AZAAD TAXI UNION Punjab

AZAAD TAXI UNION Punjab Azad taxi union Punjab

ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾ...
21/10/2025

ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥

ਅਜ਼ਾਦ ਟੈਕਸੀ ਯੁਨੀਅਨ ਪੰਜਾਬ ਵਲੋਂ ਅੱਜ ਰੋਪੜ੍ਹ ਜ਼ਿਲੇ ਦੇ ਪਿੰਡ ਨੂਰਪੁਰ ਬੇਦੀ ਵਿਖੇ ਇੱਕ ਡਰਾਈਵਰ ਭਰਾ ਜੋ ਕੀ ਅਜ਼ਾਦ ਟੈਕਸੀ ਯੁਨੀਅਨ ਪੰਜਾਬ ਦਾ...
15/10/2025

ਅਜ਼ਾਦ ਟੈਕਸੀ ਯੁਨੀਅਨ ਪੰਜਾਬ ਵਲੋਂ ਅੱਜ ਰੋਪੜ੍ਹ ਜ਼ਿਲੇ ਦੇ ਪਿੰਡ ਨੂਰਪੁਰ ਬੇਦੀ ਵਿਖੇ ਇੱਕ ਡਰਾਈਵਰ ਭਰਾ ਜੋ ਕੀ ਅਜ਼ਾਦ ਟੈਕਸੀ ਯੁਨੀਅਨ ਪੰਜਾਬ ਦਾ ਮੈਂਬਰ ਸੀ ਅਤੇ ਪਿਛਲੇਂ ਦਿਨੀਂ ਇਸ ਸੰਸਾਰ ਵਿੱਚੋਂ ਪ੍ਰੀਵਾਰ ਅਤੇ ਅਜ਼ਾਦ ਟੈਕਸੀ ਯੁਨੀਅਨ ਪੰਜਾਬ ਨੂੰ ਅਲਵਿਦਾ ਆਖ ਗਿਆ ਸੀ ਸੋ ਅਕਾਲਪੁਰਖ ਵਾਹਿਗੁਰੂ ਜੀ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਿਸ਼ ਕਰਨ ਅੱਜ ਭੋਗ ਦੌਰਾਨ ਤਿਲ਼ ਫੁੱਲ ਭੇਟ ਕੀਤੀ ਅਜ਼ਾਦ ਟੈਕਸੀ ਯੁਨੀਅਨ ਪੰਜਾਬ ਦੇ ਮੈਂਬਰਾਂ ਵੱਲੋਂ ਇੱਕਠੀ ਕੀਤੀ ਰਾਸ਼ੀ

15/05/2025
ਅੱਜ ਅਜ਼ਾਦ ਟੈਕਸੀ ਯੂਨੀਅਨ ਪੰਜਾਬ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸ: ਹਰਮੀਤ ਸਿੰਘ ਕਾਦੀਆ ਜਿੰਨਾ ਦੇ ਮਾਤਾ ਦਵਿੰਦਰ ਕੋਰ ਗਰੇਵਾਲ...
23/04/2025

ਅੱਜ ਅਜ਼ਾਦ ਟੈਕਸੀ ਯੂਨੀਅਨ ਪੰਜਾਬ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸ: ਹਰਮੀਤ ਸਿੰਘ ਕਾਦੀਆ ਜਿੰਨਾ ਦੇ ਮਾਤਾ ਦਵਿੰਦਰ ਕੋਰ ਗਰੇਵਾਲ ਜੀ ਜੋ ਪਿਛਲੇ ਦਿਨੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਰ ਗਏ ਸਨ ਅੱਜ ਉੁਹਨਾ ਦੀ ਅੰਤਮ ਅਰਦਾਸ ਗੁਰਦੁਆਰਾ ਸਿੰਘ ਸਭਾ ਸਰਾਭਾ ਨਗਰ (ਲੁਧਿਆਣਾ)ਵਿਖੇ ਹੋਈ ਜਿਸ ਵਿੱਚ ਜਥੇਬੰਦੀ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ ਜੀ

ਅਜ਼ਾਦ ਟੈਕਸੀ ਯੁਨੀਅਨ ਪੰਜਾਬ ਦੇ ਨੁਮਾਇੰਦਿਆ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਮੈਂਬਰ ਪਾਰਲੀਮੈਂਟ ਜੀ ਨਾਲ ਟਰਾਂਸਪੋਰਟਰਾਂ ਦੇ ਵੱਖ...
20/04/2025

ਅਜ਼ਾਦ ਟੈਕਸੀ ਯੁਨੀਅਨ ਪੰਜਾਬ ਦੇ ਨੁਮਾਇੰਦਿਆ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ ਜੀ ਨਾਲ ਟਰਾਂਸਪੋਰਟਰਾਂ ਦੇ ਵੱਖ-ਵੱਖ ਮੁੱਦਿਆਂ ਨੂੰ ਲੈਕੇ ਕੀਤੀ ਮੁਲਾਕਾਤ ।

25/02/2025

ਹੁਣ ਤਾਂ ਲੱਗਦਾ ਟਰਾਂਸਪੋਰਟ ਵਿਭਾਗ ਨਾਲ਼ ਵੀ ਇੱਕ ਪਾਸਾ ਕਰਨਾਂ ਪੈਣਾ ਜਾਂ ਤਾਂ ਲੋਕ ਸੁੱਖੀ ਹੋ ਜਾਣਗੇ ਜਾਂ ਟਰਾਂਸਪੋਰਟ ਵਿਭਾਗ ਆਪਣੀਆਂ ਨੀਤੀਆਂ ਬਦਲ ਲੋਕਾਂ ਨੂੰ ਸੁੱਖੀ ਕਰ ਦੇਵੇਗਾ । ਵੇਖੋ ਕਿੰਨੀ ਕਮਾਲ ਦੀ ਗੱਲ ਤਾਂ ਇਹ ਹੈ ਤਿੰਨ ਮਹੀਨੇ ਤੋਂ RC, license, VIP/ Fancy number, ਬੰਦ ਹੈ ਅਤੇ ਹਾਹਾਕਾਰ ਮੱਚੀ ਪਈ ਹੈ ਪਰ ਕੋਈ ਪੰਜਾਬ ਦਾ ਲੀਡਰ ਜਾਂ ਟਰਾਂਸਪੋਰਟ ਜਥੇਬੰਦੀਆਂ ਨੇ ਇਸ ਬਾਰੇ ਬੋਲਿਆ ਹੀ ਨਹੀਂ । ਇਸ ਦਾ ਮਤਲਬ ਇਹ ਹੈ ਇਹ ਸਾਰੇ ਮੁਰਦੇ ਹਨ , ਪੰਜਾਬ ਦੇ ਲੋਕ ਤੇ ਪੰਜਾਬ ਦੇ ਟਰਾਂਸਪੋਰਟਰ ਤੁਰੀਆਂ ਫਿਰਦੀਆਂ ਲਾਸ਼ਾਂ ਹਨ ਜਾਂ ਇਹਨਾਂ ਨੂੰ ਮੋਟੇ ਟੈਕਸ ਦੇਣ ਤੋਂ ਬਾਅਦ ਵੀ ਜੁਲਮ ਸਹਿਣ ਅਤੇ ਜੁੱਤੀਆਂ ਖਾਣ ਦੀ ਆਦਤ ਹੋ ਗਈ ਹੈ। ਬੱਸਾਂ ਦੀ ਆਰ ਸੀ ਪਰਿੰਟ ਹੋਣ ਕਾਰਨ ਪਾਸਿੰਗ ਫੀਸ ਨਹੀਂ ਕੱਟੀ ਜਾ ਰਹੀ, ਟਰੱਕਾਂ ਟਰਾਲਿਆਂ ਦੀ ਆਰ ਸੀ ਪਰਿੰਟ ਨਾਂ ਹੋਣ ਕਾਰਨ ਨੈਸ਼ਨਲ ਪਰਮਿਟ ਨਹੀਂ ਪੈ ਰਹੇ, ਵਿਦੇਸ਼ਾਂ ਵਿੱਚ ਜਾਣ ਵਾਲੇ ਨੌਜਵਾਨਾਂ ਨੂੰ ਡਰਾਈਵਿੰਗ ਲਾਇਸੈਂਸ ਪ੍ਰਿੰਟ ਹੋ ਕੇ ਨਹੀਂ ਮਿਲ ਰਹੇ ਪਰ ਕਿਸੇ ਦੀ ਅਵਾਜ ਉਠਾਉਣ ਦੀ ਜੁਰਅੱਤ ਨਹੀਂ ਹੈ ।

ਸ਼ਰਨਜੀਤ ਸਿੰਘ ਕਲਸੀ ਪ੍ਰਧਾਨ ਅਜ਼ਾਦ ਟੈਕਸੀ ਯੁਨੀਅਨ ਪੰਜਾਬ

ਅਜ਼ਾਦ ਟੈਕਸੀ ਯੂਨੀਅਨ ਪੰਜਾਬ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648 ਵੇਂ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ
12/02/2025

ਅਜ਼ਾਦ ਟੈਕਸੀ ਯੂਨੀਅਨ ਪੰਜਾਬ ਵੱਲੋਂ
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648 ਵੇਂ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ

ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਟਰਾਂਸਪੋਰਟ ਵਿਭਾਗ ਤੋਂ 3 ਸਹਾਇਕ ਟਰਾਂਸਪੋਰਟ ਅਫਸਰਾਂ ਨੂੰ ਆਪਣੇ ਮੂਲ ਵਿਭਾਗ ਵਿੱਚ ਪਰਤਣਾ ਪਿਆ ਹੈਭ੍ਰਿਸ਼ਟਾਚਾਰ ...
16/01/2025

ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਟਰਾਂਸਪੋਰਟ ਵਿਭਾਗ ਤੋਂ 3 ਸਹਾਇਕ ਟਰਾਂਸਪੋਰਟ ਅਫਸਰਾਂ ਨੂੰ ਆਪਣੇ ਮੂਲ ਵਿਭਾਗ ਵਿੱਚ ਪਰਤਣਾ ਪਿਆ ਹੈ

ਭ੍ਰਿਸ਼ਟਾਚਾਰ ਸੀ...

ਜਿਸ ਕਾਰਨ 3 ਸਹਾਇਕ ਟਰਾਂਸਪੋਰਟ ਅਫਸਰਾਂ ਨੂੰ ਟਰਾਂਸਪੋਰਟ ਵਿਭਾਗ ਤੋਂ ਆਪਣੇ ਪੇਰੈਂਟ ਵਿਭਾਗ ਵਿੱਚ ਪਰਤਣਾ ਪਿਆ

ਕੰਵਰ ਇੰਦਰ ਸਿੰਘ/royalpatiala.in News/

ਜਨਵਰੀ 15, 2025

ਅੱਜ ਪੰਜਾਬ ਰਾਜ ਟਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ (ਟਰਾਂਸਪੋਰਟ) ਡੀਕੇ ਤਿਵਾੜੀ ਨੇ ਤਿੰਨ ਸਹਾਇਕ ਟਰਾਂਸਪੋਰਟ ਅਧਿਕਾਰੀਆਂ ਨੂੰ ਉਨ੍ਹਾਂ ਦੇ ਪੇਰੈਂਟ ਕੇਡਰ ਵਿੱਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਹੁਕਮਾਂ ਅਨੁਸਾਰ ਸਹਾਇਕ ਟਰਾਂਸਪੋਰਟ ਅਫ਼ਸਰ (ਏ.ਟੀ.ਓਜ਼) ਵਜੋਂ ਕੰਮ ਕਰ ਰਹੇ ਰਾਜਨ ਗੋਇਲ, ਅਭਿਸ਼ੇਖ ਬਾਂਸਲ ਅਤੇ ਅੰਕਿਤ ਕੁਮਾਰ ਨੂੰ ਡੈਪੂਟੇਸ਼ਨ ਸਮੇਂ ਦੌਰਾਨ ਅਸੰਤੁਸ਼ਟੀਜਨਕ ਕੰਮ ਕਰਨ ਕਾਰਨ ਡਿਪਟੀ ਕਮਿਸ਼ਨਰ ਬਠਿੰਡਾ, ਚੀਫ਼ ਆਡੀਟਰ, ਸਹਿਕਾਰੀ ਵਿਭਾਗ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ।

ਜਦੋਂ ਕਿ ਰਿਪੋਰਟਾਂ ਅਨੁਸਾਰ ਇਹਨਾਂ ਤਿੰਨਾਂ ਏ.ਟੀ.ਓਜ਼ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਗਏ ਹਨ। ਅੰਕਿਤ ਕੁਮਾਰ ਇੱਕ ਏ.ਟੀ.ਓ ਜੋ ਕਿ ਆਪਣੇ ਪੇਰੈਂਟ ਕੇਡਰ ਵਿੱਚ ਵਾਪਸ ਆ ਗਿਆ ਹੈ, ਆਰ.ਟੀ.ਏ., ਬਠਿੰਡਾ ਵਿਖੇ ਤਾਇਨਾਤ ਸੀ ਜਿੱਥੇ ਪੰਜਾਬ ਵਿਜੀਲੈਂਸ ਬਿਊਰੋ ਨੇ 3 ਜਨਵਰੀ, 2025 ਨੂੰ ਉਸਦੇ ਗੰਨਮੈਨ ਨੂੰ ਗ੍ਰਿਫਤਾਰ ਕੀਤਾ ਸੀ। ਟਰਾਂਸਪੋਰਟਰਾਂ ਤੋਂ ਮਹੀਨਾਵਾਰ ਵਸੂਲੀ ਕਰਨ ਲਈ ਉਹ ਅਜੇ ਵੀ ਫਰਾਰ ਹੈ ਅਤੇ ਵਿਜੀਲੈਂਸ ਬਿਊਰੋ ਉਸ ਦੀ ਭਾਲ ਕਰ ਰਿਹਾ ਹੈ।

ਬਾਕੀ ਦੋ ਅਭਿਸ਼ੇਖ ਬਾਂਸਲ ਏ.ਟੀ.ਓ, ਲੁਧਿਆਣਾ ਅਤੇ ਰਾਜਨ ਗੋਇਲ ਬਤੌਰ ਏ.ਟੀ.ਓ, ਬਰਨਾਲਾ ਕੰਮ ਕਰ ਰਹੇ ਹਨ, ਨੂੰ ਆਜ਼ਾਦ ਟੈਕਸੀ ਯੂਨੀਅਨ, ਪੰਜਾਬ ਦੀ ਸ਼ਿਕਾਇਤ 'ਤੇ ਉਨ੍ਹਾਂ ਦੇ ਮੂਲ ਵਿਭਾਗਾਂ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ।

ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼ਰਨਜੀਤ ਕਲਸੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਏਟੀਓ ਅਭਿਸ਼ੇਖ ਬਾਂਸਲ ਅਤੇ ਰਾਜਨ ਗੋਇਲ ਦੇ ਭ੍ਰਿਸ਼ਟਾਚਾਰ ਦੇ ਗਠਜੋੜ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਦੋਵੇਂ ਟੈਕਸ ਚੋਰੀ ਕਰਨ ਵਾਲਿਆਂ ਨਾਲ ਮਿਲ ਕੇ ਪੰਜਾਬ ਸਰਕਾਰ, ਰਾਜ ਟਰਾਂਸਪੋਰਟ ਵਿਭਾਗ ਵਿਰੁੱਧ ਕੰਮ ਕਰ ਰਹੇ ਹਨ ਅਤੇ ਭ੍ਰਿਸ਼ਟ ਕੰਮਾਂ ਵਿੱਚ ਸ਼ਾਮਲ ਹਨ।

ਇਸ ਤੋਂ ਪਹਿਲਾਂ ਸਤੰਬਰ 2023 ਵਿੱਚ ਪੰਜਾਬ ਸਰਕਾਰ ਨੇ ਰਾਜ ਦੇ ਟਰਾਂਸਪੋਰਟ ਵਿਭਾਗ ਦਾ ਪੁਨਰਗਠਨ ਕੀਤਾ ਸੀ। ਪੁਨਰਗਠਨ ਵਿੱਚ 23 ਖੇਤਰੀ ਟਰਾਂਸਪੋਰਟ ਅਫਸਰਾਂ (RTOS) ਨੂੰ ਹਰੇਕ ਜ਼ਿਲ੍ਹੇ ਦੇ ਮੁਖੀ ਅਤੇ 4 ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ (ਆਰਟੀਏ) ਨੂੰ ਚਾਰ ਡਵੀਜ਼ਨਾਂ ਦੇ ਮੁਖੀ ਲਈ ਨਿਯੁਕਤ ਕੀਤਾ ਗਿਆ ਸੀ।

ਪੁਨਰਗਠਨ ਤੋਂ ਬਾਅਦ, ਰਾਜ ਦੇ ਟਰਾਂਸਪੋਰਟ ਵਿਭਾਗ ਨੇ ਰਾਜ ਦੇ ਸਾਰੇ ਸਰਕਾਰੀ ਵਿਭਾਗਾਂ ਨੂੰ 1/27/2023- 4T2/1657-1658 ਮਿਤੀ 14.09.2023 ਨੂੰ ਇੱਕ ਪੱਤਰ ਜਾਰੀ ਕੀਤਾ ਸੀ ਅਤੇ ਇਸ ਅਹੁਦੇ ਲਈ ਡੈਪੂਟੇਸ਼ਨ (ਅਸਥਾਈ ਅਧਾਰ 'ਤੇ ਤਬਾਦਲੇ) ਲਈ ਯੋਗ 37 ਅਧਿਕਾਰੀਆਂ ਦੀ ਮੰਗ ਕੀਤੀ ਸੀ। ਟਰਾਂਸਪੋਰਟ ਵਿਭਾਗ ਵਿੱਚ ਸਹਾਇਕ ਟਰਾਂਸਪੋਰਟ ਅਫ਼ਸਰਾਂ ਨੂੰ ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿੱਚ ਤਾਇਨਾਤ ਕੀਤਾ ਜਾਵੇਗਾ।

ਇਸ ਦੇ ਜਵਾਬ ਵਿੱਚ ਰਾਜ ਦੇ ਟਰਾਂਸਪੋਰਟ ਵਿਭਾਗ ਨੇ ਵੱਖ-ਵੱਖ ਵਿਭਾਗਾਂ ਦੇ ਡਾਇਰੈਕਟਰ ਸਿੱਖਿਆ, ਉਦਯੋਗ ਅਤੇ ਵਣਜ, ਡਿਪਟੀ ਕਮਿਸ਼ਨਰ ਦਫ਼ਤਰ, ਡਵੀਜ਼ਨਲ ਕਮਿਸ਼ਨਰ ਦਫ਼ਤਰ, ਸਹਿਕਾਰਤਾ ਵਿਭਾਗ, ਪੰਜਾਬ ਵਿਧਾਨ ਸਭਾ, ਖੁਰਾਕ ਤੇ ਸਿਵਲ ਸਪਲਾਈ, ਲੋਕ ਨਿਰਮਾਣ ਵਿਭਾਗ ਆਦਿ ਦੇ 27 ਅਧਿਕਾਰੀਆਂ ਦੀ ਚੋਣ ਕੀਤੀ ਸੀ ਅਤੇ ਉਨ੍ਹਾਂ ਨੂੰ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਨੂੰ ਸਹਾਇਕ ਟਰਾਂਸਪੋਰਟ ਅਫ਼ਸਰ ਵਜੋਂ ਸ਼ਾਮਲ ਕੀਤਾ ਗਿਆ ਹੈ।

ਰਿਪੋਰਟਾਂ ਅਨੁਸਾਰ "ਇਥੋਂ ਤੱਕ ਕਿ ਸੀਨੀਅਰ ਸਹਾਇਕ ਵੀ

ਰਾਜ ਦੇ ਟਰਾਂਸਪੋਰਟ ਵਿਭਾਗ ਨੇ ਇਨ੍ਹਾਂ 27 ਸਹਾਇਕ ਟਰਾਂਸਪੋਰਟ ਅਫਸਰਾਂ ਦੀ ਆਪਣੇ ਮੂਲ ਵਿਭਾਗ ਵਿੱਚ ਨਿਯੁਕਤੀ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਇਨ੍ਹਾਂ ਖਾਲੀ 37 ਅਸਾਮੀਆਂ ਨੂੰ ਨਜ਼ਰਅੰਦਾਜ਼ ਕਰਕੇ ਡੈਪੂਟੇਸ਼ਨ ਦੇ ਆਧਾਰ 'ਤੇ ਭਰਨ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਰਾਜ ਦੇ ਟਰਾਂਸਪੋਰਟ ਵਿਭਾਗ ਦੇ ਪੀਐਸ ਨੂੰ ਬੇਨਤੀ ਕੀਤੀ ਸੀ ਕਿ ਉਹ ਸਹਾਇਕ ਟਰਾਂਸਪੋਰਟ ਅਫ਼ਸਰ ਵਜੋਂ ਨਿਯੁਕਤੀ ਲਈ ਵਿਚਾਰ ਕਰਨ ਅਤੇ ਉਹ ਵਿਭਾਗ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਪਰ, ਉਨ੍ਹਾਂ ਅਧਿਕਾਰੀਆਂ ਨੇ ਰਾਜ ਦੇ ਟਰਾਂਸਪੋਰਟ ਵਿਭਾਗ ਵਿੱਚ ਸਹਾਇਕ ਟਰਾਂਸਪੋਰਟ ਅਫਸਰ ਵਜੋਂ ਤਾਇਨਾਤ ਕੀਤਾ।

ਸੂਬਾ ਸਰਕਾਰ ਨੇ ਉਨ੍ਹਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕੀਤਾ

The RoyalPatiala Sites may contain links to or advertisements concerning other Web sites. Other sites may also reference, advertise, or link to RoyalPatiala Site.

ਅੱਜ ਲੁਧਿਆਣਾ ਦੇ ਵਿਧਾਈਕ ਗੁਰਪ੍ਰੀਤ ਗੋਗੀ ਜੀ ਉਹਨਾਂ ਦੇ ਜਾਣ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾ...
11/01/2025

ਅੱਜ ਲੁਧਿਆਣਾ ਦੇ ਵਿਧਾਈਕ ਗੁਰਪ੍ਰੀਤ ਗੋਗੀ ਜੀ ਉਹਨਾਂ ਦੇ ਜਾਣ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।

Address

Head Office Khanna & Moga
Khanna
141401

Telephone

9876224646

Website

Alerts

Be the first to know and let us send you an email when AZAAD TAXI UNION Punjab posts news and promotions. Your email address will not be used for any other purpose, and you can unsubscribe at any time.

Share

Category