜੱਟਬਾਣੀਆ #ਪੇਂਡੂਬਾਣੀਆ

Address

Hambran
Ludhiana

Telephone

+18725061467

Website

Alerts

Be the first to know and let us send you an email when ਜੱਟ ਬਾਣੀਆ ਡਾਇਰੀ posts news and promotions. Your email address will not be used for any other purpose, and you can unsubscribe at any time.

Contact The Organization

Send a message to ਜੱਟ ਬਾਣੀਆ ਡਾਇਰੀ:

Share