Excellent Educational Society Kotkapura

Excellent Educational Society Kotkapura Excellent Educational Society (Regd.) KOTKAPURA . Providing Free Education to needy & Poor students .

ਜਿਵੇਂ ਅੱਜਕੱਲ੍ਹ ਬੋਤਲ ਵਾਲਾ ਪਾਣੀ ਨਾਲ ਲੈ ਕੇ ਚੱਲਦੇ ਹਾਂ ਓਦਾਂ ਹੀ ਆਕਸੀਜਨ ਵਾਲੇ ਸਿਲੰਡਰ ਨਾਲ ਲੈ ਕੇ ਚੱਲਣੇ ਪਿਆ ਕਰਨਗੇ ਜੇਕਰ ਅਸੀਂ ਆਪਣੇ ਵਾ...
10/04/2019

ਜਿਵੇਂ ਅੱਜਕੱਲ੍ਹ ਬੋਤਲ ਵਾਲਾ ਪਾਣੀ ਨਾਲ ਲੈ ਕੇ ਚੱਲਦੇ ਹਾਂ ਓਦਾਂ ਹੀ ਆਕਸੀਜਨ ਵਾਲੇ ਸਿਲੰਡਰ ਨਾਲ ਲੈ ਕੇ ਚੱਲਣੇ ਪਿਆ ਕਰਨਗੇ ਜੇਕਰ ਅਸੀਂ ਆਪਣੇ ਵਾਤਾਵਰਣ ਨੂੰ ਪ੍ਰਦਰਸ਼ਿਤ ਹੋਣ ਤੋਂ ਨਾ ਬਚਾਇਆ ਤਾਂ ਤਸਵੀਰ ਸਾਡਾ ਭਵਿੱਖ ਹੋਵੇਗੀ। ਜਾਗੋ ਪੰਜਾਬੀਓ!!!!

23/11/2018
😇 ਮੈਂ ਰਾਵਣ ਬੋਲਦਾਂ।👉 ਮੈਂ ਸੋਨੇ ਦੀ ਲੰਕਾ ਦਾ ਮਾਲਕ ਸੀ।👉 ਮੇਰੇ ਇੱਕ ਲੱਖ ਪੁੱਤਰ ਅਤੇ ਸਵਾ ਲੱਖ ਪੋਤਰਾ ਸੀ।👉 ਮੈਂ ਚਾਰੇ ਵੇਦ ਜੁਬਾਨੀ (ਕੰਠ)  ਜ...
18/10/2018

😇 ਮੈਂ ਰਾਵਣ ਬੋਲਦਾਂ।
👉 ਮੈਂ ਸੋਨੇ ਦੀ ਲੰਕਾ ਦਾ ਮਾਲਕ ਸੀ।
👉 ਮੇਰੇ ਇੱਕ ਲੱਖ ਪੁੱਤਰ ਅਤੇ ਸਵਾ ਲੱਖ ਪੋਤਰਾ ਸੀ।
👉 ਮੈਂ ਚਾਰੇ ਵੇਦ ਜੁਬਾਨੀ (ਕੰਠ) ਜਾਣਦਾ ਸੀ।
👉 ਮੌਤ (ਕਾਲ) ਮੇਰੇ ਪਲੰਘ ਨਾਲ ਬੰਨ੍ਹੀ ਹੋਈ ਸੀ। ਭਾਵ ਮੌਤ ਵੀ ਮੇਰੇ ਭੈ ਵਿੱਚ ਸੀ।
👉 ਦੁਨੀਆਂ ਦੀ ਹਰ ਸ਼ੈਅ ਮੈਥੋਂ ਡਰਦੀ ਸੀ।
👉 ਮੈ ਆਪਣੇ ਹੰਕਾਰ ਨਾਲ ਮੈਂ ਅਤੇ ਆਪਣਾ ਵੰਸ਼ ਸਾਰਾ ਤਹਿਸ-ਨਹਿਸ ਕਰ ਲਿਆ।
ਮੇਰਾ ਭਰਾ ਹੀ ਮੇਰੀ ਹੱਸਦੀ ਵੱਸਦੀ ਦੁਨੀਆ ਬਰਬਾਦ ਕਰ ਗਿਆਂ
ਰਾਮ ਮੈਨੂੰ ਕਦੇ ਨਹੀਂ ਮਾਰ ਸੱਕਦਾ ਸੀ
ਮੇਰੇ ਹੰਕਾਰ ਨੇ ਮੈਨੂੰ ਮਾਰਿਆਂ
👉 ਸੀਤਾ ਨੂੰ ਜਬਰੀ ਚੁੱਕ ਕੇ ਲਿਆਉਣਾ ਮੇਰੀ ਗਲਤੀ ਸੀ ਮੇਰਾ ਹੰਕਾਰ ਸੀ
ਪਰ ਆਪਣੀ ਮਾਤਾ (ਸੀਤਾ) ਨੂੰ ਪੁੱਛ ਕੇ ਦੇਖੋ, ਕੈਦ ਵਿੱਚ ਰੱਖ ਕੇ ਵੀ ਕੋਈ ਅਪਮਾਨ ਕੀਤਾ। ਤੁਹਾਡੇ ਭਾਰਤੀਆ ਨਾਲ਼ੋਂ ਤਾ ਮੇਰਾ ਕਰੈਕਟਰ ਬਹੁਤ ਵਧੀਆਂ ਤੇ ਸਾਫ ਹੈ
ਤੁਹਾਡੇ ਦੇਸ਼ ਦੇ ਤਾ ਸਾਧੂ ਸੰਤ ਵੀ ਬਲਾਤਕਾਰੀ ਨੇ ਤੁਸੀਂ ਮੈਨੂੰ ਕਰੈਕਟਰ ਲੈੱਸ ਕਹਿ ਕੇ ਮੇਰੇ ਥਾਂ-ਥਾਂ ਮਰੇ ਪੁਤਲੇ ਫੂਕ ਰਹੇ ਹੋ।
👉 ਦੁਨੀਆਂ ਦੇ ਲੋਕੋ ਤੁਸੀਂ ਆਪਣੇ ਵੰਸ਼ ਅਤੇ ਪ੍ਰਾਪਰਟੀ , ਤੇ ਆਪਣੇ ਕਿਰਦਾਰ ਦੀ ਤੁਲਨਾ ਮੇਰੇ ਨਾਲ ਕਰੋ, ਤੁਸੀਂ ਮੇਰੇ ਖਾਤਮੇ ਤੋਂ ਬਾਅਦ ਕੀ ਸਿੱਖਿਆ ਲਈ?
👉 ਨੌਂ ਦਿਨ ਰਾਮ ਲੀਲ੍ਹਾ ਖੇਡ ਕੇ ਦਸਵੇਂ ਦਿਨ ਮੇਰੇ ਪੁਤਲਿਆਂ ਤੇ ਅਰਬਾਂ-ਖਰਬਾਂ ਰੁਪਏ ਫੂਕ ਦਿੱਤੇ।
👉 ਲੱਖਾਂ ਰਾਮ-ਰਹੀਮ ਬਲਾਤਕਾਰੀ ਪੈਦਾ ਕਰ ਲਏ। ਜਿਹਨਾਂ ਵਿੱਚ ਅਜਿਹੇ ਵੀ ਹਨ, ਜਿਹਨਾਂ ਨੇ 30 ਦਿਨ ਦੀ ਤੋਂ ਢਾਈ-ਤਿੰਨ ਸਾਲ ਤੱਕ ਵੀ ਮਾਸੂਮਾਂ ਨਹੀਂ ਬਖਸ਼ੀਆਂ। ਕਬਰਾਂ ਵਿਚੋਂ ਮੁਰਦਾ ਕੱਢ ਕੇ ਵੀ ਨਹੀਂ ਬਖਸ਼ੀਆਂ।
👉 ਸਿਰੇ ਦੇ ਲਫੰਗੇ (ਗਾਇਕ) ਤੁਹਾਡੀਆਂ ਧੀਆਂ ਨੂੰ ਅਧ-ਨੰਗੇ ਕੱਪੜੇ ਪਾ ਕੇ ਸ਼ਰੇਆਮ ਟੀ ਵੀ ਚੈਨਲਾਂ ਤੇ ਨਚਾ ਰਹੇ ਨੇ, ਤੁਸੀਂ ਪਰਿਵਾਰਾਂ ਵਿੱਚ ਦੇਖ-ਦੇਖ ਖਿੜ-ਖਿੜ ਹੱਸ ਰਹੇ ਹੋ।
👉 ਸਾਈਟਾਂ ਸ਼ਰੇਆਮ ਅਸ਼ਲੀਲਤਾ ਪਰੋਸ ਰਹੀਆਂ ਨੇ।
👉 ਪਰਮਾਤਮਾ ਨੇ ਮੇਰੀ ਐਡੀ ਵੱਡੀ ਉਦਾਹਰਣ ਦੇ ਕੇ ਤੁਹਾਨੂੰ ਸਮਝਾਇਆ, ਦੁਨੀਆਂ ਦੇ ਲੋਕੋ ਪਰ ਤੁਸੀਂ ਮੇਰੇ ਬੁੱਤਾਂ ਵਿੱਚੇ ਫਸ ਕੇ ਰਹਿਗੇ।
👉 ਮੇਰੇ (ਰਾਵਣ) ਵਲੋਂ ਉਹਨਾਂ ਪ੍ਰੇਮੀਆਂ ਨੂੰ ਦੁਸਹਿਰੇ ਦੀਆਂ ਕੇਟਿਨ-ਕੋਟਿ ਮੁਬਾਰਕਾਂ, ਜਿਹੜੇ ਮੇਰੇ ਜੀਵਨ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਲੈਣਗੇ। ਕਾਮ, ਕਰੋਧ, ਲੋਭ, ਮੋਹ, ਹੰਕਾਰ ਦਾ ਤਿਆਗ ਕਰਕੇ। ਪਰਮਾਤਮਾ ਦੀ ਬੰਦਗੀ ਕਰਕੇ
(Copy)

 #ਬੇਵਕੂਫਉਹ ਹਰ ਰੋਜ ਦੀ ਤਰਾਂ ਅੱਜ ਫਿਰ ਪਰਮਾਤਮਾ ਦਾ ਨਾਮ ਲੈ ਕੇ ਉੱਠੀ ।Kitchen ਵਿੱਚ ਆਈ ਅਤੇ ਚਾਹ ਬਣਾਉਣ ਲਈ ਗੈਸ ਤੇ ਪਾਣੀ ਗਰਮ ਕਰਨ ਲਈ ਰੱਖ...
05/09/2018

#ਬੇਵਕੂਫ
ਉਹ ਹਰ ਰੋਜ ਦੀ ਤਰਾਂ ਅੱਜ ਫਿਰ ਪਰਮਾਤਮਾ ਦਾ ਨਾਮ ਲੈ ਕੇ ਉੱਠੀ ।
Kitchen ਵਿੱਚ ਆਈ ਅਤੇ ਚਾਹ ਬਣਾਉਣ ਲਈ ਗੈਸ ਤੇ ਪਾਣੀ ਗਰਮ ਕਰਨ ਲਈ ਰੱਖਿਆ ।
ਫਿਰ ਬੱਚਿਆਂ ਨੂੰ ਜਗਾਇਆ ਤਾਂ ਕਿ ਉਹ ਸਕੂਲ ਲਈ ਤਿਆਰ ਹੋ ਸਕਣ । ਥੋੜੇ ਟਾਇਮ ਬਾਅਦ ਸੱਸ ਸਹੁਰੇ ਨੂੰ ਚਾਹ ਫੜਾਈ ਅਤੇ ਫਿਰ ਬੱਚਿਆਂ ਲਈ breakfast ਤਿਆਰ ਕੀਤਾ ।ਇਹਸੇ ਦਰਮਿਆਨ ਬੱਚਿਆਂ ਨੂੰ ਸਕੂਲ uniform ਪਹਿਨਾਈ ।
ਫਿਰ ਆਪਣੇ husband ਤੇ ਬਾਕੀ ਮੈਂਮਬਰਜ਼ ਲਈ ਖਾਣਾ ਬਣਾਇਆ ।
ਜੂਠੇ ਬਰਤਨ ਧੋਤੇ । ਉਸੇ ਵਕਤ husband ਨੇ ਅਵਾਜ ਮਾਰ ਦਿੱਤੀ ਕਿ ਉਹਨੇ ਕੰਮ ਤੇ ਜਾਣਾ, ਉਹਦੇ ਲਈ ਕੱਪੜੇ ਕੱਢ ਦਵੇ ।
ਕੱਪੜੇ ਕੱਢੇ ਪਰੈਸ ਕੀਤੇ ।
ਸਭ ਆਪੋ ਆਪਣੇ ਕੰਮ ਚਲੇ ਗਏ । ਏਨੇ ਨੂੰ ਕੰਮਵਾਲੀ ਆ ਗਈ ।
ਫਿਰ ਸਭ ਚਾਦਰਾਂ ਇਕੱਠੀਆਂ ਕੀਤੀਆਂ ਤੇ ਝਾੜ- ਪੂੰਝ ਕਰਨ ਚ ਰੁੱਝ ਗਈ ।
ਸਵੇਰ ਦੇ 11 ਵੱਜ ਗਏ ਸੀ । ਅੱਜ ਉਹ ਲੇਟ ਹੋ ਗਈ ਸੀ । ਹਜੇ ਕੰਮ ਨਿੱਬੜਿਆ ਨਹੀਂ ਸੀ ਕਿ ਉਸਦੀ ਵੱਡੀ ਨਨਾਣ ਉਹਦਾ ਪਤੀ ਤੇ ਬੱਚੇ ਆ ਗਏ ਮਿਲਣ ।
ਬਹੁਤ ਖੁਸ਼ੀ ਤੇ ਆਦਰ ਸਤਿਕਾਰ ਨਾਲ ਮਿਲੀ ਉਹਨਾਂ ਨੂੰ ।
ਚਾਹ ਬਣਾਈ ਤੇ ਇਹਨੇ ਨੂੰ ਸੱਸ ਨੇ ਆਵਾਜ ਮਾਰੀ ਕਿ ਮਹਿਮਾਨਾਂ ਲਈ ਖਾਣ ਦਾ ਕੀ ਪਰੋਗਰਾਮ ਹੈ ।
12 ਵੱਜ ਗਏ ਸੀ, ਉਹਦੀ ਫਿਕਰ ਹੋਰ ਵੱਧ ਗਈ ।
ਭੱਜਦੀ ਹੋਈ kitchen ਵੱਲ ਗਈ ਤੇ ਦੁਪਹਿਰ ਦਾ ਖਾਣਾ ਬਣਾਉਣਾ ਜੁਟ ਗਈ । 2 ਵੱਜ ਗਏ ਖਾਣਾ ਬਣਾਉਂਦਿਆਂ ਨੂੰ। ਫਿਰ ਖਾਣਾ ਪਰੋਸਿਆ ਤਾ ਆਪ ਰੋਟੀਆਂ ਪਕਾਉਣ ਲੱਗ ਗਈ । ਏਨੇ ਨੂੰ ਬੱਚੇ ਵੀ ਆ ਗਏ । ਉਹਨਾਂ ਦੇ ਕੱਪੜੇ ਬਦਲੇ, ਫਿਰ ਬੱਚਿਆਂ ਨੂੰ ਵੀ ਖਾਣਾ ਖਵਾਇਆ ।
ਇਹਨੇ ਨੂੰ ਭਾਂਡੇ ਫਿਰ ਇਕੱਠੇ ਹੋ ਗਏ, ਭਾਂਡੇ ਧੋਤੇ । 3 ਵੱਜ ਗਏ ਸੀ । ਹੁਣ ਉਹਨੂੰ ਖੁਦ ਵੀ ਭੁੱਖ ਦਾ ਅਹਿਸਾਸ ਹੋਣ ਲੱਗ ਗਿਆ ਸੀ ।
ਡੱਬਾ ਦੇਖਿਆ ਪਰ ਰੋਟੀਆਂ ਖਤਮ ਹੋ ਗਈਆਂ ਸਨ । kitchen ਵੱਲ ਜਾ ਹੀ ਰਹੀ ਸੀ ਉਸਦੇ husband ਘਰ ਆਏ, " ਲੇਟ ਹੋ ਗਿਆ ਅੱਜ ਤਾਂ ਛੇਤੀ ਰੋਟੀ ਦੇ, ਬਹੁਤ ਭੁੱਖ ਲੱਗੀ ।"
ਰੋਟੀ ਬਣਾ ਕੇ husband ਨੂੰ ਦੇਣ ਲੱਗੀ । 4 ਵੱਜ ਗਏ ਸੀ । ਉਹ ਹਜੇ ਖਾਣਾ ਖਵਾ ਹੀ ਰਹੀ ਸੀ ਕਿ husband ਨੇ ਕਿਹਾ ਕਿ ਤੂੰ ਵੀ ਖਾ ਲੈ ।
ਤਾਂ ਉਹਨੇ husband ਵੱਲ ਹੈਰਾਨੀ ਨਾਲ ਦੇਖਿਆ ਤੇ ਖਿਆਲ ਆਇਆ ਕਿ ਅੱਜ ਤਾਂ ਸਵੇਰ ਦਾ ਕੁਝ ਖਾਇਆ ਹੀ ਨਹੀਂ ।
ਤਾ ਉਹ ਵੀ ਰੋਟੀ ਖਾਣ ਲਈ ਨਾਲ ਬੈਠ ਗਈ ।
ਹਜੇ ਉਹਨੇ ਬੁਰਕੀ ਮੂੰਹ ਚ ਪਾਈ ਹੀ ਸੀ ਕਿ ਉਹਦੀਆਂ ਅੱਖਾਂ ਚੋਂ ਹੰਝੂ ਆ ਗਏ ।
Husband ਨੇ ਹੰਝੂ ਦੇਖੇ ਤੇ ਫੌਰਨ ਪੁੱਛਿਆ ਕਿ ਕਿਉਂ ਰੋ ਰਹੀ ਹੈ ?
ਉਹ ਚੁੱਪ ਰਹੀ ਤੇ ਮਨ ਹੀ ਮਨ ਸੋਚਣ ਲੱਗੀ ਕਿ ਸਹੁਰੇ ਘਰ ਕਿੰਨੀ ਮਿਹਨਤ ਤੋਂ ਬਾਅਦ ਰੋਟੀ ਨਸੀਬ ਹੁੰਦੀ, ਤੇ ਉਹ ਬਚਪਨ ਦੇ ਦਿਨ ਜਦੋਂ bed ਤੇ ਅਰਾਮ ਨਾਲ ਬੈਠੇ ਮਾਂ ਨੂੰ order ਮਾਰ ਦਿੰਦੀ ਸੀ ।
ਪਤੀ ਦੇ ਵਾਰ ਵਾਰ ਪੁੱਛਣ ਤੇ ਉਹਨੇ ਜਵਾਬ ਦਿੱਤਾ ਕਿ " ਕੁਝ ਨਹੀਂ ਬੱਸ ਐਂਵੇਂ ਹੀ ਨਿੱਕਲ ਆਏ ।
ਉਸਦਾ husband ਮੁਸਕੁਰਾਇਆ ਤੇ ਬੋਲਿਆ, " ਤੁਸੀਂ ਔਰਤਾਂ ਵੀ ਬੜੀਆਂ "ਬੇਵਕੂਫ" ਹੁੰਦੀਆਂ, ਬੇਵਜਹ ਹੀ ਰੋਣਾ ਸ਼ੁਰੂ ਕਰ ਦਿੰਦੀਆਂ !!!
-------- ਮੈਂ ਉਹਨਾਂ ਸਾਰੀਆਂ ਮਾਵਾਂ ਨੂੰ ਸਲਾਮ ਕਰਦਾ ਹਾਂ, ਜਿਹਨਾਂ ਦੀ ਵਜਹ ਕਰਕੇ ਘਰ ਵਿੱਚ ਪਿਆਰ, ਮਮਤਾ ਕਾਇਮ ਰਹਿੰਦੀ ਹੈ, ਜੋ ਘਰ ਨੂੰ ਜੋੜੀ ਰੱਖਦੀਆਂ ਨੇ ਤੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣਾ ਆਪ ਤੱਕ ਨਿਸ਼ਾਵਰ ਕਰ ਦਿੰਦੀਆਂ ।

25/05/2017

Sat shri aakal Dosto Agar kise kol #+1 (Commerce ) diya Books Free hon tan oh Excellent Educational Society Kotkapura Office ch Kr skda hai .tan jo kise lodwand di help ho ske . For any kind of info cont 7696375125,92177-75125,92563-73680

ਚੁੰਨੀ ਪੰਜਾਬਣ ਦੇ ਸਿਰ ਦਾ ਪਹਿਰਾਵਾ ਹੈ। ਵਿਹਾਰਕ ਰੂਪ 'ਚ ਚੁੰਨੀ ਭਾਵੇਂ ਸਿਰ ਢੱਕਣ ਦਾ ਕਾਰਜ ਕਰਦੀ ਹੈ .ਪਰ ਚਿੰਨ•ਮਈ ਰੂਪ 'ਚ ਚੁੰਨੀ ਦੇ..??ਅਰਥ...
17/05/2017

ਚੁੰਨੀ ਪੰਜਾਬਣ ਦੇ ਸਿਰ ਦਾ ਪਹਿਰਾਵਾ ਹੈ।
ਵਿਹਾਰਕ ਰੂਪ 'ਚ ਚੁੰਨੀ ਭਾਵੇਂ ਸਿਰ ਢੱਕਣ ਦਾ ਕਾਰਜ ਕਰਦੀ ਹੈ .
ਪਰ ਚਿੰਨ•ਮਈ ਰੂਪ 'ਚ ਚੁੰਨੀ ਦੇ..??
ਅਰਥ ਪੱਗ ਦੇ ਅਰਥਾਂ ਜਿੰਨੇ ਹੀ ਵਿਸ਼ਾਲ ਤੇ ਮਹਾਨ ਹਨ।
ਚੁੰਨੀ ਸੁਹਾਗਣਾਂ ਤੇ ਅਣਖੀਲੀਆਂ ਪੰਜਾਬਣਾਂ ਦੇ ਸਿਰ 'ਤੈ ਸੋਂਹਦੀ ਹੈ। .
ਵਿਧਵਾ ਤਾਂ ਵਿਚਾਰੀ ਸਦਾ ਲਈ 'ਸਿਰੋਂ ਨੰਗੀ' ਹੋ ਜਾਂਦੀ ਹੈ।
ਚੁੰਨੀ ਦੇ ਵੱਖ ਵੱਖ ਰੰਗ, ਆਕਾਰ ਤੇ ਪ੍ਰਕਾਰ ਮੁਟਿਆਰਾਂ
ਦੀਆਂ ਵੱਖ ਵੱਖ ਅਵਸਥਾਵਾਂ ਨੂੰ ਜ਼ਾਹਰ ਕਰਦੇ ਹਨ। .
ਗੁਲਾਬੀ ਜਾਂ ਲਾਲ ਰੰਗ ਦੀ ਚੁੰਨੀ ਸੁਹਾਗਣ ਤੇ ਅੱਲੜ
ਮੁਟਿਆਰ ਦੇ ਸਿਰ ਦਾ ਸ਼ਿੰਗਾਰ ਬਣਦੀ ਹੈ। ਪਰ ਚਿੱਟੀ
ਚੁੰਨੀ ਵਿਧਵਾ ਲਈ ਪਹਿਨਣੀ ਜ਼ਰੂਰੀ ਹੈ।.
ਚਿੱਟੀ ਚੁੰਨੀ ਨੂੰ ਸਿਆਣਪ ਦਾ ਚਿੰਨ• ਵੀ ਸਮਝਿਆ ਜਾਂਦਾ ਹੈ।
ਕਦੇ ਕੁਆਰੀਆਂ ਕੁੜੀਆਂ ਲਈ ਇਕੋ ਰੰਗ
ਦੀ ਬਗੈਰ ਕਢਾਈ ਦੇ ਚੁੰਨੀ ਲੈਣੀ ਚੰਗਾ ਸਮਝਿਆ ਜਾਂਦਾ ਸੀ।
.
ਸੁਹਾਗਣਾਂ ਆਪਣੀ ਰੀਝ ਮੁਤਾਬਕ ਕਿਸੇ ਵੀ ਰੰਗ ਦੀ ਚੁੰਨੀ ਲੈ
ਸਕਦੀਆਂ ਸਨ। ਚੁੰਨੀ ਬੁਲ•ਾਂ 'ਚ ਦਬਾਉਣਾ ਸ਼ਰਮਾਕਲਤਾ ਦਾ ਚਿੰਨ• ਹੈ। .
ਚੁੰਨੀ ਦਾ ਪੱਲਾ ਹਿਲਾਉਣਾ ਜਾਂ ਪੱਲ ਮਾਰਨਾ ਆਪਣੇ ਪ੍ਰੇਮੀ ਨੂੰ
ਇਸ਼ਾਰਾ ਕਰਨ ਜਾਂ ਬੁਲਾਉਣ ਦਾ ਚਿੰਨ• ਹੈ। .
ਇਸ ਦਾ ਪੰਜਾਬੀ ਲੋਕਗੀਤਾਂ 'ਚ ਵੀ ਜ਼ਿਕਰ ਮਿਲਦੈ।
''ਪੱਲਾ ਮਾਰ ਕੇ ਬੁਝਾ ਗਈ ਦੀਵਾ, ਅੱਖ ਨਾਲ ਗੱਲ ਕਰ ਗਈ।'' .
ਇਸਦੇ ਵਿਪਰੀਤ 'ਪੱਲਾ ਛੁਡਾਉਣਾ' ਖਹਿੜਾ ਛੁਡਾਉਣ ਦਾ ਪ੍ਰਤੀਕ ਹੈ।
ਸੁਹਾਗ ਰਾਤ ਨੂੰ ੱਜ ਵਿਆਹੇ ਗੱਭਰੂ ਲਈ ਆਪਣੀ ਦੁਲਹਨ
ਦੇ ਮੂੰਹ ਤੋਂ ਚੁੰਨੀ ਸਰਕਾ ਕੇ ਘੁੰਡ ਚੁੱਕਣ ਦੀ ਰਸਮ
ਨਿਭਾਉਣਾ ਆਪਸੀ ਮਿਲਾਪ ਦਾ ਭਾਵ ਦੀਦਾਰ ਦਾ ਪਹਿਲਾ ਸ਼ਗਨ ਹੁੰਦਾ ਹੈ।.
ਘੁੰਡ ਕੱਢਣ ਤੇ ਘੁੰਡ ਚੁੱਕਣ ਦੀ ਰਸਮ ਪੰਜਾਬੀ ਸੱਭਿਆਚਾਰ
ਦਾ ਬਹੁਤ ਹੀ ਭਾਵੁਕ ਤੋ ਸੋਹਜਮਈ ਪੱਖ ਹੈ। .
''ਘੁੰਡ ਚੱਕ ਦੇ ਪਤਲੀਏ ਨਾਰੇ, ਪਹਿਲੀ ਰਾਤ ਸ਼ਗਨਾਂ ਦੀ,
ਘੁੰਡ ਕੱਢ ਲੈ ਪਤਲੀਏ ਨਾਰੇ, ਸਹੁਰਿਆਂ ਦਾ ਪਿੰਡ ਆ ਗਿਆ, .
ਘੁੰਡ ਕੱਢਦੀ ਤਵੀਤ ਨੰਗਾ ਰੱਖਦੀ ਛੜਿਆਂ ਦੀ ਹਿੱਕ ਲੂਹਣ
ਨੂੰ, ਸਹੁਰੇ ਕੋਲੋਂ ਘੁੰਡ ਕੱਢਦੀ, ਨੰਗਾ ਰੱਖਦੀ ਕਲਿੱਪ ਵਾਲਾ ਪਾਸਾ। ..
ਇਸ ਸਭ ਗੀਤ ਚੁੰਨੀ ਦੀ ਮਹੱਤਤਾ ਅਤੇ ਇਸ ਨਾਲ ਜੁੜੀਆਂ
ਮਿਥਾਂ ਨੂੰ ਰੂਪਮਾਨ ਕਰਦੇ ਹਨ।
.ਅਜੌਕੀਆਂ ਕੁੜੀਆਂ ਲਈ ਚੁੰਨੀ ਦੀ ਮਹੱਤਤਾ ਮਹਿਜ਼
ਇਕ ਕੱਪੜੇ ਤੱਕ ਬਣਦੀ ਜਾ ਰਹੀ ਹੈ। .
( ਪੰਜਾਬੀ ਕਿੱਸੇ, ਕਹਾਣੀਆਂ ਅਤੇ ਰਿਸ਼ਤਿਆਂ ਦੀ ਸੰਬਾਦਿਕਤਾ ਦਾ
ਅਧਿਐਨ ਕਰਦਿਆਂ !

ਅੱਜ ਆਪਣੀ ਸੁਸਾਇਟੀ ਵੱਲੋ ਇੱਕ ਲੋੜਵੰਦ ਵਿਦਿਆਰਥੀ ਦੀ ਇੱਕ ਮਹੱਤਵਪੂਰਨ ਲੋੜ ਪੂਰੀ ਕੀਤੀ ਗਈ ਅਸੀ ਰਿਣੀ ਹਾਂ ਉਹਨਾ ਰੂਹਾਂ ਦੇ ਜਿਨਾ ਨੇ ਇਸ ਉਪਰਾਲੇ...
09/05/2017

ਅੱਜ ਆਪਣੀ ਸੁਸਾਇਟੀ ਵੱਲੋ ਇੱਕ ਲੋੜਵੰਦ ਵਿਦਿਆਰਥੀ ਦੀ ਇੱਕ ਮਹੱਤਵਪੂਰਨ ਲੋੜ ਪੂਰੀ ਕੀਤੀ ਗਈ
ਅਸੀ ਰਿਣੀ ਹਾਂ ਉਹਨਾ ਰੂਹਾਂ ਦੇ ਜਿਨਾ ਨੇ ਇਸ ਉਪਰਾਲੇ ਲੲੀ ਸਾਡਾ ਸਾਥ ਦਿੱਤਾ. ਇੱਕ ਲੋੜਵੰਦ ਵਿਦਿਆਰਥੀ ਲਈ ਕਿਤਾਬਾਂ ਤੋ ਵੱਧ ਕੇ ਕੋਈ ਮੱਦਦ ਨਹੀ, ਤੇ ਕਿਸੇ ਲੋੜਵੰਦ ਵਿਦਿਆਰਥੀ ਨੂੰ ਕਿਤਾਬਾਂ ਦੇਣ ਨਾਲੋ ਵੱਡਾ ਕੋਈ ਪੁੱਨ ਨੀ.. ਤੁਹਾਡੇ ਆਸ ਪਾਸ ਜਾ ਧਿਆਨ ਵਿਚ ਕੋਈ ਐਸਾ ਬੱਚਾ ਹੋਵੇ ਜਿਸ ਨੂੰ ਕਿਤਾਬਾਂ ਦੀ ਲੋੜ ਹੋਵੇ ਤਾ comment ਵਿੱਚ ਜਰੂਰ ਦੱਸਿਓ
ਅਸੀ ਉਸ ਤੱਕ ਕਿਤਾਬਾਂ ਪਹੁੰਚਾਵਾਂ ਗੇ .. cont harvinder singh vancy 76963-75125
92177-75125
92563-73680

09/05/2017

Dosto je kise kol 12th class di punjabi and geography di book howe tan Educational society kotkapura de office ch bhej deo tan jo kise lodwand di jaroor poore ho ske . Call 92177-75125
92563-73680

08/05/2017

Dosto Society wallon ik puraniya books di Librargy Kholi ja rhi hai , je kise kol Puraniya books paiya ne chahe oh kise v subject naal related hon oh de Kotkapura Office ch ja Ch jma Karwa Sakda hai .. eh books Lodwand noo Free of cost de dittiya jangiya .. Es chote jehe Uprale ch sada sath deo ..... share it Please For more info Cont us on 7696375125, 92177-75125

08/05/2017

je kise veer kol 12th class di Geography , Physical , Computer and English diya Books hon tan cont kro 7696375125 Harvinder Singh .. tan jo lodwand students di help ho ske .....

ਧੰਨ ਧੰਨ ਧੰਨ            ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ            ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਵਧ...
27/04/2017

ਧੰਨ ਧੰਨ ਧੰਨ
ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ
ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਨ ਜੀ

जो लोग कहते हैं मां बाप ने मेरे लिये कुछ नहीं किया --- थैले बदलकर देखना जनाब ...फिर बोलना मा बाप ने कुछ नहीँ किया.....
09/04/2017

जो लोग कहते हैं मां बाप ने मेरे लिये कुछ नहीं किया --- थैले बदलकर देखना जनाब ...फिर बोलना मा बाप ने कुछ नहीँ किया.....

Address

Kot Kapura
151204

Telephone

7696375125

Alerts

Be the first to know and let us send you an email when Excellent Educational Society Kotkapura posts news and promotions. Your email address will not be used for any other purpose, and you can unsubscribe at any time.

Contact The Organization

Send a message to Excellent Educational Society Kotkapura:

Share