ਗੁਰੂ ਨਾਨਕ ਮੋਦੀਖਾਨਾ

ਗੁਰੂ ਨਾਨਕ ਮੋਦੀਖਾਨਾ We help the needy with money, food, medical, study, physical help or any kind of emergency. All the donations are provided by our donors.

ਫੀਸ ਲਈ ਆਰਥਿਕ ਮਦਦ ਦੀ ਲੋੜ੍ਹ * ਸੁਖਬੀਰ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਕੋਠੇ ਹਜ਼ੂਰਾ ਸਿੰਘ ਕੋਟਕਪੂਰਾ ਜਿਲਾ ਫ਼ਰੀਦਕੋਟ ਵਲੋ ਗੁਰੂ ਨਾਨਕ ਮੋਦੀਖ...
10/06/2026

ਫੀਸ ਲਈ ਆਰਥਿਕ ਮਦਦ ਦੀ ਲੋੜ੍ਹ *

ਸੁਖਬੀਰ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਕੋਠੇ ਹਜ਼ੂਰਾ ਸਿੰਘ ਕੋਟਕਪੂਰਾ ਜਿਲਾ ਫ਼ਰੀਦਕੋਟ ਵਲੋ ਗੁਰੂ ਨਾਨਕ ਮੋਦੀਖਾਨਾ ਨੂੰ ਇਕ ਬੇਨਤੀ ਪੱਤਰ ਭੇਜਦੇ ਹੋਏ ਆਪਣੇ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਪੜ੍ਹਾਈ ਨੂੰ ਅੱਗੇ ਜਾਰੀ ਰੱਖਣ ਵਿੱਚ ਆ ਰਹੀ ਮੁਸਕਿਲ ਬਾਰੇ ਦੱਸਦੇ ਕਿਹਾ ਹੈ ਕਿ ਉਹਨਾਂ ਵਲੋ 2021-22 ਵਿੱਚ +2 ਪਾਸ ਕੀਤੀ ਸੀ ਘਰ ਦੇ ਹਾਲਾਤ ਨਾਜ਼ੁਕ ਹੋਣ ਕਰਕੇ ਪੜਾਈ ਜਾਰੀ ਨਹੀਂ ਰੱਖ ਸਕੇ । +2 ਵਿੱਚੋ ਸੁਖਬੀਰ ਸਿੰਘ ਦੇ 93% ਨੰਬਰ ਹਨ । ਬੱਚੇ ਦੇ ਪਿਤਾ ਜੀ ਦਿਹਾੜੀ ਕਰਦੇ ਹਨ । ਬੱਚਾ ਨੂੰ ਅੱਗੇ ਬੀਏ ਦੀ ਪੜਾਈ ਲਈ 13000 ਹਜ਼ਾਰ ਦੀ ਜ਼ਰੂਰਤ ਹੈ । ਬੱਚਾ ਬਰਜਿੰਦਰ ਕਾਲਜ ਫਰੀਦਕੋਟ ਵਿੱਚ ਆਪਣੀ ਪੜ੍ਹਾਈ ਲਈ ਸੰਗਤ ਅੱਗੇ ਬੈਨਤੀ ਕਰ ਰਿਹਾ ਹੈ । ਜੇਕਰ ਕੋਈ ਵੀਰ ਭੈਣ ਜੀ ਇਸ ਬੱਚੇ ਦੀ ਫੀਸ ਲਈ ਸਹਿਯੋਗ ਕਰ ਸਕਦੇ ਹਨ ਤਾਂ ਸੰਪਰਕ ਕਰੋ ਜੀ । 8146906633
ac- 07541000010955
IFSC-psib0000090
Punjab & Sind bank
Guru Nanak modikhana

✍️✍️ਮੋਹਾਲੀ ਵਿਖੇ ਜਦੋਂ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਹਾਲਾਤ ਤਣਾਅ ਪੂਰਨ ਹੋ ਗਏ! ਅੱਥਰੂ ਗੈਸ ਅਤੇ...
17/05/2026

✍️✍️ਮੋਹਾਲੀ ਵਿਖੇ ਜਦੋਂ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਹਾਲਾਤ ਤਣਾਅ ਪੂਰਨ ਹੋ ਗਏ! ਅੱਥਰੂ ਗੈਸ ਅਤੇ ਪਾਣੀ ਦੀਆਂ ਬੌਛਾਰਾਂ ਦੇ ਵਿਚਕਾਰ ਇੱਕ ਨੌਜਵਾਨ ਕਿਸਾਨ ਦੇ ਸਿਰ ਤੇ ਗੰਭੀਰ ਸੱਟ ਲੱਗ ਗਈ ਤੇ ਖ਼ੂਨ ਵੱਗਣ ਲੱਗ ਪਿਆ!

ਪਰ ਉਸੇ ਭੀੜ ਅਤੇ ਤਣਾਅ ਦੇ ਵਿਚਕਾਰ ਇੱਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਿਸਨੇ ਸਭ ਦਾ ਦਿਲ ਜਿੱਤ ਲਿਆ! ਮੌਕੇ ਤੇ ਮੌਜੂਦ ਐਸਐਚ ਉ ਸਾਹਿਬ ਨੇ ਆਪਣੀ ਡਿਊਟੀ ਦੇ ਸਖ਼ਤ ਅੰਦਾਜ਼ ਨੂੰ ਪਾਸੇ ਰੱਖ ਕੇ, ਇੱਕ ਇੰਨਸਾਨ ਤੇ ਪਿਤਾ ਹੋਣ ਦਾ ਫਰਜ਼ ਨਿਭਾਇਆ! ਉਹਨਾਂ ਨੇ ਤੁਰੰਤ ਆਪਣੇ ਰੁਮਾਲ ਨਾਲ ਉਸ ਜ਼ਖਮੀ ਕਿਸਾਨ ਦੇ ਸਿਰ ਤੋਂ ਵਗਦੇ ਖ਼ੂਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ !

ਤਸਵੀਰ ਦੇ ਦੋ ਪਹਿਲੂ

1.ਇੱਕ ਪਾਸੇ ਸਿਸਟਮ ਅਤੇ ਅੰਦੋਲਨ ਦੀ ਮਜ਼ਬੂਰੀ ਹੈ!

2.ਦੂਜੇ ਪਾਸੇ ਦੋ ਇੰਨਸਾਨਾਂ ਦੇ ਵਿਚਕਾਰ ਦਾ ਉਹ ਰਿਸ਼ਤਾ ਹੈ ਜਿੱਥੇ ਕੋਈ ਪੁਲਿਸ ਵਾਲਾ ਜਾਂ ਕਿਸਾਨ ਨਹੀਂ,ਸਗੋਂ ਸਿਰਫ਼ ਦਰਦ ਅਤੇ ਹਮਦਰਦੀ ਹੈ!

3.ਵਰਦੀ ਪਾ ਕੇ ਡਿਊਟੀ ਕਰਨਾ ਅਸਾਨ ਹੈ, ਪਰ ਉਸ ਵਰਦੀ ਦੇ ਅੰਦਰ ਮੌਜੂਦ ਇੰਨਸਾਨ ਨੂੰ ਜ਼ਿੰਦਾ ਰੱਖਣਾ ਬਹੁਤ ਵੱਡੀ ਗੱਲ ਹੈ।
ਸਲਾਮ ਹੈ ਅਜਿਹੇ ਅਫ਼ਸਰਾਂ ਨੂੰ ਜੋ ਮੁਸ਼ਕਿਲ ਘੜੀ ਵਿਚ ਵੀ ਆਪਣਾ ਦਿਲ ਵੱਡਾ ਰੱਖਦੇ ਹਨ !

ਕਾਸ਼! ਸਾਡਾ ਸਮਾਜ ਅਤੇ ਸਿਸਟਮ ਇਸੇ ਤਰ੍ਹਾਂ ਇੱਕ ਦੂਜੇ ਦੇ ਜ਼ਖਮਾਂ ਤੇ ਮਲਮ ਲਗਾਉਣ ਵਾਲਾ ਬਣ ਜਾਵੇ!
(ਅਜਿਹਾ ਦ੍ਰਿਸ਼ ਲੱਖਾਂ ਪੁਲਿਸ ਵਾਲਿਆਂ ਵਿਚੋਂ ਇੱਕ ਅਤੇ
ਮਿਲਦਾ ਦਹਾਕਿਆਂ ਬਾਅਦ)
(ਐਸ ਐਚ ਓ ਦਾ ਨਾਮ ਜ਼ਰੂਰ ਦੱਸਿਉ ਤੇ ਪੋਸਟਿੰਗ ਕਿੱਥੇ ਹੈ)
#ਫਾਰਮਰ

please ਸ਼ੇਅਰ
17/05/2026

please ਸ਼ੇਅਰ

17/05/2026
07/05/2026

ਆਪਣੀ ਬੱਚੀ ਦੀ ਬਾਬਾ ਫ਼ਰੀਦ ਕਾਲਜ ਫ਼ਰੀਦਕੋਟ ਵਿੱਚ *BSc Radiology* ਦੀ ਪੜਾਈ ਨੂੰ ਜਾਰੀ ਰੱਖਣ ਲਈ ਪਰਿਵਾਰ ਵਲੋ ਗੁਰੂ ਨਾਨਕ ਮੋਦੀਖਾਨਾ ਨੂੰ ਬੈਨਤੀ । ਬਾਰਵੀ ਕਲਾਸ ਬੱਚੀ ਨੇ 80% ਨੰਬਰ ਪ੍ਰਾਪਤ ਕਰ ਪਾਸ ਕੀਤੀ ਹੈ । ਬੇਟੀ ਦੇ ਪਿਤਾ ਜੀ ਡਰਾਈਵਰ ਵਜੋਂ 10500 ਮਹੀਨੇ ਦੇ ਹਿਸਾਬ ਨਾਲ ਕਿਰਤ ਕਰ ਰਹੇ ਹਨ । ਆਪ ਸਮੁੱਚੀ ਸੰਗਤ ਨੂੰ ਹੱਥ ਜੋੜ ਬੈਨਤੀ ਹੈ ਕਿ ਇਸ ਬੱਚੇ ਦੀ ਪੜਾਈ ਲਈ ਥੋੜ੍ਹਾ ਥੋੜ੍ਹਾ ਸਹਿਯੋਗ ਜਰੂਰ ਕਰਨਾ ਜੀ ।
8146906633
Ac- 07541000010955
IFSC- psib0000090
Punjab & Sind bank
Guru Nanak modikhana

ਪਿਛਲੇ ਦਿਨੀ ਇਕ ਬੱਚੇ ਦੀ ਫੀਸ ਲਈ ਬੈਂਤੀ ਕੀਤੀ ਗਈ ਸੀ, ਬੱਚਾ ਗਾਂਧੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿੱਚ ਪੜ੍ਹ ਰਿਹਾ ਹੈ । ਇਕ ਸਾਲ ਪ...
23/04/2026

ਪਿਛਲੇ ਦਿਨੀ ਇਕ ਬੱਚੇ ਦੀ ਫੀਸ ਲਈ ਬੈਂਤੀ ਕੀਤੀ ਗਈ ਸੀ, ਬੱਚਾ ਗਾਂਧੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿੱਚ ਪੜ੍ਹ ਰਿਹਾ ਹੈ । ਇਕ ਸਾਲ ਪਹਿਲਾ ਬੱਚੇ ਦੇ ਪਿਤਾ ਦੀ ਅਟੈਕ ਨਾਲ ਮੌਤ ਹੋ ਗਈ ਸੀ ਜਿਸ ਕਾਰਨ ਬੱਚੇ ਦੀ 9200 ਰੁਪਏ ਫੀਸ ਬਕਾਇਆ ਰਹਿ ਗਈ ਸੀ । ਬੱਚੇ ਦੀ ਮਾਤਾ ਜੀ ਵਲੋ ਮਦਦ ਲਈ ਗੁਰੂ ਨਾਨਕ ਮੋਦੀਖਾਨਾ ਵਿੱਚ ਪਹੁੰਚ ਕੀਤੀ ਸੀ । ਸਕੂਲ ਪ੍ਰਿੰਸੀ ਪਲ ਵਲੋ ਬੱਚੇ ਦੇ ਆਰਥਿਕ ਹਾਲਤ ਨੂੰ ਦੇਖਦੇ 50% ਫ਼ੀਸ ਮਾਫ਼ ਕਰ ਦਿੱਤੀ ਗਈ । ਗੁਰੂ ਨਾਨਕ ਮੋਦੀਖਾਨਾ ਵਲੋ ਸਕੂਲ ਪ੍ਰਬੰਧਕ ਮੈਂਬਰ ਸਾਹਿਬਾਨ ਦਾ ਧੰਨਵਾਦ । 8146906633

ਬਿਨਾ ਪਿਓ ਦੇ ਬੱਚੇ ਨੂੰ ਮਾਂ ਪੜਾ ਕੇ ਇਸ ਕਾਬਲ ਬਣਾਉਣ ਲਈ ਯਤਨ ਕਰ ਰਹੀ ਹਾ ਕੇ ਉਸ ਨੂੰ ਕਿਸੇ ਆਗੇ ਹੱਥ ਨਾ ਫੁਲਾਉਣੇ ਪੈਣ । ਪਿਛਲੇ ਸਾਲ ਬੱਚੇ ਦੇ...
18/04/2026

ਬਿਨਾ ਪਿਓ ਦੇ ਬੱਚੇ ਨੂੰ ਮਾਂ ਪੜਾ ਕੇ ਇਸ ਕਾਬਲ ਬਣਾਉਣ ਲਈ ਯਤਨ ਕਰ ਰਹੀ ਹਾ ਕੇ ਉਸ ਨੂੰ ਕਿਸੇ ਆਗੇ ਹੱਥ ਨਾ ਫੁਲਾਉਣੇ ਪੈਣ ।
ਪਿਛਲੇ ਸਾਲ ਬੱਚੇ ਦੇ ਪਿਤਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ , ਬੱਚੇ ਦਾ ਪਿਤਾ ਕੋਟਕਪੂਰਾ ਸ਼ਹਿਰ ਵਿੱਚ ਬੇਸਣ ਵਾਲੀ ਫੈਕਟਰੀ ਵਿੱਚ 8000 ਰੁਪਏ ਮਹੀਨਾ ਦੀ ਕਿਰਤ ਉਪਰ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ । ਪਰ ਅਚਾਨਕ ਪਰਿਵਾਰ ਉਪਰ ਦੁੱਖਾ ਦਾ ਪਹਾੜ ਟੁੱਟ ਗਿਆ । ਪਿਤਾ ਦੇ ਜਾਣ ਤੋ ਬਾਅਦ ਪਰਿਵਾਰ ਕੋਲੋ ਬੱਚੇ ਦੀ 9200 ਰੁਪਏ ਫੀਸ ਨਹੀਂ ਭਰੀ ਗਈ । ਹੁਣ ਸਕੂਲ ਵਾਲੇ ਬੱਚੇ ਦਾ ਅਗਲੇ ਸਾਲ ਵਿੱਚ ਦਾਖਲਾ ਨਹੀਂ ਕਰ ਰਹੇ । ਆਪ ਸਬ ਵੀਰਾ ਭੈਣਾਂ ਨੂੰ ਹੱਥ ਜੋੜ ਗੁਜਾਰਿਸ਼ ਹੈ ਕਿ ਇਸ ਪਰਿਵਾਰ ਦੀ ਮੱਦਦ ਲਈ ਆਪ ਜੀ ਥੋੜ੍ਹੇ ਤੋ ਥੋੜ੍ਹਾ ਸਹਿਯੋਗ ਜਰੂਰ ਭੇਜੋ ਜੀ ।
8146906633
Ac-07541000010955
IFSC- psib0000090
Punjab & Sind bank
Guru Nanak modikhana

Address

Sikhan Wala Road , Kotkapura
Kot Kapura
151204

Telephone

8146906633

Website

Alerts

Be the first to know and let us send you an email when ਗੁਰੂ ਨਾਨਕ ਮੋਦੀਖਾਨਾ posts news and promotions. Your email address will not be used for any other purpose, and you can unsubscribe at any time.

Share